ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਨੂੰ ਸਾਦਗੀ ਨਾਲ ਜੀਣਾ ਚਾਹੀਦਾ ਹੈ। ਜਿੰਨਾ ਘੱਟ ਕਰਮ ਹੋਵੇਗਾ, ਤੁਹਾਡੀ ਜ਼ਿੰਦਗੀ ਓਨੀ ਹੀ ਆਰਾਮਦਾਇਕ ਹੋਵੇਗੀ; ਤੁਹਾਡੇ ਕੋਲ ਜਿੰਨਾ ਘੱਟ ਸਮਾਨ ਹੋਵੇਗਾ, ਤੁਸੀਂ ਓਨਾ ਹੀ ਜ਼ਿਆਦਾ/ਅੱਗੇ ਜਾ ਸਕਦੇ ਹੋ। ਇਹ ਉਸ ਵਿਅਕਤੀ ਦੇ ਸਮਾਨ ਹੈ ਜੋ ਪਹਾੜ ਉੱਤੇ ਚੜ੍ਹਦਾ ਹੈ। ਜੇ ਉਹ ਬਹੁਤ ਜ਼ਿਆਦਾ ਸਮਾਨ ਚੁੱਕਦਾ ਹੈ, ਤਾਂ ਉਹ ਉੱਪਰ ਨਹੀਂ ਚੜ੍ਹ ਸਕਦਾ। ਪਰ ਜੇ ਤੁਸੀਂ ਹਰ ਸਮੇਂ ਨੀਵੇਂ ਇਲਾਕਿਆਂ ਵਿੱਚ ਡੁੱਬੇ ਰਹਿਣਾ ਚਾਹੁੰਦੇ ਹੋ, ਤਾਂ ਇਹ ਵੀ ਠੀਕ ਹੈ। ਜਦੋਂ ਤੁਸੀਂ ਕੁਝ ਚਾਹੁੰਦੇ ਹੋ, ਤਾਂ ਤੁਸੀਂ ਇੱਕ ਬਹੁਤ ਤੇਜ਼ ਬਿਜਲੀ ਦਾ ਕਰੰਟ ਪੈਦਾ ਕਰਦੇ ਹੋ। ਸਾਡਾ ਇਰਾਦਾ ਜਾਂ ਇੱਛਾ ਜਿੰਨੀ ਮਜ਼ਬੂਤ ਹੋਵੇਗੀ, ਓਨਾ ਹੀ ਮਜ਼ਬੂਤ ਊਰਜਾ ਖੇਤਰ ਇਹ ਪੈਦਾ ਕਰਦਾ ਹੈ। ਇਹ ਇੰਨਾ ਮਜ਼ਬੂਤ ਹੋ ਜਾਂਦਾ ਹੈ ਕਿ ਜੇ ਅਸੀਂ ਉਨ੍ਹਾਂ ਵਿਚਾਰਾਂ ਨੂੰ ਵਾਰ-ਵਾਰ ਮਜ਼ਬੂਤ ਕਰਦੇ ਰਹੀਏ, ਤਾਂ ਇੱਕ ਦਿਨ ਉਹ ਪ੍ਰਗਟ ਹੋਣਗੇ। ਜਾਂ ਜਦੋਂ ਬਹੁਤ ਸਾਰੇ ਲੋਕਾਂ ਦੀ ਇੱਛਾ ਜਾਂ ਵਿਚਾਰ ਸਾਡੇ ਵਾਂਗ ਹੀ ਹੁੰਦਾ ਹੈ, ਤਾਂ ਇਹ ਹੋਰ ਵੀ ਤੇਜ਼ੀ ਨਾਲ ਪ੍ਰਗਟ ਹੁੰਦਾ ਹੈ। ਜਦੋਂ ਮਨੁੱਖਾਂ ਜਾਂ ਹੋਰ ਜੀਵਾਂ ਦੇ ਵਿਚਾਰਾਂ ਦੁਆਰਾ ਪੈਦਾ ਕੀਤੀ ਗਈ ਊਰਜਾ ਕਾਫ਼ੀ ਇਕੱਠੀ ਹੋ ਜਾਂਦੀ ਹੈ, ਤਾਂ ਇਹ ਰੂਪ ਵਿੱਚ ਪ੍ਰਗਟ ਹੁੰਦੀ ਹੈ। ਅਤੇ ਇੱਕ ਵਾਰ ਜਦੋਂ ਇਹ ਰੂਪ ਧਾਰਨ ਕਰ ਲੈਂਦਾ ਹੈ, ਤਾਂ ਇਸਨੂੰ ਖਤਮ ਹੋਣ ਤੋਂ ਪਹਿਲਾਂ ਕੁਝ ਸਮਾਂ - ਕਾਫ਼ੀ ਲੰਮਾ ਸਮਾਂ - ਲੱਗੇਗਾ। ਇਸਨੂੰ ਮੂਲ ਅਦਿੱਖ ਸ਼ਕਤੀ ਵੱਲ ਵਾਪਸ ਜਾਣਾ ਪੈਂਦਾ ਹੈ। ਬਸ ਇਹੀ ਹੈ। ਇਹ ਨਹੀਂ ਹੈ ਕਿ ਸਾਨੂੰ ਚੀਜ਼ਾਂ ਦੀ ਇੱਛਾ ਕਰਨ ਦੀ ਇਜਾਜ਼ਤ ਨਹੀਂ ਹੈ। ਅਸੀਂ ਜੋ ਚਾਹੀਏ, ਉਹ ਕਰਨ ਲਈ ਆਜ਼ਾਦ ਹਾਂ। ਪਰ ਤੁਹਾਨੂੰ ਇਹ ਜਾਣਨਾ ਹੋਵੇਗਾ ਕਿ ਤੁਸੀਂ ਜੋ ਚਾਹੁੰਦੇ ਹੋ, ਜਲਦੀ ਜਾਂ ਬਾਅਦ ਵਿੱਚ ਇਹ ਪ੍ਰਗਟ ਹੋਵੇਗਾ। ਫਿਰ ਤੁਸੀਂ ਉਨ੍ਹਾਂ ਲੋਕਾਂ ਨੂੰ ਮਿਲੋਗੇ ਜੋ ਉਹੀ ਚੀਜ਼ਾਂ ਚਾਹੁੰਦੇ ਹਨ ਜੋ ਤੁਸੀਂ ਕੀਤੀਆਂ ਸਨ, ਇਸ ਲਈ... ਉਦਾਹਰਣ ਵਜੋਂ, ਸਾਡੇ ਕੁਝ ਬੁਰੇ ਵਿਚਾਰ ਹਨ; ਫਿਰ ਕੁਦਰਤੀ ਤੌਰ 'ਤੇ, ਸਾਡੇ ਵਰਗੇ ਬੁਰੇ ਲੋਕ ਸਾਡੇ ਨਾਲ ਦੋਸਤੀ ਕਰਨ ਲੱਗ ਪੈਣਗੇ। ਇਸ ਲਈ ਇਹ ਖਿੱਚ ਹੋਰ ਵੀ ਮਜ਼ਬੂਤ ਹੁੰਦੀ ਜਾਂਦੀ ਹੈ, ਸਾਡੀਆਂ ਇੱਛਾਵਾਂ ਨੂੰ ਉਦੋਂ ਤੱਕ ਤੇਜ਼ ਕਰਦੀ ਜਾਂਦੀ ਹੈ ਜਦੋਂ ਤੱਕ ਉਹ ਹਕੀਕਤ ਵਿੱਚ ਪ੍ਰਗਟ ਨਹੀਂ ਹੁੰਦੀਆਂ - ਜੋ ਵੀ ਅਸੀਂ ਚਾਹੁੰਦੇ ਹਾਂ, ਭਾਵੇਂ ਚੰਗਾ ਹੋਵੇ ਜਾਂ ਮਾੜਾ। ਇੱਕ ਵਾਰ ਜਦੋਂ ਕੁਝ ਬੁਰਾ ਪਹਿਲਾਂ ਹੀ ਪ੍ਰਗਟ ਹੋ ਜਾਵੇ, ਤਾਂ ਇਸ ਬਾਰੇ ਰੋਵੋ ਨਾ। ਬਸ ਇਹੀ ਹੈ। ਕਿਉਂਕਿ ਤੁਸੀਂ ਜੋ ਵੀ ਚਾਹੋਗੇ, ਸਵਰਗ ਅਤੇ ਧਰਤੀ ਤੁਹਾਨੂੰ ਉਹੀ ਦੇਣਗੇ। ਭਾਵੇਂ ਇਹ ਚੰਗਾ ਹੋਵੇ ਜਾਂ ਮਾੜਾ... ਕਿਉਂਕਿ ਤੁਸੀਂ ਪ੍ਰਮਾਤਮਾ ਹੋ - ਜੋ ਵੀ ਤੁਸੀਂ ਚਾਹੋਗੇ, ਤੁਹਾਡੇ ਕੋਲ ਹੋਵੇਗਾ। ਇਹ ਨਹੀਂ: "ਮੈਂ ਇਸ ਬਾਰੇ ਸਿਰਫ਼ ਮਨੋਰੰਜਨ ਲਈ ਸੋਚਦਾ ਹਾਂ।" ਨਹੀਂ। ਤੁਸੀਂ ਸਿਰਫ਼ ਮਜ਼ੇ ਲਈ ਨਹੀਂ ਸੋਚ ਸਕਦੇ! ਤੁਸੀਂ ਇਸ ਬਾਰੇ ਬੇਝਿਜਕ, ਵਾਰ-ਵਾਰ ਸੋਚਦੇ ਰਹਿੰਦੇ ਹੋ। ਤਿੰਨ, ਚਾਰ, ਪੰਜ, ਛੇ ਵਾਰ - ਅਤੇ ਕੁਝ ਸਮੇਂ ਬਾਅਦ, ਇਹ ਅੰਤ ਵਿੱਚ ਪ੍ਰਗਟ ਹੁੰਦਾ ਹੈ। ਇੱਕ ਵਾਰ ਜਦੋਂ ਇਹ ਪਹਿਲਾਂ ਹੀ ਪ੍ਰਗਟ ਹੋ ਜਾਂਦਾ ਹੈ, ਤਾਂ ਸਭ ਕੁਝ ਟੁੱਟ ਜਾਂਦਾ ਹੈ, ਸਭ ਕੁਝ... ਫਿਰ ਅਸੀਂ ਇਸਨੂੰ ਹੋਰ ਨਹੀਂ ਚਾਹੁੰਦੇ, [ਪਰ] ਇਸਨੂੰ ਵਾਪਸ ਕਰਨ ਲਈ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਹਾਂਜੀ, ਬਹੁਤ ਦੇਰ ਹੋ ਗਈ ਹੈ। ਇਸ ਲਈ ਤੁਹਾਨੂੰ ਆਪਣੇ ਵਿਚਾਰ, ਬੋਲੀ ਅਤੇ ਕਿਰਿਆ ਨੂੰ ਸ਼ੁੱਧ ਰੱਖਣਾ ਪਵੇਗਾ। ਅਜਿਹਾ ਨਹੀਂ ਹੈ ਕਿ ਕੋਈ ਤੁਹਾਨੂੰ ਅਜਿਹਾ ਕਰਨ ਲਈ ਮਜਬੂਰ ਕਰਦਾ ਹੈ। ਤਾਂ ਜੋ ਨਤੀਜਾ ਚੰਗਾ ਹੋਵੇ ਅਤੇ ਸਾਨੂੰ ਕੋਈ ਨੁਕਸਾਨ ਨਾ ਹੋਵੇ। ਨਹੀਂ ਤਾਂ, ਸਭ ਕੁਝ ਅਦਿੱਖ ਹੈ। ਇਹ ਸਰੀਰ ਵੀ ਜੋ ਅਸੀਂ ਹੁਣ ਆਪਣੀ ਇੱਛਾ ਕਾਰਨ ਹੋਂਦ ਵਿੱਚ ਆਏ ਹਾਂ। ਜਾਂ ਜੇਕਰ ਅਸੀਂ ਕਿਸੇ ਖਾਸ ਅਧਿਆਪਕ ਨੂੰ ਚਾਹੁੰਦੇ ਹਾਂ, ਤਾਂ ਸਾਡੀ ਇੱਛਾ ਉਸਨੂੰ ਸਾਡੀ ਜ਼ਿੰਦਗੀ ਵਿੱਚ ਲਿਆਵੇਗੀ। […] (ਜੇ ਅਸੀਂ ਆਪਣੀ ਦੀਖਿਆ ਲੈਣ ਤੋਂ ਪਹਿਲਾਂ ਕੋਈ ਗਲਤੀ ਕਰ ਬੈਠੀਏ ਤਾਂ ਕੀ ਹੋਵੇਗਾ?) ਅਤੇ ਫਿਰ ਜਦੋਂ ਅਸੀਂ ਦੀਖਿਆ ਲੈਂਦੇ ਹਾਂ, ਸਾਨੂੰ ਪਤਾ ਲੱਗਦਾ ਹੈ ਕਿ ਇਹ ਕਿੰਨਾ ਮਾੜਾ ਜਾਂ ਕਿੰਨਾ ਦੁਖ(ਦਾਈ) ਸੀ। ਕੀ ਜਦੋਂ ਤੁਸੀਂ ਆਪਣੇ ਕੁਆਨ ਯਿਨ [ਵਿਧੀ] ਦਾ ਅਭਿਆਸ ਕਰਦੇ ਹੋ ਤਾਂ ਇਹ ਸਾਫ਼ (ਹੋ ਜਾਂਦਾ ਹੈ)?) ਹਾਂਜੀ, ਇਹ ਸਾਫ਼ ਹੋ ਜਾਂਦਾ ਹੈ। (ਜਾਂ ਤੁਹਾਡੇ ਕੋਲ ਪਹਿਲਾਂ ਹੀ ਕਰਮ ਹਨ?) ਨਹੀਂ, ਇਹ ਸਾਫ਼ ਹੋ ਜਾਂਦਾ ਹੈ। ਪਰ ਕਈ ਵਾਰ ਸਾਨੂੰ ਇਸਨੂੰ ਬੁਝਾਉਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਕਾਰ ਪਹਿਲਾਂ ਹੀ ਹੇਠਾਂ ਵੱਲ ਦੌੜ ਰਹੀ ਹੈ ਅਤੇ ਮੰਨ ਲਓ ਕਿ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਇਸਨੂੰ ਹੇਠਾਂ ਵੱਲ ਦੌੜਨ ਦੇਣਾ ਪਵੇਗਾ। ਭਾਵੇਂ ਤੁਹਾਡੇ ਕੋਲ ਸਭ ਤੋਂ ਵਧੀਆ ਡਰਾਈਵਰ ਹੋਵੇ ਅਤੇ ਤੁਹਾਡੇ ਰੇਡੀਓ ਰਾਹੀਂ ਸਭ ਤੋਂ ਵਧੀਆ ਹਦਾਇਤਾਂ ਹੋਣ, ਤੁਸੀਂ ਫਿਰ ਵੀ ਇਸਨੂੰ ਰੋਕ ਨਹੀਂ ਸਕਦੇ। ਤੁਸੀਂ ਇਸ ਤਰ੍ਹਾਂ ਉੱਪਰ ਦੌੜ ਨਹੀਂ ਸਕਦੇ। ਤੁਹਾਨੂੰ ਪਹਿਲਾਂ ਹੇਠਾਂ ਜਾਣਾ, ਭਜਣਾ ਪਵੇਗਾ, ਠੀਕ ਹੈ, ਫਿਰ ਦੁਬਾਰਾ ਉੱਪਰ ਭੱਜਣਾ ਪਵੇਗਾ। ਕੋਈ ਗੱਲ ਨਹੀਂ। ਘੱਟੋ ਘੱਟ ਤੁਹਾਨੂੰ ਹੁਣ ਦਿਸ਼ਾ ਤਾਂ ਪਤਾ ਹੈ। (ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਧੰਨਵਾਦ।) ਪਰ ਦੀਖਿਆ ਤੋਂ ਪਹਿਲਾਂ ਦੇ ਕੁਝ ਮਾੜੇ ਨਤੀਜਿਆਂ ਦਾ ਧਿਆਨ ਵੀ ਸਤਿਗੁਰੂ ਰੱਖਦਾ ਹੈ, ਜੇ ਸਤਿਗੁਰੂ ਰੱਖ ਸਕਦਾ ਹੈ। ਕਿਸੇ ਵੀ ਤਰ੍ਹਾਂ, ਸਤਿਗੁਰੂ ਰੱਖ ਸਕਦਾ ਹੈ, ਫਿਰ ਉਹ ਹਰ ਚੀਜ਼ ਦਾ ਧਿਆਨ ਰੱਖਦਾ ਹੈ। ਪਰ ਕੁਝ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਇਹ ਸੌਖਾ ਨਹੀਂ ਹੈ। ਇਸ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੋਣਗੇ ਅਤੇ ਬਿਹਤਰ ਹੋਵੇਗਾ ਕਿ ਇਸਨੂੰ ਹੋਣ ਦਿੱਤਾ ਜਾਵੇ ਅਤੇ ਫਿਰ ਵਾਪਸ ਆ ਜਾਵੇ। ਇਸ ਲਈ, ਇਹ ਕਰਮ 'ਤੇ ਨਿਰਭਰ ਕਰਦਾ ਹੈ। ਜੇਕਰ ਸਤਿਗੁਰੂ ਤੁਹਾਡੀ ਦੇਖਭਾਲ ਕਰ ਸਕਦਾ ਹੈ ਅਤੇ ਇਸਨੂੰ ਸਾਫ਼ ਕਰ ਸਕਦਾ ਹੈ, ਤਾਂ ਸਤਿਗੁਰੂ ਜ਼ਰੂਰ ਕਰੇਗਾ। ਜੇ ਉਹ ਨਹੀਂ ਕਰ ਸਕਦਾ, ਜੇ ਇਸਨੂੰ ਹੋਣ ਦੇਣਾ ਬਿਹਤਰ ਹੋਵੇਗਾ, ਤਾਂ ਸਤਿਗੁਰੂ ਇਸਨੂੰ ਹੋਣ ਦਿੰਦਾ ਹੈ। ਪਰ ਫਿਰ ਨਤੀਜਿਆਂ ਦਾ ਧਿਆਨ ਰੱਖਦਾ ਹੈ, ਉਹਨਾਂ ਨੂੰ ਘੱਟ ਤੋਂ ਘੱਟ ਕਰਦਾ ਹੈ ਅਤੇ ਇਸਨੂੰ ਲੁਬਰੀਕੇਟ ਕਰਦਾ ਹੈ, ਤਾਂ ਜੋ ਤੁਹਾਨੂੰ ਬਹੁਤ ਜ਼ਿਆਦਾ ਦੁੱਖ ਨਾ ਹੋਵੇ। ਪਰ ਜੇ ਤੁਸੀਂ ਸੱਚਮੁੱਚ ਵਾਪਸ ਜਾਣਾ ਚਾਹੁੰਦੇ ਹੋ, ਤਾਂ ਦਿਸ਼ਾ ਬਦਲੋ। ਜੇ ਨਹੀਂ, ਤਾਂ ਠੀਕ ਹੈ, ਤੁਸੀਂ ਜਿੱਥੇ ਮਰਜ਼ੀ ਜਾਓ। (ਇੱਥੇ ਸਾਰਿਆਂ ਦੀ ਮਦਦ ਕਰਨ ਲਈ ਆਪਣਾ ਸਮਾਂ ਕੱਢਣ ਲਈ ਤੁਹਾਡਾ ਧੰਨਵਾਦ।) ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਇਹ ਮੇਰਾ ਕੰਮ ਹੈ। ਮੈਂ ਇਸ ਲਈ ਆਉਂਦੀ ਹਾਂ ਕਿਉਂਕਿ ਜੇ ਮੈਂ ਘਰ ਰਹਾਂਗੀ, ਤਾਂ ਮੈਂ ਕਿਸੇ ਵੀ ਤਰ੍ਹਾਂ ਸ਼ਾਂਤ ਨਹੀਂ ਰਹਿ ਸਕਾਂਗਾ। ਮੈਨੂੰ ਤੁਹਾਨੂੰ ਸੱਚ ਦੱਸਣਾ ਪਵੇਗਾ। ਸੈਂਕੜੇ ਲੋਕ ਮੈਨੂੰ ਇੱਥੇ ਖਿੱਚ ਕੇ ਲੈ ਆਉਣ ਨਾਲ [ਕੀ ਕਰੀਏ], ਕਿਵੇਂ? ਮੰਨ ਲਓ ਜੇ ਮੈਂ ਕਿਸੇ ਵਿਦੇਸ਼ੀ ਧਰਤੀ 'ਤੇ ਨਹੀਂ ਹਾਂ, ਤਾਂ ਇਹ ਸਹਿਣਾ ਮੁਸ਼ਕਲ ਹੈ। ਹਾਂਜੀ। (ਸਤਿਗੁਰੂ ਜੀ, ਮੈਨੂੰ ਅਭਿਆਸ ਬਾਰੇ ਇੱਕ ਸਮੱਸਿਆ ਹੈ। ਮੇਰੇ ਖੱਬੇ ਕੰਨ ਵਿੱਚੋਂ ਕਿਸੇ ਤਰ੍ਹਾਂ ਦੀ ਆਵਾਜ਼ ਆਉਂਦੀ ਹੈ, ਇਹ ਮੈਨੂੰ ਬਹੁਤ ਪਰੇਸ਼ਾਨ ਕਰਦੀ ਹੈ। ਮੈਡੀਟੇਸ਼ਨ ਦੌਰਾਨ ਵੀ, ਅਤੇ ਮੈਡੀਟੇਸ਼ਨ ਦੌਰਾਨ ਵੀ ਨਹੀਂ। ਕੀ ਇਹ ਬਹੁਤ ਜ਼ਿਆਦਾ ਕਰਮ ਕਰਕੇ ਹੈ? ਜਾਂ ਕੀ ਕੋਈ ਅਜਿਹਾ ਹੱਲ ਹੈ ਜੋ ਇਸਨੂੰ ਰੋਕਣ ਜਾਂ ਘਟਾਉਣ ਵਿੱਚ [ਮਦਦ] ਕਰ ਸਕਦਾ ਹੈ?) ਤੁਸੀਂ ਬਸ ਆਪਣਾ ਧਿਆਨ ਸੱਜੇ [ਕੰਨ] ਵੱਲ ਹੋਰ ਬਦਲੋ। ਖੱਬੇ ਪਾਸੇ ਨੂੰ ਨਜ਼ਰਅੰਦਾਜ਼ ਕਰੋ। ਜਦੋਂ ਤੁਸੀਂ ਸੌਂਦੇ ਹੋ, ਸੱਜੇ ਪਾਸੇ ਸੌਂਵੋ। ਜਦੋਂ ਵੀ ਤੁਹਾਨੂੰ ਯਾਦ ਆਵੇ, ਖੱਬੇ ਪਾਸੇ ਨਾ ਸੌਣ ਦੀ ਕੋਸ਼ਿਸ਼ ਕਰੋ। (ਠੀਕ ਹੈ।) ਬੱਸ ਆਪਣਾ ਧਿਆਨ ਬਦਲੋ, ਕੋਈ ਪਰਵਾਹ ਨਹੀਂ। ਆਪਣਾ ਧਿਆਨ ਸੱਜੇ ਪਾਸੇ ਕਰੋ ਅਤੇ ਫਿਰ ਇਹ ਠੀਕ ਹੋ ਜਾਵੇਗਾ। (ਠੀਕ ਹੈ। ਤੁਹਾਡਾ ਧੰਨਵਾਦ।) ਕੋਈ ਸਮੱਸਿਆ ਨਹੀ. ਜਦੋਂ ਤੁਸੀਂ ਸੌਂਦੇ ਹੋ ਅਤੇ ਤੁਸੀਂ ਖੱਬੇ ਪਾਸੇ ਬਹੁਤ ਜ਼ਿਆਦਾ ਸੌਂਦੇ ਹੋ, ਤਾਂ ਆਵਾਜ਼ ਵੀ ਖੱਬੇ ਪਾਸੇ ਚਲੀ ਜਾਵੇਗੀ। ਇਹ ਅਸਲ ਵਿੱਚ ਕੰਨਾਂ ਤੋਂ ਨਹੀਂ ਹੈ। ਇਹ ਅਸਲ ਵਿੱਚ ਸੱਜੇ ਜਾਂ ਖੱਬੇ ਤੋਂ ਨਹੀਂ ਹੈ, ਇਹ ਸਿਰਫ਼ ਸਾਡਾ ਧਿਆਨ ਕੰਨਾਂ ਤੋਂ, ਕੰਨਾਂ ਦੁਆਰਾ ਚੀਜ਼ਾਂ ਸੁਣਨ ਦਾ ਆਦੀ ਹੈ। ਤਾਂ, ਜੋ ਵੀ ਹੋਵੇ, ਜਦੋਂ ਵੀ ਤੁਸੀਂ ਕੁਝ ਸੁਣਦੇ ਹੋ, ਓ, ਤੁਹਾਡਾ ਧਿਆਨ ਉੱਥੇ ਚਲਾ ਜਾਂਦਾ ਹੈ। ਇਸ ਲਈ, ਜੇਕਰ ਮੰਨ ਲਓ ਤੁਸੀਂ ਖੱਬੇ ਪਾਸੇ ਬਹੁਤ ਜ਼ਿਆਦਾ ਸੌਂਦੇ ਹੋ ਅਤੇ ਫਿਰ ਖੱਬੇ ਪਾਸੇ ਤੋਂ ਆਵਾਜ਼ ਜ਼ਿਆਦਾ ਆਉਂਦੀ ਹੈ, ਕਿਉਂਕਿ ਜਦੋਂ ਇਹ ਢੱਕਿਆ ਹੁੰਦਾ ਹੈ ਤਾਂ ਖੱਬੇ ਪਾਸੇ ਤੋਂ ਆਵਾਜ਼ ਜ਼ਿਆਦਾ ਹੁੰਦੀ ਹੈ। ਇਸ ਲਈ, ਤੁਹਾਡਾ ਧਿਆਨ ਆਪਣੇ ਆਪ ਹੀ ਖੱਬੇ ਪਾਸੇ ਜ਼ਿਆਦਾ ਚਲਾ ਜਾਂਦਾ ਹੈ। ਅਤੇ ਫਿਰ ਇਸ ਤਰ੍ਹਾਂ ਇਹ ਹੋਰ ਉੱਚਾ ਹੋ ਜਾਂਦਾ ਹੈ। ਇਸ ਲਈ ਇਸਨੂੰ ਸੱਜੇ ਪਾਸੇ ਬਦਲਣ ਦੀ ਕੋਸ਼ਿਸ਼ ਕਰੋ। ਹਰ ਵਾਰ ਜਦੋਂ ਤੁਸੀਂ ਇਸਨੂੰ ਖੱਬੇ ਤੋਂ ਸੁਣਦੇ ਹੋ, ਤਾਂ ਤੁਸੀਂ ਆਪਣਾ ਧਿਆਨ ਸੱਜੇ ਪਾਸੇ ਕਰੋ। ਭਾਵੇਂ ਸੱਜੇ ਪਾਸੇ [ਆਵਾਜ਼] ਹੋਵੇ ਜਾਂ ਨਾ ਹੋਵੇ। ਜਾਂ ਇਸਨੂੰ ਉੱਥੇ ਉਪਰ ਵਲ ਨੂੰ ਕਰ, ਸਿਰ ਦੇ ਉੱਪਰ ਸ਼ਿਫਟ ਕਰੋ। ਇਹ ਤੁਹਾਡੀ ਮਦਦ ਕਰੇਗਾ। (ਤੁਹਾਡਾ ਧੰਨਵਾਦ।) ਹੋਰ? ਪੂਰਾ ਹੋ ਗਿਆ? (ਇਹ (ਅੰਦਰੂਨੀ ਸਵਰਗੀ) ਆਵਾਜ਼ ਮੈਡੀਟੇਸ਼ਨ ਦੇ ਸੰਬੰਧ ਵਿੱਚ ਵੀ ਹੈ। ਕੁਆਨ ਯਿਨ ਸੰਦੇਸ਼ਵਾਹਕਾਂ, ਮੈਸੇਂਜ਼ਰਾਂ ਵਿੱਚੋਂ ਇੱਕ ਐਲਏ(ਲਾਸ ਏਂਜਲਸ) ਵਿੱਚ ਸੀ, ਅਤੇ ਉਸਨੇ ਸਾਨੂੰ ਪਹਿਲਾਂ ਦੱਸਿਆ ਸੀ, ਜੇਕਰ ਅਸੀਂ ਕਿਸੇ ਨਾਲ (ਅੰਦਰੂਨੀ ਸਵਰਗੀ) ਆਵਾਜ਼ ਮੈਡੀਟੇਸ਼ਨ ਕਰ ਰਹੇ ਹਾਂ ਤਾਂ ਸਾਨੂੰ ਵਧੇਰੇ ਸਾਵਧਾਨ ਰਹਿਣਾ ਪਵੇਗਾ। ਸਿਰਫ਼ ਗੈਰ-ਦੀਖਿਅਕਾਂ ਲਈ ਹੀ ਨਹੀਂ, ਇੱਥੋਂ ਤੱਕ ਕਿ ਦੀਖਿਅਕ ਵੀ ਜੋ ਉਪਦੇਸ਼ਾਂ ਨੂੰ ਬਹੁਤ ਚੰਗੀ ਤਰ੍ਹਾਂ, ਬਹੁਤ ਸਪੱਸ਼ਟ ਤੌਰ 'ਤੇ (ਨਹੀਂ) ਰੱਖਦੇ। ਸਾਨੂੰ ਆਪਣੇ ਆਪ ਦੀ ਰੱਖਿਆ ਕਰਨ ਲਈ ਢੱਕਣ ਦੀ ਲੋੜ ਹੈ।) ਨਹੀਂ, ਕਵਰ, ਢਕਣਾ ਤੁਹਾਡੀ ਰੱਖਿਆ ਨਹੀਂ ਕਰਦਾ। (ਹਾਂਜੀ, ਮੈਂ ਸਤਿਗੁਰੂ ਜੀ ਨੂੰ ਟੇਪਾਂ ਵਿੱਚ ਨਿਸ਼ਚਿਤ ਰੂਪ ਵਿਚ ਇਸਦਾ ਜ਼ਿਕਰ ਕਰਦੇ ਨਹੀਂ ਸੁਣਿਆ।) ਨਹੀਂ, ਕਵਰ, ਢਕਣਾ ਤੁਹਾਡੀ ਰੱਖਿਆ ਨਹੀਂ ਕਰਦਾ। ਇਹ ਸਿਰਫ਼ ਇਸ ਲਈ ਹੈ ਕਿ ਲੋਕ... ਤੁਸੀਂ ਵਧੇਰੇ ਸੁਰੱਖਿਅਤ ਅਤੇ ਨਿੱਜੀ ਮਹਿਸੂਸ ਕਰਦੇ ਹੋ ਕੁਆਨ ਯਿਨ ਵਿਧੀ ਦੌਰਾਨ। (ਇਸ ਲਈ, ਸਮੂਹ ਮੈਡੀਟੇਸ਼ਨ ਵਿੱਚ ਕੋਈ ਫ਼ਰਕ ਨਹੀਂ ਪੈਂਦਾ; ਇਹ ਠੀਕ ਹੈ।) ਨਹੀਂ, ਨਹੀਂ। (ਤੁਹਾਡਾ ਧੰਨਵਾਦ।) ਜੇਕਰ ਕੋਈ ਨਹੀਂ, ਕੋਈ ਅਜਨਬੀ ਤੁਹਾਨੂੰ ਮਿਲਣ ਨਹੀਂ ਆਉਂਦੇ, ਤਾਂ ਕੋਈ ਗੱਲ ਨਹੀਂ। ਇਹ ਸਿਰਫ਼ ਉਦੋਂ ਹੁੰਦਾ ਹੈ ਜਦੋਂ ਅਜਨਬੀ ਤੁਹਾਨੂੰ ਮਿਲਣ ਆਉਂਦੇ ਹਨ, ਅਤੇ ਉਹ ਸ਼ਾਇਦ ਬਹੁਤ ਉਤਸੁਕ ਹੁੰਦੇ ਹਨ ਕਿ ਤੁਸੀਂ ਕੀ ਕਰ ਰਹੇ ਹੋ। ਅਤੇ ਫਿਰ ਤੁਹਾਨੂੰ ਬਹੁਤ ਕੁਝ ਸਮਝਾਉਣਾ ਪਵੇਗਾ। ਅਤੇ ਕਈ ਵਾਰ ਉਹ ਤੁਹਾਨੂੰ ਹਿਲਾ ਕੇ ਤੁਹਾਡੀ ਸਮਾਧੀ ਤੋਂ ਬਾਹਰ ਕੱਢ ਦਿੰਦੇ ਹਨ, ਅਤੇ ਇਹ ਬਹੁਤਾ ਸੁਹਾਵਣਾ ਨਹੀਂ ਹੁੰਦਾ। (ਪਿਆਰੇ ਸਤਿਗੁਰੂ ਜੀ, ਪਿਆਰੇ ਭਰਾਵੋ ਅਤੇ ਭੈਣੋ, ਮੈਂ ਸਤਿਗੁਰੂ ਜੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਦੀਖਿਆ ਤੋਂ ਬਾਅਦ, ਸਾਡੇ ਪਿਛਲੇ ਜਨਮ ਦੇ ਕਰਮ ਸਤਿਗੁਰੂ ਜੀ ਦੁਆਰਾ ਸ਼ੁੱਧ ਕੀਤੇ ਜਾਂਦੇ ਹਨ; ਸਿਰਫ਼ ਇਸ ਜੀਵਨ ਦਾ ਕਰਮ ਬਾਕੀ ਹੈ। ਅਤੇ ਜੇਕਰ ਕੋਈ ਦੀਖਿਅਕ ਤੀਜੇ ਪੱਧਰ ਤੱਕ ਪਹੁੰਚ ਸਕਦਾ ਹੈ, ਤਾਂ ਇਸਦਾ ਮਤਲਬ ਹੈ ਕਿ ਉਨ੍ਹਾਂ ਦਾ ਕਰਮ ਪਹਿਲਾਂ ਹੀ ਸ਼ੁੱਧ ਹੋ ਗਿਆ ਹੈ। ਪਰ ਮੈਂ ਸੂਤਰ ਵਿੱਚ ਪੜ੍ਹਿਆ ਹੈ ਕਿ ਜਿਹੜੇ ਲੋਕ ਤੀਜੇ ਪੱਧਰ ਅਤੇ ਉਸ ਤੋਂ ਉੱਪਰ ਦੇ ਹਨ, ਉਨ੍ਹਾਂ ਨੂੰ ਅਜੇ ਵੀ ਕੁਝ ਕਰਮ ਰੋਗ ਹੈ। ਇਹ ਉਹ ਬਿੰਦੂ ਹੈ ਜਿਸ ਬਾਰੇ ਮੈਂ ਥੋੜ੍ਹਾ ਉਲਝਣ ਵਿੱਚ ਹਾਂ। ਸਤਿਗੁਰੂ ਜੀ, ਕਿਰਪਾ ਕਰਕੇ ਮੈਨੂੰ ਇਹ ਸਮਝਾਓ। ਜੇਕਰ ਅਸੀਂ ਤੀਜੇ ਪੱਧਰ, ਚੌਥੇ ਪੱਧਰ ਜਾਂ ਇਸ ਤੋਂ ਉੱਚੇ ਪੱਧਰ ਤੱਕ ਪਹੁੰਚ ਸਕਦੇ ਹਾਂ, ਤਾਂ ਸਾਡੇ ਕਰਮ ਸ਼ੁੱਧ ਹੋਣੇ ਚਾਹੀਦੇ ਹਨ; ਤਾਂ ਫਿਰ ਸਾਡੇ ਮੌਜੂਦਾ ਜੀਵਨ ਕਾਲ ਵਿੱਚ ਵੀ ਕੋਈ ਕਰਮ ਰੋਗ ਕਿਵੇਂ ਹੈ?) ਤੁਸੀਂ ਕਿਹੜਾ ਸੂਤਰ ਪੜ੍ਹਿਆ ਸੀ? ਤੁਸੀਂ ਕਿਹੜਾ ਸੂਤਰ ਪੜ੍ਹਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਤੀਜੇ ਪੱਧਰ ਦੇ ਲੋਕਾਂ ਕੋਲ ਅਜੇ ਵੀ ਕਰਮ ਹਨ? (ਵਿਮਲਕਿਰਤੀ ਸੂਤਰ ਵਿੱਚ, ਇਹ ਕਿਹਾ ਗਿਆ ਹੈ, ਉਦਾਹਰਣ ਵਜੋਂ, ਪੁਰਖਿਆਂ ਨੂੰ ਅਜੇ ਵੀ ਆਪਣੇ ਪਿਛਲੇ ਕਰਮ ਦਾ ਭੁਗਤਾਨ ਕਰਨਾ ਪੈਂਦਾ ਸੀ। ਇਸ ਲਈ ਮੈਨੂੰ ਸਮਝ ਨਹੀਂ ਆਈ, ਅਤੇ ਮੈਨੂੰ ਲੱਗਦਾ ਹੈ...) ਪਰ ਉਹਨਾਂ ਨੇ ਕਿਹਾ ਤੀਜਾ ਪੱਧਰ? (ਹਾਂਜੀ।) ਉਨ੍ਹਾਂ ਨੇ ਤੀਜੇ ਪੱਧਰ ਤੱਕ ਕਿਹਾ। ਉਹ ਲੋਕ? ਉਨ੍ਹਾਂ ਨੇ ਇਹ ਸਾਫ਼-ਸਾਫ਼ ਕਿਹਾ? (ਨਹੀਂ। ਇਹ ਨਹੀਂ ਹੈ।) ਜੇ ਇਹ ਨਹੀਂ ਹੈ ਤਾਂ ਫਿਰ ਇਹ ਠੀਕ ਹੈ। ਤੁਸੀਂ ਬਕਵਾਸ ਪੁੱਛਦੇ ਹੋ। (ਹਾਂਜੀ।) ਤੁਸੀਂ ਇਸਨੂੰ ਗਲਤ ਪੜ੍ਹਿਆ ਅਤੇ ਮੈਨੂੰ ਬਕਵਾਸ ਪੁੱਛਿਆ। (ਪਿਆਰੇ ਸਤਿਗੁਰੂ ਜੀ, ਤਾਂ ਫਿਰ ਜਦੋਂ ਅਸੀਂ ਤੀਜੇ ਪੱਧਰ ਅਤੇ ਉਸ ਤੋਂ ਪਰੇ ਪਹੁੰਚ ਜਾਂਦੇ ਹਾਂ, ਕੀ ਸਾਨੂੰ ਕਰਮ ਰੋਗ ਸਹਿਣਾ ਪਵੇਗਾ ਜਾਂ ਨਹੀਂ?) ਨਹੀਂ। ਪਰ ਤੁਹਾਨੂੰ ਹੋਰ ਅਭਿਆਸ ਕਰਨਾ ਪਵੇਗਾ, ਇਹ ਨਹੀਂ ਕਿ ਤੀਜਾ ਪੱਧਰ ਕਾਫ਼ੀ ਹੈ। (ਹਾਂਜੀ।) ਤੁਸੀਂ ਪੜ੍ਹਿਆ, ਪਰ ਤੁਸੀਂ ਸਮਝਿਆ ਨਹੀਂ, ਫਿਰ ਤੁਸੀਂ ਆਪਣੇ ਮਨ ਨੂੰ ਗੁੰਝਲਦਾਰ ਬਣਾਇਆ। ਉਸ ਸੂਤਰ ਵਿੱਚ, ਇਹ ਤੀਜਾ ਪੱਧਰ, ਚੌਥਾ ਪੱਧਰ ਨਹੀਂ ਕਿਹਾ ਗਿਆ ਸੀ, ਠੀਕ ਹੈ? (ਹਾਂਜੀ।) ਇਹ ਭੁੱਲ ਜਾਓ, ਤੁਸੀਂ ਹੁਣ ਬੁੱਢੇ ਹੋ ਗਏ ਹੋ, ਤੁਹਾਨੂੰ ਆਪਣੇ ਅਧਿਆਤਮਿਕ ਅਭਿਆਸ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਬਹੁਤ ਸਾਰੇ ਸਵਾਲ ਨਾ ਪੁੱਛੋ। ਸੂਤਰ ਪੜ੍ਹਦੇ ਸਮੇਂ, ਪੁਰਾਣੇ ਜ਼ਮਾਨੇ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ। ਫਿਰ ਤਿੰਨ, ਚਾਰ, ਪੰਜ ਵਾਰ ਤੋਂ ਬਾਅਦ ਅਨੁਵਾਦ ਗਲਤ ਹੋ ਜਾਂਦਾ ਹੈ। ਇਸ ਵਿਅਕਤੀ ਨੇ ਇੱਥੇ ਕੁਝ ਗਲਤ ਅਨੁਵਾਦ ਕੀਤਾ ਹੈ; ਕਿਸੇ ਹੋਰ ਵਿਅਕਤੀ ਨੇ ਉੱਥੇ ਕੁਝ ਗਲਤ ਅਨੁਵਾਦ ਕੀਤਾ। ਕਿਉਂਕਿ ਅਨੁਵਾਦਕ ਗਿਆਨਵਾਨ ਨਹੀਂ ਸਨ। ਅਤੇ ਜਦੋਂ ਸੰਸਕ੍ਰਿਤ ਤੋਂ ਔਲੈਕਸੀਜ਼ (ਵੀਐਤਨਾਮੀਜ਼) ਵਿੱਚ ਅਨੁਵਾਦ ਕੀਤਾ ਜਾਂਦਾ ਹੈ, ਤਾਂ ਇਹ ਫਿਰ ਵੱਖਰਾ ਹੋ ਜਾਂਦਾ ਹੈ। ਅਤੇ ਫਿਰ ਕਈ ਵਾਰ ਔਲੈਕਸੀਜ਼ (ਵੀਐਤਨਾਮੀਜ਼) ਭਿਕਸ਼ੂ ਚੀਨੀ ਭਾਸ਼ਾ ਨੂੰ ਸਮਝ ਨਹੀਂ ਪਾਉਂਦੇ ਅਤੇ ਇੱਥੋਂ ਤੱਕ ਕਿ ਅਨੁਵਾਦ ਵੀ ਨਹੀਂ ਕਰਦੇ। ਉਹ ਸੰਸਕ੍ਰਿਤ ਤੋਂ ਚੀਨੀ ਵਿੱਚ ਅਨੁਵਾਦ ਕਰਦੇ ਹਨ, ਅਤੇ ਫਿਰ ਚੀਨੀ ਤੋਂ ਔਲੈਕਸੀਜ਼ (ਵੀਐਤਨਾਮੀਜ਼) ਵਿੱਚ। ਉਦਾਹਰਣ ਵਜੋਂ, "ਸਮਾਧੀ" ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ, ਜਿਸਦਾ ਅਰਥ ਹੈ "ਮਾਨਸਿਕ ਇਕਾਗਰਤਾ ਦੀ ਸਭ ਤੋਂ ਉੱਚੀ ਅਵਸਥਾ।" ਫਿਰ ਕਿਸੇ ਨੇ ਇਸਦਾ ਅਨੁਵਾਦ "ਟਾਮ ਮੁਈ" ਵਜੋਂ ਕੀਤਾ। ਹੋਰਾਂ ਨੇ ਇਸਦਾ ਅਨੁਵਾਦ "ਟਾਮ ਦੀਉ" ਵਜੋਂ ਕੀਤਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ "Tam Diệu" ਕੀ ਹੈ, ਅਤੇ ਨਾ ਹੀ "Tam Diệu" ਹੈ। ਇਸ ਲਈ ਉਹਨਾਂ ਨੇ ਸਿਰਫ਼ ਬਕਵਾਸ ਹੀ ਉਚਾਰਿਆ: “Tam muội, Tam diệu, Tam bồ đề” ਜਿਵੇਂ ਕਿ। ਅਤੇ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਇਆ! "ਟਾਮ" ਦਾ ਅਰਥ ਹੈ "ਸਾਮ"। ਉਦਾਹਰਣ ਵਜੋਂ, "ਸਮਾਧੀ""ਸਾਮ" ਜਾਂ "ਤਿੰਨ" ਨਹੀਂ ਹੈ। ਅਤੇ ਕੁਝ ਲੋਕਾਂ ਨੂੰ ਇਹ ਬਿਲਕੁਲ ਸਮਝ ਨਹੀਂ ਆਇਆ, ਅਤੇ "Tam muội," ਨੂੰ "ਤਿੰਨ" ਲਿਖਿਆ। "ਸਮਾਧੀ," "ਸਮਾਧੀ" ਦਾ ਅਨੁਵਾਦ ਉਹਨਾਂ ਨੇ ਚੀਨੀ ਤੋਂ "ਕਸ਼ਮ-ਮਾ-ਦੀ" ਵਜੋਂ ਕੀਤਾ ਹੈ। ਚੀਨੀ ਵਿੱਚ "ਜ਼ਾਮ" ਦਾ ਅਰਥ ਹੈ "ਤਿੰਨ"। ਕਿਉਂਕਿ ਆਵਾਜ਼ ਇੱਕੋ ਜਿਹੀ ਹੈ, ਉਹਨਾਂ ਨੇ ਇਸਦਾ ਅਨੁਵਾਦ "ਜ਼ਾਮ-ਮਾ-ਦੀ" ਵਜੋਂ ਕੀਤਾ। ਫਿਰ ਔਲੈਕਸੀਜ਼ (ਵੀਐਤਨਾਮੀਜ਼) ਨੇ "ਸਮਾਧੀ" ਪੜ੍ਹੀ ਅਤੇ ਇਸਦਾ ਅਨੁਵਾਦ "ਤਾਮ ਮੁਈ" ਵਜੋਂ ਕੀਤਾ। "ਤਾਮ" "ਤਿੰਨ" ਨਹੀਂ ਹੈ, ਉਦਾਹਰਣ ਵਜੋਂ। ਉਹ ਅੱਗੇ ਪਿੱਛੇ ਅਨੁਵਾਦ ਕਰਦੇ ਸਨ। ਇਹ ਕਿਉਂ ਪੜ੍ਹਿਆ? ਬਸ ਮੈਡਮ ਚਿੰਗ ਹਾਈ ਸੂਤਰ ਪੜ੍ਹੋ, ਜੋ ਸਮਝਣ ਵਿੱਚ ਆਸਾਨ ਹੈ। ਹੋਰ ਕਰਮ ਨਾ ਹੋਣ ਦਾ ਮਤਲਬ ਹੈ ਕਿ ਪਿਛਲੇ ਕਰਮ ਨਹੀਂ। ਪਰ ਜੇ ਤੁਸੀਂ ਕਰਮ ਪੈਦਾ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਇਹ ਬਣਿਆ ਰਹੇਗਾ। ਇਸਦਾ ਮਤਲਬ ਇਹ ਨਹੀਂ ਹੈ ਕਿ ਜਦੋਂ ਤੁਸੀਂ ਤੀਜੇ ਪੱਧਰ 'ਤੇ ਪਹੁੰਚ ਜਾਂਦੇ ਹੋ, ਤਾਂ ਤੁਸੀਂ ਜੋ ਚਾਹੋ ਕਰ ਸਕਦੇ ਹੋ ਅਤੇ ਕੋਈ ਕਰਮ ਨਹੀਂ ਰੱਖਦੇ। ਕਿਉਂਕਿ ਜੇਕਰ ਤੁਸੀਂ ਤੀਜੇ ਪੱਧਰ 'ਤੇ ਪਹੁੰਚ ਜਾਂਦੇ ਹੋ ਅਤੇ ਤੁਸੀਂ ਸੁਰੱਖਿਅਤ ਹੋ, ਤਾਂ ਮੈਂ ਤੁਹਾਨੂੰ ਕਹਾਂਗੀ, "ਅਭਿਆਸ ਕਰਨ ਦੀ ਕੋਈ ਲੋੜ ਨਹੀਂ।" ਤੁਹਾਨੂੰ ਚੜ੍ਹਨ ਲਈ ਅਭਿਆਸ ਕਰਨਾ ਪਵੇਗਾ। ਠੀਕ ਹੈ, ਅੰਕਲ? ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ। ਇਹ ਬੇਅੰਤ ਹੈ। (ਪਿਆਰੇ ਸਤਿਗੁਰੂ ਜੀ, ਇਸ ਕਰਕੇ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਕੀ ਮਿਲਿਆ... ਸੂਤਰ ਵਿੱਚ, ਸਤਿਗੁਰੂ ਜੀ ਨੇ ਕਿਹਾ ਕਿ ਤੀਜੇ ਪੱਧਰ ਅਤੇ ਉੱਪਰ ਤੋਂ, ਸਾਡੇ ਕਰਮ ਸ਼ੁੱਧ ਹੋ ਜਾਂਦੇ ਹਨ। ਇਸ ਲਈ ਮੈਂ ਸੋਚਿਆ ਕਿ ਸਥਿਰ ਕਰਮ ਤੋਂ ਹੁਣ ਕੋਈ ਬਿਮਾਰੀ ਨਹੀਂ ਹੋਵੇਗੀ। ਫਿਰ ਵੀ ਮੈਂ ਸੋਚ ਰਿਹਾ ਸੀ ਕਿ ਪੁਰਾਣੇ ਸੂਤਰਾਂ ਨੇ ਇਹ ਕਿਉਂ ਲਿਖਿਆ ਸੀ। ਇਸ ਲਈ ਮੈਂ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ...) ਨਹੀਂ। ਉਨ੍ਹਾਂ ਨੇ ਇਹ ਨਹੀਂ ਕਿਹਾ। (...ਇਸ ਬਾਰੇ ਅਤੇ ਉਨ੍ਹਾਂ ਨੇ ਕਿਹਾ ਕਿ ਅਜੇ ਵੀ ਕਰਮ ਬਿਮਾਰੀ ਹੋਵੇਗੀ। ਸਾਨੂੰ ਅਜੇ ਵੀ ਸਥਿਰ ਕਰਮ ਬਿਮਾਰੀ ਮਿਲਦੀ ਹੈ; ਉਦਾਹਰਣ ਵਜੋਂ, ਤਪਦਿਕ।) ਇਹ ਇੱਕ ਬਿਮਾਰੀ ਹੈ, ਕਰਮ ਨਹੀਂ। (ਹਾਂਜੀ।) ਇਹ ਇੱਕ ਬਿਮਾਰੀ ਹੈ ਜਦੋਂ ਸਾਡਾ ਸਰੀਰ ਬਿਮਾਰ ਹੋ ਜਾਂਦਾ ਹੈ, ਪਰ ਬਿਮਾਰੀ ਹਮੇਸ਼ਾ ਕਰਮ ਤੋਂ ਨਹੀਂ ਹੁੰਦੀ। (ਪਿਆਰੇ ਸਤਿਗੁਰੂ ਜੀ, ਕੁਝ ਬਿਮਾਰੀਆਂ ਜਿਵੇਂ ਕਿ ਤਪਦਿਕ ਜਾਂ ਕੈਂਸਰ, ਕੀ ਉਹ ਕਰਮ ਤੋਂ ਹੁੰਦੀਆਂ ਹਨ?) ਤੁਹਾਨੂੰ ਅਜੇ ਵੀ ਬਿਮਾਰੀ ਹੈ। ਜਦੋਂ ਸਾਡਾ ਸਰੀਰ ਬੁੱਢਾ ਹੋ ਰਿਹਾ ਹੁੰਦਾ ਹੈ, ਅਸੀਂ ਬਿਮਾਰ ਹੋ ਜਾਂਦੇ ਹਾਂ। (ਹਾਂਜੀ।) ਜਦੋਂ ਅਸੀਂ ਜੰਕ ਫੂਡ ਖਾਂਦੇ ਹਾਂ, ਤਾਂ ਅਸੀਂ ਬਿਮਾਰ ਹੋ ਜਾਂਦੇ ਹਾਂ। ਜਦੋਂ ਹਵਾ ਪ੍ਰਦੂਸ਼ਿਤ ਹੁੰਦੀ ਹੈ, ਅਸੀਂ ਬਿਮਾਰ ਹੋ ਜਾਂਦੇ ਹਾਂ। ਇਹ ਕਰਮ ਹੋਣ ਦੀ ਲੋੜ ਨਹੀਂ ਹੈ। (ਹਾਂਜੀ।) ਬੁੱਧ ਵੀ ਬਿਮਾਰ ਹੋ ਗਏ। ਇਸਦਾ ਮਤਲਬ ਇਹ ਨਹੀਂ ਕਿ ਉਸਦੇ ਕੋਲ ਕਰਮ ਨਹੀਂ ਸਨ। ਕੀ ਤੁਹਾਨੂੰ ਨਹੀਂ ਪਤਾ ਕਿ ਬੁੱਧ ਨੂੰ ਪੇਟ ਦਰਦ ਹੋਇਆ ਅਤੇ ਉਹ ਮਰ ਗਏ? ਮੈਂ ਹਰ ਵੇਲੇ ਬਿਮਾਰ ਰਹਿੰਦੀ ਹਾਂ। ਮੇਰੇ ਕੋਲ ਕੋਈ ਕਰਮ ਨਹੀਂ ਹੈ, ਫਿਰ ਵੀ ਮੈਂ ਹਰ ਸਮੇਂ ਬਿਮਾਰ ਰਹਿੰਦੀ ਹਾਂ। ਇੰਨਾ ਗੁੰਝਲਦਾਰ! ਮੈਂ ਸਿਰਫ਼ ਇਹੀ ਸਮਝਦੀ ਹਾਂ: ਵੀਗਨ ਖਾਓ, ਹਰ ਰੋਜ਼ ਮੈਡੀਟੇਸ਼ਨ ਕਰੋ। ਬੱਸ ਇਹੀ ਹੈ। (ਹਾਂਜੀ।) ਬਸ ਇਹੀ ਚੀਜ਼ਾਂ ਜੋ ਤੁਸੀਂ ਪੂਰੀਆਂ ਨਹੀਂ ਕਰ ਸਕਦੇ। ਇਸ ਅਤੇ ਉਸ ਨੂੰ ਸਮਝਣ ਬਾਰੇ ਗੱਲ ਕਰ ਰਹੇ। ਬੁੱਧ 2700 ਸਾਲ ਪਹਿਲਾਂ ਹੀ ਮਰ ਚੁੱਕੇ ਹਨ; ਅਤੇ ਤੁਸੀਂ ਅਜੇ ਵੀ ਉੱਥੇ ਬੈਠ ਕੇ ਉਸਨੂੰ ਪੁੱਟਦੇ ਹੋ। ਉਸਦੀਆਂ ਸਾਰੀਆਂ ਹੱਡੀਆਂ ਵੀ ਸੜ ਗਈਆਂ ਹਨ। ਵਿਮਲਕਿਰਤੀ ਬਿਮਾਰ ਹੋ ਗਿਆ ਕਿਉਂਕਿ ਉਸਨੇ ਜੀਵਾਂ ਦੇ ਕਰਮ ਆਪਣੇ ਉੱਪਰ ਲੈ ਲਏ ਸਨ। ਉਸਨੇ ਕਿਹਾ, "ਕਿਉਂਕਿ ਸੰਵੇਦਨਸ਼ੀਲ ਜੀਵ ਬਿਮਾਰ ਹਨ, ਮੈਨੂੰ ਵੀ ਬਿਮਾਰ ਹੋਣਾ ਚਾਹੀਦਾ ਹੈ।" ਉਸਨੇ ਇਹ ਕਿਹਾ ਅਤੇ ਤੁਸੀਂ ਇਸਨੂੰ ਨਹੀਂ ਸਮਝਦੇ। ਇੰਨਾ ਸੌਖਾ! ਮੇਰੇ ਰੱਬਾ। ਉਹ ਇੱਕ ਵਾਕ ਜੋ ਤੁਸੀਂ ਸਮਝ ਨਹੀਂ ਸਕਦੇ। ਤੁਸੀਂ ਮੇਰੇ ਸਿਰ, ਦਿਮਾਗ ਨੂੰ ਪਰੇਸ਼ਾਨ ਕਰਨ ਲਈ ਤਿੰਨ, ਚਾਰ ਸੂਤਰ ਕਿਉਂ ਕਢਦੇ ਹੋਂ? Photo Caption: “ਧਰਤੀ ਦੀ ਰੱਖਿਆ ਕਰਨਾ ਆਪਣੇ ਆਪ ਦੀ ਰੱਖਿਆ ਕਰਨਾ ਹੈ”











