ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਨੁਖੀ ਸਰੀਰ ਦੀ ਅਨਮੋਲਤਾ, ਅਠ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਥੋਂ ਤਕ ਦਿਹਾੜੀ ਵਿਚ ਇਕ ਭੋਜਨ ਖਾਣਾ ਬਹੁਤਾ ਨਹੀਂ ਹੈ। ਮੈਂ ਇਕ ਭੋਜ਼ਨ ਖਾਂਦੀ ਹਾਂ ਕਿਉਂਕਿ ਮੈਂ ਬਹੁਤ ਵਿਆਸਤ ਹਾਂ। ਸਿਰਫ ਸਾਦਗੀ ਦਾ ਅਭਿਆਸ ਕਰਨ ਲਈ ਹੀ ਨਹੀਂ, ਪਰ ਕਿਉਂਕਿ ਮੈਂ ਬਹੁਤ ਵਿਆਸਤ ਵੀ ਹਾਂ। ਜੇਕਰ ਮੈਂ ਦਿਹਾੜੀ ਵਿਚ ਤਿੰਨ, ਚਾਰ ਵਾਰ ਖਾਣਾ ਜ਼ਾਰੀ ਰਖਦੀ ਹਾਂ, ਅਤੇ ਹਲਕਾ ਭੋਜ਼ਨ ਅਤੇ ਉਹ ਸਭ ਵੀ, ਅਤੇ ਫਿਰ ਮੈਂ ਥਕ ਜਾਵਾਂਗੀ ਅਤੇ ਸੌਂ ਜਾਵਾਂਗੀ, ਮੇਰੇ ਕੋਲ ਇਹ ਸਭ ਅੰਦਰਲਾ ਅਤੇ ਬਾਹਰਲਾ ਕੰਮ ਕਰਨ ਲਈ ਸਮਾਂ ਕਿਵੇਂ ਹੋਵੇਗਾ? ਮੇਰੇ ਕੋਲ ਸਚਮੁਚ ਸਮਾਂ ਨਹੀਂ ਹੈ ਕਦੇ ਦਾਂਈ ਇਕ ਆਸਣ ਵਿਚ ਜਾਂ ਕਿਸੇ ਹੋਰ ਆਸਣ ਵਿਚ ਮੈਡੀਟੇਸ਼ਨ ਕਰਨ ਲਈ ਉਸ ਸਮੇਂ ਆਪਣੇ ਕੰਮ ਨੂੰ ਮਜ਼ਬੂਤ ਕਰਨ ਲਈ ਅਤੇ ਸੰਸਾਰ ਦੀ ਮਦਦ ਕਰਨ ਲਈ। ਮੈਂ ਸਭ ਤੋਂ ਵਧੀਆ ਕਰਦੀ ਹਾਂ ਜੋ ਕਰ ਸਕਦੀ ਹਾਂ, ਪਰ ਮੇਰਾ ਸਰੀਰ ਸੀਮੇਂਟ ਦਾ ਨਹੀਂ ਬਣ‌ਿਆ। ਇਥੋਂ ਤਕ ਦਿਹਾੜੀ ਵਿਚ ਇਕ ਭੋਜ਼ਨ ਖਾਣਾ ਇਕ ਬਹੁਤ ਵਡੀ ਗਲ ਨਹੀਂ ਹੈ।

ਸੋ ਜੇਕਰ ਤੁਸੀਂ ਪਿਆਰਿਓ ਸਚਮੁਚ ਦਿਹਾੜੀ ਵਿਚ ਇਕ ਵਾਰ ਖਾਣਾ ਚਾਹੁੰਦੇ ਹੋ, ਇਹਦੇ ਬਾਰੇ ਫਖਰ ਨਾ ਕਰਨਾ। ਇਹਦੇ ਬਾਰੇ ਕੁਝ ਨਹੀਂ ਹੈ। ਮੈਂ ਇਥੋਂ ਤਕ ਇਕ ਭੋਜ਼ਨ ਬਾਅਦ ਜੂਸ ਵੀ ਨਹੀਂ ਪੀਂਦੀ। ਮੈਂ ਸਿਰਫ ਇਕ ਖਾਣਾ ਖਾਂਦੀ ਹਾਂ, ਬਸ ਇਹੀ। ਅਤੇ ਜੇਕਰ ਮੈਂਨੂੰ ਪਿਆਸ ਲਗੀ ਹੋਵੇ, ਮੈਂ ਬਸ ਪਾਣੀ ਪੀਂਦੀ ਹਾਂ, ਬਸ ਇਹੀ। ਅਤੇ ਫਿਰ ਬਾਕੀ ਬਸ ਕੰਮ, ਕੰਮ, ਕੰਮ - ਅੰਦਰਲਾ, ਬਾਹਰਲਾ; ਅਗਿਆਸ ਕਰਨਾ, ਜਾਂ ਸੁਪਰੀਮ ਮਾਸਟਰ ਟੈਲੀਵੀਜ਼ਨ।

ਜੇਕਰ ਤੁਸੀਂ ਸਾਰਾ ਸਮਾਂ ਆਪਣੇ ਲਈ ਹੀ ਪਕਾਉਂਦੇ ਰਹਿੰਦੇ ਹੋ, ਫਿਰ ਤੁਹਾਨੂੰ ਸਫਾਈ ਕਰਨ ਦੀ ਲੋੜ ਹੈ ਅਤੇ ਤੁਹਾਨੂੰ ਕਿਸੇ ਵੀ ਸਮੇਂ ਫਰਸ਼ ਸਾਫ ਕਰਨਾ ਪਵੇਗਾ। ਇਹ ਬਹੁਤ ਜਿਆਦਾ ਕੰਮ ਹੈ। ਅਤੇ ਮੈਂ ਇਕ ਇਸ਼ਨਾਨ ਜਾਂ ਸ਼ਾਵਰ ਬਹੁਤਾ ਨਹੀਂ ਕਰਦੀ - ਕਦੇ ਕਦਾਂਈ ਮਹੀਨੇ ਵਿਚ ਇਕ ਵਾਰ, ਜਾਂ ਡੇਢ ਮਹੀਨੇ ਵਿਚ ਇਕ ਵਾਰ। ਇਹ ਨਿਰਭਰ ਕਰਦਾ ਹੈ ਜੇਕਰ ਮੇਰੇ ਕੋਲ ਲਾਗੇ ਕੁਝ ਪਾਣੀ ਹੋਵੇ ਜਾਂ ਨਾ ਹੋਵੇ; ਨਿਰਭਰ ਕਰਦਾ ਹੈ ਮੈਂ ਕਿਥੇ ਰਹਿ ਰਹੀ ਹਾਂ। ਕਦੇ ਕਦਾਂਈ ਮੈਂ ਪਹਾੜ ਵਿਚ ਕਿਸੇ ਖੇਤਰ ਵਿਚ ਰਹਿੰਦੀ ਹਾਂ। ਪਾਣੀ ਸਾਰਾ ਸਮਾਂ ਉਪਲਬਧ ਨਹੀਂ ਹੈ; ਮੀਂਹ ਦਾ ਪਾਣੀ ਵਰਤੋਂ ਕਰਨਾ ਪੈਂਦਾ। ਸੋ ਮੈਨੂੰ ਪਾਣੀ ਨਾਲ ਵੀ ਸੰਜਮ ਹੋਣਾ ਪੈਂਦਾ ਹੈ। ਇਹ ਨਿਰਭਰ ਕਰਦਾ ਹੈ ਕਿਥੇ ਮੈਂ ਜਾਂਦੀ ਹਾਂ - ਕਿਥੇ ਮੈਨੂੰ ਜਾਣਾ ਜ਼ਰੂਰੀ ਹੈ, ਆਪਣੀਆਂ ਰੂਹਾਨੀ ਆਓਟਲੇਟਾਂ ਦੇ ਪਿਛੇ ਜਾਣ ਲਈ ਰੂਹਾਨੀ ਤੌਰ ਤੇ ਮਜ਼ਬੂਤ ਹੋਣ ਲਈ, ਤਾਂਕਿ ਮੈਂ ਆਪਣਾ ਕੰਮ ਬਿਹਤਰ ਕਰ ਸਕਾਂ, ਅਤੇ ਨਾਲੇ ਜਿੰਦਾ ਵੀ ਰਹਿ ਸਕਾਂ; ਮਜ਼ਬੂਤ ਰਹਿ ਸਕਾਂ ਤਾਂਕਿ ਮੈਂ ਜਿੰਦਾ ਰਹਿ ਸਕਾਂ।

ਦਿਹਾੜੀ ਵਿਚ ਇਕ ਵਾਰ ਖਾਣਾ, ਇਹ ਕਰਨਯੋਗ ਹੈ। ਮੈਂ ਇਹ ਕਰਦੀ ਹਾਂ, ਸੋ ਮੈਂ ਜਾਣਦੀ ਹਾਂ ਇਹ ਕਰਨਯੋਗ ਹੈ। ਅਤੇ ਤੁਹਾਨੂੰ ਇਹ ਕਰਨ ਲਈ ਇਥੋਂ ਤਕ ਇਕ ਭਿਕਸ਼ੂ ਹੋਣ ਦੀ ਵੀ ਨਹੀਂ ਲੋੜ । ਉਥੇ ਇਕ ਔਰਤ ਹੈ, ਉਹ ਆਪਣੇ ਜਾਨਵਰ-ਲੋਕਾਂ ਲਈ ਇਹਨਾਂ ਇਨਾਮ ਲੈਣ ਲਈ ਦੌੜਦੀ ਹੈ। ਉਸ ਨੇ ਬਹੁਤ ਸਾਰੇ ਜਾਨਵਰ-ਲੋਕਾਂ ਨੂੰ ਬਚਾਇਆ ਹੈ। ਉਹ ਇੰਗਲੈਂਡ ਵਿਚ ਹੈ। ਅਤੇ ਜਦੋਂ ਉਹ ਦੌੜਦੀ ਹੈ, ਉਸ ਦੇ ਕੋਲ ਆਮ ਤੌਰ ਤੇ ਪਹਿਲੇ ਹੀ ਆਪਣੇ ਗੋਡੇ ਨਾਲ ਪ੍ਰੇਸ਼ਾਨੀ ਹੈ, ਪਰ ਕਿਉਂਕਿ ਉਹ ਆਪਣੇ ਜਾਨਵਰ-ਲੋਕਾਂ ਨਾਲ ਇਤਨਾ ਪਿਆਰ ਕਰਦੀ ਹੈ, ਉਹ ਅਜ਼ੇ ਵੀ ਦੌੜਨਾ ਜ਼ਾਰੀ ਰਖਦੀ ਹੈ, ਅਤੇ ਉਸ ਨੇ ਇਨਾਮ ਲਿਆ। ਉਸ ਨੇ ਆਰਾਮ ਨਹੀਂ ਕੀਤਾ ਅਤੇ ਇਕ ਬਹੁਤ, ਬਹੁਤ ਹੀ ਭਿਆਨਕ ਕਿਸਮ ਦੀ ਲੈਂਡਸਕੇਪ ਵਿਚ ਦੌੜੀ। ਇਹ ਨਹੀਂ ਹੈ ਜਿਵੇਂ ਤੁਸੀਂ ਇਕ ਪਕੀ ਕਿਸਮ ਦੀ ਸ਼ਵਕ ਉਤੇ ਦੌੜਦੇ ਹੋ ਜਾਂ ਇਥੋਂ ਤਕ ਕਚੀ ਸ਼ੜਕ ਉਤੇ। ਨਹੀਂ, ਨਹੀਂ, ਨਹੀਂ। ਉਹ ਪਹਾੜੀਆਂ, ਪਹਾੜਾਂ, ਮਾਰੂਥਲਾਂ ਅਤੇ ਜੋ ਵੀ ਹੋਵੇ ਉਤੇ ਚੜਦੇ ਹਨ - ਬਹੁਤ ਹੀ ਰੁਖੇ ਖਰਾਬ ਇਲਾਕੇ ਵਿਚ। ਇਥੋਂ ਤਕ ਆਮ ਸਧਾਰਨ ਲੋਕਾਂ ਲਈ ਇਹ ਬਹੁਤ, ਬਹੁਤ ਚਣੌਤੀ ਵਾਲਾ ਹੈ, ਇਕ ਔਰਤ ਬਾਰੇ ਗਲ ਕਰਨੀ ਤਾਂ ਪਾਸੇ ਦੀ ਗਲ ਹੈ ਜਿਸ ਕੋਲ ਪਹਿਲੇ ਹੀ ਆਪਣੇ ਗੋਡੇ ਵਿਚ ਕੁਝ ਸਟ ਲਗੀ ਹੈ। ਅਸੀਂ ਉਸ ਨੂੰ ਇਕ ਸ਼ਾਏਨਿੰਗ ਵਰਲਡ ਅਵਾਰਡ ਪ੍ਰੋਗਰਾਮ ਵਿਚ ਪ੍ਰਸਾਰਿਤ ਕੀਤਾ ਹੈ। ਅਤੇ ਉਹ ਸਿਰਫ ਰਾਤ ਦੇ 9ਵਜੇ ਖਾਂਦੀ ਸੀ, ਦਿਹਾੜੀ ਵਿਚ ਇਕ ਵਾਰ - ਦਿਹਾੜੀ ਵਿਚ ਸਿਰਫ ਇਕ ਡੰਗ ਭੋਜ਼ਨ ਖਾਂਦੀ ਸੀ।

ਸੋ, ਜੇਕਰ ਤੁਸੀਂ ਪਿਆਰ‌ਿਉ ਕਿਸੇ ਦੀ ਜਾਂ ਮੇਰੀ ਨਕਲ ਕਰਨੀ ਚਾਹੁੰਦੇ ਹੋ, ਉਥੇ ਇਹਦੇ ਬਾਰੇ ਕੋਈ ਵਡੀ ਗਲ ਨਹੀਂ ਹੈ। ਇਹਦੇ ਬਾਰੇ ਫੜਾਂ ਨਾ ਮਾਰਨੀਆਂ। ਅਤੇ ਲੋਕਾਂ ਨੂੰ ਤੁਹਾਡੇ ਨਾਲ ਸਮਾਨ ਚੀਜ਼ ਅਨੁਸਰਨ ਕਰਨ ਲਈ ਮਜ਼ਬੂਰ ਨਾ ਕਰਨਾ; ਉਹ ਸ਼ਾਇਦ ਸਮਸ‌ਿਆ ਵਿਚ ਹੋਣਗੇ ਜੇਕਰ ਉਹ ਕਾਫੀ ਮਜ਼ਬੂਤ ਨਾ ਹੋਣ ਜਾਂ ਜੇਕਰ ਇਹ ਜ਼ਰੂਰੀ ਨਾ ਹੋਵੇ। ਅਤੇ ਇਸੇ ਕਰਕੇ ਮੈਂ ਤੁਹਾਨੂੰ ਦਸ‌ਿਆ ਸੀ, "ਸਮਝਦਾਰ ਬਣੋ।" ਭਾਵੇਂ ਜੇਕਰ ਤੁਸੀਂ ਦਿਹਾੜੀ ਵਿਚ ਇਕ ਵਾਰ ਖਾਂਦੇ ਹੋ, ਤੁਸੀਂ ਫਲਾਂ ਦਾ ਜੂਸ ਜਾਂ ਸਬਜ਼ੀਆਂ ਦਾ ਜੂਸ ਲੈ ਸਕਦੇ ਹੋ। ਮੇਰੇ ਕੋਲ ਨਹੀਂ ਹੈ - ਮੇਰੇ ਕੋਲ ਇਥੋਂ ਤਕ ਉਹ ਸਭ ਲਈ ਸਮਾਂ ਵੀ ਨਹੀਂ ਹੈ। ਤੁਹਾਨੂੰ ਤਿਆਰ ਕਰਨਾ ਪੈਂਦਾ, ਸਬਜ਼ੀਆਂ ਧੋਣੀਆਂ, ਅਤੇ ਫਿਰ ਤੁਹਾਨੂੰ ਬਾਅਦ ਵਿਚ ਬਲੈਂਡਰ ਨੂੰ ਧੋਣਾ ਪਵੇਗਾ, ਅਤੇ ਇਹ ਸਭ । ਓਹ ਰਬਾ, ਇਹ ਮੇਰੇ ਲਈ ਬਹੁਤਾ ਕੰਮ ਹੈ; ਮੇਰੇ ਕੋਲ ਸਚਮੁਚ ਉਤਨਾ ਜਿਆਦਾ ਸਮਾਂ ਨਹੀਂ ਹੈ। ਅੰਦਰਲਾ ਕੰਮ ਬਹੁਤ ਸਾਰਾ ਸਮਾਂ ਲੈਂਦਾ ਹੈ।

ਭਾਵੇਂ ਜੇਕਰ ਤੁਹਾਡੇ ਕੋਲ ਆਪਣੀ ਵਾਡਰੋਬ ਵਿਚ ਬਹੁਤ ਸਾਰੇ ਕਪੜੇ ਹੋਣ - ਤੁਹਾਡੇ ਕੋਲ ਇਕ ਵਡਾ ਵਾਰਕ-ਇੰਨ ਵਾਰਡਰੋਬ ਹੈ, ਉਦਾਹਰਣ ਵਜੋਂ, ਕਿਉਂਕਿ ਤੁਸੀਂ ਅਮੀਰ ਹੋ, ਤੁਹਾਡੇ ਕੋਲ ਬਹੁਤ ਹਨ- ਇਥੋਂ ਤਕ ਜੇਕਰ ਤੁਸੀਂ ਕੁਝ ਚੀਜ਼ ਆਪਣੇ ਕਪੜ‌ਿਆਂ ਵਿਚੋਂ ਲਭਣੀ ਚਾਹੁੰਦੇ ਹੋ, ਤੁਹਾਨੂੰ ਜਾ ਕੇ ਅਤੇ ਇਹਨੂੰ ਲਭਣ ਪਵੇਗਾ, ਕੁਝ ਚੀਜ਼ ਸਥਿਤੀ ਦੇ ਮੁਤਾਬਕ ਪਹਿਨਣ ਲਈ, ਜਾਂ ਜਗਾ ਜਿਥੇ ਤੁਸੀ ਜਾਣ ਲਗੇ ਹੋ। ਅਤੇ ਤੁਹਾਨੂੰ ਸ਼ੀਸ਼ੇ ਵਿਚ ਦੇਖਣਾ ਪੈਂਦਾ ਅਤੇ ਉਹ ਸਭ। ਬਸ ਕੁਝ ਕੁ ਭੌਤਿਕ ਚੀਜ਼ਾਂ ਬਾਰੇ ਗਲ ਕਰਦੇ, ਇਹ ਪਹਿਲੇ ਹੀ ਬਹੁਤ ਖੇਚਲ ਹੈ। ਰੂਹਾਨੀ ਸ਼ਕਤੀ ਬਾਰੇ ਗਲ ਕਰਨੀ ਤਾਂ ਪਾਸੇ ਰਹੀ ਜੋ ਤੁਹਾਡੇ ਸਰੀਰ ਵਿਚ ਲੁਕੀ ਹੋਈ ਹੈ। ਇਹ ਇਥੋਂ ਤਕ ਤੁਹਾਡੀਆਂ ਭੌਤਿਕ ਅਖਾਂ ਦੇ ਸਾਹਮੁਣੇ ਵੀ ਨਹੀਂ ਹੈ। ਤੁਹਾਨੂੰ ਇਹ ਖੋਜ਼ਣ ਲਈ ਆਪਣੀਆਂ ਰੂਹਾਨੀ ਅਖਾਂ ਦੀ ਵਰਤੋਂ ਕਰਨੀ ਪੈਂਦੀ ਹੈ, ਅਤੇ ਤੁਹਾਨੂੰ ਧਿਆਨ ਕੇਂਦ੍ਰਿਤ ਕਰਨਾ ਪੈਂਦਾ ਹੈ। ਤੁਸੀਂ ਬਸ ਅੰਦਰ ਨਹੀਂ ਜਾ ਸਕਦੇ, ਸਮਾਧੀ ਵਿਚ ਜਾ ਸਕਦੇ ਅਤੇ ਚੀਜ਼ਾਂ ਤੁਰੰਤ ਹੀ ਦੇਖ ਸਕਦੇ। ਬਹੁਤ ਸਾਰੀਆਂ ਚੀਜ਼ਾਂ ਦਿਨ ਦੇ ਸਮੇਂ ਕੰਮ ਵਾਲੀ ਜਗਾ ਵਿਚ, ਜਾਂ ਤੁਹਾਡੇ ਰੋਜ਼ਾਨਾ ਜੀਵਨ ਵਿਚ ਤੁਹਾਡਾ ਧਿਆਨ ਭਟਕਾਉਣਗੀਆਂ, ਅਕਸਰ ਜਾਂ ਕਦੇ ਕਦਾਂਈ, ਤੁਹਾਡੀ ਇਕਾਗਰਤਾ ਦੌਰਾਨ। ਇਸ ਸੰਸਾਰ ਵਿਚ ਪਹਿਲੇ ਹੀ ਜੀਣਾ ਸੌਖਾ ਨਹੀਂ ਹੈ - ਭੋਤਿਕ ਸੰਸਾਰ ਤੋਂ ਪਰੇ ਕੁਝ ਚੀਜ਼ ਲਭਣ ਦੀ ਗਲ ਤਾਂ ਪਾਸੇ ਰਹੀ; ਅਤੇ ਜੇਕਰ ਇਹ ਵਰਤੋਂ ਕਰਨ ਲਈ ਤੁਸੀਂ ਕਾਫੀ ਮਜ਼ਬੂਤ ਵੀ ਹੋ ਜਾਂ ਨਹੀਂ।

ਬਸ ਜਿਵੇਂ, ਭਾਵੇਂ ਜੇਕਰ ਤੁਸੀਂ ਇਕ ਹਵਾਈ ਜ਼ਹਾਜ ਉਡਾਉਣਾ ਚਾਹੁੰਦੇ ਹੋ,., ਇਹ ਪਾਇਲਟ ਲਈ ਆਸਾਨ ਹੈ, ਕਿਉਂਕਿ ਉਹ ਇਸ ਲਈ ਸਿਖਲਾਈ ਪ੍ਰਾਪਤ ਹੈ। ਪਰ ਤੁਸੀਂ ਬਸ ਅੰਦਰ ਆਉਂਦੇ ਅਤੇ ਇਕ ਹਵਾਈ ਜ਼ਹਾਜ਼ ਚਲਾਉਣਾ ਚਾਹੁੰਦੇ ਹੋ - ਇਹ ਸੰਭਵ ਨਹੀਂ ਹੈ। ਸੋ ਕੋਈ ਪਾਇਲਟ, ਭਾਵੇਂ ਜੇਕਰ ਉਹ ਤੁਹਾਡੇ ਨਾਲ ਪਿਆਰ ਕਰਦਾ ਹੋਵੇ, ਤੁਹਾਨੂੰ ਹਵਾਈ ਜ਼ਹਾਜ਼ ਉਡਾਉਣ ਦੇਵੇਗਾ, ਕਿਉਂਕਿ ਤੁਸੀਂ ਸ਼ਾਇਦ ਇਹ ਸਭ ਨੂੰ ਥਲੇ ਲਿਆਉਂਗੇ ਅਤੇ ਆਪਣੇ ਆਪ ਨੂੰ ਮਾਰੋਂਗੇ ਅਤੇ ਜੋ ਵੀ ਇਹਦੇ ਨਾਲ ਹੋਵੇ।

ਸੋ ਮੈਨੂੰ ਦੋਸ਼ ਨਾ ਦੇਣਾ ਜੇਕਰ ਮੈਂ ਤੁਹਾਨੂੰ ਇਹ ਚੀਜ਼ਾਂ ਨਹੀਂ ਸਿਖਾਉਂਦੀ। ਜਿਵੇਂ ਮੈਂ ਤੁਹਾਨੂੰ ਦਸ‌ਿਆ ਵੀ ਹੈ, ਤੁਹਾਨੂੰ ਬਹੁਤ ਨੇੜੇ ਹੋਣਾ ਜ਼ਰੂਰੀ ਹੈ, ਇਕ ਦੂਜੇ ਦੇ ਲਾਗੇ ਤਾਂਕਿ ਉਹ ਸਿਖਣ ਦੇ ਲਈ। ਕਿਉਂਕਿ ਹਰ ਇਕ ਇੰਚ, ਹਰ ਮੀਲੀਮੀਟਰ, ਇਥੋਂ ਤਕ - ਪੈਰਾਂ ਦੀ ਸਥਿਤੀ ਨੂੰ, ਜਾਂ ਲਤਾਂ ਦੀ, ਜਾਂ ਉਂਗਲਾਂ ਦੀ ਸਥਿਤੀ ਨੂੰ ਬਦਲਣਾ, ਜਾਂ ਸਰੀਰ ਉਤੇ ਰਖਣ ਨਾਲ, ਤੁਹਾਨੂੰ ਇਕ ਵਖਰਾ ਨਤੀਜਾ ਮਿਲਦਾ ਹੈ। ਅਤੇ ਤੁਹਾਨੂੰ ਹਮੇਸ਼ਾਂ ਚੌਂਕੜੀ ਮਾਰ ਕੇ ਬੈਠਣ ਦੀ ਨਹੀਂ ਲੋੜ। ਤੁਹਾਨੂੰ ਕਦੇ ਕਦਾਂਈ ਲੇਟਣਾ ਪੈਂਦਾ ਇਕ ਲਤ ਉਪਰ, ਇਕ ਲਤ ਹੇਠਾਂ ਨਾਲ। ਅਤੇ ਵਖਰੇ ਵਖਰੇ ਹਥਾਂ ਦੇ ਮੁਦਰ‌ਿਆਂ ਨਾਲ, ਵਖ ਵਖ ਹਥਾਂ ਦੇ ਸੰਕੇਤਾਂ ਨਾਲ। ਸੋ ਇਹ ਕੁਝ ਚੀਜ਼ ਨਹੀਂ ਹੈ ਜੋ ਮੈਂ ਤੁਹਾਨੂੰ ਇਹਦੇ ਬਾਰੇ ਗਲ ਕਰਨ ਦੁਆਰਾ ਦਸ ਸਕਦੀ ਹਾਂ; ਤੁਹਾਨੂੰ ਇਹਦੇ ਵਲ ਦੇਖਣਾ ਜ਼ਰੂਰੀ ਹੈ।

ਸੋ ਇਥੋਂ ਤਕ ਜਿਵੇਂ ਕੁਆਨ ਯਿੰਨ ਵਿਧੀ, ਜਦੋਂ ਤੁਸੀਂ ਇਹ ਕਰਦੇ ਹੋ, ਮੈਨੂੰ ਤੁਹਾਨੂੰ ਸਿਖਾਉਣ ਲਈ ਆਪਣੇ ਭਿਕਸ਼ੂਆਂ ਜਾਂ ਭਿਕਸ਼ਣੀਆਂ ਵਿਚੋਂ ਇਕ ਨੂੰ ਤੁਹਾਡੀ ਜਗਾ ਨੂੰ ਭੇਜਣ ਦੀ ਲੋੜ ਹੈ। ਜਾਂ ਤੁਸੀਂ ਸਾਡੀ ਜਗਾ ਆਉਂਦੇ ਹੋ ਜਦੋਂ ਇਹ ਉਪਲਬਧ ਹੋਵੇ, ਜਦੋਂ ਇਹ ਅਨੁਕੂਲ ਹੋਵੇ, ਜੇਕਰ ਤੁਸੀਂ ਸਫਰ ਕਰ ਸਕੋਂ ਅਤੇ ਉਹ ਸਭ - ਕੁਝ ਲੋਕ ਨਹੀਂ ਕਰ ਸਕਦੇ ‌ਕਿਉਂਕਿ ਉਹ ਗਰੀਬ ਹਨ, ਸੋ ਸਾਨੂੰ ਉਨਾਂ ਕੋਲ ਆਉਣਾ ਅਤੇ ਉਨਾਂ ਨੂੰ ਸਿਖਾਉਣਾ ਪੈਂਦਾ। ਇਹ ਇਕ ਨਿਜ਼ੀ ਹਿਦਾਇਤ ਹੋਣੀ ਜ਼ਰੂਰੀ ਹੈ, ਅਤੇ ਚੈਕ ਕਰਨਾ ਜਦੋਂ ਉਹ ਇਹ ਕਰ ਰਹੇ ਹੁੰਦੇ। ਫੋਨ ਰਾਹੀਂ ਗਲਾਂ ਕਰਨ ਦੁਆਰਾ ਕਾਫੀ ਨਹੀਂ ਹੈ, ਇਹ ਚੰਗਾ ਨਹੀਂ ਹੈ, ਭਾਵੇਂ ਅਸੀਂ ਉਹ ਕਰ ਸਕਦੇ ਹਾਂ। ਪਰ ਇਹ ਸੰਭਵ ਨਹੀਂ ਹੈ। ਇਹ ਸੰਭਵ ਨਹੀਂ। ਤੁਸੀਂ ਸ਼ਾਇਦ ਇਹ ਗਲਤ ਕਰ ਸਕਦੇ ਹੋ। ਅਤੇ ਅਸੀਂ ਇਹ ਉਥੇ ਠੀਕ ਨਹੀਂ ਕਰ ਸਕਦੇ। ਇਕ ਰੂਹਾਨੀ ਚੀਜ਼ ਲਿਖੀ ਹੋਈ ਨਹੀਂ ਹੈ। ਤੁਹਾਨੂੰ ਇਹ ਸੂਤਰਾਂ ਤੋਂ ਬਾਹਰ, ਬਾਈਬਲ ਤੋਂ ਬਾਹਰ ਸਿਖਾਉਣੀ ਜ਼ਰੂਰੀ ਹੈ। ਬੋਧੀ ਪਰੰਪਰਾ ਵਿਚ, ਉਹ ਇਹ ਵੀ ਕਹਿੰਦੇ ਹਨ ਕਿ: ਇਹ ਲਿਖਤੀ ਸਿਖਿਆ ਤੋਂ ਬਾਹਰ ਹੈ। ਇਹ ਦਿਲ ਤੋਂ ਦਿਲ ਤਕ ਹੈ - ਇਸ ਦਾ ਅਰਥ ਹੈ ਆਤਮਾ ਤੋਂ ਆਤਮਾ ਤਕ, ਅਸਲ ਵਿਚ। ਸੋ, ਇਸ ਕਿਸਮ ਦੀ ਸਥਿਤੀ ਵਿਚ, ਇਹ ਵੀ ਉਵੇਂ ਸਮਾਨ ਹੈ। ਮੈਨੂੰ ਇਹ ਲਿਖਣ ਦੀ ਮਨਾਹੀ ਹੈ, ਇਥੋਂ ਤਕ, ਕਿਉਂਕਿ ਇਹ ਹਰ ਇਕ ਦੇ ਵਰਤੋਂ ਕਰਨ ਲਈ ਨਹੀਂ ਹੈ।

ਅਤੇ ਜੇਕਰ ਤੁਸੀਂ ਬਸ ਦਿਹਾੜੀ ਵਿਚ ਇਕ ਵਾਰ ਖਾਂਦੇ ਹੋ ਅਤੇ ਕੁਝ ਪਾਟੇ ਫਟੇ ਕਪੜੇ ਪਹਿਨਦੇ ਹੋ, ਜਾਂ ਕੁਝ ਸੈਂਕਡਹੈਂਡ ਵਾਲੇ ਲੈਂਦੇ ਹੋ, ਫੌਰਥਹੈਂਡ ਦੇ ਕਪੜੇ ਸੜਕ ਤੇ ਪਹਿਨਣ ਲਈ, ਇਹ ਵੀ ਕੁਝ ਨਹੀਂ ਹੈ। ਇਹਦਾ ਭਾਵ ਨਹੀਂ ਹੈ ਕਿ ਤੁਸੀਂ ਇਕ ਬੁਧ ਬਣ ਜਾਵੋਂਗੇ ਜਾਂ ਸੰਤਮਈ, ਕਿਸੇ ਕਿਸਮ ਦੀ ਮੁਹਾਰਤ ਹਾਸਲ ਕਰੋਂਗੇ। ਤੁਸੀਂ ਆਪਣੇ ਸਰੀ ਰਨੂੰ ਸਦਾ ਹੀ ਸਜ਼ਾ ਦਿੰਦੇ ਹੋ, ਪਰ ਉਹ ਤੁਹਾਨੂੰ ਕੁਝ ਚੀਜ਼ ਨਹੀਂ ਲਿਆਵੇਗੀ - ਜਾਂ ਫਿਰ ਤੁਸੀਂ ਦਿਲ ਵਿਚ ਸ਼ੁਧ ਹੋ ਅਤੇ ਸਚਮੁਚ ਗਿਆਨ ਪ੍ਰਾਪਤੀ ਦੀ ਖੋਜ਼ ਕਰ ਰਹੇ ਹੋ; ਜਾਂ ਤੁਹਾਨੂੰ ਮੈਡੀਟੇਸ਼ਨ ਦੀ ਅਸਲੀ ਵਿਧੀ ਸਿਖਾਉਣ ਲਈ ਜੇਕਰ ਤੁਹਾਡੇ ਕੋਲ ਸਚਮੁਚ ਇਕ ਬੁਧ (ਗਿਆਨਵਾਨ ਗੁਰੂ) ਹੈ। ਜੇਕਰ ਤੁਸੀਂ ਦੂਜੀਆਂ ਮੈਡੀਟੇਸ਼ਨਾਂ ਦੀਆਂ ਵਿਧੀਆਂ ਨੂੰ ਕਰਨਾ ਜ਼ਾਰੀ ਰਖਦੇ ਹੋ - ਜਿਵੇਂ ਮੈਂ ਤੁਹਾਨੂੰ ਪਹਿਲੇ ਦਸ‌ਿਆ ਸੀ, ਸਾਹ ਲੈਣਾ ਅਤੇ ਉਹ ਸਭ - ਜਦੋਂ ਤੁਸੀਂ ਸੌਂਦੇ ਹੋ, ਤੁਹਾਨੂੰ ਆਪਣਾ ਸਾਹ ਨਹੀਂ ਯਾਦ ਰਹਿੰਦਾ, ਸੋ ਤੁਸੀਂ ਉਸ ਸਮੇਂ ਮੈਡੀਟੇਸ਼ਨ ਨਹੀਂ ਕਰਦੇ। ਤੁਹਾਨੂੰ ਇਕ ਮੈਡੀਟੇਸ਼ਨ ਵਿਧੀ ਲਭਣੀ ਜ਼ਰੂਰੀ ਹੈ ਜਿਹਦੇ ਨਾਲ ਤੁਸੀਂ ਹਮੇਸ਼ਾਂ, ਚੌਵੀ ਘੰਟੇ, ਮੈਡੀਟੇਸ਼ਨ ਦਾ ਅਭਿਆਸ ਕਰਦੇ ਹੋ। ਅਤੇ ਮੈਂ ਵੀ ਤੁਹਾਨੂੰ ਦਸ‌ਿਆ ਹੈ ਕਿਵੇਂ ਸੌਣ ਦੌਰਾਨ ਅਭਿਆਸ ਕਰਨਾ ਹੈ। ਤੁਸੀਂ ਪਹਿਲੇ ਹੀ ਜਾਣਦੇ ਹੋ; ਮੈਂ ਇਹਦੇ ਬਾਰੇ ਹੋਰ ਇਥੇ ਨਹੀਂ ਗਲ ਕਰਾਂਗੀ। ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਸੀਆਂ ਹਨ; ਮੈਨੂੰ ਦੁਬਾਰਾ ਦੁਹਰਾਉਣ ਦੀ ਨਹੀਂ ਲੋੜ। ਜੇਕਰ ਤੁਸੀਂ ਇਹ ਸਭ ਬਾਰੇ ਸਿਖਣਾ ਚਾਹੁੰਦੇ ਹੋ, ਉਨਾਂ ਪੁਰਾਣੇ-ਸਮੇਂ ਦੀਆਂ ਵੀਡਿਓਆਂ ਵਿਚ ਜਾ ਕੇ ਦੇਖੋ।

ਅਤੇ ਜੇਕਰ ਤੁਸੀਂ ਇਹ ਕਰਨ ਦੀ ਕੋਸ਼ਿਸ਼ ਕਰਦੇ ਹੋ, ਬਹੁਤ ਘਮੰਡ ਨਾ ਮਹਿਸੂਸ ਕਰਨਾ ਜਾਂ ਇਹਦੇ ਬਾਰੇ ਸ਼ੇਖੀ ਮਾਰਨੀ - ਕੁਝ ਨਹੀਂ। ਆਪਣੇ ਆਪ ਨੂੰ ਕੁਝ ਵਡੀ ਚੀਜ਼ ਵਿਚ ਦੀ ਨਾ ਬਣਾਉਣਾ। ਕਿਉਂਕਿ ਬਹੁਤ ਸਾਰੇ ਭਿਕਸ਼ੂ, ਭਿਕਸ਼ਣੀਆਂ ਅਤੇ ਅਭਿਆਸੀ ਹੋਰਨਾਂ ਦੇਸ਼ਾਂ ਵਿਚ ਉਹ ਕਰਦੇ ਹਨ। ਮਿਸਾਲ ਵਜੋਂ, ਭਾਰਤ ਵਿਚ, ਉਹ ਕੋਈ ਚੀਜ਼ ਵੀ ਨਹੀਂ ਪਹਿਨਦੇ। ਉਹ ਬਸ ਆਪਣੇ ਸਰੀਰਾਂ ਤੇ ਕੁਝ ਸੁਆਹ ਲਾਉਂਦੇ ਹਨ, ਅਤੇ ਉਹ ਆਪਣੇ ਆਪ ਲਈ ਹੋਰ ਤਪਸਿਆ ਕਰਦੇ ਹਨ, ਜਿਵੇਂ ਭਾਰਤੀ ਗਰਮੀ ਵਿਚ ਆਪਣੇ ਆਲੇ ਦਆਲੇ ਇਥੋਂ ਤਕ ਅਗ ਨਾਲ ਬੈਠਦੇ ਹਨ, ਜਾਂ ਕਿਲਾਂ ਉਤੇ ਬੈਠਦੇ ਹਨ, ਜਾਂ ਇਕ ਲਤ ਉਤੇ ਲਟਕਣਾ, ਜਾਂ ਇਕ ਹਥ ਉਪਰ ਨਾਲ ਲਟਕਣਾ, ਜਾਂ ਜੋ ਵੀ ਉਹ ਕਰਦੇ ਹਨ। ਇਹ ਅਤਿਅੰਤ ਹਨ। ਸ਼ਾਇਦ ਉਹ ਸਚਮੁਚ ਕੁਝ ਚੀਜ਼ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਸ਼ਾਇਹ ਉਹ ਨਹੀਂ ਜਾਣਦੇ ਹੋਰ ਕੀ ਕਰਨਾ ਹੈ।

ਪਰ ਉਸ ਦਾ ਭਾਵ ਨਹੀਂ ਕਿ ਤੁਸੀਂ ਪਹਿਲੇ ਹੀ ਇਕ ਸੰਤ ਜਾਂ ਇਕ ਰਿਸ਼ੀ ਹੋ। ਤੁਸੀਂ ਸ਼ਾਇਦ ਇਕ ਰਿਸ਼ੀ ਜਾਂ ਸ਼ਾਇਦ ਇਕ ਸਿਧ ਪੁਰਸ਼ ਹੋਵੋਂ। ਤੁਹਾਡੇ ਕੋਲ ਸ਼ਾਇਦ ਕੁਝ ਜਾਦੂਮਈ ਸ਼ਕਤੀ ਹੋਵੇ ਧਿਆਨ ਇਕਾਗਰ ਕਰਨ ਦੁਆਰਾ। ਪਰ ਇਹ ਸਿਰਫ ਮਨ ਦੀ ਸ਼ਕਤੀ ਹੈ, ਮਨ ਦਾ ਜਾਦੂ। ਜੇਕਰ ਤੁਸੀਂ ਮਨ ਦੀ ਐਨਰਜ਼ੀ ਦੀ ਵਰਤੋਂ ਕਰਦੇ ਹੋ, ਤੁਹਾਡੇ ਕੋਲ ਵੀ ਕੁਝ ਚੀਜ਼ , ਸ਼ਾਇਦ ਆਪਣੇ ਖੁਦ ਵਿਚ ਕੁਝ ਮਜ਼ਬੂਤ ਸ਼ਕਤੀ ਹੋਵੇ। ਸੋ ਜੇਕਰ ਕੋਈ ਵਿਆਕਤੀ ਤੁਹਾਡੇ ਨਾਲ ਮਾੜਾ ਵਿਹਾਰ ਕਰਦਾ ਜਾਂ ਤੁਹਾਨੂੰ ਸਰਾਪ ਦਿੰਦਾ ਹੈ, ਫਿਰ ਉਹ ਵੀ ਮੁਸੀਬਤ ਵਿਚ ਹੋਣਗੇ, ਕਿਉਂਕਿ ਤੁਹਾਡੀ ਜਾਦੂਮਈ ਸ਼ਕਤੀ ਮਨ ਦੀ ਇਕਾਗਰਤਾ ਤੋਂ ਪ੍ਰਾਪਤ ਕੀਤੀ ਗਈ ਵੀ ਉਨਾਂ ਉਪਰ ਤਬਾਹੀ ਲਿਆਵੇਗਾ। ਪਰ ਉਹ ਬੁਧਹੁਡ ਨਹੀਂ ਹੈ। ਜੇਕਰ ਤੁਸੀਂ ਇਕ ਬੁਧ (ਗਿਆਨਵਾਨ ਵਿਆਕਤੀ) ਬਣਨਾ ਚਾਹੁੰਦੇ ਹੋ, ਤੁਸੀਂ ਇਸ ਤਰਾਂ ਸਦਾ ਹੀ ਅਭਿਆਸ ਕਰ ਸਕਦੇ ਹੋ, ਅਤੇ ਸ਼ਾਇਦ ਕੁਝ ਯੁਗਾਂ ਤੋਂ ਬਾਅਦ, ਤੁਸੀਂ ਬਣ ਜਾਵੋਂ - ਸ਼ਾਇਦ।

ਪਰ ਗਿਆਨ ਪ੍ਰਾਪਤੀ ਅਤੇ ਇਕੋ ਜੀਵਨ ਕਾਲ ਵਿਚ ਮੁਕਤੀ ਤਕ ਪਹੁੰਚਣ ਦੀ ਅਸਲੀ ਵਿਧੀ ਲਈ, ਤੁਹਾਨੂੰ (ਅੰਦਰੂਨੀ ਸਵਰਗੀ) ਰੋਸ਼ਨੀ ਦੇਖਣੀ ਜ਼ਰੂਰੀ ਹੈ, ਤੁਹਾਨੂੰ (ਅੰਦਰੂਨੀ ਸਵਰਗੀ) ਬੁਧ ਦੀ ਸਿਖ‌ਿਆ ਸੁਣਨੀ ਜ਼ਰੂਰੀ ਹੈ। ਉਹ ਉਚੇਰੇ ਅਯਾਮ ਤੋਂ ਇਸ ਨੂੰ "ਕਰੰਟ" ਆਖਦੇ ਹਨ, ਜੋ ਤੁਹਾਡੇ ਸਰੀਰ ਦੇ ਅੰਦਰ ਵੀ ਹੈ, ਪਰ ਤੁਹਾਨੂੰ ਬ੍ਰਹਿਮੰਡੀ ਉਚੇ-ਅਯਾਮ ਦੀ ਸ਼ਕਤੀ ਨਾਲ ਮੁੜ ਜੁੜਨ ਦੀ ਲੋੜ ਹੈ। ਜੇਕਰ ਨਹੀਂ, ਤੁਸੀਂ ਸਦਾ ਲਈ ਬੈਠ ਸਕਦੇ ਹੋ, ਜਿਵੇਂ ਉਸ ਜ਼ੈਨ ਗੁਰੂ ਦੇ ਵਿਦਿਆਰਥੀ ਵਾਂਗ ਜਿਸ ਨੇ ਉਥੇ ਬੈਠਣਾ ਜ਼ਾਰੀ ਰਖਿਆ , ਅਤੇ ਅਧਿਆਪਕ ਗਿਆ ਅਤੇ ਉਸ ਨੂੰ ਦਿਖਾਇਆ ਕਿ ਇਟਾਂ ਨੂੰ ਪੋਲਿਸ਼ ਕਰਨ ਨਾਲ ਉਨਾਂ ਨੂੰ ਇਕ ਸ਼ੀਸ਼ਾ ਨਹੀਂ ਬਣਾਉਂਦਾ। ਸੋ ਜੋ ਵੀ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਬਸ ਕੁਆਨ ਯਿੰਨ ਮੈਡੀਟੇਸ਼ਨ ਕਰਨ ਨਾਲ ਜ਼ਾਰੀ ਰਖੋ, ਜੋ ਸਾਰ‌ੀਆਂ ਦਿਸ਼ਾਵਾਂ ਵਿਚ, ਪ੍ਰਮਾਤਮਾ ਦੇ ਸਵਰਗੀ ਨਿਵਾਸ ਨਾਲ, ਬ੍ਰਹਿਮੰਡੀ ਸ਼ਕਤੀ ਨਾਲ, ਬੁਧ ਧਰਤੀ ਨਾਲ ਸਿਧਾ ਸਬੰਧ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (6/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ