ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਵਾਰ ਤੁਹਾਨੂੰ ਗੁਸਾ ਆਉਂਦਾ ਹੈ, ਬਸ ਡੂੰਘਾ ਸਾਹ ਲੈਣ ਦੀ ਕੋਸ਼ਿਸ਼ ਕਰੋ, ਤਿੰਨ, ਚਾਰ ਤੋਂ ਸਤ ਵਾਰ, ਅਤੇ ਫਿਰ ਗਲ ਕਰੋ। ਜਾਂ ਕਹੋ, "ਬਸ ਇਕ ਮਿੰਟ ਲਈ ਉਡੀਕ ਕਰੋ। ਬਾਥਰੂਮ ਵਿਚ ਜਾਓ, ਸਾਫ ਕਰੋ। "ਹਾਂਜੀ, ਹਾਂਜੀ, ਹਾਂਜੀ, ਬਸ ਉਡੀਕ ਕਰੋ, ਮੈਨੂੰ ਜਾਣਾ ਜ਼ਰੂਰੀ ਹੈ।" ਅਤੇ ਫਿਰ ਬਾਥਰੂਮ ਵਿਚ ਜਾਓ, ਆਪਣੇ ਆਪ ਨੂੰ ਧੋਵੋ, ਠੰਡਾ ਪਾਣੀ ਛਿੜਕੋ। ਪੰਜ (ਪਵਿਤਰ) ਨਾਵਾਂ ਨੂੰ ਉਚਾਰੋ, ਸਤਿਗੁਰੂ ਨੂੰ ਪ੍ਰਾਰਥਨਾ ਕਰੋ, ਬਾਹਰ ਆਉ ਅਤੇ ਫਿਰ ਦੁਬਾਰਾ ਗਲ ਕਰੋ।(ਪਰ ਸਾਡੇ ਲਈ ਨਹੀਂ, ਕਿਉਂਕਿ ਕੁਝ ਲੋਕ ਸਤਿਗੁਰੂ ਜੀ ਦਾ ਕੰਮ ਬਰਬਾਦ ਕਰਦੇ ਹਨ। ਇਸ ਮਾਮਲੇ ਵਿਚ, ਅਸੀਂ ਸਥਿਤੀ ਕਾਰਨ ਗੁਸੇ ਹਾਂ।) ਬਰਬਾਦ ਕਰਦੇ? (ਉਦਾਹਰਣ ਵਜੋਂ, ਅਸੀਂ ਚਾਹੁੰਦੇ ਹਾਂ ਚੀਜ਼ ਇਸ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਚਲੇ, (ਹਾਂਜੀ।) ਪਰ ਉਹ ਇਸ ਨੂੰ ਬਣਾਉਂਦੇ ਹਨ ਜਿਵੇਂ ਉਹ ਇਹ ਪਸੰਦ ਕਰਦੇ ਹਨ।) ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। (ਉਦਾਹਰਣ ਵਜੋਂ। ਅਤੇ ਫਿਰ ਜਦੋਂ ਅਸੀਂ ਇਹ ਜਾਣਿਆ, ਇਹ ਬਹੁਤ ਦੇਰ ਹੋ ਗਈ ਹੈ।) ਓਹ, ਮੈਂ ਜਾਣਦੀ ਹਾਂ। (ਅਤੇ ਫਿਰ...) ਫਿਰ ਇਹ ਬਹੁਤਾ ਬੁਰਾ ਹੈ। (ਬਹੁਤ ਬੁਰਾ।) ਜੇਕਰ ਬਹੁਤੀ ਦੇਰ, ਇਹ ਭੁਲ ਜਾਓ। ਕੀ ਕਰ ਸਕਦੇ? ਇਹ ਬਹੁਤੀ ਦੇਰ ਹੈ। (ਪਰ, ਉਦਾਹਰਣ ਵਜੋਂ, ਮੈਂ ਮਧ ਵਿਚ ਹਾਂ।) ਅਤੇ ਅਜ਼ੇ ਵੀ ਬਦਲ ਸਕਦੇ? (ਅਜੇ ਵੀ ਬਦਲ ਸਕਦੇ ਹਾਂ।) ਫਿਰ ਉਨਾਂ ਦੇ ਨਾਲ ਤਰਕਸੰਗਤ ਗਲ ਕਰੋ, ਕਹੋ, "ਸੋ, ਕ੍ਰਿਪਾ ਕਰਕੇ, ਇਹ ਪਹਿਲੇ ਹੀ ਇਸ ਤਰਾਂ ਹੈ, ਇਹ ਚੰਗਾ ਨਹੀਂ ਹੈ।" ਉਨਾਂ ਨੂੰ ਸਮਝਾਓ ਕਿ ਇਹ ਚੰਗਾ ਨਹੀਂ ਹੈ, ਅਤੇ ਉਨਾਂ ਨੂੰ ਸਪਸ਼ਟ ਕਰੋ, ਸਮਝਾਓ ਕਿਉਂ ਤੁਹਾਡਾ ਤਰੀਕਾ ਬਿਹਤਰ ਹੈ। ਇਹਨੂੰ ਤਰਕਪੂਰਨ ਬਣਾਓ, ਜਿਤਨਾ ਤੁਸੀਂ ਕਰ ਸਕਦੇ ਹੋ, ਕਿਉਂਕਿ ਇਹ ਨਹੀਂ ਜਿਵੇਂ ਤੁਸੀਂ ਬਾਹਰ ਜਾਂਦੇ ਹੋ, ਅਤੇ ਹਰ ਇਕ ਕਹਿੰਦਾ ਹੈ, "ਓਹ, ਟੌਂਗ ਆ ਰਹੀ ਹੈ, ਵਾਓ! ਹਾਂਜੀ, ਹਾਂਜੀ, ਆਓ ਉਸ ਦੀ ਗਲ ਸੁਣੀਏ।" ਬਿਨਾਂਸ਼ਕ ਨਹੀਂ।ਉਥੇ ਸਭ ਜਗਾ ਮਾਇਆ ਹੈ। ਉਹ ਮੇਰੀਆਂ ਅਡੀਆਂ ਦੇ ਲਾਗੇ ਹਨ, ਉਹ ਤੁਹਾਡੇ ਮੋਢਿਆ ਤੇ ਹਨ, ਉਹ ਹਰ ਜਗਾ ਹਨ। ਉੇਹ ਉਥੇ ਹਨ, ਖਾਸ ਤੌਰ ਤੇ ਉਡੀਕ ਰਹੇ। ਤੁਹਾਡੇ ਜਨਮ ਤੋਂ ਪਹਿਲਾਂ, ਉਹ ਪਹਿਲੇ ਹੀ ਉਥੇ ਬੈਠੇ ਤੁਹਾਡੇ ਆਉਣ ਲਈ ਉਡੀਕ ਰਹੇ ਹਨ। ਸੋ ਸਭ ਤੋਂ ਬਦਤਰ ਲਈ ਤਿਆਰ ਰਹੋ। ਯਾਦ ਰਖੋ, ਹਮੇਸ਼ਾਂ, ਉੇਥੇ ਹਮੇਸ਼ਾਂ ਰੁਕਾਵਟਾਂ ਹੋਣਗੀਆਂ। ਇਹ ਜਿਵੇਂ ਨਾਕਾਰਾਤਮਿਕ ਸੋਚ ਨਹੀਂ ਹੈ, ਪਰ ਇਹ ਤਰਕਸ਼ੀਲ, ਲਾਜ਼ੀਕਲ ਸੋਚ ਹੈ। ਇਹ ਸੰਸਾਰ ਇਕ ਨਾਕਾਰਾਤਮਿਕ ਸੰਸਾਰ ਹੈ। ਤੁਸੀਂ ਕੀ ਉਮੀਦ ਕਰਦੇ ਹੋ? ਉਹ ਸਭ ਸ਼ੈਤਾਨਾਂ ਲਈ ਕੰਮ ਕਰ ਰਹੇ ਹਨ। ਉਹ ਮਾਇਆ ਲਈ ਕੰਮ ਕਰ ਰਹੇ ਹਨ। ਉਹ ਮੇਰੇ ਲਈ ਨਹੀਂ ਕੰਮ ਕਰ ਰਹੇ। ਉਹ ਮੇਰੇ ਵਿਰੁਧ ਕੰਮ ਕਰ ਰਹੇ ਹਨ, ਕਿਉਂਕਿ ਉਹ ਅਗਿਆਨੀ. ਅਣਜਾਣ ਹਨ। ਇਸੇ ਕਰਕੇ ਮੈਨੂੰ ਇਥੇ ਆਉਣਾ ਪਿਆ। ਇਸੇ ਕਰਕੇ ਤੁਹਾਨੂੰ ਬਾਹਰ ਜਾ ਕੇ ਇਹਦੇ ਵਿਚ ਦੀ ਲੜਨਾ ਜ਼ਰੂਰੀ ਹੈ, ਜਿਤਨਾ ਤੁਸੀਂ ਕਰ ਸਕਦੇ ਹੋ। ਕਦੇ ਕਦਾਂਈ ਤੁਸੀਂ ਜਿਤਦੇ ਹੋ, ਕਦੇ ਕਦਾਂਈ ਤੁਸੀਂ ਹਾਰਦੇ ਹੋ, ਇਹ ਠੀਕ ਹੈ। ਇਹ ਠੀਕ ਹੈ। ਕਦੇ ਕਦਾਂਈ ਗੁਰੂ ਦਾ ਕੰਮ ਨਿਰਵਿਘਨ ਅਤੇ ਸਫਲ ਹੁੰਦਾ ਹੈ, ਕਦੇ ਕਦਾਂਈ ਲੋਕ ਰੁਕਾਵਟ ਪਾਉਂਦੇ ਅਤੇ ਇਹਨੂੰ ਬਰਬਾਦ ਕਰਦੇ ਹਨ। ਅਸੀਂ ਹਮੇਸ਼ਾਂ ਸਫਲ ਨਹੀਂ ਹੁੰਦੇ। ਮੈਂ ਬਹੁਤ ਵਧੀਆ ਬੈਠੀ ਹੋਣਾ ਸੀ ਜੇਕਰ ਮੈਂ ਹਮੇਸ਼ਾਂ ਸਫਲ ਹੋਵਾਂ।ਉਨਾਂ (ਬਾਹਰਲੇ ਲੋਕਾਂ) ਵਿਚੋਂ ਕਈ, ਇਥੋਂ ਤਕ ਐਸਟਰਲ ਪਧਰ ਤੋਂ ਹੇਠਾਂ ਹਨ। ਇਥੋਂ ਤਕ ਸਾਡੇ ਸਾਥੀ ਪੈਰੋਕਾਰ, ਉਨਾਂ ਵਿਚੋਂ ਕਈ ਐਸਟਰਲ ਪਧਰ ਹਨ। ਉਨਾਂ ਵਿਚੋਂ ਕਈ ਇਥੋਂ ਤਕ ਮਨੁਖੀ ਮਿਆਰ ਤੋਂ ਵੀ ਹੇਠਾਂ ਹਨ, ਮੇਰੇ ਵਿਚ ਵਿਸ਼ਵਾਸ਼ ਕਰੋ। ਬਸ ਥੋੜਾ ਜਿਹਾ ਨਰਕ ਤੋਂ ਉਪਰ। ਇਹ ਨਹੀਂ ਕਿ ਮੈਂ ਉਨਾਂ ਨੂੰ ਬਚਾ ਨਹੀਂ ਸਕਦੀ, ਪਰ ਕਿਹੋ ਜਿਹਾ ਇਕ ਕੰਮ ਹੈ। ਕੁਝ ਪੈਰੋਕਾਰਾਂ ਦਾ ਚੇਤਨਾ ਪਧਰ ਮੇਰੇ ਕੁਤੇ- ਅਤੇ ਮੇਰੇ ਪੰਛੀ(-ਲੋਕਾਂ) ਨਾਲੌਂ ਨੀਵਾਂ ਹੈ, ਸਭ ਤੋਂ ਨੀਵੇਂ, ਮੇਰੇ ਪੰਛੀ- ਜਾਂ ਮੇਰੇ ਕੁਤੇ(-ਲੋਕਾਂ), ਸਭ ਤੋਂ ਨੀਵੇਂ ਤੋਂ ਨੀਵਾਂ, ਜਾਂ ਇਥੋਂ ਤਕ ਬਾਹਰਲੇ ਕੁਤੇ-, ਜਾਂ ਬਾਹਰਲੇ ਬਿਲੀ-, ਜਾਂ ਬਾਹਰਲੇ ਪੰਛੀ(-ਲੋਕਾਂ) ਨਾਲੋਂ। ਉਹ ਨਰਕ ਦੇ ਪਧਰ ਤੇ ਹਨ, ਇਹਦੇ ਤੋਂ ਥੋੜਾ ਜਿਹਾ ਉਪਰ, ਇਕ ਬਬਰਸ਼ੇਰ- ਅਤੇ ਸ਼ੇਰ(-ਲੋਕਾਂ), ਵਹਿਸ਼ੀ ਜਾਨਵਰਾਂ ਦੇ ਇਕ ਪਧਰ ਤੇ। ਉਹ ਬਸ ਉਥੋਂ ਹੀ ਆਏ ਸਨ। ਉਹ ਹੁਣੇ ਬਬਰਸ਼ੇਰ- ਜਾਂ ਦੁਸ਼ਟ ਸਪ- ਜਾਂ ਸ਼ੇਰ(-ਲੋਕਾਂ) ਤੋਂ ਪੁਨਰ ਜਨਮ ਲੈ ਰਹੇ ਹਨ। ਤੁਸੀਂ ਕੀ ਚਾਹੁੰਦੇ ਹੋ ਉਹ ਕਰਨ? ਕਿਵੇਂ ਨਾ ਕਿਵੇਂ, ਉਨਾਂ ਕੋਲ ਕੁਝ ਗੁਣ ਹਨ, ਉਹ ਮਨੁਖੀ ਜੀਵ ਬਣ ਗਏ। ਉਹ ਇਤਨੀ ਤੇਜ਼ੀ ਨਾਲ ਮਨੁਖ ਜੀਵਾਂ ਵਿਚ ਦੀ ਵਿਕਸਤ ਹੋ ਗਏ, ਪਰ ਉਹ ਅਜੇ ਉਥੇ ਹਨ। ਅਤੇ ਫਿਰ ਉਨਾਂ ਕੋਲ ਅਤੀਤ ਦੇ ਕੁਝ ਪੈਰੋਕਾਰਾਂ ਨਾਲ ਕੁਝ ਸਬੰਧ ਹੈ, ਸੋ ਉਹ ਅੰਦਰ ਆ ਗਏ। ਇਸੇ ਕਰਕੇ ਅਸੀਂ ਕਹਿੰਦੇ ਹਾਂ ਪੰਜ ਪੀੜੀਆਂ ਉਪਰ ਨੂੰ ਵਧ ਜਾਂਦੀਆਂ ਹਨ। ਨਰਕ ਤੋਂ ਵੀ, ਅਸੀਂ ਉਨਾਂ ਨੂੰ ਉਪਰ ਚੁਕਦੇ ਹਾਂ ਕਿਉਂਕਿ ਉਨਾਂ ਕੋਲ ਇਕ ਕੁਨੈਕਸ਼ਨ ਹੈ। ਤੁਸੀਂ ਦੇਖਿਆ? ਪੰਜ, ਸਤ, ਨੌਂ। ਪੰਜ ਸਿਰਫ ਇਕ ਸੰਖਿਆ ਹੈ।ਇਸ ਲਈ ਮੈਨੂੰ ਵੀ ਕੁਝ ਤਕਰੀਬਨ ਨਰਕੀ ਪੈਰੋਕਾਰਾਂ ਨਾਲ ਕੰਮ ਕਰਨਾ ਪੈਂਦਾ ਹੈ, ਨਿਜੀ ਤੌਰ ਤੇ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਤੁਸੀਂ ਕਿਉਂ ਨਹੀਂ ਕਰੋਂਗੇ? ਉਹ ਸਭ ਜਗਾ ਹਨ। ਅਤੇ ਉਹ ਥੋੜਾ ਜਿਹਾ ਕੰਮ ਕਰਦੇ ਹਨ, ਇਥੋਂ ਤਕ ਇਹਦੇ ਵਿਚੋਂ ਅਧਾ ਬਰਬਾਦ ਕਰਦੇ ਹਨ, ਅਤੇ ਇਹਦੇ ਅਧ ਦੀ ਮਦਦ ਕਰਦੇ ਹਨ, ਉਹ ਅਜੇ ਵੀ ਬਾਅਦ ਵਿਚ ਉਪਰ ਜਾ ਸਕਦੇ ਹਨ। ਤੁਹਾਡੇ ਕੋਲ ਹਰ ਇਕ ਸਮਾਨ ਪਧਰ ਤੇ ਨਹੀਂ ਹੋ ਸਕਦਾ ਜਿਵੇਂ ਤੁਸੀਂ ਹੋ। ਨਹੀਂ। ਬਦਕਿਸਮਤੀ ਨਾਲ। ਸੋ, ਆਪਣੀ ਪੂਰੀ ਕੋਸ਼ਿਸ਼ ਕਰੋ। ਉਸ ਦੇ ਨਾਲ ਤਰਕ, ਮਿਠੇ ਬਣੋ ਜੇਕਰ ਉਸ ਨੂੰ ਮਿਠਾਸ ਦੀ ਲੋੜ ਹੈ, ਸਖਤ ਬਣੋ ਜੇਕਰ ਉਸ ਨੂੰ ਸਖਤਾਈ ਦੀ ਲੋੜ ਹੈ। ਇਹ ਨਹੀਂ ਜਿਵੇਂ ਜੇਕਰ ਤੁਸੀਂ ਕਿਸੇ ਵਿਆਕਤੀ ਨੂੰ ਝਿੜਕਾਂ ਦਿੰਦੇ ਹੋ, ਤੁਸੀਂ ਮਾੜੇ ਹੋ ਜਾਂ ਕੁਝ ਅਜਿਹਾ। ਨਹੀਂ, ਕਿਸੇ ਵਿਆਕਤੀ ਨੂੰ ਇਹਦੀ ਲੋੜ ਹੈ। ਅਤੇ ਤੁਹਾਨੂੰ ਇਹ ਮਹਿਸੂਸ ਕਰਨਾ ਜ਼ਰੂਰੀ ਹੈ, ਸਤਿਗੁਰੂ ਨੂੰ ਪ੍ਰਾਰਥਨਾ ਕਰੋ, "ਮੈਂ ਇਸ ਵਿਆਕਤੀ ਨਾਲ ਕੀ ਕਰਨਾ ਹੈ?" ਅਤੇ ਜਵਾਬ ਪ੍ਰਾਪਤ ਕਰੋ ਅਤੇ ਇਹ ਕਰੋ। ਜੇਕਰ ਉਸ ਨੂੰ ਮਿਠਾਸ ਦੀ ਲੋੜ ਹੈ। ਕੁਝ ਲੋਕਾਂ ਨੂੰ ਮਿਠਾਸ ਦੀ ਲੋੜ ਹੈ। ਕੁਝ ਲੋਕਾਂ ਨੂੰ ਥੋੜਾ ਜਿਹਾ ਸਖਤ ਤਾੜਨਾ ਜ਼ਰੂਰੀ ਹੈ ਅਤੇ ਉਹ ਜਾਗਦੇ ਹਨ, ਜਾਂ ਉਹ... ਉਹ ਤੁਹਾਨੂੰ ਕਰਨ ਦਿੰਦੇ ਹਨ। ਸੋ ਤੁਸੀਂ ਦੇਖੋ, ਦੇਖੋ ਕਿਹੜੀ ਸਥਿਤੀ ਹੈ।ਅਤੇ ਜਦੋਂ ਤੁਸੀਂ ਬਾਹਰ ਜਾਂਦੇਹ ਹੋ, ਇਕ ਸਾਦਾ ਜੀਵਨ ਜੀਣ ਦੀ ਕੋਸ਼ਿਸ਼ ਕਰੋ, ਲੋਕਾਂ ਦੇ ਮੰਜਿਆਂ ਉਤੇ ਨਾ ਸੌਂਵੋਂ। ਮੈਂ ਤੁਹਾਨੂੰ ਪਹਿਲੇ ਹੀ ਦਸਿਆ ਸੀ, ਮੈਂ ਤੁਹਾਨੂੰ ਦੁਬਾਰਾ ਦਸ ਰਹੀ ਹਾਂ। (ਹਾਂਜੀ।) ਬਸ ਜਿੰਦਾ ਰਹਿਣ ਲਈ ਕਾਫੀ ਖਾਓ । ਬਸ ਇਹੀ। ਭਾਵੇਂ ਜੇਕਰ ਉਹ ਬਹੁਤ ਸਾਰਾ ਭੋਜਨ ਪੇਸ਼ਕਸ਼ ਕਰਦੇ ਹਨ, ਬਸ ਉਤਨਾ ਹੀ ਖਾਓ ਜਿਤਨੀ ਤੁਹਾਨੂੰ ਲੋੜ ਹੈ। ਅਤੇ ਬਸ ਕੁਝ ਚੀਜ਼ਾਂ, ਬਹੁਤਾ ਜ਼ਿਆਦਾ ਨਹੀਂ। ਕਦੇ ਕਦਾਂਈ ਇਹ ਠੀਕ (ਹੈ), ਪਰ ਹਰ ਰੋਜ਼ ਨਹੀਂ ਜਿਵੇਂ ਤੁਸੀਂ ਇਕ ਸੌਂ ਕਿਸਮ ਦੀਆਂ ਚੀਜ਼ਾਂ ਖਾਓ ਜਿਵੇਂ ਇਕ ਰਾਜੇ ਦੀ ਤਰਾਂ। ਨਹੀਂ ਚੰਗਾ। ਨਹੀਂ ਚੰਗਾ। ਬਹੁਤ ਜ਼ਿਆਦਾ ਉਲਝਣ ਵਾਲੇ ਕਰਮ ਉਥੇ। ਤੁਹਾਡੇ ਸਰੀਰ ਵਿਚ ਬਹੁਤ ਜਿਆਦਾ ਉਲਝਾਉਣ ਵਾਲੇ ਚੇਤਨਾ ਦੇ ਪਧਰ। ਇਹ ਤੁਹਾਡੇ ਆਤਮਕ ਲਾਭ ਲਈ ਚੰਗਾ ਨਹੀ, ਤੁਹਾਡੀ ਸਿਹਤ ਲਈ ਵੀ ਚੰਗਾ ਨਹੀਂ ਹੈ।ਇਥੋਂ ਤਕ ਵਿਗਿਆਨੀ ਤੁਹਾਨੂੰ ਇਹ ਦਸਣਗੇ। ਅਸੀਂ ਬਹੁਤ ਜਿਆਦਾ ਚੀਜ਼ਾਂ ਰਲਾ ਕੇ ਖਾਂਦੇ ਹਾਂ। ਤੁਹਾਡਾ ਸਰੀਰ ਅਡਜਸਟ ਨਹੀਂ ਕਰ ਸਕਦਾ। ਉਹ ਇਥੋਂ ਤਕ ਕਹਿੰਦੇ ਹਨ ਤੁਹਾਡੇ ਲਈ ਸਧਾਰਨ ਚੀਜ਼ਾਂ ਖਾਣੀਆਂ ਬਿਹਤਰ ਹੈ। ਮੈਂ ਇਸ ਤੇ ਪਾਬੰਦੀ ਨਹੀਂ ਲਗਾ ਰਹੀ, ਪਰ ਜੋ ਵੀ ਤੁਸੀਂ ਕਰਦੇ ਹੋ, ਤੁਸੀਂ ਭੁਗਤਾਨ ਕਰਦੇ ਹੋ। ਯਾਦ ਰਖਣਾ ਕਿ ਇਥੋਂ ਤਕ ਜੇਕਰ ਤੁਸੀਂ ਇਕ ਤੀਸਰੇ-ਪਧਰ ਦੇ ਸੰਤ ਹੋ, ਤੁਸੀਂ ਭੁਗਤਾਨ ਕਰਦੇ ਹੋ। ਤੁਸੀਂ ਵਖ-ਵਖ ਤਰੀਕਿਆਂ ਵਿਚ ਭੁਗਤਾਨ ਕਰਦੇ ਹੋ। ਘਟੋ ਘਟ ਤੁਸੀਂ ਹੇਠਾਂ ਨਹੀਂ ਜਾਂਦੇ, ਬਸ ਇਹੀ ਹੈ। ਇਹ ਪਹਿਲੇ ਹੀ ਚੰਗਾ ਹੈ। ਕਰਮਾਂ ਦਾ ਦੇਵਤਾ - "ਅਲਵਿਦਾ, ਅਲਵਿਦਾ।" ਉਹ ਉਪਰ ਦੇਖ ਰਿਹਾ ਹੈ ਅਤੇ ਸਾਰੀ ਜਗਾ ਮੂੰਹ ਤੋਂ ਲਾਰਾਂ ਛਡਦਾ ਹੈ। "ਮੈਂ ਇਹ ਗੁਆ ਬੈਠਾ।" ਇਹੀ ਹੈ ਜੋ ਉਹ ਕਰ ਸਕਦਾ ਹੈ।ਕੋਈ ਹੋਰ ਸਵਾਲ? ਨਾ ਡਰੋ। (ਸਤਿਗੁਰੂ ਜੀ, ਤਾਏਵਾਨ (ਫਾਰਮੋਸਾ) ਵਿਚ, ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਬਹੁਤ ਸਾਰੇ ਲੋਕ ਪੁਛ ਰਹੇ ਹਨ ਜੇਕਰ ਸਤਿਗੁਰੂ ਜੀ ਦੀਆਂ ਕਿਤਾਬਾਂ ਵੰਡੀਆਂ ਜਾ ਸਕਦੀਆਂ ਜਾਂ ਬਾਹਰਲੇ ਲੋਕਾਂ ਦੁਆਰਾ ਖਰੀਦੀਆਂ ਜਾ ਸਕਦੀਆਂ ਹਨ। ਸੋ ਅਸੀਂ ਕੁਝ ਚੰਗੇ ਵਿਤਰਕ ਨੂੰ ਲਭ ਰਹੇ ਹਾਂ।) ਹਾਂਜੀ, ਹਾਂਜੀ, ਹਾਂਜੀ। (ਅਸੀਂ ਹਾਲ ਹੀ ਵਿਚ ਇਕ ਲਭਿਆ ਹੈ।) ਠੀਕ ਹੈ। (ਅਤੇ ਅਸੀਂ ਸਤਿਗੁਰੂ ਜੀ ਦੀਆਂ ਕਿਤਾਬਾਂ ਬਾਹਰਲੇ ਲੋਕਾਂ ਦੁਆਰਾ ਖਰੀਦਣਯੋਗ (ਠੀਕ ਹੈ। ਠੀਕ ਹੈ।) ਬਣਾ ਰਹੇ ਹਾਂ। ਕੀ ਇਹ ਠੀਕ ਹੈ?) ਇਹ ਠੀਕ ਹੈ। (ਅਸੀਂ ਇਸ ਬਾਰੇ ਸੋਚ ਰਹੇ ਹਾਂ।) ਹਾਂਜੀ, ਕਿਉਂਕਿ ਸਿਰਫ ਲੋਕ ਜਿਨਾਂ ਕੋਲ ਨਾਤਾ ਹੈ ਉਹ ਇਹ ਖਰੀਦਣਗੇ, (ਠੀਕ ਹੈ।) ਸੋ ਚਿੰਤਾ ਨਾ ਕਰੋ। ਅਤੇ ਜੇਕਰ ਉਹ ਇਹ ਨਹੀਂ ਖਰੀਦਦੇ, ਇਹ ਠੀਕ ਹੈ, ਇਹ ਉਥੇ ਰਹਿੰਦੇ ਹਨ ਕੁਝ ਚੀਜ਼ ਨਹੀਂ ਕਰਦੇ। (ਠੀਕ ਹੈ।) ਕੋਈ ਨੁਕਸਾਨ ਨਹੀਂ। ਅਤੇ ਭਾਵੇਂ ਜੇਕਰ ਉਹ ਉਥੇ ਬੈਠੇ ਰਹਿਣ, ਅਤੇ ਲੋਕਾਂ ਕੋਲ ਨਾਤਾ ਨਹੀਂ ਹੈ, ਉਹ ਵੀ ਨਹੀਂ ਖਰੀਦਣਗੇ, ਸੋ ਚਿੰਤਾ ਨਾ ਕਰੋ। ਹਾਂਜੀ, ਹੋਰ ਕੀ? (ਇਹ ਕਿਹਾ ਗਿਆ ਤਾਏਵਾਨ (ਫਾਰਮੋਸਾ) ਵਿਚ ਸਭ ਤੋਂ ਵਡੀ ਕਿਤਾਬਾਂ ਦੀ ਦੁਕਾਨ, ਉਹ ਸਤਿਗੁਰੂ ਜੀ ਦੀਆਂ ਕਿਤਾਬਾਂ ਵੇਚਣੀਆਂ ਚਾਹੁੰਦੇ ਹਨ।) ਠੀਕ ਹੈ, ਵਧੀਆ। (ਇਹ ਵਧੀਆ ਹੈ।) ਉਹ ਇਹ ਆਪਣੇ ਲਈ ਮੰਗ ਰਹੇ ਹਨ, ਉਹ ਆਏ ਅਤੇ ਪੁਛਿਆ? (ਵਿਤਰਕ, ਉਹ ਪੁਛਣ ਲਈ ਆਏ ਸੀ।) ਓਹ, ਫਿਰ ਇਹ ਠੀਕ ਹੈ। ਇਹ ਠੀਕ ਹੈ। (ਠੀਕ ਹੈ। ਤੁਹਾਡਾ ਧੰਨਵਾਦ, ਸਤਿਗੁਰੂ ਜੀ।)ਹਾਂਜੀ, ਤੁਸੀਂ ਹਮੇਸ਼ਾਂ ਜਵਾਨ ਲਗਦੇ ਹੋ। ਸਿਰਫ ਮੈਂ, ਮੈਂ ਬੁਢੀ ਲਗਦੀ ਹਾਂ ਪਹਿਲੇ ਹੀ ਚਿਟੇ ਵਾਲਾਂ ਨਾਲ। ਮੈਂ ਜਾਣਦੀ ਹਾਂ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ। ਇਹੀ ਹੈ ਕਦੇ ਕਦਾਂਈ ਤੁਹਾਡੇ ਕਰਮ ਤੁਹਾਡੇ ਦ੍ਰਿਸ਼ ਨੂੰ ਧੁੰਦਲਾ ਕਰਦੇ ਹਨ, ਤੁਹਾਡੇ ਨਿਰਣੇ ਨੂੰ ਧੁੰਦਲਾ ਕਰਦੇ, ਅਤੇ ਤੁਸੀਂ ਨਹੀਂ ਜਾਣਦੇ ਕੀ ਕਰਨਾ ਹੈ। ਇਹ ਨਹੀਂ ਹੈ ਜਿਵੇਂ ਤੁਸੀਂ ਕੋਸ਼ਿਸ਼ ਨਹੀਂ ਕਰਦੇ। ਸੋ ਅਗਲੀ ਵਾਰ, ਬਾਰ ਬਾਰ ਯਾਦ ਰਖਣ ਦੀ ਕੋਸ਼ਿਸ਼ ਕਰਨੀ ਕਿ ਹਮੇਸ਼ਾਂ ਨਿਮਰਤਾ ਅਤੇ ਪ੍ਰਾਰਥਨਾ ਹੋਵੇ, ਬਸ ਇਹੀ ਸਭ ਹੈ ਜੋ ਤੁਹਾਨੂੰ ਬਚਾਏਗਾ। ਨਿਮਰਤਾ, ਪ੍ਰਾਰਥਨਾ ਅਤੇ ਕੰਮ। ਬਿਨਾਂਸ਼ਕ, ਮੈਡੀਟੇਸ਼ਨ। ਹਾਂਜੀ। (ਮੈਂ ਜਾਣਦਾ ਹਾਂ ਕਿਵੇਂ ਮਦਦ ਲਈ ਆਖਰੀ ਕਦਮ ਸਤਿਗੁਰੂ ਜੀ ਨੂੰ ਪ੍ਰਾਰਥਨਾ ਕਰਨੀ ਹੈ।) ਹਾਂਜੀ, ਘਟੋ ਘਟ ਤੁਹਾਡੇ ਕੋਲ ਇਹ ਨਿਮਰਤਾ ਹੈ। ਹਾਂਜੀ, ਫਿਰ ਇਹ ਵਧੀਆ ਹੈ। ਇਹ ਚੰਗਾ ਹੈ। ਇਹ ਸਭ ਤੋਂ ਵਧੀਆ ਦਵਾਈ ਹੈ। (ਸਾਰੇ ਘਮੰਡ, ਹੰਕਾਰ ਨੂੰ ਥਲੇ ਰਖਣਾ ਚਾਹੀਦਾ ਅਤੇ (ਹਾਂਜੀ।) ਨਿਮਰ ਹੋਣਾ ਅਤੇ ਸਤਿਗੁਰੂ ਜੀ ਨੂੰ ਪ੍ਰਾਰਥਨਾ ਕਰਨੀ ਚਾਹੀਦੀ, (ਵਧੀਆ।) "ਓਹ, ਮੈਂ ਹੋਰ ਨਹੀਂ ਬਰਦਾਸ਼ਿਤ ਕਰ ਸਕਦਾ ਅਤੇ ਸਤਿਗੁਰੂ ਜੀ ਦੀ ਮਦਦ ਦੀ ਲੋੜ ਹੈ।") ਓਹ, ਠੀਕ ਹੈ, ਹਾਂਜੀ। ਪ੍ਰਾਰਥਨਾ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਂਦੀ।ਸੋ ਤੁਹਾਡੇ ਵਿਚੋਂ ਕਿਤਨੇ 70 (ਪ੍ਰਤਿਸ਼ਤ) ਨੂੰ, ਸਿਖਰ ਨੂੰ ਚਲੇ ਗਏ ਹਨ? ਠੀਕ ਹੈ, ਖੜੇ ਹੋਵੋ, ਆਓ ਤੁਹਾਡੇ ਤੇ ਇਕ ਨਜ਼ਰ ਮਾਰੀਏ। ਇਹ ਠੀਕ ਹੈ। ਜੇਕਰ ਤੁਹਾਨੂੰ ਇਤਰਾਜ਼ ਨਾ ਹੋਵੇ, ਬਸ ਖੜੇ ਹੋਵੋ। ਆਓ। (ਓਹ, ਅਸੀਂ?) ਹਾਂਜੀ! ਇਹ ਚਾਰ ਚੈਂਪੀਅਨ ਹਨ! ਵਧੀਆ। ਵਧੀਆ। ਪਹਿਲਾ ਇਨਾਮ। (ਇਹ ਸਭ ਸਤਿਗੁਰੂ ਵਲੋਂ ਦਿਤਾ ਗਿਆ ਹੈ। ਤੁਹਾਡਾ ਧੰਨਵਾਦ।) ਠੀਕ ਹੈ। ਹਾਂਜੀ, ਵਧੀਆ, ਵਧੀਆ। ਇਹ ਵਧੀਆ ਹੈ। ਇਹ ਵਧੀਆ ਹੈ। ਮੈਂ ਜਾਣਦੀ ਹਾਂ ਤੁਸੀਂ ਘਮੰਡੀ ਨਹੀਂ ਹੋ, ਸੋ ਇਹ ਠੀਕ ਹੈ। ਜੇਕਰ ਤੁਸੀਂ ਘਮੰਡੀ ਹੋਵੋਂ, ਤੁਸੀਂ ਉਥੇ ਨਹੀਂ ਪਹੁੰਚ ਸਕਣਾ ਸੀ। ਠੀਕ ਹੈ? ਇਹ ਬਹੁਤ ਵਧੀਆ ਹੇ। ਛੋਟੇ ਜਿਹੇ ਸਮੇਂ ਵਿਚ, ਤੁਸੀਂ ਬਹੁਤ ਉਚੀ ਛਾਲ ਮਾਰੀ। ਹਾਂਜੀ, ਬਹੁਤ ਉਚੀ ਛਾਲ ਮਾਰੀ। ਦੋ ਮਹੀਨੇ ਪਹਿਲਾਂ, ਤੁਸੀਂ ਸਿਰਫ ਦੂਸਰੇ (ਪਧਰ) ਦੇ ਸਿਖਰ ਤੇ ਸੀ, ਦੋ ਮਹੀਨੇ ਜਾਂ ਡੇਢ ਮਹੀਨੇ ਪਹਿਲਾਂ।ਮੈਂ ਤੁਹਾਨੂੰ ਹਰ ਮਹੀਨੇ ਚੈਕ ਕਰਦੀ ਹਾਂ। ਤੁਸੀਂ ਜਾਣਦੇ ਹੋ, ਜਦੋਂ ਮੈਂ ਇਥੇ ਰੀਟਰੀਟ ਕੀਤੀ ਸੀ, ਉਹ ਕਦੋਂ ਹੈ? ਦਸੰਬਰ ਦੇ ਅੰਤ ਵਿਚ, ਠੀਕ ਹੈ? ਹੁਣ ਇਹ ਫਰਵਰੀ ਦੇ ਅਖੀਰ ਤੇ ਹੈ। ਦੋ ਮਹੀਨੇ। ਪਰ ਜਦੋਂ ਮੈਂ ਇਹ ਐਲਾਨ ਕੀਤਾ ਸੀ, ਇਹ ਹੈ ਜਿਵੇਂ, ਆਓ ਕਹਿ ਲਵੋ, ਤਕਰੀਬਨ ਦੋ ਮਹੀਨੇ; ਤੁਸੀਂ ਬਹੁਤ ਉਚੀ ਛਾਲ ਮਾਰੀ। ਇਹ ਇਕ ਵਡੀ, ਵਡੀ ਗਲ ਹੈ। ਅਤੇ ਤੁਹਾਡੇ ਵਿਚੋਂ ਕਈਆਂ ਨੇ ਵੀ ਬਹੁਤ ਉਚੀ ਛਾਲ ਮਾਰੀ। ਬਹੁਤ ਸਾਰੇ। ਵਧੀਆ, ਵਧੀਆ, ਸ਼ਾਨਦਾਰ।ਤੁਸੀਂ ਕੀ ਕੀਤਾ ਸੀ? ਹਰ ਇਕ ਨੂੰ ਦਸੋ, ਸ਼ਾਇਦ ਤੁਹਾਡਾ ਅਨੁਭਵ ਮਦਦ ਕਰੇਗਾ। (ਇਹ ਸਤਿਗੁਰੂ ਜੀ ਕਰਦੇ ਹਨ। ਸਤਿਗੁਰੂ ਜੀ ਇਹ ਸਭ ਕਰਦੇ ਹਨ।) (ਇਹਨਾਂ ਦੋ ਮਹੀਨਿਆਂ, ਇਹਨਾਂ ਦੋ ਮਹੀਨਿਆਂ ਵਿਚ।) ਤੁਸੀਂ ਇਹਨਾਂ ਦੋ ਮਹੀਨਿਆਂ ਵਿਚ ਕੀ ਕੀਤਾ ਹੈ? ਤੁਸੀਂ ਇਤਨਾ ਜ਼ਲਦੀ ਛਾਲ ਮਾਰੀ। (ਇਤਨੀ ਜ਼ਲਦੀ ਛਾਲ ਮਾਰੀ।) (ਇਹ ਸਤਿਗੁਰੂ ਜੀ ਨੇ ਕੀਤਾ।) (ਇਹ ਸੌਖਾ ਹੈ ਜੇਕਰ ਅਸੀਂ ਸਤਿਗੁਰੂ ਜੀ ਨੂੰ ਪ੍ਰਾਰਥਨਾ ਕਰਦੇ ਹਾਂ।) (ਮੈਂ ਕਿਹਾ ਕਿ ਇਹ ਮੇਰੇ ਲਈ ਸਭ ਤੋਂ ਆਸਾਨ ਹੈ। ਇਹ ਸਭ ਸਤਿਗੁਰੂ ਜੀ ਦੁਆਰਾ ਕੀਤਾ ਗਿਆ। ਮੈਂ ਅਕਸਰ ਪ੍ਰਾਰਥਨਾ ਕਰਦੀ ਹਾਂ, ਅਤੇ ਸਤਿਗੁਰੂ ਜੀ ਇਹ ਕਰਦੇ ਹਨ।) (ਅਕਸਰ ਪ੍ਰਾਰਥਨਾ ਕਰਦੇ ਰਹੋ।) ਕੀ ਅਕਸਰ ਕਰਦੇ ਰਹੇ? (ਪ੍ਰਾਰਥਨਾ। ਪ੍ਰਾਰਥਨਾ।) ਓਹ। ਉਸ ਨੇ ਉਸ ਨੂੰ ਕਿਹਾ, ਇਹ ਬਹੁਤ ਆਸਾਨ ਹੈ। ਸਭ ਚੀਜ਼ ਜੋ ਉਹ ਕਰਦੀ ਹੈ, ਉਹ ਸੋਚਦੀ ਹੈ ਇਹ ਸਤਿਗੁਰੂ ਜੀ ਕਰਦੇ ਹਨ, ਅਤੇ ਉਹ ਸਾਰਾ ਦਿਨ ਪ੍ਰਾਰਥਨਾ ਕਰਦੀ ਹੈ, ਸਾਰਾ ਸਮਾਂ ਪ੍ਰਾਰਥਨਾ ਕਰਦੀ। ਉਹ ਕਹਿੰਦੀ ਹੈ, "ਸਤਿਗੁਰੂ ਜੀ ਇਹ ਕਰਦੇ ਹਨ, " ਅਤੇ ਇਹ ਉਸਦਾ ਰਾਜ਼ ਹੈ। ਉਹ ਕਹਿੰਦੀ ਹੈ, ਉਹਦੇ ਲਈ, ਇਹ ਬਹੁਤ ਆਸਾਨ ਹੈ, "ਸਤਿਗੁਰੂ ਜੀ ਸਭ ਚੀਜ਼ ਕਰਦੇ ਹਨ।" ਹਾਂਜੀ, ਬਸ ਇਹੀ। ਅਤੇ ਪ੍ਰਾਰਥਨਾ ਕਰਦੀ।ਤੁਹਾਡੇ ਬਾਰੇ ਕਿਵੇਂ ਹੈ? ਤੁਸੀਂ ਵੀ 70 ਹੋ, ਕਿ ਨਹੀਂ? ਹਾਂਜੀ, ਸਿਖਰ ਤੇ। ਤੁਹਾਡਾ ਰਾਜ਼ ਕੀ ਹੈ? (ਮੇਰਾ ਰਾਜ਼ ਹੈ ਮੈਂ ਪੜਦੀ ਹਾਂ... ਮੈਂ ਇਕ ਰਿਕਾਰਡ ਕਰਦੀ ਹਾਂ (ਹਾਂਜੀ, ਹਾਂਜੀ।) ਹਰ ਰੋਜ਼।) ਹਰ ਰੋਜ਼, ਤੁਸੀਂ ਕੀ ਕਰਦੇ... ਕਾਹਦਾ ਰਿਕਾਰਡ ਕਰਦੇ? (ਇਹਨਾਂ ਪੰਜ ਸਾਲਾਂ, ਮੈਂ ਹਰ ਗਿਆਨ ਨੂੰ ਰਿਕਾਰਡ ਕਰਦੀ ਹਾਂ...) ਡਾਇਰੀ ਉਤੇ, ਤੁਸੀਂ ਡਾਇਰੀ ਬਣਾਉਂਦੇ ਹੋ, ਹਾਂਜੀ। (ਮੈਂ ਚੈਕ ਕੀਤਾ, ਅਤੇ ਕਿਉਂਕਿ ਸਤਿਗੁਰੂ ਜੀ ਨੇ ਕਿਹਾ ਰੀਟਰੀਟ ਤੋਂ ਬਾਅਦ, ਬਹੁਤ ਲੋਕਾਂ ਨੇ (ਬਹੁਤ ਜ਼ਲਦੀ) ਤਰਕੀ ਕੀਤੀ.) (ਸੋ, ਮੈਂ ਆਪਣੇ ਰਿਕਾਰਡ ਨੂੰ ਚੈਕ ਕੀਤਾ। ਇਹਨਾਂ ਦੋ ਮਹੀਨਿਆਂ ਵਿਚ, ਸਚਮੁਚ, ਮੈਂ ਬਹੁਤ ਸਾਰੇ ਚੰਗੇ ਗਿਆਨ ਅਨੁਭਵ ਕੀਤੇ।) ਹਾਂਜੀ। (ਸੋ ਇਕ ਰਿਕਾਰਡ ਕਰਨਾ ਬਹੁਤ ਵਧੀਆ ਹੈ।) ਹਾਂਜੀ, ਇਕ ਰਿਕਾਰਡ ਬਣਾਉਣਾ ਵੀ ਵਧੀਆ ਹੈ। (ਇਹ ਮੈਨੂੰ ਯਾਦ ਦਿਲਾਉਂਦਾ ਹੈ ਸਾਰਾ ਸਮਾਂ (ਹਾਂਜੀ।) ਮੈਂ ਗਿਆਨ (ਦੌਰਾਨ) ਕੀ ਪ੍ਰਾਪਤ ਕੀਤਾ। (ਹਾਂਜੀ।) ਕਿਉਂਕਿ...) ਆਪਣੇ ਆਪ ਨੂੰ ਉਤਸ਼ਾਹਿਤ ਕਰਦੇ। (ਹਾਂਜੀ, ਹਾਂਜੀ। ਕਿਉਂਕਿ ਗਿਆਨ ਪ੍ਰਾਪਤ ਕਰਨਾ ਕਦੇ ਕਦਾਂਈ ਬਹੁਤੀ ਮੁਸ਼ਕਲ ਨਹੀਂ ਹੈ, ਪਰ ਗਿਆਨ ਪ੍ਰਾਪਤੀ ਨੂੰ ਬਣਾਈ ਰਖਣਾ ਥੋੜਾ ਮੁਸ਼ਕਲ ਹੈ।) ਹਾਂਜੀ। ਸੋ, ਜੇਕਰ ਤੁਸੀਂ ਦੇਖਦੇ ਹੋ ਤੁਹਾਨੂੰ ਕਿਤਨਾ ਮਿਲਦਾ ਹੈ, ਤੁਸੀਂ ਹੋਰ ਪ੍ਰਾਪਤ ਕਰਨਾ ਚਾਹੁੰਦੇ ਹੋ। (ਹਾਂਜੀ।) ਆਹ! ਚੰਗਾ ਖਿਆਲ।ਟੌਂਗ। (ਕਿਉਂਕਿ ਮੈਂ ਸਤਿਗੁਰੂ ਜੀ ਦਾ ਕੰਮ ਕਰਦੀ ਰਹੀ ਹਾਂ, ਚਿਠੀਆਂ ਦੇ ਜਵਾਬ ਦੇਣੇ ਸਾਰਾ ਸਮਾਂ। ਜਦੋਂ ਮੈਂ ਇਹ ਕਰ ਰਹੀ ਸੀ, ਮੈਂ ਹਮੇਸ਼ਾਂ ਸੋਚਿਆ: "ਸਤਿਗੁਰੂ ਜੀ, ਜੇਕਰ ਤੁਸੀਂ ਚਾਹੁੰਦੇ ਹੋ ਮੈਂ ਇਹ ਅਤੇ ਉਹ ਕਰਾਂ, ਫਿਰ ਤੁਹਾਨੂੰ ਮੈਨੂੰ ਸ਼ਕਤੀ ਅਤੇ ਗਿਆਨ ਦੇਣਾ ਪਵੇਗਾ, ਅਤੇ ਇਕ ਸਨੇਹੀ ਦਿਲ; ਨਹੀਂ ਤਾਂ, ਮੈਂ ਇਹ ਕਰਨਾ ਜਾਰੀ ਨਹੀਂ ਰਖ ਸਕਦੀ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੁੰਦੀ ਹਾਂ।") ਠੀਕ ਹੈ। ਤੁਸੀਂ ਇਸ ਤਰਾਂ ਪ੍ਰਾਰਥਨਾ ਕਰਦੇ ਹੋ। (ਮੇਰੇ ਕੋਲ ਰਿਕਾਰਡ ਬਨਾਉਣ ਦਾ ਕੋਈ ਸਮਾਂ ਨਹੀਂ ਹੈ।) ਬਹੁਤ ਵਿਆਸਤ। (ਅਤੇ ਮੈਂ ਬਹੁਤਾ ਅਭਿਆਸ ਨਹੀਂ ਕਰਦੀ ਰਹੀ।) (ਕਿਵੇਂ ਵੀ...) ਠੀਕ ਹੈ। (ਮੈਂ ਹਮੇਸ਼ਾਂ ਸਤਿਗੁਰੂ ਜੀ ਨੂੰ ਪ੍ਰਾਰਥਨਾ ਕਰਦੀ ਹਾਂ।) ਠੀਕ ਹੈ। ਉਸ ਨੇ ਆਪਣਾ ਰਾਜ਼ ਵੀ ਬਹੁਤਾ ਨਹੀਂ ਹੈ ਕਿਉਂਕਿ ਉਸ ਦੇ ਕੋਲ ਬਹੁਤਾ ਸਮਾਂ ਨਹੀਂ ਹੈ। ਉਸ ਨੂੰ ਬਹੁਤ ਸਾਰਾ ਸਤਿਗੁਰੂ ਦਾ ਕੰਮ ਕਰਨਾ ਪੈਂਦਾ ਹੈ। ਅਤੇ ਸੋ, ਹਰ ਸਮੇਂ ਉਹ ਕੋਈ ਚੀਜ਼ ਕਰਦੀ ਹੈ, ਉਹ ਕਹਿੰਦੀ ਹੈ, "ਕ੍ਰਿਪਾ ਕਰਕੇ, ਮੈਨੂੰ ਕਾਫੀ ਸ਼ਕਤੀ ਦੇਵੋ, ਕਾਫੀ ਪਿਆਰ ਇਹ ਕਰਨ ਲਈ। ਨਹੀਂ ਤਾਂ, ਮੈਂ ਇਹ ਹੋਰ ਨਹੀਂ ਕਰ ਸਕਾਂਗੀ। ਮੇਰੇ ਕੋਲ ਕਾਫੀ ਸ਼ਕਤੀ ਨਹੀਂ ਹੈ। ਮੇਰੇ ਕੋਲ ਇਹ ਕਰਨ ਲਈ ਕਾਫੀ ਧੀਰਜ਼ ਨਹੀਂ ਹੈ।" ਸੋ, ਹਰ ਵਾਰ ਉਹ ਬਸ ਪ੍ਰਾਰਥਨਾ ਕਰਦੀ, ਪ੍ਰਾਰਥਨਾ ਕਰਦੀ। ਕਿਉਂਕਿ ਉਹ ਕੰਮ ਕਰ ਰਹੀ ਹੈ, ਉਸ ਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਸੋ ਇਹ ਹੈ ਜਿਵੇਂ ਇਹ ਕੰਮ ਕਰਦਾ ਹੈ। ਨਾਲੇ, ਉਹ ਸਚਮੁਚ ਜਿਵੇਂ ਬਹੁਤ ਦ੍ਰਿੜਤਾ ਨਾਲ ਜਾਂ ਵਾਧੂ ਅਭਿਆਸ ਨਹੀਂ ਕਰਦੀ ਜਾਂ ਕੁਝ ਅਜਿਹਾ, ਬਸ ਕਿਉਂਕਿ ਉਸ ਦੇ ਕੋਲ ਮੇਰਾ ਬਹੁਤ ਕੰਮ ਹੈ ਕਰਨ ਲਈ ਅਤੇ ਹਰ ਸਮੇਂ ਉਹ ਪ੍ਰਾਰਥਨਾ ਕਰਦੀ ਹੈ। ਨਹੀਂ ਤਾਂ, ਉਹ ਇਹ ਨਹੀਂ ਕਰ ਸਕਦੀ। ਇਹ ਹੈ ਜੋ ਇਹ ਹੈ।ਹਾਂਜੀ, ਹੋਰ ਕੋਈ? ਤੁਹਾਡੇ ਬਾਰੇ ਕਿਵੇਂ ਹੈ? (ਮੈਂ ਵੀ। ਮੈਂ ਸਤਿਗੁਰੂ ਜੀ ਬਾਰੇ ਸੋਚਦੀ ਹਾਂ, ਅਤੇ ਸਤਿਗੁਰੂ ਜੀ ਦੀ ਸਿਖਿਆ ਬਾਰੇ ਸੋਚਦੀ ਹਾਂ, ਅਤੇ ਫਿਰ ਸਤਿਗੁਰੂ ਜੀ ਨੂੰ ਸਚੇ ਦਿਲੋਂ ਪ੍ਰਾਰਥਨਾ ਕਰਦੀ ਹਾਂ।) ਉਹ ਵੀ ਸਾਰਾ ਸਮਾਂ ਸਚੇ ਦਿਲੋਂ ਸਤਿਗੁਰੂ ਨੂੰ ਪ੍ਰਾਰਥਨਾ ਕਰਦੀ ਹੈ, ਬਸ ਇਹੀ ਹੈ, ਕੰਮ ਕਰਨ ਲਈ ਜੋ ਉਹ ਕਰਦੀ ਹੈ। ਅਤੇ ਮਦਦ ਲਈ ਸਤਿਗੁਰੂ ਜੀ ਨੂੰ ਪ੍ਰਾਰਥਨਾ ਕਰਦੀ। (ਸਾਡੇ ਵਿਚੋਂ ਬਹੁਤਿਆਂ ਕੋਲ ਬਹੁਤ ਕੰਮ ਹੈ ਕਰਨ ਲਈ, ਅਤੇ ਸੋ... ਜਿਆਦਾਤਰ ਰੈਸੀਡੇਂਟ ਦੀਖਿਅਕਾਂ ਦੇ ਕਰਨ ਲਈ ਬਹੁਤ ਕੰਮ ਹੈ।) ਓਹ। (ਹਾਂਜੀ।) ਬਹੁਤ ਸਾਰਾ ਸਤਿਗੁਰੂ ਦਾ ਕੰਮ। (ਹਾਂਜੀ, ਹਾਂਜੀ।)ਉਹ ਕਹਿੰਦੀ ਹੈ ਇਸ ਸਮੂਹ ਵਿਚ ਜਿਆਦਾਤਰ ਲੋਕ ਉਹ ਬਹੁਤ ਸਖਤ ਕੰਮ ਕਰਦੇ ਹਨ, ਜਿਆਦਾਤਰ ਸਤਿਗੁਰੂ ਦੇ ਕੰਮ ਲਈ ਜਾਂ ਸਾਡੇ ਲਈ ਜਨਤਕ ਕੰਮ ਲਈ । ਇਹ, ਜਿਆਦਾਤਰ ਲੋਕ ਸਖਤ-ਕੰਮ ਕਰਨ ਵਾਲਾ ਸਮੂਹ ਹੈ। ਹਾਂਜੀ।(ਇਹ ਸਹੀ ਹੈ। ਮੈਂ ਵੀ, ਹਾਂਜੀ, ਕਿਉਂਕਿ... (ਹਾਂਜੀ।) ਕਿਉਂਕਿ ਹਰ ਵਾਰ ਉਹ ਕਹਿੰਦੇ ਹਨ ਉਨਾਂ ਨੂੰ ਕੁਝ ਲੋਕਾਂ ਦੀ ਲੋੜ ਹੈ ਉਥੇ ਜਾਣ ਲਈ ਬਾਅਦ ਵਿਚ ਅਤੇ ਬੁਕ ਫੈਅਰ ਤੋਂ ਬਾਅਦ ਅਤੇ ਦੌਰਾਨ, ਜਾਂ ਕਿਸੇ ਵਿਆਕਤੀ ਨੂੰ ਮਦਦ ਦੀ ਲੋੜ ਹੈ, "ਤੁਸੀਂ ਉਨਾਂ ਨਾਲ ਜਾ ਕੇ ਗਲ ਕਰੋ।") ਇਹ ਅਤੇ ਉਹ। (ਮੈਂ ਜਾਂਦਾ ਹਾਂ, "ਕੋਈ ਨਹੀਂ ਜਾਣਾ ਪਸੰਦ ਕਰਦਾ, ਸੋ ਕੇਵਲ ਮੈਂ।" ਜਦੋਂ ਅਸੀਂ ਇਹ ਜਨਤਕ ਚੀਜ਼ਾਂ ਕਰਦੇ ਹਾਂ, ਸਾਨੂੰ ਸਤਿਗੁਰੂ ਜੀ ਦੀ ਆਸ਼ੀਰਵਾਦ ਸ਼ਕਤੀ ਦੀ ਮਜ਼ਬੂਤੀ ਨਾਲ ਲੋੜ ਹੈ।) ਹਾਂਜੀ। (ਸੋ ਹਰ ਵਾਰ ਮੈਂ ਸਤਿਗੁਰੂ ਜੀ ਨੂੰ ਪ੍ਰਾਰਥਨਾ ਕਰਦਾ ਹਾਂ, ਅਤੇ ਫਿਰ (ਹਾਂਜੀ।) ਜਦੋਂ ਮੈਂ ਗਲ ਕਰਦਾ ਹਾਂ, ਉਹ ਇਹ ਪਸੰਦ ਕਰਦੇ ਹਨ। (ਸੋ ਹਰ ਵਾਰ ਮੈਂ ਬਹੁਤ ਸਾਰੇ ਅਨੁਭਵ ਇਕਠੇ ਕਰਦਾ ਹਾਂ। ਸੋ ਕਦੇ ਕਦਾਂਈ ਮੈਂ ਜੇਲਾਂ ਨੂੰ (ਗਲ ਕਰਨ ਲਈ) ਜਾਂਦਾ ਹਾਂ, ਕਦੇ ਕਦਾਂਈ ਮੈਂ ਕਿਸੇ ਜਗਾ ਜਾਂਦਾ ਹਾਂ। ਸੋ, ਹਰ ਵਾਰ ਜਦੋਂ ਮੈਂ ਗਲ ਕਰਦਾ ਹਾਂ, ਮੈਂ ਬਹੁਤ, ਬਹੁਤ ਅਨੁਭਵ ਇਕਠੇ ਕਰਦਾ ਹਾਂ।) ਹਾਂਜੀ, ਹਾਂਜੀ।(ਅਤੇ ਘਟੋ ਅਟ, ਸਮਝਣ ਦੀ ਲੋੜ ਹੈ ਅਤੇ ਸਤਿਗੁਰੂ ਜੀ ਦੀ ਹੋਰ ਸਿਖਿਆ ਨਾਲ ਅਤੇ ਪਵਿਤਰ ਕਿਤਾਬਾਂ ਨਾਲ ਸ਼ੁਰੂ ਕਰਨ ਦੀ ਲੋੜ ਹੈ। ਸੋ ਇਹ...) ਹਾਂਜੀ। ਇਹ ਤੁਹਾਨੂਮ ਸਤਿਗੁਰੂ ਦੀ ਸਿਖਿਆ ਵਿਚ ਹੋਰ ਸ਼ਾਮਲ ਕਰਦਾ ਹੈ ਅਤੇ ਅਜਿਹਾ। (ਹਾਂਜੀ, ਹਾਂਜੀ।) ਹਾਂਜੀ। (ਅਤੇ ਫਿਰ ਇਹਦੀ ਵਰਤੋਂ ਕਰਨ ਲਈ।) ਹਾਂਜੀ, ਤੁਹਾਨੂੰ ਇਹ ਵਰਤੋਂ ਕਰਨ ਦਿੰਦਾ ਹੈ। ਇਸ ਦੀ ਵਰਤੋਂ ਕਰਦੇ। (ਇਸ ਦੀ ਵਰਤੋਂ ਕਰਦੇ।) ਹਾਂਜੀ, ਹਾਂਜੀ। ਇਹ ਚੰਗਾ ਹੈ। ਤੁਹਾਨੂੰ ਸਾਰਾ ਸਮਾਂ ਯਾਦ ਦਿਲਾਇਆ ਜਾਂਦਾ ਹੈ ਕਿਉਂਕਿ ਤੁਸੀਂ ਕੰਮ ਕਰ ਰਹੇ ਹੋ। (ਹਾਂਜੀ।) ਤੁਹਾਨੂੰ ਲੋੜ ਹੈ, ਤੁਹਾਨੂੰ "ਮਜ਼ਬੂਰ" ਕਰਦਾ ਹੈ, (ਹਾਂਜੀ।) ਅਤੇ ਤੁਹਾਨੂੰ ਪ੍ਰਾਰਥਨਾ ਕਰਨ ਲਈ "ਮਜ਼ਬੂਰ" ਕਰਦਾ ਹੈ। ਠੀਕ ਹੈ। ਫਿਰ ਤੁਸੀਂ ਸਤਿਗੁਰੂ ਜੀ ਨਾਲ ਵਧੇਰੇ ਜੁੜੇ ਹੋ। ਸਮਝੇ।Photo Caption: ਕੋਈ ਨਿਮਰ ਜਾਣੀ-ਪਛਾਣੀ ਚੀਜ਼ ਨੂੰ ਐਵੇਂ ਬੇਕਦਰਾ ਨਾ ਸਮਝੋ। ਇਹ ਸਿਰਫ ਦਿਖ ਨਹੀਂ ਹੈ!