ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਕਲੀ ਗੁਰੂ, ਅਣਗਿਣਤ ਅਤੇ ਬੇਅੰਤ ਸਮੇਂ ਲਈ ਨਰਕ ਵਿੱਚ ਰਹਿਣ ਤੋਂ ਬਾਅਦ, ਜੇ ਉਹਨਾਂ ਨੂੰ ਪੁਨਰ ਜਨਮ ਲੈਣ ਦਾ ਇਕ ਮੌਕਾ ਮਿਲਦਾ ਹੈ, ਤਾਂ ਉਹਨਾਂ ਨੂੰ ਇਕ ਮਨੁੱਖੀ ਸਰੀਰ ਵਿੱਚ ਹੋਣ ਦਾ ਸਨਮਾਨ ਨਹੀਂ ਮਿਲੇਗਾ, ਪਰ ਉਹ ਸ਼ੈਤਾਨਾਂ ਦੇ ਰੂਪ ਵਿੱਚ ਪੁਨਰ ਜਨਮ ਲੈਣਗੇ। ਹੁਣ, ਇਹ ਵਧ ਜਾਂ ਘਟ ਕੁਝ ਅੰਕੜੇ ਹਨ, ਪਰ ਇਸ ਤੋਂ ਵੱਧ ਹਨ। ਬੁੱਧ ਧਰਮ ਵਿੱਚ, ਜਾਂ ਹਿੰਦੂ ਧਰਮ ਵਿੱਚ ਵੀ, ਕਲਪਾਂ ਦੀਆਂ ਬਹੁਤ ਸਾਰੀਆਂ ਵੱਖਰੀਆਂ ਸ਼੍ਰੇਣੀਆਂ ਹਨ। ਸਭ ਤੋਂ ਵੱਡਾ ਕਲਪ ਰੈਂਕ 1.3 ਟ੍ਰਿਲੀਅਨ ਧਰਤੀ ਸਾਲਾਂ ਵਰਗਾ ਹੋਵੇਗਾ। […] ਜਦੋਂ ਤੁਸੀਂ ਦੁੱਖ ਝੱਲਦੇ ਹੋ, ਇੱਥੋਂ ਤੱਕ ਕਿ ਸਿਰਫ ਇੱਕ ਦਿਨ, ਇਹ ਭਿਆਨਕ ਅਤੇ ਸਦਾ ਲਈ ਲੱਗਦਾ ਹੈ, ਬਿਲੀਅਨ ਸਾਲਾਂ ਜਾਂ ਟ੍ਰਿਲੀਅਨ ਸਾਲਾਂ ਅਤੇ ਜ਼ੀਲੀਅਨ ਸਾਲਾਂ ਬਾਰੇ ਗਲ ਕਰਨੀ ਤਾਂ ਪਾਸੇ ਰਹੀ। ਇਹ ਇੱਕ ਭਿਆਨਕ, ਬੇਅੰਤ ਕਿਸਮ ਦੀ ਭਾਵਨਾ ਹੈ। ਅਤੇ ਜਦੋਂ ਤੁਸੀਂ ਨਰਕ ਵਿੱਚ ਸੜ ਰਹੇ ਹੋ, ਸੜ ਰਹੇ ਹੋ, ਅਤੇ ਸੜ ਰਹੇ ਹੋ, ਤੁਹਾਡੇ ਲਈ ਕੋਈ ਦਿਨ ਨਹੀਂ ਹੈ, ਕੋਈ ਰਾਤ ਨਹੀਂ ਹੈ। ਇਹ ਸਭ ਹਨੇਰਾ ਹੋ ਜਾਵੇਗਾ, ਸਿਰਫ ਅੱਗ, ਤੁਹਾਡੇ 'ਤੇ ਅੱਗ।ਹੇ ਮੇਰੇ ਰਬਾ, ਕਿਰਪਾ ਕਰਕੇ ਜਾਗੋ। ਕਿਰਪਾ ਕਰਕੇ ਹੁਣ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੋ। ਤੋਬਾ ਕਰੋ, ਨਿਮਰ ਬਣੋ। ਸਾਰੀਆਂ ਦਿਸ਼ਾਵਾਂ ਵਿਚ ਪ੍ਰਮਾਤਮਾ ਅਤੇ ਸਾਰੇ ਗੁਰੂਆਂ ਤੋਂ ਮਾਫੀ ਮੰਗਦੇ ਰਹੋ। ਰੱਬ ਹਮੇਸ਼ਾ ਸਾਡੇ ਆਲੇ-ਦੁਆਲੇ ਹੈ। ਸਾਰੇ ਗੁਰੂ ਸਦਾ ਆਪਣੀ ਸ਼ਕਤੀ ਵਿੱਚ, ਆਪਣੀ ਆਤਮਿਕ ਸ਼ਕਤੀ ਵਿੱਚ ਸਾਡੇ ਆਲੇ-ਦੁਆਲੇ, ਅੰਗ-ਸੰਗ ਹਨ। ਇਸ ਲਈ, ਉਹਨਾਂ ਵਿੱਚ ਵਿਸ਼ਵਾਸ ਕਰੋ, ਉਹਨਾਂ ਨੂੰ ਪ੍ਰਾਰਥਨਾ ਕਰੋ, ਮਾਫੀ ਮੰਗੋ. ਕਿਰਪਾ ਕਰਕੇ, ਕਿਰਪਾ ਕਰਕੇ, ਕਿਰਪਾ ਕਰਕੇ। ਮੇਰੇ ਲਈ ਇਹ ਸੋਚਣਾ ਵੀ ਬਹੁਤ ਦੁਖਦਾਈ ਹੈ ਕਿ ਤੁਹਾਡੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਦੇ ਨਰਕ ਵਿੱਚ ਡਿੱਗ ਸਕਦਾ ਹੈ ਅਤੇ ਇੰਨਾ ਦੁੱਖ ਝੱਲ ਸਕਦਾ ਹੈ! ਕਿਰਪਾ ਕਰਕੇ ਜਾਗੋ! ਕੁਝ ਵੀ ਕੀਮਤੀ ਨਹੀਂ ਹੈ ਤੁਹਾਡੀ ਆਤਮਾ ਨੂੰ ਸਦਾ ਲਈ ਦੁੱਖ ਦੇਣ ਲਈ। ਇਸ ਸੰਸਾਰ ਵਿੱਚ ਕਿਵੇਂ ਵੀ ਕੁਝ ਵੀ ਇਸ ਦੇ ਯੋਗ ਨਹੀਂ ਹੈ। ਇਹ ਸਿਰਫ਼ ਇੱਕ ਅਸਥਾਈ ਸਰਾਏ ਹੈ, ਇੱਕ ਅਸਥਾਈ ਹੋਟਲ ਹੈ। ਕਿਰਪਾ ਕਰਕੇ ਜਾਗੋ।ਅਸੀਂ ਕਿਸੇ ਵੀ ਤਰ੍ਹਾਂ ਇਕੱਲੇ ਅਤੇ ਖਾਲੀ ਹੱਥ ਜਾਵਾਂਗੇ। ਤੁਹਾਡੀ ਲੋੜ ਤੋਂ ਵੱਧ ਕੁਝ ਇਕੱਠਾ ਕਰਨ ਦਾ ਕੀ ਫਾਇਦਾ ਹੈ ਸਿਵਾਏ ਜੋ ਰੱਬ ਤੁਹਾਨੂੰ ਦਿੰਦਾ ਹੈ? ਜੇ ਤੁਸੀਂ ਅਮੀਰ ਹੋ, ਤਾਂ ਇਹ ਇਸ ਲਈ ਹੈ ਕਿਉਂਕਿ ਰੱਬ ਤੁਹਾਨੂੰ ਇਹ ਦਿੰਦਾ ਹੈ ਤੁਹਾਡੇ ਪਿਛਲੇ ਜੀਵਨ ਜਾਂ ਇਸ ਜੀਵਨ ਵਿੱਚ ਤੁਹਾਡੀਆਂ ਯੋਗਤਾਵਾਂ ਦੇ ਕਾਰਨ। ਜੇਕਰ ਤੁਸੀਂ ਗਰੀਬ ਹੋ, ਤਾਂ ਇਹ ਇੱਕ ਅਜਿਹਾ ਹੀ ਮਾਮਲਾ ਹੈ। ਇਹ ਸਭ ਕਰਮ ਹੈ। ਪਰ ਅਸੀਂ ਇਹ ਸਭ ਪਿੱਛੇ ਛੱਡ ਦੇਵਾਂਗੇ. ਕਿਰਪਾ ਕਰਕੇ ਜਾਗੋ। ਕਿਰਪਾ ਕਰਕੇ ਤੋਬਾ ਕਰੋ, ਨਿਮਰ ਬਣੋ, ਅਤੇ ਪਰਮਾਤਮਾ ਨੂੰ ਭਾਲੋ, ਅਸਲ ਗਿਆਨ ਦੀ ਭਾਲ ਕਰੋ. ਤੁਸੀਂ ਕੇਵਲ ਇੱਕ ਹੋ ਜੋ ਤੁਹਾਡੀ ਆਤਮਾ ਦੀ ਮਦਦ ਕਰਨ ਦਾ ਫੈਸਲਾ ਕਰ ਸਕਦੇ ਹੋ, ਅਤੇ ਗੁਰੂ ਆਉਣਗੇ ਜੇਕਰ ਤੁਸੀਂ ਮੁਕਤੀ ਦੀ ਮੰਗ ਕਰਨ ਲਈ ਇਮਾਨਦਾਰ ਹੋ।ਕਿਰਪਾ ਕਰਕੇ, ਕਿਰਪਾ ਕਰਕੇ ਮੇਰੇ ਸਾਰੇ ਸ਼ਬਦਾਂ ਨੂੰ ਮਾਮੂਲੀ ਨਾ ਸਮਝਣਾ। ਇਹ ਨਹੀਂ ਕਿ ਮੇਰੇ ਕੋਲ ਬਹੁਤ ਜ਼ਿਆਦਾ ਸਮਾਂ ਹੈ ਅਤੇ ਕਰਨ ਲਈ ਕੁਝ ਨਹੀਂ ਹੈ, ਇਸ ਲਈ ਮੈਂ ਬਹੁਤ ਕੁਝ ਬੋਲਦੀ ਹਾਂ। ਇਹ ਅਜਿਹਾ ਨਹੀਂ ਹੈ। ਮੈਂ ਗੱਲ ਨਾ ਕਰਨੀ ਪਸੰਦ ਕਰਦੀ ਹਾਂ, ਕਿਉਂਕਿ ਜੇ ਮੈਂ ਗੱਲ ਕਰਦੀ ਹਾਂ, ਤਾਂ ਮੈਂ ਆਪਣੀ ਆਤਮਿਕ ਊਰਜਾ ਅਤੇ ਅਧਿਆਤਮਿਕ (ਗੁਣਵੱਤਾ) ਅੰਕ ਵੀ ਗੁਆਉਂਦੀ ਹਾਂ। ਅਤੇ ਜੇ ਇਹ ਪੂਰੀ ਦੁਨੀਆ ਵਿੱਚ ਪ੍ਰਸਾਰਿਤ ਕੀਤਾ ਜਾਂਦਾ ਹੈ, ਤਾਂ ਬਹੁਤ ਸਾਰੇ ਲੋਕ ਇਸਨੂੰ ਦੇਖਦੇ ਹਨ, ਤਾਂ ਮੈਨੂੰ ਵੀ ਉਹਨਾਂ ਦੇ ਕਰਮ ਸਾਂਝੇ ਕਰਨੇ ਪੈਣਗੇ, ਭਾਵੇਂ ਉਹ ਮੇਰੇ ਪੈਰੋਕਾਰ ਨਹੀਂ ਹਨ, ਮੇਰੇ ਰੱਬ ਦੇ ਪੈਰੋਕਾਰ।ਹਰ ਚੀਜ਼ ਜੋ ਤੁਸੀਂ ਮਨੁੱਖਾਂ ਲਈ ਕਰਦੇ ਹੋ, ਤੁਹਾਨੂੰ ਵਧ ਜਾਂ ਘਟ ਉਨ੍ਹਾਂ ਦੇ ਕਰਮਾਂ ਨੂੰ ਲੈਣਾ ਪੈਂਦਾ ਹੈ। ਇਸ ਲਈ ਪ੍ਰਮਾਤਮਾ ਦੀ ਕਿਰਪਾ ਦੁਆਰਾ ਉਹਨਾਂ ਦੇ ਕਰਮਾਂ ਨੂੰ ਝਲਣ ਲਈ ਅਤੇ ਅਜੇ ਜਾਰੀ ਰਹਿਣ ਲਈ, ਉਹਨਾਂ ਨੂੰ ਸਿਖਾਉਣ ਜਾਂ ਉਹਨਾਂ ਨੂੰ ਸਲਾਹ ਦੇਣ ਦੇ ਯੋਗ ਹੋਣ ਲਈ ਤੁਹਾਡੇ ਕੋਲ ਬਹੁਤ ਸ਼ਕਤੀ ਹੋਣੀ ਚਾਹੀਦੀ ਹੈ - ਜੇਕਰ ਉਹ ਕਿਸੇ ਵੀ ਤਰੀਕੇ ਨਾਲ ਸੁਣਦੇ ਹਨ।ਅਤੇ ਭਾਵੇਂ ਜੋ ਵੀ ਹੈ, ਤੁਹਾਡੇ ਲਈ ਇੱਕ ਹੋਰ ਰਾਜ਼। ਮੈਂ ਸਿਰਫ ਆਪਣੇ ਬਾਰੇ ਹੀ ਗੱਲ ਕਰ ਰਹੀ ਹਾਂ। ਉਦਾਹਰਨ ਲਈ, ਜੇਕਰ ਮੈਂ ਕਿਤੇ ਵੀ ਰਹਿੰਦੀ ਹਾਂ, ਤਾਂ ਮੈਨੂੰ ਆਪਣੇ ਆਲੇ-ਦੁਆਲੇ ਦੇ ਸਭ ਤੋਂ ਨੇੜੇ ਦੇ ਲੋਕਾਂ ਦੇ ਕਰਮ ਲੈਣੇ ਪੈਂਦੇ ਹਨ ਜਾਂ ਮੈਨੂੰ ਦੂਰ ਦੇ ਲੋਕਾਂ ਨਾਲੋਂ ਜ਼ਿਆਦਾ ਕਰਮ ਦਿੱਤੇ ਜਾਂਦੇ ਹਨ। ਪਰ ਆਮ ਤੌਰ 'ਤੇ, ਕੋਈ ਵੀ ਗੁਰੂ ਸਾਰੇ ਸੰਸਾਰ ਨੂੰ ਬਖਸ਼ਦਾ ਹੈ, ਪਰਮਾਤਮਾ ਦਾ ਧੰਨਵਾਦ ਕਰਦਾ ਹੈ। ਉਦਾਹਰਨ ਲਈ, ਜੇਕਰ ਮੈਂ ਰਿਹਾਇਸ਼ੀ, ਰੈਸੀਡੇਂਸ਼ਲ ਲੋਕਾਂ ਦੇ ਨਾਲ ਇੱਕ ਘਰ ਵਿੱਚ ਰਹਿੰਦੀ ਹਾਂ, ਤਾਂ, ਇਹ ਨਿਰਭਰ ਕਰਦਾ ਹੈ ਕਿ ਕਿਸ ਘਰ ਵਿੱਚ, ਮੈਂ ਰੋਜ਼ਾਨਾ ਵੱਧ ਜਾਂ ਘੱਟ ਕਰਮ ਲਵਾਂਗੀ, ਲੋਕਾਂ ਦੇ ਦੋ ਕਾਮੇ ਤੋਂ ਕੁਝ ਵਧ ਤੱਕ, ਸ਼ਾਇਦ ਪੰਜ ਕੌਮਾ ਅਤੇ ਕਰਮਾਂ ਦਾ ਪ੍ਰਤੀਸ਼ਤ ਲੈਂਦੀ ਹਾਂ।ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮੇਰੇ ਘਰ ਦੇ ਆਲੇ-ਦੁਆਲੇ ਕਿਸ ਤਰ੍ਹਾਂ ਦੇ ਲੋਕ ਹਨ, ਉਦਾਹਰਨ ਲਈ ਇਸ ਤਰ੍ਹਾਂ। ਇਸ ਲਈ ਕੁਝ ਘਰਾਂ ਵਿੱਚ, ਮੈਂ ਦੂਜੇ ਘਰਾਂ ਨਾਲੋਂ ਬਿਹਤਰ ਮਹਿਸੂਸ ਕਰਦੀ ਹਾਂ, ਪਰ ਬਹੁਤਾ ਫਰਕ ਨਹੀਂ। ਜੇ ਤੁਸੀਂ ਲੋਕਾਂ ਤੋਂ ਦੂਰ ਰਹਿੰਦੇ ਹੋ, ਤਾਂ ਤੁਹਾਡੇ ਕੋਲ ਕਰਮ ਦਾ ਪ੍ਰਭਾਵ ਘੱਟ ਹੈ। ਇਸੇ ਲਈ ਬਹੁਤ ਸਾਰੇ ਸੰਤਾਂ-ਮਹਾਂਪੁਰਸ਼ਾਂ ਨੇ ਲੋਕਾਂ ਤੋਂ ਦੂਰ ਰਹਿਣ ਲਈ ਪਹਾੜੀ ਇਲਾਕਿਆਂ ਨੂੰ ਚੁਣਿਆ ਹੈ। ਇੱਥੋਂ ਤੱਕ ਕਿ ਸਮੁੰਦਰ ਤੋਂ ਵੀ, ਕਿਉਂਕਿ ਸਮੁੰਦਰ ਵਿੱਚ ਵੀ ਬਹੁਤ ਸਾਰੇ ਜੋਸ਼ੀਲੇ ਜੀਵ ਹਨ, ਜੌਂਬੀ ਜੀਵ ਜੋ ਪਾਣੀ ਵਿੱਚ ਛੁਪਦੇ ਹਨ। ਜੰਗਲਾਂ ਅਤੇ ਪਹਾੜਾਂ ਵਿੱਚ ਵੀ ਕੁਝ ਪਹਾੜੀ ਜੀਵ ਜਾਂ ਜੰਗਲੀ ਜੀਵ ਹੁੰਦੇ ਹਨ, ਪਰ ਉਹ ਵਧੇਰੇ ਪਰਉਪਕਾਰੀ ਹਨ। ਉਹ ਜੋਸ਼ੀਲੇ ਭੂਤ-ਪ੍ਰੇਤਾਂ ਵਰਗੇ ਨਹੀਂ ਹਨ ਜੋ ਮਨੁੱਖਾਂ ਦੇ ਰੂਪ ਵਿਚ ਸ਼ਹਿਰ ਵਿਚ ਰਹਿੰਦੇ ਹਨ, ਜਾਂ ਜੋ ਆਪਣੀ ਕਿਸਮ ਦੇ ਕਿਸੇ ਸਮੂਹ ਵਿਚ ਅਦਿੱਖ ਰੂਪ ਵਿਚ ਰਹਿੰਦੇ ਹਨ। ਇਸ ਲਈ ਅਸਲ ਵਿੱਚ, ਅਸੀਂ ਸਾਰੇ ਕਿਤੇ ਵੀ ਸੁਰੱਖਿਅਤ ਨਹੀਂ ਹਾਂ।ਅਸੀਂ ਕੇਵਲ ਪ੍ਰਮਾਤਮਾ ਦੀਆਂ ਬਾਹਾਂ ਵਿੱਚ, ਪ੍ਰਮਾਤਮਾ ਦੀ ਗਲਵਕੜੀ ਵਿੱਚ ਸੁਰੱਖਿਅਤ ਹਾਂ - ਜੇਕਰ ਅਸੀਂ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ, ਜੇਕਰ ਤੁਹਾਡਾ ਕੋਈ ਗੁਰੂ ਹੈ, ਜੇਕਰ ਤੁਸੀਂ ਹਮੇਸ਼ਾ ਪ੍ਰਮਾਤਮਾ ਅਤੇ ਆਪਣੇ ਗੁਰੂ ਨੂੰ ਯਾਦ ਕਰਦੇ ਹੋ, ਤਾਂ ਮੇਰਾ ਮਤਲਬ ਹੈ ਤੁਹਾਡਾ ਅਸਲੀ ਗੁਰੂ, ਸ਼ਕਤੀਸ਼ਾਲੀ ਵਾਲਾ - ਇਹ ਨਹੀਂ ਕਿ ਕੋਈ ਵੀ ਇਥੋਂ ਤਕ ਆਪਣਾ ਸਿਰ ਮੁੰਨਵਾਉਂਦਾ ਹੈ ਅਤੇ 250 ਉਪਦੇਸ਼ਾਂ ਨੂੰ ਕਦੇਂ ਕਦਾਂਈ ਜਾਰੀ ਰੱਖਦਾ ਹੈ, ਅਤੇ ਕੁਝ ਵੀ ਖਾਂਦਾ ਹੈ ਜੋ ਉਨ੍ਹਾਂ ਨੂੰ ਭੇਟ ਕੀਤਾ ਜਾਂਦਾ ਹੈ, ਇੱਥੋਂ ਤੱਕ ਕਿ ਅੰਡੇ ਅਤੇ ਦੁੱਧ ਵੀ, ਅਤੇ ਕੇਵਲ ਬੁੱਧ ਦੇ ਸੂਤਰ ਦਾ ਪਾਠ ਕਰਦਾ ਹੈ ਜਿਸ ਬਾਰੇ ਉਹ ਇੱਕ ਗੱਲ ਨਹੀਂ ਸਮਝਦੇ। ਪੰਜ ਉਪਦੇਸ਼ਾਂ ਨੂੰ ਅਗੇ ਘਲਦੇ ਹਨ, ਆਪਣੇ ਆਪ ਨੂੰ ਇੱਕ ਗੁਰੂ ਕਹਾਉਂਦੇ ਹਨ, ਅਤੇ ਉਹਨਾਂ ਨੂੰ ਵਫ਼ਾਦਾਰ ਕਹਿੰਦੇ ਹਨ, ਜੋ ਉਹਨਾਂ ਨੂੰ ਭੇਟਾ ਲੈ ਕੇ ਆਉਂਦੇ ਹਨ, ਉਹਨਾਂ ਦੇ ਪੈਰੋਕਾਰ। ਇਹ ਇਸ ਤਰ੍ਹਾਂ ਆਸਾਨ ਨਹੀਂ ਹੈ। ਇਹ ਇੰਨਾ ਆਸਾਨ ਨਹੀਂ ਹੈ। ਨਹੀਂ ਤਾਂ, ਸਾਡੇ ਕੋਲ ਬਹੁਤ ਸਾਰੇ ਭਿਕਸ਼ੂ, ਪੁਜਾਰੀ, ਨਨ, ਇਮਾਮ, ਗੁਰੂ ਅਤੇ ਹਰ ਤਰ੍ਹਾਂ ਦੇ ਧਾਰਮਿਕ ਲੋਕ ਹੋਏ ਹਨ, ਪਰ ਸੰਸਾਰ ਅਜੇ ਵੀ ਹਫੜਾ-ਦਫੜੀ, ਮੁਸੀਬਤਾਂ, ਯੁੱਧਾਂ,ਆਫ਼ਤਾਂ ਅਤੇ ਮਹਾਂਮਾਰੀ ਵਿੱਚ ਵੀ ਹੈ, ਕਿਉਂਕਿ ਇਹ ਵਿਅਕਤੀ ਗਿਆਨਹੀਣ ਹਨ ਜਾਂ ਬਹੁਤ ਹੀ ਘਟ ਗਿਆਨ ਵਾਲੇ ਹਨ, ਆਪਣੇ ਪੈਰੋਕਾਰਾਂ ਦੀ ਮਦਦ ਕਰਨ ਅਤੇ ਸਾਰੇ ਸੰਸਾਰ ਨੂੰ ਬਚਾਉਣ ਲਈ ਉਹਨਾਂ ਦੀਆਂ ਰੂਹਾਂ ਅਤੇ ਉਹਨਾਂ ਦੇ ਦਿਮਾਗ ਨੂੰ ਉੱਚਾ ਚੁੱਕਣ ਲਈ ਕਾਫੀ ਉਚੇ ਨਹੀਂ ਹਨ।ਮੈਨੂੰ ਸੱਚ ਦੱਸਣ ਦਾ ਕੋਈ ਅਫ਼ਸੋਸ ਨਹੀਂ ਹੈ। ਜੇ ਉਹ ਮੇਰੇ 'ਤੇ ਗੁਸਾ ਕਰਦੇ ਹਨ, ਤਾਂ ਮੈਨੂੰ ਬੱਸ ਇਸ ਨੂੰ ਸਵੀਕਾਰ ਕਰਨਾ ਪਏਗਾ, ਜਾਂ ਉਨ੍ਹਾਂ ਨੂੰ ਵਾਪਸ ਭੇਜਣਾ ਪਏਗਾ। ਜੋ ਵੀ ਉਹ ਮੈਨੂੰ ਦਿੰਦੇ ਹਨ ਜਿਸਦੀ ਮੈਂ ਹੱਕਦਾਰ ਨਹੀਂ ਹਾਂ, ਇਹ ਉਹਨਾਂ ਨੂੰ ਕਈ ਗੁਣਾ, ਜਾਂ ਘੱਟੋ ਘੱਟ ਪੂੰਜੀ ਵਾਪਸ ਕਰ ਦਿਤੀ ਜਾਵੇਗੀ, ਕਿਉਂਕਿ ਮੇਰੇ ਆਭਾ ਉਹਨਾਂ ਨੂੰ ਸਵੀਕਾਰ ਨਹੀਂ ਕਰਦੇ। ਹੋਰ ਅਗਿਆਨੀ ਜੀਵਾਂ ਤੋਂ ਜੋ ਕਰਮ ਪ੍ਰਮਾਤਮਾ ਦੀ ਮਿਹਰ ਨਾਲ ਲੈ ਜਾਂਦੇ ਹਨ ਉਹ ਵਖਰਾ ਹੈ ਉਹ ਬੇਸਮਝ ਲੋਕ ਹਨ। ਉਨ੍ਹਾਂ ਨੂੰ ਕਿਸੇ ਨੇ ਚੰਗੀ ਤਰ੍ਹਾਂ ਨਹੀਂ ਸਿਖਾਇਆ। ਉਹ ਸੱਚਮੁੱਚ ਰੂਹਾਨੀ ਸੰਸਾਰ ਅਤੇ ਆਪਣੇ ਕੰਮਾਂ ਦੇ ਨਤੀਜਿਆਂ ਨੂੰ ਨਹੀਂ ਸਮਝਦੇ। ਇਸ ਲਈ ਕੁਝ ਹਲਕੇ ਕਰਮ ਮਾਮਲਿਆਂ ਵਿੱਚ, ਇੱਕ ਗੁਰੂ ਉਹਨਾਂ ਦੀ ਦੇਖਭਾਲ ਅਤੇ ਮਦਦ ਕਰ ਸਕਦਾ ਹੈ।ਕੁਝ ਭਾਰੀ ਮਾਮਲਿਆਂ ਵਿੱਚ, ਉਹਨਾਂ ਨੂੰ ਕੁਝ ਹਿੱਸੇ ਨੂੰ ਸਾਫ਼ ਕਰਨ ਲਈ ਪਹਿਲਾਂ ਨਰਕ ਵਿੱਚ ਜਾਣਾ ਪੈਂਦਾ ਹੈ, ਅਤੇ ਫਿਰ ਗੁਰੂ ਉਹਨਾਂ ਨੂੰ ਦੁੱਖਾਂ ਤੋਂ ਬਿਨਾਂ ਦੁਬਾਰਾ ਮਨੁੱਖਾਂ ਵਜੋਂ ਪੁਨਰ ਜਨਮ ਲੈਣ ਦੇ ਯੋਗ ਬਣਾ ਸਕਦਾ ਹੈ। ਅਤੇ ਉਹਨਾਂ ਨੂੰ ਇੱਕ ਨੇਕ ਜੀਵਨ ਬਤੀਤ ਕਰਨਾ ਪਏਗਾ, ਨਰਕ ਤੋਂ ਸਿੱਖਣਾ ਪਏਗਾ ਕਿ ਉਹਨਾਂ ਲਈ ਬੇਈਮਾਨ, ਅਨੈਤਿਕ ਅਤੇ ਦੂਜਿਆਂ ਲਈ ਨੁਕਸਾਨਦੇਹ ਹੋਣ ਦੇ ਨਤੀਜੇ ਵਜੋਂ ਉਹਨਾਂ ਲਈ ਕਿੰਨਾ ਦੁੱਖ ਹੈ, ਉਦਾਹਰਣ ਵਜੋਂ।ਪਰ ਨਕਲੀ ਗੁਰੂਆਂ ਨੂੰ ਸ਼ਾਇਦ ਸਦਾ ਲਈ ਨਰਕ ਵਿੱਚ ਰਹਿਣਾ ਪਏਗਾ, ਅਜਿਹੇ ਸਦਾ ਲਈ, ਬੇਅੰਤ ਸਮਾਂ ਸੀਮਾ। ਅਤੇ ਜਦੋਂ ਉਹਨਾਂ ਨੂੰ ਪੁਨਰ ਜਨਮ ਲੈਣ ਦਾ ਮੌਕਾ ਮਿਲਦਾ ਵੀ ਹੈ, ਉਹ ਤੁਰੰਤ ਮਨੁੱਖਾਂ ਦੇ ਰੂਪ ਵਿੱਚ ਨਹੀਂ ਹੋਣਗੇ, ਪਰ ਕਿਤੇ ਵੀ ਇੱਕ ਨਾ-ਰਹਿਣ ਵਾਲੇ ਸੰਸਾਰ ਵਿੱਚ ਸ਼ੈਤਾਨਾਂ ਦੇ ਰੂਪ ਵਿੱਚ ਹੋਣਗੇ - ਇਹ ਇਸਦਾ ਨਾਮ ਹੈ, "ਕਿਤੇ ਨਾ-ਰਹਿਣ ਵਾਲਾ ਸੰਸਾਰ" - ਬਹੁਤ ਸਾਰੇ ਗੈਜ਼ੀਲੀਅਨਾਂ ਕਲਪਾਸ ਲਈ ਦੁਬਾਰਾ, ਜਾਂ ਇਹ ਸ਼ੈਤਾਨ ਦੀ ਸਥਿਤੀ ਤੋਂ ਘੱਟ ਹੋ ਸਕਦਾ ਹੈ। ਮੈਂ ਇੱਥੇ ਸਿਰਫ਼ ਇੱਕ ਜਾਂ ਦੋ ਉਦਾਹਰਣਾਂ ਦੇ ਰਹੀ ਹਾਂ। ਨਹੀਂ ਤਾਂ, ਇਹ ਸਦਾ ਲਈ ਰਹੇਗਾ। ਜੇ ਮੈਂ ਤੁਹਾਨੂੰ ਸਭ ਕੁਝ ਵਿਸਥਾਰ ਵਿੱਚ ਦੱਸਣਾ ਚਾਹੁੰਦੀ ਹਾਂ ਤਾਂ ਇਹ ਇੱਕ ਕਿਤਾਬ ਹੋਵੇਗੀ। ਜਿਵੇਂ ਕਿ "ਕਲਪਸ" ਸ਼ਬਦ ਲਈ ਵੀ: ਕਲਪਾਂ ਦੇ ਬਹੁਤ ਸਾਰੇ ਪੱਧਰ ਹਨ, ਘੱਟੋ ਘੱਟ, ਮੱਧਮ ਅਤੇ ਅਧਿਕਤਮ, ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਹੈ।ਜਦੋਂ ਪ੍ਰਮਾਤਮਾ ਨੇ ਮੈਨੂੰ ਕਿਹਾ ਕਿ ਮੈਂਨੂੰ ਤਬਾਹੀ ਵਾਲੇ ਖੇਤਰਾਂ ਜਾਂ ਇੱਥੋਂ ਤੱਕ ਕਿ ਯੁੱਧ ਦੇ ਖੇਤਰਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਨਿੱਜੀ ਤੌਰ 'ਤੇ ਨਹੀਂ ਬਚਾਉਣਾ ਚਾਹੀਦਾ, ਜਾਂ ਉਨ੍ਹਾਂ ਨੂੰ ਕੁਝ ਨਹੀਂ ਦੇਣਾ ਚਾਹੀਦਾ, ਮੈਂ ਬਹੁਤ ਦੁਖੀ ਸੀ, ਮੈਂ ਰੋਂਦੀ ਰਹੀ। ਮੈਂ ਅਜੇ ਵੀ ਰੋ ਰਹੀ ਹਾਂ। ਮੈਂ ਅੱਜ ਵੀ ਇਹ ਸੋਚ ਕੇ ਰੋਂਦੀ ਹਾਂ। ਅਤੇ ਇਹ ਮੇਰੇ ਲਈ ਬਹੁਤ ਦੁਖਦਾਈ ਹੈ ਪੰਛੀ-ਲੋਕਾਂ ਨੂੰ ਦੂਰ-ਦੂਰ ਤੱਕ ਉੱਡਦੇ ਦੇਖਣਾ, ਅਤੇ ਮੈਂ ਉਨ੍ਹਾਂ ਨੂੰ, ਜਾਂ ਚੂਹੇ- ਜਾਂ ਗਿਲਹਰੀ-ਲੋਕਾਂ ਨੂੰ ਵੀ ਭੋਜਨ ਨਹੀਂ ਦੇ ਸਕਦੀ। ਜੋ ਵੀ ਚੀਜ਼ ਮੈਂ ਇਸ ਸੰਸਾਰ ਵਿੱਚ ਦੇਖਦੀ ਹਾਂ ਉਹ ਪੋਸ਼ਣ ਦੀ ਘਾਟ, ਸੁਰੱਖਿਆ ਦੀ ਘਾਟ ਅਤੇ ਕਈ ਤਰੀਕਿਆਂ ਨਾਲ ਸਲਾਮਤੀ ਦੀ ਘਾਟ ਤੋਂ ਪੀੜਤ ਹੈ। ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਪੂਰੇ ਸੰਸਾਰ ਦੀ ਮਦਦ ਕਰ ਸਕਾਂ। ਇਥੋਂ ਤਕ ਜਦੋਂ ਮੈਂ ਪਹਿਲਾਂ ਹੀ ਛੋਟੀ ਸੀ, ਜਦੋਂ ਮੈਂ ਆਪਣੇ ਸਾਬਕਾ ਪਤੀ ਨਾਲ ਛੁੱਟੀਆਂ 'ਤੇ ਜਾਂਦੀ ਸੀ, ਮੈਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਜੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਪਹਿਲਾਂ ਹੀ ਕਿਵੇਂ ਮਹਿਸੂਸ ਕੀਤਾ ਸੀ। ਜਿਵੇਂ ਮੈਂ ਸਮੁਚੇ ਸੰਸਾਰ ਵਿੱਚ ਸਾਰੇ ਗ੍ਰਹਿ ਜੀਵਾਂ ਦੀ ਮਦਦ ਕਰਨ ਲਈ ਸਾਰੇ ਪੋਸ਼ਣ ਦਾ ਇਕ ਖਜ਼ਾਨਾ, ਭੰਡਾਰ ਚਾਹੁੰਦੀ ਹਾਂ।Buddha’s Sadness (Nỗi Buồn Bồ Tát) Poem composed by Supreme Master Ching Hai (vegan) in Her late 20sਮੈਂ ਚਾਹੁੰਦੀ ਹਾਂ ਲਭਣਾ ਸਵਰਗੀ ਅਨਾਜ਼ ਦੇ ਭੰਡਾਰ ਨੂੰ ਖਿਲਾਰਣ ਲਈ ਸਾਰੀ ਜਗਾ ਪਹਾੜਾਂ ਅਤੇ ਜੰਗਲਾਂ ਉਪਰ, ਤਾਂਕਿ ਹਰ ਇਕ ਚਿੜੀ ਨਿਘੀ ਅਤੇ ਪੌਸ਼ਟਿਕ ਰਹਿ ਸਕੇ ਜਦੋਂ ਮੈਂ ਦੇਖਦੀ ਹਾਂ ਉਨਾਂ ਨੂੰ ਠੰਡੇ ਸਰਦੀਆਂ ਦੇ ਦਿਨਾਂ ਵਿਚ ਪਰ ਅਤੇ ਖੰਭ ਸਾਰੇ ਖਿਲਰੇ ਹੋਏ, ਲਭਦੇ ਭੋਜ਼ਨ ਦੇ ਭੋਰਿਆਂ ਨੂੰ!ਮੈ ਕਾਮਨਾ ਕਰਦੀ ਹਾਂ ਸਾਂਝੇ ਕਰਨੇ ਸਾਰੇ ਭੋਜ਼ਨ , ਪੌਸ਼ਟਿਕ ਅਤੇ ਸੁਆਦਲੇ ਦੁਬਲੀਆਂ ਪਤਲੀਆਂ ਬਿਲੀਆਂ ਨਾਲ ਜੰਗਲ ਵਿਚ, ਭਟਕਦੀਆਂ ਅਤੇ ਭੁਖੀਆਂ ਜਿਉਂਦੀਆਂ ਚੋਰੀ ਛਿਪੇ ਵੀਰਾਨ ਆਸ਼ਰਮਾਂ ਵਿਚ ਸੜਦੀ ਧੁਪ ਵਾਲੇ ਦਿਨ ਅਤੇ ਮੀਂਹ ਵਾਲੀਆਂ ਰਾਤਾਂ, ਲਿਸੀਆਂ ਅਤੇ ਖੀਣ ਹੋ ਰਹੀਆਂ!ਮੈ ਦੁਖ ਵੰਡਾਉਂਦੀ ਹਾਂ ਹਿਰਨਾਂ ਅਤੇ ਬਕਰੀਆਂ ਨਾਲ ਚਟਾਨੀ ਪਹਾੜਾਂ ਉਪਰ ਭਟਕਦੇ ਸਾਰਾ ਦਿਨ, ਬਿਨਾਂ ਉਚਿਤ ਸੁਕੇ ਪਤਿਆਂ ਦੇ ਪਥਰੀਲੀਆਂ ਚਟਾਨਾਂ ਸੁੰਨੀਆਂ ਉਵੇਂ ਜਿਵੇਂ ਪੁਰਾਣੀਆਂ ਕਬਰਾਂ ਵਾਂਗ ਉਹ ਕਿਥੋਂ ਲਭ ਸਕਦੇ ਹਨ ਮਿਠਾ ਸੁਆਦਲਾ ਘਾਹ ਅਤੇ ਅੰਮ੍ਰਿਤ ਵਾਲੀ ਨਦੀ ਨੂੰ!ਦਿਲ ਸੰਤ ਦਾ ਸਦਾ ਹੀ ਗਮਗੀਨ ਰਹਿੰਦਾ ਹੈ ਪ੍ਰਣ ਸੰਸਾਰ ਨੂੰ ਬਚਾਉਣ ਦਾ, ਕੀ ਇਹ ਕਦੇ ਵੀ ਪੂਰਾ ਹੋ ਕੇ ਰਹੇਗਾ? ਮੈਂ ਗੋਡਿਆਂ ਪਰਨੇ ਬੈਠਦੀ ਹਾਂ ਅਤੇ ਮੁੜ ਦ੍ਰਿੜਾਉਂਦੀ ਹਾਂ ਆਪਣੀ ਸ਼ਰਧਾ ਨੂੰ ਇਕ ਸਿਰਜ਼ਨਹਾਰ ਵਿਚ ਅਤੇ ਮਿੰਨਤ ਕਰਦੀ ਹਾਂ ਉਨਾਂ ਅਗੇ ਇਸ ਗ੍ਰਹਿ ਨੂੰ ਮੁੜ ਸਵਸਥ ਕਰਨ ਲਈ।ਅਤੇ ਹੁਣ ਮੈਂ ਦੁੱਖ ਝੱਲ-ਰਹੇ ਸਾਰੇ ਜੀਵਾਂ ਪ੍ਰਤੀ ਹੋਰ ਵੀ ਸੰਵੇਦਨਸ਼ੀਲ ਹਾਂ। ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਰੱਬ ਮੈਨੂੰ ਸਜ਼ਾ ਦੇਵੇ ਜਾਂ ਨਰਕ ਮੈਨੂੰ ਸਜ਼ਾ ਦੇਵੇ - ਜਾਂ ਨਾ ਵੀ ਦੇਵੇ - ਮੈਂ ਹਰ ਰੋਜ਼ ਦੁੱਖ ਝੱਲ ਰਹੀ ਹਾਂ ਕਿਉਂਕਿ ਮੈਂ ਇਸ ਧਰਤੀ 'ਤੇ ਆਪਣੇ ਆਲੇ ਦੁਆਲੇ ਦੇ ਸਾਰੇ ਜੀਵਾਂ ਨੂੰ ਨਹੀਂ ਭੁੱਲ ਸਕਦੀ - ਮਨੁੱਖੀ ਜੀਵ, ਨਾਲ ਦੀ ਨਾਲ ਰੁੱਖਾਂ ਸਮੇਤ ਹੋਰ ਬਹੁਤ ਸਾਰੇ ਜੀਵ, ਜਦੋਂ ਉਹਨਾਂ ਨੂੰ ਬੇਵੱਸੀ ਨਾਲ ਉਹਨਾਂ ਦੇ ਸਰੀਰ ਵਿੱਚ ਕੱਟਿਆ ਜਾਂਦਾ ਹੈ ਅਤੇ ਫਿਰ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ ਜਦੋਂ ਉਹ ਅਜੇ ਵੀ ਜਿੰਦਾ ਅਤੇ ਸਿਹਤਮੰਦ ਅਤੇ ਤੰਦਰੁਸਤ ਹਨ।ਅਤੇ ਬੁੱਧ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਅਪਵਿੱਤਰ ਲੋਕਾਂ ਨੂੰ ਵੀ ਚੀਜ਼ਾਂ ਦਿੰਦੇ ਹੋ, ਤਾਂ ਦੋਨਾਂ ਕੋਲ ਕੋਈ ਗੁਣ ਨਹੀਂ ਪ੍ਰਾਪਤ ਹੁੰਦੇ, ਦੇਣ ਵਾਲੇ ਅਤੇ ਲੈਣ ਵਾਲੇ ਕੋਲ ਵੀ ਨਹੀਂ। ਬੁੱਧ ਦੇ ਸਮੇਂ ਵਿੱਚ, ਬਹੁਤ ਸਾਰੇ ਲੋਕ ਭਿਕਸ਼ੂਆਂ ਅਤੇ ਨਨਾਂ ਨੂੰ ਚੜ੍ਹਾਵਾ ਦਿੰਦੇ ਸਨ। ਅਤੇ ਇਹ ਭਿਕਸ਼ੂ ਅਤੇ ਨਨਾਂ ਸ਼ੁੱਧ ਸਨ, ਬੁਧ ਦੀ ਹਰ ਇਕ ਸਿਖਿਆ ਦਾ ਪਾਲਣ ਕਰਦੇ ਹੋਏ। ਅਤੇ ਜੋ ਲੋਕ ਬੁੱਧਾਂ ਨੂੰ ਮੰਨਦੇ ਹਨ ਉਹ ਵੀ ਦਿਲ ਦੇ ਸ਼ੁੱਧ ਹਨ, ਇਸ ਲਈ ਉਹ ਜਿੰਨਾ ਸੰਭਵ ਹੋ ਸਕੇ ਉਨ੍ਹਾਂ ਨੂੰ ਤੰਦਰੁਸਤ ਅਤੇ ਸਿਹਤਯਾਬ ਰੱਖਣ ਲਈ ਦਾਨ ਦੇ ਸਕਦੇ ਜਾਂ ਦਾਨ-ਪੁੰਨ ਕਰ ਸਕਦੇ ਹਨ। ਇਸ ਲਈ, ਜੇਕਰ ਅਸੀਂ ਆਪਣੇ ਦਿਲਾਂ ਵਿੱਚ ਲੋਕਾਂ ਨੂੰ ਦੇ ਰਹੇ ਹਾਂ, ਅਤੇ ਸਾਡੇ ਦਿਲ ਸ਼ੁੱਧ ਨਹੀਂ ਹਨ, ਤਾਂ ਸਾਨੂੰ ਕੁਝ ਨਹੀਂ ਮਿਲਦਾ। ਪਰ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਅਸੀਂ ਇਹਨਾਂ ਲੋਕਾਂ ਦੇ ਸੰਸਾਰ ਦੇ ਕਰਮਾਂ ਵਿੱਚ ਇੱਕ ਤਰ੍ਹਾਂ ਨਾਲ ਜੁੜ ਜਾਵਾਂਗੇ। ਉਦਾਹਰਨ ਲਈ, ਜੇਕਰ ਤੁਸੀਂ ਭਿਖਾਰੀ ਨੂੰ ਆਪਣੇ ਦਿਲ ਵਿੱਚ ਪਿਆਰ ਤੋਂ ਬਿਨਾਂ ਕੁਝ ਦਿੰਦੇ ਹੋ, ਅਤੇ ਜੇਕਰ ਉਹ ਭਿਖਾਰੀ ਸੱਚਮੁੱਚ ਸ਼ੁੱਧ ਨਹੀਂ ਹੈ, ਸੱਚੇ ਦਿਲੋਂ ਲੋੜਵੰਦ ਨਹੀਂ ਹੈ, ਤਾਂ ਤੁਸੀਂ ਭਿਖਾਰੀ ਦੀ ਦੁਨੀਆ ਵਿੱਚ ਡੁੱਬ ਜਾਓਗੇ, ਅਤੇ ਤੁਸੀਂ ਇਸ ਜਨਮ ਵਿੱਚ ਜਾਂ ਅਗਲੇ ਸਮੇਂ ਹੋਰ ਜੀਵਨ ਕਾਲ ਵਿੱਚ, ਭਿਖਾਰੀ ਬਣ ਸਕਦੇ ਹੋ.। ਇਹੀ ਗੱਲ ਹੈ। ਇਸ ਲਈ ਜੋ ਵੀ ਅਸੀਂ ਇਸ ਸੰਸਾਰ ਵਿੱਚ ਕਰਦੇ ਹਾਂ ਉਹ ਸਾਡੀ ਭਲਾਈ ਅਤੇ ਅਧਿਆਤਮਿਕ ਤਰੱਕੀ ਲਈ ਬਿਲਕੁਲ ਖਤਰਨਾਕ ਹੈ। ਇਸ ਲਈ ਯਕੀਨੀ ਬਣਾਓ ਕਿ ਤੁਸੀਂ ਜੋ ਵੀ ਕਰਦੇ ਹੋ, ਹਮੇਸ਼ਾਂ ਹਿਰਦੇ ਵਿੱਚ ਸ਼ੁੱਧ ਰਹੋ। ਘੱਟੋ-ਘੱਟ ਜੇਕਰ ਤੁਸੀਂ ਸ਼ੁੱਧ ਹੋ, ਤਾਂ ਤੁਹਾਨੂੰ ਉਸ ਵਿਅਕਤੀ ਜਾਂ ਸਮੂਹ ਦੇ ਕਰਮ ਦੀ ਦੁਨੀਆ ਵਿੱਚ ਨਹੀਂ ਖਿੱਚਿਆ ਜਾਵੇਗਾ ਜਿਸਦੀ ਤੁਸੀਂ ਮਦਦ ਕਰਨਾ ਚਾਹੁੰਦੇ ਹੋ।Photo Caption: ਤੁਹਾਡੇ ਅਨੰਦ ਲਈ ਕੁਝ ਕੁਰਬਾਨੀਆਂ !