ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਐਪੀਸੋਡ ਵਿੱਚ ਪਰਮ ਸਤਿਗੁਰੂ ਚਿੰਗ ਹਾਈ ਜੀ ਸਮਝਾਉਂਦੇ ਹਨ ਕਿ ਕਿ ਸੱਚਾ ਜੀਵਨ ਸਦੀਵੀ ਹੈ ਅਤੇ ਸਿਰਫ਼ ਇਸ ਭੌਤਿਕ ਸਰੀਰ ਤੱਕ ਹੀ ਸੀਮਤ ਨਹੀਂ ਹੈ।("'ਜਿਨਸੀ ਦੁਰਾਚਾਰ ਤੋਂ ਬਚੋ।' ਕੀ ਇਹ ਸਿਧਾਂਤ ਵਿਆਹ ਤੋਂ ਪਹਿਲਾਂ ਦੇ ਜਿਨਸੀ ਸੰਬੰਧਾਂ ਨੂੰ ਬਾਹਰ ਰੱਖਦਾ ਹੈ?") ("'ਮਾੜੇ ਜਿਨਸੀ ਵਿਵਹਾਰ ਤੋਂ ਬਚੋ।' ਕੀ ਇਹ ਇਕ ਅਜਿਹੀ ਸਿੱਖਿਆ ਹੈ ਜਿਸ ਵਿੱਚ ਵਿਆਹ ਤੋਂ ਪਹਿਲਾਂ ਦਾ ਸਬੰਧ ਸ਼ਾਮਲ ਨਹੀਂ ਹੈ...?") ਵਿਆਹ ਤੋਂ ਪਹਿਲਾਂ? ਨਹੀਂ। ਨਹੀਂ। ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਅੰਦਰੋਂ ਵਿਆਹੇ ਹੋਏ ਹੁੰਦੇ ਹੋ। ਵਿਆਹ ਉਸ ਕਾਗਜ਼ ਦੇ ਟੁਕੜੇ 'ਤੇ ਨਿਰਭਰ ਨਹੀਂ ਕਰਦਾ। "ਜਿਨਸੀ ਦੁਰਾਚਾਰ ਤੋਂ ਬਚੋ" ਦਾ ਮਤਲਬ ਹੈ ਕਿ ਤੁਹਾਡਾ ਸਿਰਫ਼ ਇੱਕ ਸਾਥੀ ਹੋਵੇ। ਇਹ ਤੁਹਾਡੇ ਲਈ ਚੰਗਾ ਹੈ। ਇੱਕ ਜਿਨਸੀ ਗਤੀਵਿਧੀ ਦੋਵਾਂ ਲਈ ਖੁਸ਼ੀ ਵਾਲੀ ਹੋਣੀ ਚਾਹੀਦੀ ਹੈ, ਤੁਹਾਡੇ ਵਿਆਹ ਅਤੇ ਤੁਹਾਡੇ ਪਿਆਰ-ਭਰੇ ਰਿਸ਼ਤੇ ਨੂੰ ਵਧਾਉਣ ਵਾਲੀ ਹੋਣੀ ਚਾਹੀਦੀ ਹੈ। ਅਤੇ ਜੇਕਰ ਅਸੀਂ ਮੂਰਖਤਾਭਰੇ ਕੰਮ ਕਰਦੇ ਹਾਂ, ਤਾਂ ਇਸਦਾ ਮਤਲਬ ਹੈ ਕਿ ਅਸੀਂ ਇਸ ਜਿਨਸੀ ਤੋਹਫ਼ੇ ਦੀ ਦੁਰਵਰਤੋਂ ਕਰਦੇ ਹਾਂ, ਅਤੇ ਇਸਦਾ ਸਾਡੇ ਉੱਤੇ ਬਹੁਤ ਹੀ ਦੁਖਦਾਈ ਨਤੀਜਾ ਨਿਕਲੇਗਾ - ਸਰੀਰਕ, ਭਾਵਨਾਤਮਕ ਅਤੇ ਅਧਿਆਤਮਿਕ ਤੌਰ 'ਤੇ। ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਸਰੀਰਕ ਸੰਪਰਕ ਕਰਦੇ ਹੋ, ਤਾਂ ਇਹ ਉਸ ਸਮੇਂ ਨਾਲੋਂ ਵੱਖਰਾ ਹੁੰਦਾ ਹੈ ਜਦੋਂ ਤੁਸੀਂ ਸਿਰਫ਼ ਪ੍ਰਮਾਤਮਾ ਦੇ ਮੰਦਰ ਨੂੰ ਕੇਵਲ ਸਰੀਰਕ ਪ੍ਰਯੋਗ ਲਈ ਵਰਤਦੇ ਹੋ। ਦੂਜੇ ਸ਼ਬਦਾਂ ਵਿੱਚ, ਪਿਆਰ ਕਰਨਾ, ਸੈਕਸ ਨਹੀਂ ਕਰਨਾ। ਇਹ ਵੱਖਰਾ ਹੈ। ਠੀਕ ਹੈ?("ਜ਼ਿੰਦਗੀ ਕੀ ਹੈ?") ਜ਼ਿੰਦਗੀ? ਮੈਨੂੰ ਨਹੀਂ ਪਤਾ। ਅਜਿਹਾ ਇਕ ਸਵਾਲ, ਹਹ?ਖੈਰ, ਮੈਂ ਤੁਹਾਨੂੰ ਸਿਰਫ਼ ਇਹ ਦੱਸ ਸਕਦੀ ਹਾਂ ਕਿ ਸੱਚਾ ਜੀਵਨ ਸਿਰਫ਼ ਇਸ ਭੌਤਿਕ ਸਰੀਰ ਵਿੱਚ ਹੀ ਨਹੀਂ ਹੈ। ਸੱਚਾ ਜੀਵਨ ਸਦੀਵੀ ਹੈ, ਹਰ ਸਮੇਂ ਜਾਰੀ ਰਹਿੰਦਾ ਹੈ, ਇੱਕ ਸਥਾਨ ਤੋਂ ਦੂਜੇ ਸਥਾਨ ਤੱਕ, ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ। ਜੇਕਰ ਤੁਹਾਡੇ ਸਵਾਲ ਦਾ ਇਹੀ ਮਤਲਬ ਹੈ। ਇਸ ਸੱਚੇ ਜੀਵਨ ਨੂੰ ਜਾਣਨ ਲਈ, ਸਾਨੂੰ ਗਿਆਨਵਾਨ ਹੋਣਾ ਪਵੇਗਾ। ਨਹੀਂ ਤਾਂ, ਅਸੀਂ ਸਿਰਫ਼ ਇਸ ਭੌਤਿਕ ਹੋਂਦ ਨਾਲ ਜੁੜੇ ਰਹਾਂਗੇ, ਅਤੇ ਅਸੀਂ ਸੋਚਾਂਗੇ ਕਿ ਮਰਨ ਤੋਂ ਬਾਅਦ, ਸਾਡੇ ਕੋਲ ਹੋਰ ਕੁਝ ਨਹੀਂ ਹੈ, ਅਤੇ ਕੋਈ ਹੋਰ ਜੀਵਨ ਮੌਜੂਦ ਨਹੀਂ ਹੈ।("ਤੁਸੀਂ ਕਿਹਾ ਸੀ ਕਿ ਅਸੀਂ ਪ੍ਰਮਾਤਮਾ ਨੂੰ ਛੂਹ ਸਕਦੇ ਹਾਂ, ਅਤੇ ਅਸੀਂ ਉਸਨੂੰ ਦੇਖ ਅਤੇ ਮਹਿਸੂਸ ਵੀ ਕਰ ਸਕਦੇ ਹਾਂ। ਮੈਂ ਜਾਣਨਾ ਚਾਹੁੰਦੀ ਹਾਂ ਕਿ ਕੀ ਤੁਹਾਨੂੰ ਅਜਿਹਾ ਅਨੁਭਵ ਹੋਇਆ ਹੈ। ਜਾਂ ਇਸਦਾ ਕੀ ਅਰਥ ਸੀ?") (ਤੁਸੀਂ ਕਿਹਾ ਸੀ ਕਿ ਅਸੀਂ ਪ੍ਰਮਾਤਮਾ ਨੂੰ ਛੂਹ ਸਕਦੇ ਹਾਂ, ਕਿ ਅਸੀਂ ਪ੍ਰਮਾਤਮਾ ਨੂੰ ਦੇਖ ਸਕਦੇ ਹਾਂ, ਜਾਂ ਪ੍ਰਮਾਤਮਾ ਨੂੰ ਸੁਣ ਸਕਦੇ ਹਾਂ।) ਹਾਂਜੀ। ("ਮੈਂ ਜਾਣਨਾ ਚਾਹੁੰਦੀ ਹਾਂ ਕਿ ਕੀ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਅਨੁਭਵ ਹੋਇਆ ਹੈ?") ਜ਼ਰੂਰ। ("ਅਤੇ ਇਸਦਾ ਤੁਹਾਡੇ ਲਈ ਕੀ ਅਰਥ ਹੈ?") ਜੇ ਮੈਨੂੰ ਇਹ ਅਨੁਭਵ ਨਹੀਂ ਹੋਇਆ, ਤਾਂ ਮੈਂ ਤੁਹਾਨੂੰ ਇਹ ਅਨੁਭਵ ਕਿਵੇਂ ਦੇ ਸਕਦੀ ਹਾਂ? ਜੇ ਮੈਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ, ਤਾਂ ਮੈਂ ਤੁਹਾਨੂੰ ਕਿਵੇਂ ਦੱਸਾਂਗੀ ਕਿ ਮੈਂ ਤੁਹਾਨੂੰ ਅੰਗਰੇਜ਼ੀ ਸਿਖਾਵਾਂਗੀ? ਮੈਂ ਤੁਹਾਨੂੰ ਜੋ ਵੀ ਦੱਸ ਰਹੀ ਹਾਂ ਉਹ ਨਿੱਜੀ ਅਨੁਭਵ ਹੈ, ਨਾਲ ਹੀ ਦੁਨੀਆ ਭਰ ਦੇ ਹਜ਼ਾਰਾਂ, ਹਜ਼ਾਰਾਂ ਅਤੇ ਹਜ਼ਾਰਾਂ ਹੋਰ ਭਰਾਵਾਂ ਅਤੇ ਭੈਣਾਂ ਦਾ ਤਜਰਬਾ ਜਿਨ੍ਹਾਂ ਨੇ ਇਸ ਅਖੌਤੀ ਵਿਧੀ ਨੂੰ ਸਾਂਝਾ ਕੀਤਾ ਹੈ।ਇਸਦਾ ਮੇਰੇ ਲਈ ਕੀ ਅਰਥ ਹੈ? ਤੁਹਾਨੂੰ ਜਵਾਬ ਪਤਾ ਹੋਣਾ ਚਾਹੀਦਾ ਹੈ। ਪ੍ਰਮਾਤਮਾ ਨੂੰ ਜਾਣਨ ਦੇ ਯੋਗ ਹੋਣ, ਪ੍ਰਮਾਤਮਾ ਨਾਲ ਗੱਲ ਕਰਨ ਦੇ ਯੋਗ ਹੋਣ ਦਾ ਕੀ ਅਰਥ ਹੈ - ਇਸਦਾ ਕੀ ਅਰਥ ਹੈ? ਇਸਦਾ ਹੋਰ ਕੋਈ ਅਰਥ ਕਿਵੇਂ ਹੋ ਸਕਦਾ ਹੈ? ਇਹ ਪਰਮ ਖੁਸ਼ੀ ਹੈ। ਤੁਸੀਂ ਇਸਨੂੰ ਸਮਝਾ ਨਹੀਂ ਸਕਦੇ। ਤੁਸੀਂ ਇਸਨੂੰ ਸਿਰਫ਼ ਅਨੁਭਵ ਕਰ ਸਕਦੇ ਹੋ। ਪਰ ਮੈਨੂੰ ਅਜੇ ਵੀ ਬਹੁਤ ਦੁੱਖ ਹੁੰਦਾ ਹੈ। ਕਿਉਂਕਿ ਦੁਨੀਆਂ ਦੇ ਲੋਕ ਅਜੇ ਵੀ ਦੁੱਖ ਝੱਲ ਰਹੇ ਹਨ। ਅਤੇ ਇਹੀ ਇੱਕੋ ਇੱਕ ਚੀਜ਼ ਹੈ ਜੋ ਮੇਰੀ ਆਤਮਾ ਅਤੇ ਮੇਰੀ ਖੁਸ਼ੀ ਨੂੰ ਘਟਾ ਦਿੰਦੀ ਹੈ। ਨਹੀਂ ਤਾਂ, ਪ੍ਰਮਾਤਮਾ ਨੂੰ ਜਾਣਨ ਤੋਂ ਬਾਅਦ, ਤੁਹਾਨੂੰ ਹੋਰ ਕੁਝ ਨਹੀਂ ਚਾਹੀਦਾ। ਤੁਸੀਂ ਸੰਤੁਸ਼ਟ ਹੋ ਭਾਵੇਂ ਤੁਹਾਡੇ ਕੋਲ ਖਾਣ ਲਈ ਕੁਝ ਨਾ ਹੋਵੇ ਜਾਂ ਤੁਹਾਡੇ ਕੋਲ ਪਹਿਨਣ ਲਈ ਕੁਝ ਨਾ ਹੋਵੇ। ਭਾਵੇਂ ਸਾਰੀ ਦੁਨੀਆਂ ਤੁਹਾਨੂੰ ਛੱਡ ਦੇਵੇ, ਤੁਹਾਨੂੰ ਕੋਈ ਪਰਵਾਹ ਨਹੀਂ।("ਇਹ ਮੈਡੀਟੇਸ਼ਨ ਬੋਧੀ ਮੈਡੀਟੇਸ਼ਨ ਤੋਂ ਕਿਵੇਂ ਵੱਖਰਾ ਹੈ?") ("ਤੁਹਾਡੇ ਕਿਸਮ ਦੇ ਮੈਡੀਟੇਸ਼ਨ ਅਤੇ ਬੋਧੀ ਮੈਡੀਟੇਸ਼ਨ ਵਿੱਚ ਕੀ ਅੰਤਰ ਹੈ?") ਭਗਵਾਨ ਬੁੱਧ ਦਾ ਅਸਲੀ, ਸੱਚਾ, ਅਸਲੀ ਬੋਧੀ ਮੈਡੀਟੇਸ਼ਨ ਮੇਰੇ ਕਿਸਮ ਦਾ ਹੈ। ਅਤੇ ਅੱਜਕੱਲ੍ਹ, ਅਸਲੀ ਕਿਸਮ ਦੀ ਘਾਟ ਕਾਰਨ ਉਥੇ ਬਹੁਤ ਸਾਰੀਆਂ ਕਿਸਮਾਂ ਹਨ। ਮੈਂ ਜ਼ਿੰਮੇਵਾਰ ਨਹੀਂ ਹਾਂ। ਪੁਰਾਣੇ ਦਿਨਾਂ ਵਿੱਚ ਅਸਲੀ ਈਸਾਈ ਮੈਡੀਟੇਸ਼ਨ ਦੇ ਨਾਲ ਵੀ ਇਹੀ ਗੱਲ ਸੀ। ਇਸੇ ਲਈ ਮੂਸਾ ਨੇ ਪ੍ਰਮਾਤਮਾ ਨੂੰ ਇੱਕ ਲਾਟ, ਝਾੜੀ, ਝਾੜੀ ਦੀ ਲਾਟ ਦੇ ਰੂਪ ਵਿੱਚ ਦੇਖਿਆ, ਅਤੇ ਪ੍ਰਮਾਤਮਾ ਨੂੰ ਬਹੁਤ ਸਾਰੇ ਪਾਣੀਆਂ ਦੀ (ਅੰਦਰੂਨੀ ਸਵਰਗੀ) ਆਵਾਜ਼ ਵਜੋਂ ਸੁਣਿਆ। ਇਹੀ ਤਜਰਬਾ, ਅਤੇ ਹੋਰ ਵੀ ਬਹੁਤ ਕੁਝ, ਅਸੀਂ ਹੁਣੇ ਲੈ ਸਕਦੇ ਹਾਂ।("ਕੀ ਬਾਈਬਲ ਇੱਕੋ ਇੱਕ ਪਵਿੱਤਰ ਕਿਤਾਬ ਹੈ ਜੋ ਪ੍ਰਮਾਤਮਾ ਦੁਆਰਾ ਪ੍ਰੇਰਿਤ ਹੈ, ਜਾਂ ਕੀ ਕੋਈ ਹੋਰ ਵੀ ਹਨ? ਕੀ [ਪ੍ਰਭੂ] ਯਿਸੂ ਮਸੀਹ ਦੀ ਮੌਤ ਅਤੇ ਪੁਨਰ ਉਥਾਨ ਸਾਨੂੰ ਕਿਰਪਾ ਦੁਆਰਾ ਸਦੀਵੀ ਜੀਵਨ ਦੀ ਗਰੰਟੀ ਦਿੰਦੇ ਹਨ? ਕੀ ਪ੍ਰਮਾਤਮਾ ਦੇ ਪਿਆਰ ਨੇ ਪਹਿਲਾਂ ਹੀ ਸਾਰਿਆਂ ਨੂੰ ਬਚਾ ਲਿਆ ਹੈ? ਅਤੇ ਕੀ ਸਾਰਿਆਂ ਨੂੰ ਸਦੀਵੀ ਜੀਵਨ ਦਿੱਤਾ ਜਾਵੇਗਾ? ਤੁਹਾਡਾ ਧੰਨਵਾਦ।") ("ਕੀ ਬਾਈਬਲ ਹੀ ਪ੍ਰਮਾਤਮਾ ਦੁਆਰਾ ਪ੍ਰੇਰਿਤ ਇਕੋ ਇਕ ਪਵਿੱਤਰ ਪ੍ਰੇਰਿਤ ਕਿਤਾਬ ਹੈ, ਜਾਂ ਕੀ ਉਥੇ ਹੋਰ ਕਿਤਾਬਾਂ ਵੀ ਹਨ? ਅਤੇ ਕੀ [ਪ੍ਰਭੂ] ਯਿਸੂ ਮਸੀਹ ਦੀ ਮੌਤ ਅਤੇ ਪੁਨਰ ਉਥਾਨ ਸਾਨੂੰ ਸਦੀਵੀ ਜੀਵਨ ਦੀ ਗਰੰਟੀ ਦਿੰਦੇ ਹਨ? ਕੀ ਪ੍ਰਮਾਤਮਾ ਦੇ ਪਿਆਰ ਨੇ ਪਹਿਲਾਂ ਹੀ ਸਾਰਿਆਂ ਨੂੰ ਬਚਾ ਲਿਆ ਹੈ? ਅਤੇ ਕੀ ਸਾਰਿਆਂ ਨੂੰ ਸਦੀਵੀ ਜੀਵਨ ਦਿੱਤਾ ਜਾਵੇਗਾ? ਤੁਹਾਡਾ ਧੰਨਵਾਦ।") ਉਥੇ ਹੋਰ ਵੀ ਬਹੁਤ ਸਾਰੇ ਪਵਿੱਤਰ ਗ੍ਰੰਥ ਹਨ। ਜੇ ਤੁਸੀਂ ਉਨਾਂ ਦਾ ਅਧਿਐਨ ਕਰਨ ਲਈ ਸਮਾਂ ਕੱਢਦੇ ਹੋ, ਤਾਂ ਇਹ ਬਿਲਕੁਲ ਬਾਈਬਲ ਵਾਂਗ ਹਨ। ਪਰ ਤੁਹਾਨੂੰ ਇਸਦੀ ਲੋੜ ਨਹੀਂ ਹੈ। ਤੁਹਾਨੂੰ ਕਰਨ ਦੀ ਲੋੜ ਨਹੀਂ ਹੈ। ਬਾਈਬਲ ਹੀ ਕਾਫ਼ੀ ਹੈ। ਜੇ ਤੁਸੀਂ ਚਾਹੋ, ਤਾਂ ਤੁਸੀਂ ਤੁਲਨਾ ਕਰ ਸਕਦੇ ਹੋ, ਬੇਸ਼ੱਕ। ਇਹ ਪਹਿਲਾ ਹੈ। ਅਤੇ ਦੂਜਾ ਸਵਾਲ?(ਕੀ [ਪ੍ਰਭੂ] ਯਿਸੂ ਮਸੀਹ ਦੀ ਮੌਤ ਅਤੇ ਪੁਨਰ ਉਥਾਨ ਸਾਨੂੰ ਸਦੀਵੀ ਜੀਵਨ ਦੀ ਗਰੰਟੀ ਦਿੰਦਾ ਹੈ?) ਇਹ ਉਹਨਾਂ ਲੋਕਾਂ ਲਈ ਇਸਦੀ ਗਾਰੰਟੀ ਦਿੰਦਾ ਹੈ ਜੋ ਉਸਦੇ ਮਗਰ ਚੱਲੇ ਸਨ ਅਤੇ ਜਿਨ੍ਹਾਂ ਨੇ ਪ੍ਰਭੂ ਦੇ ਜੀਉਂਦੇ ਜੀਅ ਉਨਾਂ ਦੁਆਰਾ ਬਪਤਿਸਮਾ ਲਿਆ ਸੀ। ਇਸੇ ਲਈ ਪ੍ਰਭੂ ਨੇ ਕਿਹਾ ਕਿ "ਜਿੰਨਾ ਚਿਰ ਮੈਂ ਦੁਨੀਆਂ ਵਿੱਚ ਹਾਂ, ਮੈਂ ਦੁਨੀਆਂ ਦਾ ਚਾਨਣ ਅਤੇ ਰਾਹ ਹਾਂ।"ਹਰ ਵਾਰ ਜਦੋਂ ਸਤਿਗੁਰੂ ਅਕਾਲ ਚਲਾਣਾ ਕਰ ਜਾਂਦੇ ਸਨ, ਤਾਂ ਕਿਸੇ ਹੋਰ ਨੂੰ ਉਨ੍ਹਾਂ ਦੀ ਜਗ੍ਹਾ ਲੈਣੀ ਪੈਂਦੀ ਸੀ। ਇਸੇ ਲਈ [ਪ੍ਰਭੂ] ਯਿਸੂ ਨੇ ਆਪਣੇ ਬਾਅਦ ਇੱਕ ਦਿਲਾਸਾ ਦੇਣ ਵਾਲੇ ਨੂੰ ਭੇਜਣ ਦਾ ਵਾਅਦਾ ਕੀਤਾ ਹੈ। ਅਤੇ ਜੀਵਨ ਦਰ ਜੀਵਨ, ਸਾਡੇ ਕੋਲ ਬਹੁਤ ਸਾਰੇ ਦਿਲਾਸੇ ਦੇਣ ਵਾਲੇ ਹਨ। ਸਾਨੂੰ ਉਨ੍ਹਾਂ ਨੂੰ ਲੱਭਣਾ ਪਵੇਗਾ। ਅਸੀਂ ਖੁਸ਼ਕਿਸਮਤ ਹਾਂ ਉਨ੍ਹਾਂ ਨੂੰ ਲਭ ਲੈਂਦੇ ਹਾਂ। ਕਿਉਂਕਿ ਉਹ ਕਈ ਵਾਰ ਅਣਕਿਆਸੀਆਂ ਥਾਵਾਂ ਤੋਂ ਆਉਂਦੇ ਹਨ। ਅਸੀਂ ਉਨ੍ਹਾਂ ਨੂੰ ਕੁਝ ਅਣਕਿਆਸੀਆਂ ਸਥਿਤੀਆਂ ਵਿੱਚ ਦੇਖਦੇ ਹਾਂ। ਇਸੇ ਤਰ੍ਹਾਂ, ਜਦੋਂ [ਪ੍ਰਭੂ] ਯਿਸੂ ਜੀਉਂਦੇ ਸਨ, ਲੋਕਾਂ ਨੇ ਉਨਾਂ ਨੂੰ ਪਛਾਣਿਆ ਨਹੀਂ ਸੀ। ਉਨ੍ਹਾਂ ਨੇ ਉਸਨੂੰ ਤਸੀਹੇ ਦਿੱਤੇ ਅਤੇ ਸਲੀਬ 'ਤੇ ਚੜ੍ਹਾਇਆ। ਤੁਸੀਂ ਦੇਖੋ। ਕਿਉਂਕਿ ਉਹ ਦੂਤ ਦੀ ਉਡੀਕ ਕਰ ਰਹੇ ਸਨ। ਅਤੇ ਉਨ੍ਹਾਂ ਨੇ ਉਸ ਉੱਤੇ ਕਾਫ਼ਰ ਦੇ ਪਾਪ ਦਾ ਦੋਸ਼ ਲਾਇਆ। ਹਾਂਜੀ। ਇਸ ਲਈ ਆਪਣੀ ਸਿਆਣਪ ਨੂੰ ਸੁਣੋ, ਮਾਰਗਦਰਸ਼ਨ ਲਈ ਪ੍ਰਮਾਤਮਾ ਅੱਗੇ ਦਿਲੋਂ ਪ੍ਰਾਰਥਨਾ ਕਰੋ। ਨਹੀਂ ਤਾਂ,ਅਸੀਂ ਦੁਬਾਰਾ ਮੌਕਾ ਗੁਆ ਸਕਦੇ ਹਾਂ। ਪ੍ਰਮਾਤਮਾ ਨੂੰ ਵੇਖਣਾ ਬਹੁਤ ਆਸਾਨ ਹੈ, ਅਤੇ ਪ੍ਰਮਾਤਮਾ ਨੂੰ ਵੇਖਣ ਦਾ ਮੌਕਾ ਗੁਆਉਣਾ ਹੋਰ ਵੀ ਆਸਾਨ ਹੈ। ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬੋਲਦੀ ਹਾਂ। ਤੁਸੀਂ ਇਸਨੂੰ ਮਹਿਸੂਸ ਕਰਦੇ ਹੋ। ਤੁਹਾਨੂੰ ਪਤਾ ਹੈ ਕਿ ਕੀ ਕਰਨਾ ਹੈ। ਤੁਹਾਡਾ ਧੰਨਵਾਦ।("ਕੀ ਇਹ ਸੰਭਵ ਹੈ ਕਿ ਸਾਡੇ ਅੰਦਰ ਖਾਲੀਪਣ ਦੀ ਭਾਵਨਾ, ਜਾਂ ਜਦੋਂ ਅਸੀਂ ਉਦਾਸ ਹੁੰਦੇ ਹਾਂ ਤਾਂ ਅਸੀਂ ਅਨੁਭਵ ਕਰਦੇ ਹਾਂ, ਅਸਲ ਵਿੱਚ ਇੱਕ ਰਹੱਸਮਈ ਅਵਸਥਾ ਹੈ - ਅਨੰਤ ਲਈ ਇੱਕ ਤਾਂਘ?") ("ਕੀ ਇਹ ਸੰਭਵ ਹੈ ਕਿ ਉਹ ਭਾਵਨਾ, ਸਾਡੇ ਅੰਦਰ ਖਾਲੀਪਣ ਦੀ ਭਾਵਨਾ ਜਾਂ ਜਦੋਂ ਅਸੀਂ ਉਦਾਸ ਹੁੰਦੇ ਹਾਂ ਤਾਂ ਅਸੀਂ ਅਨੁਭਵ ਕਰਦੇ ਹਾਂ, ਅਸਲ ਵਿੱਚ ਇੱਕ ਅਵਸਥਾ ਹੈ, ਕਿਸੇ ਚੀਜ਼ ਲਈ ਪੁਰਾਣੀਆਂ ਯਾਦਾਂ ਦੀ ਇੱਕ ਰਹੱਸਮਈ ਅਵਸਥਾ, ਅਨੰਤ ਲਈ ਪੁਰਾਣੀਆਂ ਯਾਦਾਂ?") ਨਹੀਂ। ਨਹੀਂ। ਨਹੀਂ। ਇਹ ਵੱਖਰਾ ਹੈ।ਜਦੋਂ ਅਸੀਂ ਉਦਾਸ ਹੁੰਦੇ ਹਾਂ ਤਾਂ ਜੋ ਖਾਲੀਪਨ ਅਸੀਂ ਮਹਿਸੂਸ ਕਰਦੇ ਹਾਂ ਉਹ ਉਦਾਸੀ ਹੈ। ਉਹ ਪ੍ਰਮਾਤਮਾ ਦੀ ਘਾਟ ਹੈ, ਪਿਆਰ ਦੀ ਘਾਟ ਜੋ ਅਸੀਂ ਆਪਣੇ ਅੰਦਰ ਮਹਿਸੂਸ ਕਰਦੇ ਹਾਂ। ਅਤੇ ਮੈਡੀਟੇਸ਼ਨ ਦੌਰਾਨ ਅਸੀਂ ਜੋ ਅਖੌਤੀ ਖਾਲੀਪਨ ਮਹਿਸੂਸ ਕਰਦੇ ਹਾਂ, ਉਹ ਹਰ ਚੀਜ਼ ਤੋਂ, ਇੱਥੋਂ ਤੱਕ ਕਿ ਇਸ ਸਰੀਰ ਤੋਂ ਵੀ, ਅਲੌਕਿਕ ਕਿਸਮ ਦੀ ਨਿਰਲੇਪਤਾ ਹੈ, ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਹਰ ਚੀਜ਼ ਨਾਲ ਇੱਕ ਹਾਂ। ਸਾਡੇ ਉੱਤੇ ਹੁਣ ਵਿਅਕਤੀਗਤਤਾ ਜਾਂ ਸਰੀਰ ਦਾ ਇਹ ਸਰੀਰਕ ਬੋਝ ਨਹੀਂ ਹੈ। ਕੋਈ ਬਹੁਤ ਬੁਰਾ, ਉਦਾਸ ਅਤੇ ਨਿਰਾਸ਼ ਮਹਿਸੂਸ ਕਰਦਾ ਹੈ; ਦੂਜਾ ਬਹੁਤ ਖੁਸ਼, ਖੁਸ਼ ਅਤੇ ਹੁਲਾਸ ਮਹਿਸੂਸ ਕਰਦਾ ਹੈ। ਇਹ ਬਿਲਕੁਲ ਵੱਖਰਾ ਹੈ, ਜਿਵੇਂ ਰਾਤ ਅਤੇ ਦਿਨ। ਇਸ ਲਈ ਸਾਨੂੰ ਮੈਡੀਟੇਸ਼ਨ ਵਿੱਚ ਸਹੀ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਭਰਮ ਨੂੰ ਅਸਲੀ ਸਮਝ ਸਕਦੇ ਹਾਂ।ਸਾਨੂੰ ਇਸ ਥੀਏਟਰ ਤੋਂ ਕਿੰਨੇ ਵਜੇ ਨਿਕਲਣਾ ਹੈ? ਦਸ ਵਜੇ। ਠੀਕ ਹੈ। ਸਾਡੇ ਕੋਲ ਅਜੇ ਵੀ ਕੁਝ ਸਮਾਂ ਹੈ? ਠੀਕ ਹੈ। ਹਾਂਜੀ। ਕਿਉਂਕਿ ਸਾਨੂੰ ਦੀਖਿਆ ਲੈਣੀ ਚਾਹੀਦੀ ਹੈ ਬਾਅਦ ਵਿਚ, ਅੰਦਰ ਇਥੇ, ਠੀਕ ਹੈ? ਠੀਕ ਹੈ। ਤਾਂ ਕਿਰਪਾ ਕਰਕੇ ਸਵਾਲਾਂ ਨਾਲ ਅੱਗੇ ਵਧੋ।Photo Caption: "ਦੁਨੀਆਂ ਪ੍ਰਮਾਤਮਾ ਦਾ ਇੱਕ ਪਰਿਵਾਰ ਹੈ। ਇਕੱਠੇ ਸਦਭਾਵਨਾ ਵਿੱਚ ਰਹਿਣਾ ਵਧੀਆ ਹੈ!"











