ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਹਾਂਕਾਸਯਾਪਾ (ਵੀਗਨ) ਦੀ ਕਹਾਣੀ, ਦਸ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਉਨਾਂ (ਬੁਧ ਦੇ) ਕੋਲ ਸ਼ਾਇਦ ਬ੍ਰਾਹਮਣ ਪੈਰੋਕਾਰ ਸਨ, ਅਤੇ/ਜਾਂ ਮੁਸਲਮਾਨ ਪੈਰੋਕਾਰ ਜਾਂ ਕੋਈ ਹੋਰ ਪੁਰਾਣੇ ਰਵਾਇਤੀ ਧਰਮ ਦੇ, ਪਰ ਉਹ ਬੁਧ ਦੇ ਪੈਰੋਕਾਰ ਬਣ ਗਏ। ਪਰ ਕਿਉਂਕਿ ਬੁਧ ਜਿਵੇਂ ਇਕ ਤਾਨਾਸਾਹ ਨਹੀਂ ਸਨ, ਉਨਾਂ ਨੇ ਆਪਣੇ ਕੋਈ ਵੀ ਪੈਰੋਕਾਰਾਂ ਨੂੰ ਆਪਣੇ ਧਰਮ ਦਾ ਪਾਲਣ ਕਰਨ ਦਿਤਾ। ਬਸ ਜਿਵੇਂ ਸਾਡੀ ਦੀਖਿਆ ਦੀ ਸਥਿਤੀ ਵਿਚ, ਮੈਂ ਕਹਿੰਦੀ ਹਾਂ ਤੁਸੀਂ ਆਪਣੇ ਧਰਮ ਦੀ ਪਾਲਣਾ ਕਰੋ ਅਤੇ ਕਰੋ ਜੋ ਵੀ ਤੁਸੀਂ ਆਪਣੇ ਧਰਮ ਦੀ ਰਸਮ ਨਾਲ ਕਰਦੇ ਹੋ। ਤੁਹਾਨੂੰ ਕੋਈ ਚੀਜ਼ ਬਦਲਣ ਦੀ ਨਹੀਂ ਲੋੜ।

ਅਤੇ ਬਸ ਜਿਵੇਂ ਸਾਡੇ ਸਮੂਹ ਵਿਚ: ਸਾਡੇ ਕੋਲ ਮੁਸਲਮਾਨ ਦੀਖਿਅਕ ਹਨ; ਸਾਡੇ ਕੋਲ ਬੋਧੀ ਦੀਖਿਅਕ ਹਨ; ਸਾਡੇ ਕੋਲ ਜੈਨੀ ਦੀਖਿਅਕ ਹਨ, ਸਾਰੇ ਤੁਹਾਡੇ ਭਰਾ ਅਤੇ ਭੈਣਾਂ ਜਾਂ ਤਥਾ-ਕਥਿਤ ਮੇਰੇ ਪੈਰੋਕਾਰ। ਅਤੇ ਸ਼ਾਇਦ ਸਾਡੇ ਕੋਲ ਬਾਹਾਏ ਮਤ ਦੇ ਦੀਖਿਅਕ ਹਨ। ਸਾਡੇ ਕੋਲ ਇਥੋਂ ਤਕ ਕਾਉ ਡਾਏ ਪੈਰੋਕਾਰ ਵੀ ਹਨ ਜਿਹੜੇ ਸਾਡੇ ਨਾਲ ਜੁੜ ਗਏ ਹਨ; ਸਾਡੇ ਕੋਲ ਸ਼ਾਇਦ ਹੋਆ ਹਾਓ ਬੋਧੀ ਅਨੁਯਾਈ ਵੀ ਹਨ, ਜਿਹੜੇ ਸਾਡੇ ਕੋਲ ਦੀਖਿਆ ਲਈ ਆਏ, ਰੂਹਾਨੀ ਬਲਾਡ ਲਾਇਨ(ਖੂਨ ਦੀ ਰੇਖਾ) ਵੰਸ਼ ਦਾ ਸੰਚਾਰ ਪ੍ਰਾਪਤ ਕਰਨ ਲਈ। ਪਰ ਉਹ ਅਜ਼ੇ ਆਪਣੇ ਗਿਰਜ਼ੇ ਨੂੰ ਜਾਂਦੇ ਹਨ, ਆਪਣੇ ਮੰਦਰਾਂ ਨੂੰ, ਸ਼ਾਇਦ ਆਪਣੇ ਬਜ਼ੁਰਗਾਂ ਨੂੰ ਮਿਲਦੇ, ਆਪਣੇ ਭਿਕਸ਼ੂਆਂ ਨੂੰ, ਆਪਣੀਆਂ ਭਿਕਸ਼ਣੀਆਂ ਨੂੰ - ਜਿਸ ਕਿਸੇ ਨੂੰ ਉਹ ਮਿਲਣਾ ਚਾਹੁਣ। ਅਤੇ ਉਹ ਅਜ਼ੇ ਵੀ ਮੰਦਰ ਨੂੰ ਜਾਂਦੇ ਹਨ, ਐਬਟ, ਭਿਕਸ਼ੂਆਂ ਜਾਂ ਪਾਦਰੀਆਂ ਦੀ ਮਦਦ ਕਰਦੇ ਹਨ। ਜਾਂ, ਕੁਝ ਇਸਾਈ ਇਸਾਰੀ ਬਣੇ ਰਹਿਣਾ ਜ਼ਾਰੀ ਰਖਦੇ ਹਨ। ਅਤੇ ਉਹ ਅਜ਼ੇ ਵੀ ਆਪਣੇ ਗਿਰਜ਼ੇ ਨੂੰ ਜਾਣਾ ਜ਼ਾਰੀ ਰਖਦੇ ਹਨ ਅਤੇ ਕਰਦੇ ਹਨ ਜੋ ਵੀ ਉਹ ਗਿਰਜ਼ੇ ਵਿਚ ਕਰਨਾ ਪਸੰਦ ਕਰਦੇ ਹਨ।

ਪਰ ਉਨਾਂ ਨੂੰ ਨਿਯਮਤ ਘੰਟ‌ਿਆਂ ਵਿਚ ਅਭਿਆਸ ਕਰਨਾ ਜ਼ਰੂਰੀ ਹੈ, ਢਾਈ ਘੰਟੇ। ਸਾਨੂੰ ਆਪਣੇ ਸਮੇਂ ਦਾ ਇਕ-ਦਸਵਾਂ ਹਿਸਾ ਆਪਣੇ ਗਿਆਨ ਦੇ ਮੰਤਵ ਲਈ ਦੇਣਾ ਚਾਹੀਦਾ ਹੈ। ਅਸੀਂ ਉਪਰ ਵਲ ਨੂੰ ਚਲਨਾ ਜ਼ਾਰੀ ਰਖਣਾ ਚਾਹੁੰਦੇ ਹਾਂ। ਅਸੀਂ ਬੇਬੀ ਕਦਮ ਲੈਂਦੇ ਹਾਂ ਅਤੇ ਗਿਆਨ ਪ੍ਰਾਪਤ ਕਰਦੇ ਹਾਂ, ਤੁਰੰਤ ਗਿਆਨ ਪ੍ਰਾਪਤੀ ਸ਼ਾਇਦ, ਜਿਥੇ ਤੁਸੀਂ ਸਵਰਗ ਦੀ ਅੰਦਰੂਨੀ ਰੋਸ਼ਨੀ ਦੇਖ ਸਕਦੇ ਹੋ, ਜਾਂ ਬੁਧ ਦੇ ਆਲੇ ਦੁਆਲੇ ਆਭਾ ਮੰਡਲ ਆਪਣੀ ਦ੍ਰਿਸ਼ਟੀ ਵਿਚ ਦੇਖ ਸਕਦੇ ਹੋ। ਤੁਸੀਂ ਪ੍ਰਮਾਤਮਾ ਤੋਂ ਸੁਰੀਲਾ ਸ਼ਬਦ ਸੁਣ ਸਕਦੇ ਹੋ, ਸਿਧੇ ਤੌਰ ਤੇ ਸਵਰਗ ਦੀ ਸਿਖਿਆ। ਸੋ ਉਹ ਤੁਹਾਡੀ ਗਿਆਨ ਪ੍ਰਾਪਤੀ ਹੈ। ਪਰ ਇਹ ਪੂਰਨ ਗਿਆਨ ਪ੍ਰਾਪਤੀ ਨਹੀਂ ਹੈ। ਇੇਹਦੇ ਲਈ ਕੁਝ ਹੋਰ ਸਮਾਂ ਲਗਦਾ ਹੈ। ਇਹ ਨਿਰਭਰ ਕਰਦਾ ਹੈ ਤੁਸੀਂ ਕਿਤਨਾ ਅਭਿਆਸ ਕੀਤਾ ਸੀ ਪਹਿਲੇ ਹੀ ਆਪਣੇ ਅਤੀਤ ਦੇ ਜੀਵਨ ਵਿਚ। ਫਿਰ ਤੁਸੀਂ ਅਗੇ ਚਲ ਸਕਦੇ ਹੋ, ਤੁਸੀਂ ਵਧੇਰੇ ਜ਼ਲਦੀ ਜਾਂ ਵਧੇਰੇ ਹੌਲੀ ਚਲ ਸਕਦੇ ਹੋ। ਇਹ ਤੁਹਾਡੀ ਮਿਹਨਤ ਉਤੇ ਵੀ ਨਿਰਭਰ ਕਰਦਾ ਹੈ, ਤੁਹਾਡੀ ਸੰਜ਼ੀਦਗੀ, ਤੁਹਾਡੀ ਤਾਂਘ ਘਰ ਨੂੰ ਦੁਬਾਰਾ ਵਾਪਸ ਜਾਣ ਲਈ, ਪ੍ਰਮਾਤਮਾ ਨਾਲ ਦੁਬਾਰਾ ਘਰੇ ਹੋਣ ਲਈ, ਜਾਂ ਬੁਧ ਦੀ ਧਰਤੀ ਵਿਚ ਦੁਬਾਰਾ ਹੋਣ ਲਈ। ਪਰ ਉਹਦੇ ਲਈ, ਤੁਹਾਨੂੰ ਇਕ ਅਧਿਆਪਕ ਦੀ ਲੋੜ ਹੈ। ਕਿਉਂਕਿ ਉਹ ਅਸਲੀ ਗੁਰੂ, ਅਸਲੀ ਅਧਿਆਪਕ, ਸਿਰਫ ਤੁਹਾਨੂੰ ਮੂੰਹ ਰਾਹੀਂ ਹੀ ਨਹੀਂ ਸਿਖਾਉਂਦਾ। ਜਿਵੇਂ ਮੈਂ ਤੁਹਾਨੂੰ ਦਸ‌ਿਆ ਸੀ, ਕੁਝ ਲੋਕ ਜਾ ਕੇ ਬੁਧ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਗਏ ਅਤੇ ਬਸ ਬੁਧ ਦੇ ਉਪਦੇਸ਼ ਨੂੰ ਇਕ ਵਾਰ ਸੁਣਿਆ ਅਤੇ ਉਹਨਾਂ ਨੇ ਕੁਝ ਉਚੀਆਂ ਸੰਤਮਈ ਸਥਿਤੀਆਂ ਪ੍ਰਾਪਤ ਕੀਤੀਆਂ ਹਨ - ਕੁਝ ਥੋੜਾ ਘਟ, ਕੁਝ ਥੋੜਾ ਉਚਾ। ਇਹ ਨਹੀਂ ਕਿਉਂਕਿ ਬੁਧ ਸਿਰਫ ਗਲ ਕਰਦੇ ਹਨ, ਪਰ ਕਿਉਂਕਿ ਬੁਧ ਨੇ ਉਨਾਂ ਨੂੰ ਆਪਣੀ ਰੂਹਾਨੀਅਤ ਖੂਨ ਦੀ ਰੇਖਾ/ਬਲਾਡਲਾਈਨ ਉਨਾਂ ਨੂੰ ਸੰਚਾਰਿਤ ਕੀਤੀ, ਆਪਣੀ ਵੰਸ਼ ਤੋਂ ਜੋ ਉਨਾਂ ਨੇ ਸਿਖੀ ਸੀ ਅਤੇ ਆਪ ਨਿਪੁੰਨ ਕਰ ਲਈ ਸੀ।

ਜੇਕਰ ਸ਼ਕਿਆਮੁਨੀ ਬੁਧ ਕੋਲ ਵਖ ਵਖ ਧਾਰਮਿਕ ਪਿਛੋਕੜਾਂ ਦੇ ਪੈਰੋਕਾਰ ਸਨ, ਅਤੇ ਜੇਕਰ ਉਨਾਂ ਵਖ ਵਖ ਧਾਰਮਿਕ ਪਿਛੋਕੜਾਂ ਦੇ ਪੈਰੋਕਾਰਾਂ ਵਿਚ ਇਕ ਪੂਰਨ ਤੌਰ ਤੇ ਗਿਆਨਵਾਨ ਬਣ ਗਿਆ ਸੀ ਜਾਂ ਸ਼ਕਿਆਮੁਨੀ ਬੁਧ ਦਾ ਉਤਰਾਧਿਕਾਰੀ - ਸ਼ਾਇਦ ਇਹ ਵਿਆਕਤੀ ਬੁਧ ਦੇ ਨਾਲ ਨਹੀਂ ਰਹਿ ਰਿਹਾ ਸੀ ਅਤੇ ਬੁਧ ਦਾ ਇਕ ਭਿਕਸ਼ੂ ਨਹੀਂ ਸੀ, ਪਰ ਉਹ ਕਿਸੇ ਹੋਰ ਜਗਾ ਦੇਸ਼ ਦੇ ਦੂਜੇ ਪਾਸੇ ਸੀ, ਜਾਂ ਇਥੋਂ ਤਕ ਕਿਸੇ ਹੋਰ ਦੇਸ਼ ਵਿਚ - ਫਿਰ, ਆਪਣੇ ਗੁਰੂ ਦੇ, ਬੁਧ ਦੇ ਵਰਗ ਦੇ ਮੁਤਾਬਕ, ਉਹ ਜਾਂ ਦਾ ਆਪਣੇ ਜਦੀ ਸ਼ਹਿਰ ਜਾਂ ਹੋਰ ਕਿਤੇ ਵੀ ਦੀਖਿਆ ਦੇਵੇਗਾ, ਅਤੇ ਆਪਣੇ ਧਾਰਮਿਕ ਪਿਛੋਕੜ ਦੀ ਦਿਖ ਬਣਾਈ ਰਖੇਗਾ। ਸੋ ਲੋਕ ਉਥੇ ਆਉਣਗੇ ਗਿਆਨ ਪ੍ਰਾਪਤ ਕਰਨ ਲਈ, ਉਨਾਂ ਨੂੰ ਇਕ ਵਖਰੇ ਧਾਰਮਿਕ ਵਰਗ ਤੋਂ, ਜਿਵੇਂ ਬੁਧ ਦੇ ਤੋਂ, ਕਿਸੇ ਵਿਆਕਤੀ ਨੂੰ ਦੇਖਣ ਦੀ ਨਹੀਂ ਲੋੜ। ਸੋ ਇਸ ਉਤਰਾਧਿਕਾਰੀ ਦੇ ਤਥਾ-ਕਥਿਤ ਪੈਰੋਕਾਰ ਇਕ ਬੋਧੀ ਭਿਕਸ਼ੂ ਨੂੰ ਨਹੀਂ ਦੇਖਣਗੇ, ਪਰ ਸ਼ਾਇਦ ਇਕ ਬ੍ਰਹਿਮਣ ਮਿਸ਼ਨਰ ਜਾਂ ਇਕ ਇਸਾਈ ਪਾਦਰੀ ਨੂੰ ਦੇਖਣ, ਮਿਸਾਲ ਵਜੋਂ। ਉਸ ਦਾ ਇਹ ਭਾਵ ਨਹੀਂ ਹੈ ਕਿ ਉਹ ਪਾਦਰੀ ਜਾਂ ਉਹ ਮਿਸ਼ਨਰ ਦੇ ਕੋਲ ਬੁਧ ਤੋਂ ਗਿਆਨ ਦਾ ਵੰਸ਼ ਨਹੀਂ ਹੈ; ਇਹੀ ਹੈ ਬਸ ਉਹ ਵਖਰਾ ਦਿਖਾਈ ਦਿੰਦਾ ਹੈ। ਕਿਉਂਕਿ ਗਿਆਨ ਵੰਸ਼ ਅੰਦਰੋਂ ਹੈ, ਬਸ ਜਿਵੇਂ ਖੂਨ ਤੁਹਾਡੀਆਂ ਨਾੜੀਆਂ ਵਿਚ ਹੈ; ਇਹ ਇਕ ਅਦਿਖ ਰੂਹਾਨੀ ਖੂਨ ਦੀ ਨਾੜੀ ਹੈ, ਸੋ ਤੁਸੀਂ ਨਹੀਂ ਦੇਖ ਸਕਦੇ।

ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਜੇਕਰ ਇਕ ਗੁਰੂ ਕੋਲ ਸੰਸਥਾਪਕ ਦੀ ਤਰਾਂ ਉਹੀ ਸਮਾਨ ਧਰਮ ਹੈ ਜਾਂ ਨਹੀਂ। ਜਿਵੇਂ ਬੁਧ ਦਾ ਉਹ ਪੈਰੋਕਾਰ ਇਕ ਵਖਰੇ ਧਾਰਮਿਕ ਪਿਛੋਕੜ ਤੋਂ - ਉਹ ਇਕ ਬੋਧੀ ਭਿਕਸ਼ੂ ਵਾਂਗ ਨਹੀਂ ਲਗੇਗਾ। ਉਹ ਬੁਧ ਦੇ ਭਿਕਸ਼ੂਆਂ ਦੀ ਤਰਾਂ ਇਕ ਦਿਖਾਈ ਨਹੀਂ ਦੇਵੇਗਾ, ਉਹ ਸ਼ਾਇਦ ਇਕ ਪਾਦਰੀ ਦੇ ਇਸਾਈ ਕਪੜੇ ਪਹਿਨੇ, ਜਾਂ ਉਹ ਸ਼ਾਇਦ ਬਸ ਇਕ ਬ੍ਰਹਮਣ ਕਿਸਮ ਦਾ ਰਵਾਇਤੀ ਪਹਿਰਾਵਾ ਪਹਿਨੇ, ਜਾਂ ਸ਼ਾਇਦ ਉਹ ਬਸ ਆਮ ਕਪੜੇ ਪਹਿਨੇ। ਪਰ ਉਹ ਗਿਆਨਵਾਨ ਹੈ ਅਤੇ ਉਹ ਇਕ ਉਤਰਾਧਿਕਾਰੀ ਹੈ। ਸੋ ਇਹੀ ਸਮਸ‌ਿਆ ਹੈ ਬਹੁਤ ਸਾਰੇ ਲੋਕਾਂ ਨਾਲ ਜਿਹੜੇ ਗਿਆਨ ਬਹੁਤ ਹੀ ਪ੍ਰਾਪਤ ਕਰਨਾ ਚਾਹੁੰਦੇ ਹਨ, ਇਕ ਗੁਰੂ ਚਾਹੁੰਦੇ ਹਨ, ਪਰ ਉਹ ਹਮੇਸ਼ਾਂ ਆਪਣੇ ਆਵਦੇ ਧਾਰਮਿਕ ਸਿਸਟਮ ਵਿਚ ਲਭਦੇ, ਭਾਲਦੇ ਹਨ। ਜਿਵੇਂ ਇਕ ਬੋਧੀ ਇਕ ਭਿਕਸ਼ੂ ਦੀ ਭਾਲ ਕਰੇਗਾ । ਇਕ ਇਸਾਈ ਇਕ ਪਾਦਰੀ ਦੀ ਭਾਲ ਕਰੇਗਾ। ਅਤੇ ਹੋਰ ਬਹੁਤ ਸਾਰੇ ਧਰਮਾਂ ਨਾਲ ਵੀ ਇਸੇ ਤਰਾਂ ਹੈ। ਇਹ ਜਿਵੇਂ ਇਕ ਨਦੀ ਦੀ ਤਰਾਂ ਹੈ - ਇਹਦੇ ਲਈ ਸਾਰਾ ਸਮਾਂ ਇਕੋ ਦਿਸ਼ਾ ਵਿਚ ਵਹਿਣ ਦੀ ਨਹੀਂ ਲੋੜ। ਕਦੇ ਕਦਾਂਈ ਇਹ ਭੂਮੀਗਤ ਜਾਂਦਾ ਹੈ ਅਤੇ ਫਿਰ ਕਿਸੇ ਹੋਰ ਸਥਾਨ ਵਿਚ ਉਪਰ ਦੁਬਾਰਾ ਆਉਂਦਾ ਹੈ। ਅਤੇ ਤੁਸੀਂ ਸ਼ਾਇਦ ਸੋਚੋਂ ਇਹ ਇਕ ਵਖਰੀ ਨਦੀ ਹੈ, ਪਰ ਇਹ ਕਿਸੇ ਜਗਾ ਉਪਰ ਕਿਸੇ ਪਹਾੜ ਤੌਂ ਮੂਲ ਨਦੀ ਦੀ ਲਗਾਤਾਰਤਾ ਹੈ।

ਸੋ ਜੇਕਰ ਲੋਕ ਇਕ ਖੁਲੇ ਦਿਮਾਗ ਵਾਲੇ ਹੋਣ ਅਤੇ ਆਪਣੇ ਦਿਲ ਵਿਚ ਸਚਮੁਚ ਇਮਾਨਦਾਰ ਹਨ, ਫਿਰ ਉਹ ਆਪਣੇ ਗੁਰੂ ਨੂੰ ਮਿਲ ਪੈਣਗੇ। ਗੁਰੂ ਦੀ ਦਿਖ ਵਾਲ ਨਾ ਦੇਖਣਾ। ਉਨਾਂ ਦੀ ਆਤਮਾ ਵਿਚ ਦੇਖਣਾ। ਉਨਾਂ ਦੇ ਰੂਹਾਨੀ ਮਾਰਗ ਤੇ ਅਨੁਭਵ ਨੂੰ ਦੇਖੋ। ਦੇਖੋ ਜੇਕਰ ਉਹ ਤੁਹਾਨੂੰ ਅਸੀਤ ਦੇ ਸਕਦਾ ਹੈ। ਦੇਖੋ ਜੇਕਰ ਉਹ ਤੁਹਾਨੂੰ ਘਰ ਨੂੰ ਲਿਜਾ ਸਕਦਾ ਹੈ, ਤੁਹਾਨੂੰ ਗਿਆਨ ਪ੍ਰਾਪਤੀ ਦੇ ਸਕਦਾ ਹੈ।

"ਗਿਆਨ ਪ੍ਰਾਪਤੀ" ਭਾਵ ਰੋਸ਼ਨੀ। ਐਨ-ਲਾਇਟ - ਲਾਇਟ (ਰੋਸ਼ਨੀ)। ਸੋ ਜੇਕਰ ਉਹ ਤੁਹਾਨੂੰ ਤੁਰੰਤ ਗਿਆਨ ਦੇ ਸਕਦਾ ਹੈ, ਬਸ ਉਵੇਂ ਜਿਵੇਂ ਅਸੀਂ ਕੁਆਨ ਯਿੰਨ ਵਿਧੀ ਨਾਲ ਕਰਦੇ ਹਾਂ, ਫਿਰ ਤੁਸੀਂ ਬੁਧ ਦੀ ਰੋਸ਼ਨੀ, ਪ੍ਰਮਾਤਮਾ ਦੀ ਰੋਸ਼ਨੀ ਦੇਖ ਸਕੋਂਗੇ, ਜਾਂ ਜੋ ਵੀ ਨਾਮ ਤੁਸੀਂ ਇਸ ਨੂੰ ਕਹਿੰਦੇ ਹੋ। ਅਤੇ ਫਿਰ ਤੁਸੀਂ ਜਾਣ ਲਵੋਂਗੇ ਕਿ ਉਹ ਗੁਰੂ ਸਮਰਥ ਹੈ, ਜਾਂ ਉਹ ਅੰਦਰੂਨੀ (ਸਵਰਗੀ) ਸੰਗੀਤ ਸੁਣਨ ਵਿਚ, ਅੰਦਰੂਨੀ ਆਵਾਜ਼ ਸੁਣਨ ਵਿਚ, ਤੁਹਾਡੀ ਮਦਦ ਕਰ ਸਕਦਾ ਹੈ, ਬਿਨਾਂ ਆਵਾਜ਼ ਵਾਲੀ ਆਵਾਜ਼। ਉਹ ਹੈ ਜਿਵੇਂ ਤੁਸੀਂ ਜਾਣ ਲਵੋਂਗੇ ਕਿ ਗੁਰੂ ਸਚਮੁਚ ਪੂਰੀ ਤਰਾਂ ਗਿਆਨਵਾਨ ਹੈ, ਜਾਂ ਘਟੋ ਘਟ ਗਿਆਨਵਾਨ ਸਤਿਗੁਰੂ ਦਾ ਇਕ ਅਧਿਕਾਰਤ ਉਤਰਾਧਿਕਾਰੀ ਹੈ।

ਪਵਿਤਰ ਬਾਈਬਲ ਵਿਚ, ਪੈਰੋਕਾਰ ਗਰਜ਼ ਦੀ ਆਵਾਜ਼ ਸੁਣਦੇ ਹਨ, ਜਿਥੇ ਉਥੇ ਕੋਈ ਗਰਜ਼ ਨਹੀਂ ਸੀ; ਤੁਰੀ ਦੀ ਆਵਾਜ਼, ਉਥੇ ਕੋਈ ਤੁਰੀ ਨਹੀਂ ਸੀ; ਬਹੁਤ ਸਾਰੇ ਪਾਣੀਆਂ ਦੀ ਆਵਾਜ਼, ਉਥੇ ਕੋਈ ਦਰ‌ਿਆ ਜਾਂ ਸਮੁੰਦਰ ਦਾ ਪਾਣੀ ਨਹੀਂ ਸੀ। ਉਹ ਰੋਸ਼ਨੀ ਨੂੰ ਅਗ ਵਾਂਗ ਚਮਕਦਾਰ ਦੇਖਦੇ ਹਨ ਜਿਥੇ ਉਥੇ ਸਿਰਫ ਇਕ ਤਾਜ਼ੀ, ਜੀਵਤ ਝਾੜੀ ਸੀ! ਬੋਧੀ ਡਾਏਮੰਡ (ਹੀਰਾ) ਸੂਤਰ ਵਿਚ, ਬੁਧ ਨੇ ਕਿਹਾ, "ਦਿਖ ਨਾ ਲਭੋ ਜਾਂ ਬਾਹਰੀ ਦੁਨੀਆਂ ਤੋਂ ਆਵਾਜ਼ ਨਾ ਲਭੋ, ਕਿਉਂਕਿ ਕੋਈ ਨਹੀਂ ਬੁਧ ਉਥੇ ਦੇਖ ਸਕਦਾ।" ਕੁਆਨ ਯਿੰਨ ਵਿਧੀ ਤੁਹਾਨੂੰ ਅੰਦਰੂਨੀ ਸੰਸਾਰ ਦੇ ਤੁਰੰਤ ਅੰਦਰੂਨੀ ਅਨੁਭਵ ਦਿੰਦੀ ਹੈ, ਅੰਦਰੂਨੀ ਰੋਸ਼ਨੀ ਬਿਨਾਂ ਰੋਸ਼ਨੀ ਦੇ, ਅੰਦਰੂਨੀ ਆਵਾਜ਼ ਬਿਨਾਂ ਆਵਾਜ਼ ਦੇ ਦਿੰਦੀ ਹੈ। ਇਹ ਸਭ ਪ੍ਰਮਾਤਮਾ ਤੋਂ ਸਿਧੀ ਅੰਦਰੂਨੀ ਸਿਖਿਆ ਹੈ, ਬੁਧ ਤੋਂ ਸਿਧੀ ਅੰਦਰੂਨੀ ਸਿਖਿਆ ਹੈ। ਉਹ ਹੈ ਜੋ ਤੁਹਾਡੇ ਲਈ ਜਾਨਣਾ ਜ਼ਰੂਰੀ ਹੈ, ਇਕੋ ਜੀਵਨਕਾਲ ਵਿਚ ਮੁਕਤ ਹੋਣਾ, ਇਸੇ ਜੀਵਨਕਾਲ ਵਿਚ!!! ਇਥੋਂ ਤਕ ਧਰਮ-ਅੰਤ ਦੇ ਸਮੇਂ ਵਿਚ - ਅਜਿਹੀ ਇਕ ਮਾਯੂਸ, ਸਮਸ‌ਿਆਜਨਕ, ਅਤੇ ਖਤਰਨਾਕ ਸਮੇਂ ਵਿਚ, ਸਾਡੇ ਸਮੇਂ ਵਾਂਗ!

ਜਦੋਂ ਮੀਲਾਰੀਪਾ ਮਾਰਪਾ ਨਾਲ ਗਿਆਨ ਮੰਗਣ ਗਿਆ ਸੀ। ਉਹ ਹੋਰ ਇੰਤਜ਼ਾਰ ਨਹੀਂ ਸੀ ਕਰ ਸਕਦਾ, ਕਿਉਂਕਿ ਮਰਪਾ, ਗੁਰੂ, ਉਸ ਨੂੰ ਪਰਖਦਾ ਰਿਹਾ, ਉਸ ਤੋਂ ਸਭ ਕਿਸਮ ਦਾ ਕੰਮ ਕਰਵਾਇਆ, ਮਜ਼ਦੂਰੀ ਵਾਲਾ ਕੰਮ, ਸਖਤ ਕੰਮ, ਇਕ ਸ਼ੈਡ ਬਣਾਉਣ ਤੋਂ ਬਾਅਦ ਇਕ ਹੋਰ ਬਣਾਉਣਾ, ਇਕ ਘਰ ਤੋਂ ਬਾਅਦ ਇਕ ਹੋਰ ਘਰ, ਬਸ ਇਹੀ- ਕੋਈ ਚੀਜ਼ ਨਹੀਂ ਉਸ ਨੂੰ ਸਿਖਾਈ ਸੀ, ਅਤੇ ਫਿਰ ਉਸ ਨੂੰ ਕੁਟ‌ਿਆ ਵੀ। ਅਤੇ ਉਸ ਦੇ ਕੋਲ ਦਾਗ ਸਨ ਅਤੇ ਜ਼ਖਮੀ ਹੋ ਗਿਆ ਅਤੇ ਖੂਨ ਵਹਿ ਰਿਹਾ ਸੀ।

ਅਤੇ ਮਰਪਾ ਦੀ ਪਤਨੀ, ਗੁਰੂ ਦੀ ਨੇ, ਮੀਲਾਰੀਪਾ ਲਈ ਬਹੁਤ ਤਰਸ ਮਹਿਸੂਸ ਕੀਤਾ। ਸੋ ਉਸ ਨੇ ਇਕ ਨਕਲੀ ਪਤਰ ਬਣਾਇਆ, ਜਿਵੇਂ ਕਿ ਮਾਸਟਰ(ਗੁਰੂ) ਮਰਪਾ ਤੋਂ , ਉਸਦੇ ਪਤੀ ਨੇ, ਇਹ ਲਿਖਿਆ ਹੋਵੇ, ਅਤੇ ਇਹ ਮੀਲਾਰੀਪਾ ਨੂੰ ਦਿਤਾ ਜਾ ਕੇ ਅਤੇ ਉਸ ਦੇ ਨਿਯੁਕਤ, ਨਿਯੁਕਤ ਪੈਰੋਕਾਰ ਨੂੰ ਜਾ ਕੇ ਲਭਣ ਲਈ, ਲਾਗੇ ਕਿਸੇ ਹੋਰ ਜਗਾ ਵਿਚ, ਕਿਸੇ ਹੋਰ ਪਿੰਡ ਜਾਂ ਕਿਸੇ ਸ਼ਹਿਰ ਵਿਚ। ਅਤੇ (ਨਿਯੁਕਤ ਪੈਰੋਕਾਰ) ਨੂੰ ਇਹ ਪਤਰ ਦਿਤਾ ਕਿਹਾ ਕਿ ਗੁਰੂ ਚਾਹੁੰਦਾ ਸੀ ਉਹ ਇਸ ਵਿਆਕਤੀ, ਮੀਲਾਰੀਪਾ ਨੂੰ ਦੀਖਿਆ ਦੇਵੇ।

ਸੋ ਉਸ ਪੈਰੋਕਾਰ ਨੇ ਇਹ ਕੀਤਾ, ਪਰ ਮੀਲਾਰੀਪਾ ਕੋਲ ਬਿਲਕੁਲ ਵੀ ਅੰਦਰੂਨੀ ਸਵਰਗੀ ਰੋਸ਼ਨੀ ਦਾ ਕੋਈ ਅਨੁਭਵ ਨਹੀਂ ਸੀ ਅਤੇ ਉਸ ਦੇ ਅੰਦਰ ਬੁਧਾਂ ਜਾਂ ਪ੍ਰਮਾਤਮਾ ਦਾ ਸ਼ਬਦ। ਸੋ ਉਸ ਨਿਯੁਕਤ ਪੈਰੋਕਾਰ ਜਿਹੜਾ ਦੀਖਿਆ ਦੇ ਸਕਦਾ ਸੀ ਉਸ ਨੇ ਸ਼ਕ ਕੀਤਾ, ਉਸ ਨੇ ਸ਼ਕ ਕੀਤਾ ਕਿ ਸ਼ਾਇਦ ਮਰਪਾ, ਮੂਲ ਗੁਰੂ ਨੇ, ਇਜਾਜ਼ਤ ਨਹੀਂ ਦਿਤੀ ਸੀ। ਸੋ ਬਾਅਦ ਵਿਚ ਉਹ ਹੈ ਜਿਵੇਂ ਉਨਾਂ ਨੂੰ ਪਤਾ ਚਲ ਗਿਆ ਇਹ ਸਚਮੁਚ ਇਸ ਤਰਾਂ ਸੀ। ਇਹੀ ਸੀ ਕਿ ਉਸ ਦੀ (ਮਰਪਾ ਦੀ) ਪਤਨੀ ਨੇ ਮੀਲਾਰੀਪਾ ਲਈ ਬਹੁਤ ਤਰਸ ਮਹਿਸੂਸ ਕੀਤਾ ਅਤੇ ਉਸ ਦੀ ਇਮਾਨਦਾਰੀ ਅਤੇ ਦੀਖਿਆ ਲਈ ਨਿਮਰ ਤਾਂਗ ਦੁਆਰਾ ਛੂਹੀ ਗਈ ਸੀ, ਸੋ ਉਸ ਨੇ ਨਕਲੀ ਪਤਰ ਬਣਾਇਆ।

ਅਖੀਰ ਵਿਚ, ਅੰਤ ਵਿਚ, ਮੀਲਾਰੀਪਾ ਨੂੰ ਦੀਖਿਆ ਮਿਲ ਗਈ, ਅਤੇ ਉਸ ਸਮੇਂ ਉਹਦੇ ਕੋਲ ਅੰਦਰੂਨੀ ਅਨੁਭਵ ਸਨ, ਬਸ ਉਵੇਂ ਜਿਵੇਂ ਤੁਹਾਡੇ, ਦੀਖਿਅਕ ਲੋਕਾਂ ਕੋਲ, ਹੁੰਦੇ ਹਨ।

ਕਦੇ ਕਦਾਂਈ ਉਥੇ ਨਕਲੀ ਗੁਰੂ ਇਕ ਦਾਨਵ ਰਾਹੀਂ ਕਾਬੂ ਕੀਤੇ ਗਏ ਹੁੰਦੇ, ਕਿਸੇ ਕਿਸਮ ਦੇ ਉਚੇ ਦਾਨਵ ਰਾਹੀਂ, ਅਤੇ ਉਹ ਦਾਨਵ ਤੁਹਾਨੂੰ ਮਹਿਸੂਸ ਕਰਵਾ ਸਕਦਾ ਹੈ ਕਿ ਇਹ ਗੁਰੂ ਅਸਲੀ ਹੈ। ਉਹ ਬਸ ਕੁਝ ਜਾਦੂ ਸ਼ਕਤੀ ਅਸਥਾਈ ਤੌਰ ਤੇ ਵਰਤੋਂ ਕਰਦੇ ਹਨ ਬਸ ਤੁਹਾਨੂੰ ਭਰਮਾਉਣ ਲਈ ਸੋਚਣ ਵਿਚ, "ਓਹ, ਮੈਂ ਕੁਝ ਚੀਜ਼ ਮਹਿਸੂਸ ਕਰਦਾ ਹਾਂ, ਸੋ ਇਹ ਜ਼ਰੂਰ ਇਕ ਗੁਰੂ ਹੋਵੇਗਾ।" ਇਹ ਇਸ ਤਰਾਂ ਨਹੀਂ ਹੈ। ਸੋ, ਅਸਲੀ ਗੁਰੂ ਸਚਮੁਚ ਲਭਣਾ ਵੀ ਮੁਸ਼ਕਲ ਹੈ। ਅਤੇ ਮੈਨੂੰ ਉਮੀਦ ਹੈ ਉਹ ਤੁਹਾਨੂੰ ਨਹੀਂ ਕੁਟੇਗਾ ਜਿਵੇਂ ਮਰਪਾ ਨੇ ਮੀਲਾਰੀਪਾ ਨੂੰ ਕੁਟਿਆ ਸੀ, ਅਤੇ ਉਹ ਬਸ ਤੁਹਾਨੂੰ ਗਿਆਨ ਤੁਰੰਤ ਦੇਣਗੇ, ਜਿਵੇਂ ਮੈਂ ਇਹ ਆਪਣੇ ਆਵਦੇ ਪੈਰੋਕਾਰਾਂ ਨੂੰ ਦਿੰਦੀ ਹਾਂ। ਸੋ ਇਹ ਤੁਹਾਡੀ ਕਿਸਮਤ ਤੇ ਨਿਰਭਰ ਕਰਦਾ ਹੈ। ਪਰ ਮਾਪਦੰਡ ਇਹ ਹੈ ਕਿ ਤੁਹਾਡੇ ਲਈ ਸਵਰਗ ਦੀ ਰੋਸ਼ਨੀ ਦੇਖਣੀ ਅਤੇ ਸਵਰਗ ਦੀ ਆਵਾਜ਼ ਸੁਣਨੀ, ਪ੍ਰਮਾਤਮਾ ਦਾ ਸ਼ਬਦ ਸੁਣਨਾ, ਬੁਧ ਦੀ ਸਿਧੇ ਤੌਰ ਤੇ ਸ‌ਿਖਿਆ ਸੁਣਨੀ ਜ਼ਰੂਰੀ ਹੈ। ਉਹ ਮਾਪਦੰਡ ਹੈ।

Photo Caption: ਸਿਰਫ ਮਨੁਖ ਹੀ ਨਹੀਂ ਲ਼ਿਖ ਸਕਦਾ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (8/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-21
476 ਦੇਖੇ ਗਏ
2025-01-20
654 ਦੇਖੇ ਗਏ
2025-01-20
386 ਦੇਖੇ ਗਏ
39:31
2025-01-20
139 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ