ਖੋਜ
ਪੰਜਾਬੀ
 

'ਸਾਰੇ ਬ੍ਰਹਿਮੰਡਾਂ ਨੂੰ ਮਨਜ਼ੂਰੀ, ਅਤੇ ਪ੍ਰਮਾਤਮਾ ਨੇ ਇਕ ਬੁਧ, ਸਤਿਗੁਰੂ ਨੂੰ ਅਣਗਿਣਤ ਆਤਮਾਵਾਂ ਨੂੰ ਬਚਾਉਣ ਲਈ ਸ਼ਕਤੀ ਪ੍ਰਦਾਨ ਕੀਤੀ। ਬੁਧ, ਮਹਾਨ ਸਤਿਗੁਰੂ ਸਿਰਫ ਸਿਰਲੇਖ ਹੀ ਨਹੀਂ ਹੈ!',ਦਸ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਸੰਸਾਰ ਵਿਚ ਇਕ ਬੁਧ ਹੋਣਾ ਇਹ ਬਹੁਤ ਹੀ ਮੁਸ਼ਕਲ ਹੈ। ਇਹ ਨਹੀਂ ਕਿ ਬੁਧ ਪਹਿਲੇ ਹੀ ਇਕ ਬੁਧ ਨਹੀਂ ਸਨ, ਪਰ ਇਹੀ ਹੈ ਬਸ ਕਿ ਉਨਾਂ ਨੂੰ ਥਲੇ ਆਉਣਾ ਪਿਆ ਅਤੇ ਹੋਰਨਾਂ ਸੰਵੇਦਨਸ਼ੀਲ ਜੀਵਾਂ ਨਾਲ ਨੇੜਤਾ ਨਾਤਾ ਸਿਰਜ਼ਣਾ ਪਿਆ ਤਾਂਕਿ ਵਾਪਸ ਇਕ ਬੁਧ ਵਜੋਂ ਆ ਸਕਣ, ਅਤੇ ਫਿਰ ਜਦੋਂ ਉਨਾਂ ਕੋਲ ਕਾਫੀ ਸ਼ਕਤੀ ਸੀ, ਉਹ ਉਨਾਂ ਨੂੰ ਮੁਕਤ ਕਰ ਸਕਦਾ ਹੈ। ਇਸੇ ਕਰਕੇ। ਇਸੇ ਕਰਕੇ ਕੁਝ ਗੁਰੂ ਆਉਂਦੇ ਅਤੇ ਜਾਂਦੇ ਹਨ - ਨਿਰਵਾਣ ਤੋਂ ਵਾਪਸ ਧਰਤੀ ਨੂੰ ਅਤੇ ਫਿਰ ਵਾਪਸ ਦੁਬਾਰਾ ਨਿਰਵਾਣ ਨੂੰ - ਅਤੇ ਬਹੁਤ , ਬਹੁਤ, ਬਹੁਤ, ਅਕਹਿ ਦੁਖ ਪਾਉਂਦੇ। ਪਰ ਕੋਈ ਨਹੀਂ ਦੇਖ ਸਕਦਾ... ਬਹੁਤਾ ਨਹੀਂ। ਜੋ ਵੀ ਤੁਸੀਂ ਦੇਖ ਸਕਦੇ ਹੋ, ਜੇਕਰ ਤੁਸੀਂ ਸੋਚਦੇ ਹੋ ਤੁਸੀਂ ਇਕ ਸਤਿਗੁਰੂ ਨੂੰ ਜਾਂ ਇਕ ਬੁਧ ਨੂੰ ਦੁਖ ਝਲਦੇ ਨੂੰ ਦੇਖ ਸਕਦੇ ਹੋ, ਉਹ ਬਸ ਕੁਝ ਵੀ ਬਹੁਤਾ ਨਹੀਂ ਹੈ। ਉਥੇ ਤੁਸੀਂ ਕੁਝ ਬਹੁਤਾ ਨਹੀਂ ਦੇਖ ਸਕਦੇ, ਕਿਉਂਕਿ ਜਿਆਦਾਤਰ ਚੀਜਾਂ ਅੰਦਰ ਵਾਪਰਦੀਆਂ ਹਨ, ਰੂਹਾਨੀ ਮੰਡਲ ਵਿਚ, ਅਤੇ ਬਾਹਰ ਬਸ ਬਹੁਤ ਘਟ। ਅਸੀਂ ਬੁਧ ਦੇ ਕਸ਼ਟ ਬਾਰੇ ਬਹੁਤਾ ਨਹੀਂ ਸੁਣ‌ਿਆ ਸੀ, ਅਸੀਂ ਸਿਰਫ ਕੁਝ ਸੁਣਿਆ ਸੀ, ਜਿਵੇਂ ਉਨਾਂ ਨੂੰ ਪੈਰੋਕਾਰਾਂ ਦੇ ਕਰਮਾਂ ਕਰਕੇ ਘੋੜੇ ਦਾ ਖਾਣਾ ਤਿੰਨ ਮਹੀਨਿਆਂ ਲਈ ਖਾਣਾ ਪਿਆ ਅਤੇ ਉਹ ਨੂੰ ਇਕੇਰਾਂ ਦੇਵਦਤਾ, ਉਨਾਂ ਦੇ ਸਾਬਕਾ-ਪੈਰੋਕਾਰ ਕਾਰਨ ਆਪਣੇ ਪੈਰ ਦਾ ਅੰਗੂਠਾ ਗੁਆਉਣਾ ਪਿਆ।

ਓਹ, ਉਥੇ ਕੁਝ ਨਹੀਂ ਜਿਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ ਜੋ ਇਕ ਸਤਿਗੁਰੂ ਨਾਲ ਵਾਪਰ ਸਕਦਾ ਹੈ। ਇਸੇ ਕਰਕੇ ਪੁਰਾਣੇ ਸਮ‌ਿਆਂ ਵਿਚ, ਕੁਝ ਸਤਿਗੁਰੂ ਬਹੁਤੇ ਪੈਰੋਕਾਰਾਂ ਨੂੰ ਸਵੀਕਾਰ ਨਹੀਂ ਸੀ ਕਰਦੇ, ਕਿਉਂਕਿ ਉਹ ਚਿੰਤਤ ਸਨ ਇਸ ਕਿਸਮ ਦੀ ਬੇਵਫਾਈ ਬਾਰੇ, ਜਿਸ ਨਾਲ ਉਨਾਂ ਨੂੰ ਨੁਕਸਾਨ ਹੋ ਸਕਦਾ ਹੈ। ਇਥੋਂ ਤਕ ਕਿ ਛੇਵੇਂ ਪਿਤਾਮਾ ਹੂਈ ਨੇਂਗ , ਜਦੋਂ ਉਸ ਨੂੰ ਆਪਣੇ ਗੁਰੂ ਤੋਂ ਜ‌ਿਆਸ਼ਾ (ਭਿਕਸ਼ੂ ਦਾ ਚੋਗਾ) ਅਤੇ ਕਟੋਰਾ ਪ੍ਰਾਪਤ ਕੀਤਾ ਸੀ, ਉਸ ਨੂੰ ਭਜਣਾ ਪਿਆ ਸੀ ਕਿਉਂਕਿ ਉਸੇ ਗੁਰੂ ਦੇ, ਪੰਜਵੇਂ ਪਿਤਾਮਾ ਦੇ, ਦੂਜੇ ਪੈਰੋਕਾਰ ਵੀ ਉਸ ਦੇ ਪਿਛੇ ਦੌੜੇ ਸਨ, ਅਤੇ ਉਸ ਨੂੰ ਮਾਰਨਾ ਚਾਹੁੰਦੇ ਸਨ ਜਿਆਸ਼ਾ ਵਾਪਸ ਲੈਣ ਲਈ, ਭਿਕਸ਼ੂ ਦਾ ਚੋਗਾ ਜੋ ਉਤਰਾਧਿਕਾਰੀ ਦਾ ਪ੍ਰਤੀਕ ਹੈ। ਸੋ ਇਸੇ ਕਰਕੇ ਪੰਜਵੇਂ ਪਿਤਾਮਾ ਨੇ ਛੇਵੇਂ ਪਿਤਾਮਾ, ਹੂਈ ਨੇਂਗ ਨੂੰ ਕਿਹਾ ਸੀ, ਕਿ ਇਸ ਤੋਂ ਬਾਅਦ, "ਤੁਸੀਂ ਉਤਰਾਧਿਕਾਰੀ ਦਾ ਚੋਗਾ ਅਤੇ ਕਟੋਰਾ ਹੋਰ ਅਗੇ ਨਾ ਘਲਣਾ - ਉਤਰਾਧਿਕਾਰੀ ਦੀਆਂ ਨਿਸ਼ਾਨੀਆਂ - ਕਿਸੇ ਹੋਰ ਨੂੰ ਨਾ ਦੇਣੀਆਂ, ਤਾਂਕਿ ਸਾਡੇ ਕੋਲ ਉਹੀ ਆਸ਼ਰਮ ਵਿਚ ਇਸ ਕਿਸਮ ਦਾ ਯੁਧ ਨਾ ਹੋਵੇ, ਉਸੇ ਗੁਰੂ ਦੇ ਸਿਸਟਮ ਦੇ ਅੰਦਰ ਇਥੋਂ ਤਕ, ਜੋ ਲੋਕਾਂ ਨੂੰ ਮਾਰ ਸਕਦਾ ਹੈ।"

ਜ਼ਿਆਸ਼ਾ - ਇਕ ਸੰਨਿਆਸੀ, ਭਿਕਸ਼ੂ ਦਾ ਬਾਹਰਲਾ ਚੋਗਾ, ਉਤਰਾਧਿਕਾਰੀ ਲਈ ਇਕ ਪ੍ਰਤੀਕ - ਪਹਿਲਾਂ ਉਹ ਇਕ ਗਿਆਨ ਪ੍ਰਾਪਤੀ ਵਲ, ਦਿਆਲਤਾ, ਮਿਹਰ, ਸ਼ਾਂਤੀ ਪ੍ਰਤੀ ਪਵਿਤਰ ਮਾਰਗ ਦਾ ਇਕ ਪ੍ਰਤੀਕ ਸੀ, ਅਤੇ ਉਹ ਸਭ ਖੂਬਸੂਰਤ ਭਾਸ਼ਾ ਜੋ ਤੁਸੀਂ ਲਭ ਸਕਦੇ ਹੋ। ਪਰ ਇਥੋਂ ਤਕ ਫਿਰ ਵੀ, ਗੁਰੂ ਦੇ ਹੁਕਮ ਦਾ ਸਤਿਕਾਰ ਕਰਨ ਅਤੇ ਪਾਲਣਾ ਕਰਨ ਦੀ ਬਜਾਏ, ਨਹੀਂ, ਉਹ ਹੂਈ ਨੇਂਗ ਦੇ ਪਿਛੇ ਭਜਣਾ ਅਤੇ ਉਸ ਨੂੰ ਮਾਰਨਾ ਚਾਹੁੰਦੇ ਸੀ। ਉਹ ਕਿਸ ਕਿਸਮ ਦੇ ਭਿਕਸ਼ੂ ਸਨ? ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਸੋ, ਹਰ ਸਿਸਟਮ ਵਿਚ, ਹਰ ਜੀਵਨਕਾਲ ਵਿਚ, ਸਾਡੇ ਕੋਲ ਇਸ ਕਿਸਮ ਦਾ ਯੁਧ ਹੈ ਉਨਾਂ ਸਮਾਨ ਧਾਰਮਿਕ ਵਿਸ਼ਵਾਸ਼ ਵਾਲ‌ਿਆਂ ਦੇ ਅੰਦਰ, ਇਥੋਂ ਤਕ ਸਮਾਨ ਚਰਚ, ਸਮਾਨ ਮੰਦਰ, ਜਾਂ ਸਮਾਨ ਵਰਗ ਵਿਚ, ਜਾਂ ਇਥੋਂ ਤਕ ਉਹੀ ਦੇਸ਼ ਵਿਚ - ਕੋਈ ਫਰਕ ਨਹੀਂ ਪੈਂਦਾ। ਹਮੇਸ਼ਾਂ ਉਥੇ ਕੁਝ ਇਸ ਤਰਾਂ ਦਾ ਯੁਧ ਹੁੰਦਾ ਹੈ। ਪਰ ਇਹ ਚੋਗਾ ਨਹੀਂ ਹੈ ਜੋ ਕਿਸੇ ਨੂੰ ਇਕ ਉਤਰਾਧਿਕਾਰੀ ਬਣਾਉਂਦਾ ਹੈ। ਕਿਉਂਕਿ ਜੇਕਰ ਗੁਰੂ ਉਨਾਂ ਨੂੰ ਆਸ਼ੀਰਵਾਦ ਨਹੀਂ ਦਿੰਦਾ - ਕੋਈ ਵੀ ਉਤਰਾਧਿਕਾਰੀ ਦਾ ਚੋਗਾ ਲੈਂਦਾ ਹੈ - ਉਹ ਕਦੇ ਕੁਝ ਚੀਜ਼ ਨਹੀਂ ਹੋਣਗੇ।

ਬਸ ਦੇਵਦਤਾ ਦੀ ਤਰਾਂ - ਦੋ ਕ ਸੌਂ ਲੋਕਾਂ ਨੇ ਉਸ ਦਾ ਅਨੁਸਰਨ ਕੀਤਾ, ਸ਼ਾਇਦ ਦੋ ਸੌ, ਵਧ ਜਾਂ ਘਟ। ਸ਼ਾਇਦ ਇਹ ਲੋਕਾਂ ਨੇ ਇਥੋਂ ਤਕ ਕਦੇ ਬੁਧ ਬਾਰੇ ਨਹੀਂ ਸੁਣ‌ਿਆ ਸੀ। ਇਸੇ ਕਰਕੇ ਉਨਾਂ ਨੇ ਬੁਧ ਦਾ ਅਨੁਸਰਨ ਨਹੀਂ ਕੀਤਾ ਸੀ। ਜਾਂ ਸ਼ਾਇਦ ਉਹ ਇਤਨੇ ਮੋਟੀ (ਅਕਲ ਦੇ), ਉਹ ਨਹੀਂ ਸਮਝ ਸਕੇ ਬੁਧ ਦੀ ਸਿਖਿਆ ਕੀ ਸੀ। ਅਤੇ ਉਨਾਂ ਨੇ ਸਿਰਫ ਉਸ ਦਾ ਬਾਹਰੋਂ ਨਿਰਣਾ ਕੀਤਾ: ਉਹ ਦੇਵਦਤ ਵਾਂਗ ਲਗਦਾ ਸੀ, ਬਸ ਸੰਨਿਆਸੀ ਦਾ ਚੋਗਾ ਪਹਿਨਿਆ, ਅਤੇ ਇਥੋਂ ਤਕ ਆਪਣੇ ਭਿਕਸ਼ੂਆਂ ਲਈ ਦੇਵਦਤਾ ਨਾਲੋਂ ਹੋਰ ਵੀ ਘਟ ਸਖਤ ਸਿਧਾਂਤ ਸਨ। ਦੇਵਦਤਾ ਨੇ ਸਭ ਕਿਸਮ ਦੀਆਂ ਚੀਜ਼ਾਂ ਦੀ ਕੋਸ਼ਿਸ਼ ਕੀਤੀ ਬਸ ਜਿਤਣ ਲਈ, ਆਪਣੇ ਸਮੂਹ ਅੰਦਰ ਵਧੇਰੇ ਤਪਸ‌ਿਆ ਬਣਾਉਣ ਲਈ, ਤਾਂਕਿ ਲੋਕ ਸੋਚਣਗੇ, "ਓਹ, ਇਹ ਆਦਮੀ ਵਧੇਰੇ ਪਵਿਤਰ ਹੈ, ਵਧੇਰੇ ਸਖਤ, ਕਿਉਂਕਿ ਬੁਧ ਅਜ਼ੇ ਵੀ ਇਹ ਅਤੇ ਉਹ ਲਈ ਪ੍ਰਵਾਹ ਕਰਦਾ ਹੈ।"

ਬੁਧ ਨੇ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕੀਤੀ! ਉਹ ਕਾਹਦੇ ਲਈ ਕਿਸੇ ਚੀਜ਼ ਲਈ ਪ੍ਰਵਾਹ ਕਰੇਗਾ ਜਦੋਂ ਪਹਿਲੇ ਹੀ ਉਸ ਨੇ ਆਪਣੀ ਅਮੀਰੀ, ਐਸ਼ੋ-ਆਰਾਮ ਅਤੇ ਭਵਿਖ ਦੇ ਰਾਜ ਨੂੰ ਤਿਆਗ ਦਿਤਾ ਸੀ। ਬੁਧ ਇਹ ਅਜ਼ੇ ਵੀ ਕਿਉਂ ਚਾਹੇਗਾ? ਭਾਵੇਂ ਜੇਕਰ ਉਹ ਚਾਹੁੰਦਾ ਵੀ, ਉਹ ਆਪਣੇ ਰਾਜ ਵਲ ਵਾਪਸ ਜਾ ਸਕਦਾ ਸੀ ਅਤੇ ਉਸ ਦੇ ਪਿਤਾ ਨੇ ਉਸ ਨੂੰ ਹਰ ਚੀਜ਼ ਦੇਣੀ ਸੀ। ਪਰ ਨਹੀਂ, ਉਹ ਆਪਣੇ ਪਿਤਾ ਨੂੰ ਕੇਵਲ ਕਦੇ ਕਦਾਂਈ ਮਿਲਣ ਜਾਂਦਾ ਸੀ, ਉਸ ਨੂੰ ਕੁਝ ਚੀਜ਼ ਸਿਖਾਉਣ ਲਈ। ਅਤੇ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ, ਉਸ ਨੂੰ ਪੁਤਰ ਦੀ ਵਫਾਦਾਰ ਜੁੰਮੇਵਾਰੀ ਨਿਭਾਉਣੀ ਪਈ। ਉਹ ਕਿਤਨਾ ਨਿਮਰ ਸੀ। ਪਰ ਫਿਰ ਉਹ ਸਿਰਫ ਬਾਹਰੋਂ ਦੇਖਦੇ ਕਿਉਂਕਿ ਉਨਾਂ ਕੋਲ ਅੰਦਰ ਕੋਈ ਪਵਿਤਰ ਅਨੁਭਵ ਨਹੀਂ ਸਨ। ਇਸੇ ਕਰਕੇ। ਇਹ ਨਹੀਂ ਜਿਵੇਂ ਹਰ ਇਕ ਜਿਹੜਾ ਸਮਾਨ ਅਧਿਆਪਕ ਕੋਲ ਜਾਂਦਾ ਹੈ ਉਸ ਨੂੰ ਸਮਾਨ ਗਿਆਨ ਪ੍ਰਾਪਤੀ ਹੋਵੇਗੀ, ਸਮਾਨ ਪ੍ਰਾਪਤੀ ਦਾ ਪਧਰ। ਨਹੀਂ, ਨਹੀਂ। ਕਈ ਇਥੋਂ ਤਕ ਅਜ਼ੇ ਵੀ ਸ਼ੈਤਾਨ ਦੇ ਪਧਰ ਤੇ ਹਨ, ਕਿਉਂਕਿ ਇਸੇ ਕਰਕੇ ਉਹ ਉਥੇ ਆਏ - ਬਸ ਅਧਿਆਪਕ, ਗੁਰੂ ਲਈ ਸਮਸ‌ਿਆ ਪੈਦਾ ਕਰਨ ਲਈ। ਬਸ ਜਿਵੇਂ ਦੇਵਦਤਾ, ਜਾਂ ਇਸਾਈ ਧਰਮ ਵਿਚ ਭਗਵਾਨ ਈਸਾ ਦੇ ਅਧੀਨ ਜੂਡਾਹ ਦੀ ਤਰਾਂ।

ਕਾਰਣ ਜਿਸ ਕਰਕੇ ਚੰਗੇ ਭਿਕਸ਼ੂ, ਚੰਗੇ ਪਾਦਰੀ, ਪਵਿਤਰ ਭਿਕਸ਼ੂ ਜਾਂ ਪਵਿਤਰ ਗੁਰੂਆਂ ਨੂੰ ਇਥੋਂ ਤਕ ਹੋਰ ਬਦਨਾਮ ਕੀਤਾ ਜਾਂਦਾ, ਵਧੇਰੇ ਨਿਰਾਦਰੀ ਕੀਤੀ ਜਾਂਦੀ, ਵਧੇਰੇ ਨਫਰਤ ਅਤੇ ਵਧੇਰੇ ਖਤਰੇ ਵਿਚ ਪਾਇਆ ਜਾਂਦਾ ਇਸ ਕਰਕੇ ਹੈ ਕਿਉਂਕਿ ਮਾੜੇ ਭਿਕਸ਼ੂ, ਮਾੜੇ ਪਾਦਰੀ ਸਿਰਫ ਬਸ ਚਿੰਤਾ ਕਰਦੇ ਹਨ ਕਿ ਇਹ ਗੁਰੂ ਉਨਾਂ ਦੇ ਅਨੁਯਾਈਆਂ ਨੂੰ ਲੈ ਜਾਵੇਗਾ; ਫਿਰ ਉਨਾਂ ਕੋਲ ਕੁਝ ਖਾਣ ਲਈ ਨਹੀਂ ਹੋਵੇਗਾ, ਅਤੇ ਕੋਈ ਵੀ ਨਹੀਂ ਆ ਕੇ ਉਨਾਂ ਨੂੰ ਭੇਟਾਵਾਂ ਦੇਵੇਗਾ। ਉਨਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਇਸ ਸੰਸਾਰ ਵਿਚ, ਉਥੇ ਹਮੇਸ਼ਾਂ ਅਗਿਆਨੀ ਲੋਕ ਹੋਣਗੇ ਜਿਹੜੇ ਮਾੜੇ ਭਿਕਸ਼ੂਆਂ, ਮਾੜੀਆਂ ਭਿਕਸ਼ਣੀਆਂ ਦਾ ਅਨੁਸਰਨ ਕਰਨਗੇ। ਜਾਂ ਕਿਉਂਕਿ ਇਹ ਭਿਕਸ਼ੂ ਅਤੇ ਭਿਕਸ਼ਣੀਆਂ ਜਾਂ ਪਾਦਰੀ ਵੀ ਦੁਸ਼ਟ ਪੁਨਰ ਜਨਮ ਹੈ, ਲੋਕ ਜਿਹੜੇ ਦੁਸ਼ਟ ਜਾਂ ‌ਅਗਿਆਨੀ ਵੀ ਹਨ ਕਿਵੇਂ ਵੀ ਉਨਾਂ ਦਾ ਅਨੁਸਰਨ ਕਰਨਗੇ।

"ਸਦਮਾਜਨਕ ਖਬਰਾਂ" ਵਿਚੋਂ ਅੰਸ਼ ਯੂਆ ਥੇ?!? (ਹਹ, ਅਧਿਆਪਕ?!?) ਲੋਕ ਸਿਰ ਤੇ sh*t ਕਰਦੇ ਹਨ, ਸਿਰ ਤੇ sh*t ਕਰਦੇ, ਬੁਧ ਧਰਮ ਦੇ ਸਿਰ ਤੇ sh*t ਕਰਦੇ, ਭਿਕਸ਼ੂਆਂ ਅਤੇ ਭਿਕਸ਼ਣੀਆਂ ਦੇ ਸਿਰਾਂ ਤੇ sh*t ਕਰਦੇ, ਅਤੇ ਬੁਧ ਧਰਮ ਦੇ ਅਭਿਆਸ ਅਤੇ ਅਧਿਐਨ ਤੇ sh*t ਕਰਦੇ।

ਉਥੇ ਹਮੇਸ਼ਾਂ ਕੁਝ ਚੀਜ਼ ਹੋਵੇਗੀ ਕੋਈ ਵੀ ਭਿਕਸ਼ੂਆਂ ਜਾਂ ਪਾਦਰੀਆਂ ਲਈ ਤਾਂਕਿ ਜਿੰਦਾ ਰਹਿ ਸਕਣ। ਇਹੀ ਹੈ ਬਸ ਕਿ ਤੁਹਾਨੂੰ ਅਸਧਾਰਨ ਚੀਜ਼ਾਂ ਦੀ ਜਾਂ ਵਧੇਰੇ ਅਮੀਰੀ ਜਾਂ ਐਸ਼ੋ-ਆਰਾਮ ਦੀ ਮੰਗ ਨਹੀਂ ਕਰਨੀ ਚਾਹੀਦੀ। ਫਿਰ ਤੁਸੀਂ ਹਮੇਸ਼ਾਂ ਜਿੰਦਾ ਰਹਿ ਸਕਦੇ ਹੋ। ਤੁਹਾਨੂੰ ਇਹਦੇ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ। ਕਿਤਨੇ ਭਿਕਸ਼ੂ ਅਤੇ ਭਿਕਸ਼ਣੀਆਂ ਜੰਗਲ ਵਿਚ ਰਹਿੰਦੇ ਹਨ, ਵਡੇ ਪਹਾੜਾਂ ਵਿਚ? ਅਤੇ ਉਹ ਦਿਨ ਰਾਤ ਅਭਿਆਸ ਕਰਦੇ ਹਨ। ਉਹ ਅਜ਼ੇ ਵੀ ਠੀਕ ਹਨ! ਅਤੇ ਨਾਲੇ, ਸਿਰਫ ਇਹੀ ਨਹੀਂ, ਪਰ ਮਾੜੇ ਭਿਕਸ਼ੂ, ਪਾਦਰੀ, ਅਤੇ ਦੂਜੇ ਆਮ ਲੋਕ ਵੀ ਸ਼ਾਇਦ ਦਾਨਵਾਂ ਦੁਆਰਾ ਭੂਤ-ਗ੍ਰਸਿਤ ਕੀਤੇ ਜਾ ਰਹੇ ਹਨ, ਸੋ ਉਹ ਅਸਲੀ ਚੀਜ਼ ਬਾਰੇ ਹੋਰ ਨਹੀਂ ਜਾਣ ਸਕਦੇ। ਸੋ ਉਹ ਹਮੇਸ਼ਾਂ ਕਿਸੇ ਹੋਰ ਵਿਆਕਤੀ ਨੂੰ ਲੜਨ ਲਈ ਭੜਕਾਉਂਦੇ ਹਨ। ਉਹ ਇਹ ਪਸੰਦ ਕਰਦੇ ਹਨ। ਉਨਾਂ ਅੰਦਰ ਭੂਤਾਂ ਦੇ ਪ੍ਰਭਾਵ ਤੋਂ, ਜਾਂ ਆਪਣੇ ਆਵਦੇ ਕਿਰਦਾਰ ਵਿਚ ਇਸ ਤਰਾਂ ਦੀ ਹਮਲਾਵਰਤਾ ਹੈ। ਅਤੇ ਦੂਜੇ ਸ਼ਾਇਦ ਵਧੇਰੇ ਚੁਪ ਹੋਣ, ਪਰ ਉਹ ਮਸ਼ਹੂਰ ਨੂੰ, ਪਵਿਤਰ ਭਿਕਸ਼ੂਆਂ ਜਾਂ ਸਤਿਗੁਰੂਆਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਹ ਉਨਾਂ ਨੂੰ ਛੋਟਾ ਮਹਿਸੂਸ ਕਰਾਉਂਦਾ ਹੈ।

ਇਹ ਨਹੀਂ ਕਿ ਸਤਿਗੁਰੂ ਜਾ ਕੇ ਅਤੇ ਉਨਾਂ ਨਾਲ ਝਗੜਾ ਕਰਦੇ ਹਨ ਜਾਂ ਉਨਾਂ ਨਾਲ ਕੋਈ ਚੀਜ਼ ਕਰਦੇ ਹਨ; ਉਹ ਇਥੋਂ ਤਕ ਉਨਾਂ ਨੂੰ ਜਾਣਦੇ ਵੀ ਨਹੀਂ ਹਨ। ਪਟ ਸੁਹ ਦੂਰੋਂ ਹੀ ਗੈਰਹਾਜ਼ਰੀ ਵਿਚ ਜਾਂ ਉਨਾਂ ਦੀ ਪਿਠ ਪਿਛੇ ਨਿੰਦ‌ਿਆ ਕਰਦੇ ਹਨ ਜਾਂ ਕੁਝ ਵੀ, ਅਤੇ ਬਸ ਉਨਾਂ ਬਾਰੇ ਸਭ ਮਾਰੀਆਂ ਚੀਜ਼ਾਂ ਫੈਲਾਉਂਦੇ ਹਨ। ਕਿਉਂਕਿ ਉਹ ਛੋਟੇ ਮਹਿਸੂਸ ਕਰਦੇ ਹਨ; ਉਹ ਘਟੀਆ ਮਹਿਸੂਸ ਕਰਦੇ ਹਨ; ਉਹ ਚਿੰਤਾ ਮਹਿਸੂਸ ਕਰਦੇ ਹਨ ਕਿ ਇਹ ਪਵਿਤਰ ਗੁਰੂ ਜਾਂ ਚੰਗੇ ਭਿਕਸ਼ੂ ਇਹ ਸਪਸ਼ਟ, ਸਾਫ ਸਪਸ਼ਟ ਕਰ ਦੇਣਗੇ ਕਿ ਉਹ ਖੁਦ ਆਪ ਮਾੜੇ ਹਨ। ਸੋ ਉਹ ਇਨਾਂ ਪਵਿਤਰ ਭਿਕਸ਼ੂਆਂ ਬਾਰੇ ਚਿੰਤਾ ਕਰਦੇ ਹਨ। ਅਤੇ ਇਸੇ ਕਰਕੇ ਉਹ ਉਨਾਂ ਨਾਲ ਨਫਰਤ ਕਰਦੇ ਹਨ ਅਤੇ ਉਹ ਸਭ ਕਿਸਮ ਦੀਆਂ ਚੀਜ਼ਾਂ ਕਰਦੇ ਹਨ ਤਾਂਕਿ ਉਨਾਂ ਨੂੰ ਖਤਮ ਕਰ ਸਕਣ ਜਾਂ ਉਨਾਂ ਨੂੰ ਵਿਗਾੜ ਦੇਣ ਲਈ, ਅਤੇ ਵਫਾਦਾਰੀਆਂ ਨੂੰ ਉਲਝਾਉਣ ਲਈ ਜਿਹੜੇ ਗਿਆਨ ਪ੍ਰਾਪਤੀ ਅਤੇ ਮੁਕਤੀ ਲਈ ਅਸਲੀ ਸਤਿਗੁਰੂ ਨੂੰ ਲਭਣਾ ਚਾਹੁੰਦੇ ਹਨ। ਇਹੀ ਗਲ ਹੈ।

ਸੋ, ਮਸ਼ਹੂਰ , ਪਵਿਤਰ ਹੋਣਾ, ਇਹ ਤੁਹਾਡੇ ਲਈ ਇਕ ਨਕਲੀ ਗੁਰੂ ਜਾਂ ਮਾੜੇ ਭਿਕਸ਼ੂਆਂ ਅਤੇ ਭਿਕਸ਼ਣੀਆਂ ਨਾਲੋਂ ਬਿਹਤਰ ਹੋਣ ਦੀ ਬਿਲਕੁਲ ਗਰੰਟੀ ਨਹੀਂ ਕਰਦਾ। ਇਹੀ ਹੈ ਬਸ ਜੋ ਵੀ ਤੁਸੀਂ ਦੂਜਿਆਂ ਦੀ ਪ੍ਰਮਾਤਮਾ ਦੀ ਮਿਹਰ ਦੁਆਰਾ ਆਪਣੇ ਆਪ ਨੂੰ ਉਚਾ ਚੁਕਣ ਵਿਚ ਅਤੇ ਮੁਕਤ ਹੋਣ ਵਿਚ ਮਦਦ ਕਰ ਸਕਦੇ ਹੋ ਅਤੇ ਅਸਲੀ ਰਾਜ ਨੂੰ ਘਰ ਨੂੰ ਵਾਪਸ ਜਾਣ ਵਿਚ. ਅਸਲੀ ਘਰ ਨੂੰ, ਫਿਰ ਤੁਸੀਂ ਬਸ ਇਹ ਕਰੋ। ਬਸ ਇਹੀ ਹੈ।

ਅਤੇ ਭਗਵਾਨ ਈਸਾ ਜਾਣਦੇ ਸਨ ਕਿ ਉਨਾਂ ਨੂੰ ਸਲੀਬ ਉਤੇ ਟੰਗ‌ਿਆ ਜਾਣਾ ਸੀ; ਉਹ ਅਜ਼ੇ ਵੀ ਥਲੇ ਬੇਰਹਿਮ ਸੰਸਾਰ ਨੂੰ ਗਏ, ਅਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਦੇਖਿਆ, ਇਸੇ ਕਰਕੇ ਉਨਾਂ ਦੇ ਜੀਵਨਕਾਲ ਵਿਚ ਬਹੁਤ ਸਾਰੇ ਲੋਕ ਸੰਤਪੁਣੇ ਵਿਚ ਉਚਾ ਚੁਕੇ ਗਏ ਸਨ। ਅਤੇ ਅਜ ਤਕ, ਉਨਾਂ ਦਾ ਪ੍ਰਭਾਵ, ਉਨਾਂ ਦੀ ਸਿਖਿਆ ਅਜ਼ੇ ਜਾਰੀ ਹੈ। ਬਿਲੀਅਨਾਂ ਦੀ ਗਿਣਤੀ ਵਿਚ ਲੋਕ ਭਗਵਾਨ ਈਸਾ ਦਾ ਅਨੁਸਰਨ ਕਰਦੇ ਹਨ - ਮੇਰਾ ਭਾਵ ਹੈ, ਭਾਵੇਂ ਜੇਕਰ ਉਹ ਸਚਮੁਚ ਸੰਜੀਦਾ ਨਹੀ, ਉਹ ਉਨਾਂ ਦਾ ਸਤਿਕਾਰ ਕਰਦੇ ਅਤੇ ਉਨਾਂ ਦਾ ਅਨੁਸਰਨ ਕਰਦੇ ਹਨ। ਅਤੇ ਉਹ ਜਾਣਦੇ ਹਨ ਕਿ ਉਨਾਂ ਦੀ ਸਿਖਿਆ ਸਹੀ ਹੈ, ਭਾਵੇਂ ਜੇਕਰ ਉਹ ਅਨੁਸਰਨ ਕਰਨ ਲਈ ਮਜ਼ਬੂਤ ਨਹੀਂ ਹਨ। ਬੁਧ ਨਾਲ ਵੀ ਸਮਾਨ - ਭਾਵੇਂ ਬੁਧ ਸਰੀਰਕ ਪਧਰ ਤੇ ਇਥੇ ਹੋਰ ਮੌਜ਼ੂਦ ਨਹੀਂ ਹਨ, ਬਿਲੀਅਨਾਂ ਦੀ ਗਿਣਤੀ ਵਿਚ ਲੋਕ ਬੁਧ ਦੀ ‌ਸਿਖਿਆ ਦਾ ਅਨੁਸਰਨ ਕਰਦੇ ਹਨ। ਉਹ ਘਟੋ ਘਟ ਕੋਸਿਸ ਕਰਦੇ ਹਨ। ਕਈ ਅਨੁਸਰਨ ਕਰਦੇ ਅਤੇ ਨੈਤਿਕ ਤੌਰ ਤੇ ਫਿਟ ਬਣ ਜਾਂਦੇ, ਇਕ ਸੰਤ ਇਥੋਂ ਤਕ, ਜਾਂ ਘਟੋ ਘਟ ਚੰਗੇ ਭਿਕਸ਼ੂ ਅਤੇ ਭਿਕਸ਼ਣੀਆਂ ਜਾਂ ਚੰਗੇ ਅਨੁਯਾਈ। ਸੋ, ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ।

ਇਸ ਸੰਸਾਰ ਵਿਚ, ਸਭ ਚੀਜ਼ ਬਹੁਤ ਖਤਰਨਾਕ ਹੈ, ਖਾਸ ਕਰਕਟੇ ਜੇਕਰ ਤੁਸੀਂ ਮਸ਼ਹੂਰ ਹੋ ਬਹੁਤ ਸਾਰੇ ਲੋਕਾਂ ਰਾਹੀਂ ਪਿਆਰ ਕੀਤਾ ਜਾਂਦਾ ਹੈ। ਫਿਰ ਤੁਹਾਨੂੰ ਸਾਰਾ ਸਮਾਂ ਸਾਵਧਾਨ ਰਹਿਣਾ ਜ਼ਰੂਰੀ ਹੈ। ਫਿਰ ਵੀ, ਤੁਸੀਂ ਕਦੇ ਨਹੀਂ ਜਾਣ ਸਕਦੇ ਜੇਕਰ ਤੁਸੀਂ ਸੁਰਖਿਅਤ ਹੋ। ਇਹ ਬਸ ਮਨੁਖੀ ਸੁਭਾਅ ਹੈ ਕਿ ਉਹ ਈਰਖਾ ਕਰਦੇ ਹਨ। ਅਤੇ ਜਦੋਂ ਉਹ ਮਹਿਸੂਸ ਕਰਦੇ ਹਨ ਉਨਾਂ ਨੂੰ ਆਪਣੀ ਪ੍ਰਸਿਧੀ ਜਾਂ ਆਪਣਾ ਗੁਆ ਲੈਣ ਦੀ ਧਮਕੀ ਦਿਤੀ ਜਾਂਦੀ ਹੈ, ਫਿਰ ਉਹ ਹੋਰ ਹਮਲਾਵਰ ਬਣਦੇ ਹਨ, ਅਤੇ ਤੁਸੀਂ ਖਤਰੇ ਵਿਚ ਹੋ ਸਕਦੇ ਹੋ।

ਬਹੁਤ ਸਾਰੇ ਸਤਿਗੁਰੂਾਂ ਦੀ ਮੌਤ ਹੋ ਗਈ। ਬਸ ਕਾਹਦੇ ਲਈ? ਉਨਾਂ ਨੇ ਕੋਈ ਚੀਜ਼ ਗਲਤ ਨਹੀਂ ਕੀਤੀ ਸੀ - ਬਸ ਦੂ‌ਜਿਆਂ ਦੀ ਮਦਦ ਕਰਦੇ ਸਮਾਜ਼ ਨੂੰ ਇਕ ਵਧੇਰੇ ਸਾਫ, ਪਵਿਤਰ ਜਗਾ ਬਨਾਉਣ ਲਈ, ਸੰਸਾਰ ਨੂੰ ਵਧੇਰੇ ਰਹਿਣਯੋਗ ਬਨਾਉਣ ਲਈ। ਪਰ ਉਹ ਮਰ ਗਏ ਕਿਵੇਂ ਵੀ। ਇਥੋਂ ਤਕ ਸੰਸਾਰ ਦੇ ਕੁਝ ਛੋਟੇ ਜਿਹੇ ਕੋਨੇ ਵਿਚ, ਔ ਲੈਕ (ਵੀਐਤਨਾਮ) ਵਿਚ, ਪਿਛੇ ਜਿਹੇ, ਦੋ ਜਾਂ ਤਿੰਨ ਗੁਰੂ ਗਾਇਬ ਹੋ ਗਏ ਸਨ। ਉਹ ਜਿਨਾਂ ਨੂੰ ਮੈਂ ਯਾਦ ਕਰ ਸਕਦੀ ਗੁਰੂ ਹਯੂਨ ਫੂ ਸੋ ਅਤੇ ਗੁਰੂ ਮਿੰਨ ਡਾਂਗ ਕੁਆਂਗ ਹਨ। ਉਹ ਦੋਨੋਂ ਪਵਿਤਰ ਵਿਆਕਤੀ ਸਨ, ਅਸਵਾਰਥੀ ਤੌਰ ਤੇ ਸਾਰਾ ਸਮਾਂ ਕੁਰਬਾਨੀ ਕਰ ਰਹੇ ਬਸ ਲੋਕਾਂ ਨੂੰ ਚੰਗੀਆਂ ਚੀਜ਼ਾਂ ਸਿਖਾਉਣ ਲਈ ਅਤੇ ਬਸ ਬੁਧਾਂ ਦਾ ਅਨੁਸਰਨ ਕਰਨ ਦੀ ਕੋਸ਼ਿਸ਼ ਕਰਦੇ ਸਨ ਜੋ ਵੀ ਇਕ ਬੁਧ ਨੂੰ ਕਰਨਾ ਚਾਹੀਦਾ ਹੈ। ਭਾਵੇਂ ਜੇਕਜਰ ਲੋਕ ਵਿਸ਼ਵਾਸ਼ ਨਾ ਕਰਦੇ ਹੋਣ ਕਿ ਇਹਨਾਂ ਦੋਨੋਂ ਸੰਤ ਸੰਤ ਸਨ ਜਾਂ ਬੋਧੀਸਤਵਾ ਜਾਂ ਬੁਧ ਸਨ, ਘਟੋ ਘਟ ਉਹ ਦੇਖ ਸਕਦੇ ਕਿ ਉਨਾਂ ਨੇ ਕੋਈ ਚੀਜ਼ ਗਲਤ ਨਹੀਂ ਕੀਤੀ ਸੀ। ਉਨਾਂ ਨੇ ਸਿਰਫ ਚੰਗਾ ਹੀ ਕੀਤਾ ਸੀ। ਪਰ ਫਿਰ ਵੀ, ਉਥੇ ਕੁਝ ਕਿਤੇ ਲੀਕ ਹੋ ਗਏ ਕਿਸੇ ਜਗਾ ਅਤੇ ਕਿਤੇ ਛਿਪੇ ਜਿਨਾਂ ਨੇ ਉਨਾਂ ਨੂੰ ਮਾਰ ਦਿਤਾ, ਉਨਾਂ ਨੂੰ ਅਲੋਪ ਕਰ ਦਿਤਾ, ਕੋਈ ਨਿਸ਼ਾਨੀ ਨਹੀਂ । ਉਨਾਂ ਨੂੰ ਕੋਈ ਲਭ ਨਹੀਂ ਸਕਦਾ। ਕੋਈ ਨਹੀਂ ਜਾਣਦਾ ਕਿਉਂ।

ਅਤੇ ਸਾਨੂੰ ਯਾਦ ਵੀ ਹੈ ਗੁਰੂ ਨਗੂਯਨ ਥਾਨ ਨਾਮ, ਨਾਮ ਕੁਓਕ ਫਾਟ ਦੇ ਬਾਨੀ, ਨਾਮ ਕੁਓਕ ਬੁਧ ਧਰਮ ਦੇ, ਜਾਂ ਕੋਕੋਨਟ, ਨਾਰੀਅਲ ਬੁਧ ਧਰਮ ਦੇ ਬਾਨੀ। ਉਨਾਂ ਨੂੰ ਵੀ ਬਿਨਾਂ ਕਿਸੇ ਕਾਰਨ ਦੇ ਮਾਰ‌ਿਆ ਗਿਆ ਹੈ - ਸਚਮੁਚ ਕੋਈ ਚੀਜ਼ ਵੀ ਨਹੀਂ ਜੋ ਉਸ ਦੇ ਮਾਰੇ ਜਾਣ ਦਾ ਇਕ ਕਾਰਨ ਹੈ। ਉਹ ਸਿਰਫ ਆਪਣੇ ਦੇਸ਼ ਦੇ ਲੋਕਾਂ ਲਈ ਸ਼ਾਂਤੀ ਦੀ ਮੰਗ ਕਰ ਰਿਹਾ ਸੀ। ਉਹ ਬਸ ਲੋਕਾਂ ਨੂੰ ਬੇਵਜ਼ਾ ਮਰਦੇ ਹੋਏ, ਬੇਰਹਿਮੀ ਅਤੇ ਬੇਲੋੜਾ ਮਰਦੇ ਦੇਖਣ ਨਾਲ ਦੁਖੀ ਸੀ। ਸੋ ਤੁਸੀਂ ਦੇਖ ਸਕਦੇ ਹੋ ਕਾਰਨ ਜਿਸ ਕਰਕੇ ਤਿੰਨ ਗੁਰੂਆਂ ਨੂੰ ਮਾਰ‌ਿਆ ਗਿਆ - ਜਾਂ ਤਾਂ ਗੁਪਤ ਵਿਚ, ਜਿਵੇਂ ਗੁਰੂ ਨਗੂਯਨ ਥਾਨ ਨਾਮ ਦੇ ਮਾਮਲੇ ਵਿਚ, ਜਾਂ ਖੁਲੇਆਮ ਉਨਾਂ ਦੇ ਕੁਝ ਪੈਰੋਕਾਰਾਂ ਦੇ ਸਾਹਮੁਣੇ।

"ਪੂਜਨੀਕ ਨਾਰੀਅਲ ਭਿਕਸ਼ੂ - ਇਕ ਵਿਲਖਣ ਭਿਕਸ਼ੂ ਦੀ ਇਕ ਬੇਚੈਨੀ ਵਾਲੀ ਜਿੰਦਗੀ" ਵਿਚੋਂ ਅੰਸ਼ ਪੂਜਨੀਕ ਨਾਰੀਅਲ ਭਿਕਸ਼ੂ ਦਾ ਸਾਹਸੀ ਜੀਵਨ : ਨਾਰੀਅਲ ਭਿਕਸ਼ੂ ਨੇ ਯੂਐਸ ਰਾਸ਼ਟਰਪਤੀ ਨੂੰ ਨਾਰੀਅਲ ਭੇਟ ਕੀਤਾ ਕਿਉਂਕਿ, ਜੇਕਰ ਤੁਸੀਂ ਧਿਆਨ ਨਾਲ ਦੇਖਦੇ ਹੋ, ਤੁਸੀਂ ਇਸ ਉਤੇ ਇਕ ਸ਼ਾਂਤੀ ਦਾ ਪ੍ਰਤੀਕ ਦੇਖੋਂਗੇ। ਪਤਰ ਜੋ ਨਾਰੀਅਲ ਭਿਕਸ਼ੂ ਨੇ ਅਮਰੀਕੀ ਰਾਸ਼ਟਰਪਤੀ ਨੂੰ ਭੇਜਿਆ ਸੀ ਇਕ ਪਟੀਸ਼ਨ ਸੀ। ਉਹ ਚਾਹੁੰਦਾ ਸੀ ਰਾਸ਼ਟਰਪਤੀ ਲਿੰਡਨ ਬੀ. ਜੌਨਸਨ ਉਸ ਨੂੰ 20 ਵਿਸ਼ਾਲ ਆਵਾਜਾਈ ਦੇ ਜਹਾਜ਼ ਉਧਾਰਾ ਦੇਵੇ ਉਸ ਨੂੰ ਅਤੇ ਉਸ ਦੇ ਪੈਰੋਕਾਰਾਂ ਨੂੰ ਲਿਜਾਣ ਲਈ, ਨਾਲ ਹੀ ਸਪਲਾਈ ਦੇ ਨਾਲ, ਉਧਾਰਾ ਦੇਵੇ, ਗੈਰ-ਸੈਨਿਕ ਖੇਤਰ ਨੂੰ ਜਾਣ ਲਈ 17ਵੇਂ ਪੈਰੇਰਲ ਤੇ ਜਿਸ ਨੇ ਉਸ ਸਮੇਂ ਵੀਐਤਨਾਮ ਨੂੰ ਦੋ ਵਿਰੋਧੀ ਪਖ ਵਿਚ ਵੰਡ‌ਿਆ ਹੋਇਆ ਸੀ। ਉਥੇ, ਉਹ ਐਨ ਬੈਨ ਹਾਏ ਨਦੀ ਦੇ ਵਿਚਕਾਰ ਇਕ ਪ੍ਰਾਰਥਨਾ ਦਾ ਮੰਡਪ ਸਥਾਪਿਤ ਕਰਨਗੇ। ਉਹ ਉਥੇ ਬੈਠੇਗਾ, ਬਿਨਾਂ ਖਾਣ ਜਾਂ ਪੀਣ ਦੇ ਸਤ ਦਿਨਾਂ ਲਈ ਪ੍ਰਾਰਥਨਾ ਕਰੇਗਾ। ਦੋ ਨਦੀਆਂ ਦੇ ਕੰਢ‌ਿਆਂ ਤੇ, 300 ਭਿਕਸ਼ੂ ਦੋਨੋਂ ਪਾਸੇ ਉਸ ਨਾਲ ਮਿਲਕੇ ਪ੍ਰਾਰਥਨਾ ਕਰਨਗੇ। ਉਸ ਨੇ ਰਾਸ਼ਟਰਪਤੀ ਲਿੰਡਨ ਬੀ.ਜੌਨਸਨ ਨੂੰ ਭਰੋਸਾ ਦਿਤਾ ਕਿ ਇਹ ਯੋਜਨਾ ਵੀਐਤਨਾਮ ਨੂੰ ਸ਼ਾਂਤੀ ਲਿਆਵੇਗੀ। ਕੋਈ ਨਹੀਂ ਜਾਣਦੇ ਜੇਕਰ ਚਿਠੀ ਕਦੇ ਰਾਸ਼ਟਰਪਤੀ ਜੌਨਸਨ ਦੇ ਹਥਾਂ ਵਿਚ ਪਹੁੰਚੀ ਸੀ ਜਾਂ ਨਹੀਂ, ਪਰ ਹਰ ਇਕ ਜਾਣਦਾ ਸੀ ਕਿ ਪੂਜਨੀਕ ਨਾਰੀਅਲ ਭਿਕਸ਼ੂ ਨੇ ਵੀਐਤਨਾਮ ਨੂੰ ਸ਼ਾਂਤੀ ਲਿਆਉਣ ਦੇ ਆਪਣੇ ਸੁਪਨੇ ਤੇ ਕਦੇ ਹਾਰ ਨਹੀਂ ਮੰਨੀ ਸੀ।

ਕਾਨੂੰਨ ਅਖਬਾਰ ਦੇ ਅਨੁਸਾਰ, (1975) ਤੋਂ ਬਾਅਦ, ਸਰਕਾਰ ਨੇ ਨਾਰੀਅਲ ਭਿਕਸ਼ੂ ਨੂੰ ਆਪਣੇ ਧਰਮ ਦਾ ਅਭਿਆਸ ਕਰਨ ਲਈ ਹੋਰ ਆਗਿਆ ਨਹੀਂ ਦਿਤੀ ਸੀ। ਕੁਝ ਸਮੇਂ ਬਾਅਦ, ਉਸ ਨੇ ਦੇਸ਼ ਤੋਂ ਬਚਣ ਲਈ ਕੋਸ਼ਿਸ਼ ਕੀਤੀ ਸੀ, ਪਰ ਗ੍ਰਿਫਤਾਰ ਕੀਤਾ ਗਿਆ ਸੀ। ਇਹ 1985 ਤਕ ਸੀ ਜਦੋਂ ਅਧਿਕਾਰੀਆਂ ਨੇ ਭਿਕਸ਼ੂ ਨੂੰ ਘਰ ਨੂੰ ਵਾਪਸ ਆਉਣ ਦੀ ਇਜਾਜ਼ਤ ਦਿਤੀ। ਉਸ ਸਮੇਂ, ਉਸਦਾ ਵਜ਼ਨ 40 ਕਿਲੋਗਰਾਮ ਤੋਂ ਘਟ ਸੀ। ਮਈ 1990 ਵਿਚ, ਉਸ ਦੇ ਪੈਰੋਕਾਰਾਂ ਦੇ ਉਸ ਨੂੰ ਗੁਪਤ ਰੂਪ ਵਿਚ ਤੀਐਨ ਗਿਆਂਗ ਸੂਬੇ ਵਿਚ ਉਸ ਦੇ ਅਨੁਯਾਈਆਂ ਵਿਚੋਂ ਇਕ ਦੇ ਘਰ ਵਿਚ ਪਨਾਹ ਲੈਣ ਲਈ ਲਿਆਉਣ ਤੋਂ ਬਾਅਦ, ਪੁਲੀਸ ਉਸ ਨੂੰ ਉਥੇ ਲਭਣ ਆਈ। ਇਹ ਅਸਪਸ਼ਟ ਹੈ ਕਿਵੇਂ ਦੋਵਾਂ ਧਿਰਾਂ ਵਿਚਕਾਰ ਟਕਰਾਅ ਹੋਇਆ ਸੀ, ਪਰ ਉਹ ਜੋ ਮਰ ਗਿਆ ਨਾਰੀਅਲ ਭਿਕਸ਼ੂ ਸੀ।

ਕਤਲ ਕੇਸ ਤੋਂ ਬਾਅਦ, ਬੈਨ ਟ੍ਰੇਅ ਸੂਬੇ ਦੀ ਲੋਕ ਅਦਾਲਤ ਨੇ ਉਸ ਦੇ ਪੈਰੋਕਾਰਾਂ ਨੂੰ ਡਿਊਟੀ ਉਤੇ ਅਧਿਕਾਰੀਆਂ ਨਾਲ ਵਿਰੋਧ ਕਰਨ ਦੇ ਦੋਸ਼ਾਂ ਤੇ ਮੁਕਦਮਾ ਕੀਤਾ ਗੰਭੀਰ ਸਜ਼ਾਵਾਂ ਦੇ ਨਾਲ। ਇਸ ਕੇਸ ਦਾ ਵੇਰਵਾ ਨਾਲ ਹੀ ਨਾਰੀਅਲ ਭਿਕਸ਼ੂ ਦੀ ਮੌਤ ਰਾਜ ਮੀਡੀਆ ਦੁਆਰਾ ਵਿਆਪਕ ਤੌਰ ਤੇ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਸੀ। ਜੌਹਨ ਸਟੇਨਬੈਕ ਨੇ ਆਪਣੇ ਬਿਰਤਾਂਤ ਵਿਚ ਲਿਖਿਆ: "ਆਖਰੀ ਵਾਰ ਮੈਂ ਨਾਰੀਅਲ ਭਿਕਸ਼ੂ ਨੂੰ ਦੇਖਿਆ ਸੀ, ਅਸੀਂ ਅਲਵਿਦਾ ਨਹੀਂ ਕਿਹਾ। ਉਸ ਪਲ, ਉਸ ਨੇ ਆਪਣੀ ਅਖ ਤੋਂ ਇਕ ਦੁਰਲਭ ਹੰਝੂ ਪੂੰਝਿਆ, ਪਰ ਫਿਰ ਉਹ ਫਿਰ ਮੁਸਕੁਰਾਇਆ, ਅਤੇ ਉਸ ਨੇ ਆਪਣਾ ਹਥ ਉਭਾਰਿਆ ਅਸਮਾਨ ਵਲ ਇਸ਼ਾਰਾ ਕਰਦੇ ਹੋਏ ਜਿਥੇ ਉਹ ਰਹਿੰਦਾ ਸੀ।"

ਇਹ ਨੂੰ ਹਰ ਇਕ ਨੂੰ ਡਰਾਉਣਾ ਚਾਹੀਦਾ ਹੈ ਜਿਹੜਾ ਸਚੀ, ਪਵਿਤਰ ਅਤੇ ਨੇਕ ਸਿਖਿਆ ਨਾਲ ਸਚਮੁਚ ਚੰਗੀਆਂ ਚੀਜ਼ਾਂ ਕਰ ਰਿਹਾ ਹੈ, ਜਾਂ ਸੰਸਾਰੀ ਲੋਕਾਂ ਨੂੰ ਪਿਆਰ ਕਰਦਾ ਹੈ, ਅਤੇ ਉਨਾਂ ਦੀ ਰਖਿਆ ਜਾਂ ਉਨਾਂ ਦੀਆਂ ਆਤਮਾਵਾਂ ਨੂੰ ਮੁਕਤ ਕਰਨ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ।

Photo Caption: ਸੋਹਣੇ ਸਵਾਗਤ ਦੇ ਨਾਲ ਚੰਗੇ ਗੁਆਂਢੀਆਂ ਤਕ ਪਹੁੰਚਣਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/10)