ਖੋਜ
ਪੰਜਾਬੀ
 

'ਸਾਰੇ ਬ੍ਰਹਿਮੰਡਾਂ ਨੂੰ ਮਨਜ਼ੂਰੀ, ਅਤੇ ਪ੍ਰਮਾਤਮਾ ਨੇ ਇਕ ਬੁਧ, ਸਤਿਗੁਰੂ ਨੂੰ ਅਣਗਿਣਤ ਆਤਮਾਵਾਂ ਨੂੰ ਬਚਾਉਣ ਲਈ ਸ਼ਕਤੀ ਪ੍ਰਦਾਨ ਕੀਤੀ। ਬੁਧ, ਮਹਾਨ ਸਤਿਗੁਰੂ ਸਿਰਫ ਸਿਰਲੇਖ ਹੀ ਨਹੀਂ ਹੈ!',ਦਸ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਕੋਈ ਵੀ ਪ੍ਰਸਿਧ ਲੋਕ ਹਮੇਸਾਂ ਖਤਰੇ ਵਿਚ ਹੋਣਗੇ। ਉਹ ਹਮੇਸ਼ਾਂ ਇਕ ਕਮਜ਼ੋਰ, ਘਾਇਲ ਹੋਣਯੋਗ ਅਤੇ ਖਤਰਨਾਕ ਸਥਿਤੀ ਵਿਚ ਹੋਣਗੇ। ਇਹਦੇ ਵਿਚ ਕੋਈ ਸ਼ਕ ਨਹੀ ਹੈ। ਤੁਸੀਂ ਦੋਨੋਂ ਗੁਰੂ ਹੂਇਨ ਫੂ ਸੋ ਅਤੇ ਗੁਰੂ ਮਿੰਨ ਡਾਂਗ ਕੁਆਂਗ ਬਾਰੇ ਜਾਂਚ ਕਰੋ। ਮਿੰਨ ਡਾਂਗ ਕੁਆਂਗ ਇਕ ਭਿਕਸ਼ੂ ਸੀ। ਉਹ ਬਹੁਤ ਸਾਦਗੀ ਨਾਲ ਰਹਿੰਦਾ ਸੀ। ਉਸ ਨੇ ਜੋ ਕੀਤਾ ਇਹੀ ਸੀ ਕਿ ਲੋਕਾਂ ਨੇ ਉਸ ਨੂੰ ਕਿਸੇ ਜਗਾ ਬੁਲਾਇਆ ਜਾਂਦਾ ਸੀ, ਅਤੇ ਫਿਰ ਉਹ ਉਨਾਂ ਦੇ ਨਾਲ ਗਲਾਂ ਕਰਨ ਲਈ ਉਥੇ ਚਲਾ ਜਾਂਦਾ ਸੀ। ਜਾਂ ਉਹ ਬਾਹਰ ਭੀਖ ਮੰਗਣ ਲਈ ਜਾਂਦਾ ਸੀ ਤਾਂਕਿ ਉਸ ਦੇ ਕੋਲ ਲੋਕਾਂ ਨੂੰ ਮਿਲਣ ਦਾ ਇਕ ਮੌਕਾ ਮਿਲੇ ਅਤੇ ਉਨਾਂ ਨੂੰ ਚੰਗੇ ਬਣਨ ਦੀ ਸਲਾਹ ਦੇਣ ਲਈ, ਬੁਧ ਦੀਆਂ ਸਿਖਿਆਵਾਂ ਦਾ ਅਨੁਸਰਨ ਕਰਨ ਲਈ ਤਾਂਕਿ ਉਨਾਂ ਨੂੰ ਨਰਕ ਨੂੰ ਨਾ ਜਾਣਾ ਪਵੇ।

Media Report from Đất Việt News – June 6, 2024: ਗੁਰੂ ਹੁਇੰਨ ਫੂ ਸੋ ਨੂੰ ਡੀਕਲਾਸੀਫਾਇਡ ਕੀਤਾ ਗਿਆ ਹੈ ਇਕ ਫ੍ਰੈਂਚ ਲਾਇਬਰੇਰੀ ਵਿਚ ਜੋ ਮਈ 20, 1947 ਵਿਚ ਇਕ ਨੋਟਿਸ ਰਿਕਾਰਡ ਕੀਤਾ ਗ‌ਿਆ, ਦਖਣੀ ਪ੍ਰਾਸ਼ਸਨਿਕ ਕਮੇਟੀ ਦੁਆਰਾ ਇਹ ਜਾਣਕਾਰੀ ਦਿੰਦੇ ਹੋਏ ਕਿ ਇਕ ਵਿਸ਼ੇਸ਼ ਮੁਕਦਮਾ ਪਹਿਲਾਂ ਸਥਾਪਿਤ ਕੀਤਾ ਗ‌ਿਆ ਸੀ ਅਪ੍ਰੈਲ 25, 1947 ਵਿਚ, ਜਿਸ ਨਾਲ ਪਿਤਾਮਾ ਨੂੰ ਮੌਤ ਦੀ ਸਜ਼ਾ ਦਿਤੀ ਗਈ ਸੀ ਅਤੇ ਇਹ ਸਜ਼ਾ ਨੂੰ ਤਿੰਨ ਹਫਤ‌ਿਆਂ ਬਾਅਦ ਪਾਲਣਾ ਕੀਤੀ ਗਈ ਸੀ। ਸਤਿਕਾਰਯੋਗ ਮਿੰਨ ਡਾਂਗ ਕੁਆਂਗ ਦਾ ਮਾਮਲਾ, ਹੋਰ ਵੀ ਵਧੇਰੇ ਰਹਸਮਈ ਸੀ। ਉਸ ਦੀ ਮੌਤ ਅਜ਼ ਤਕ ਇਕ ਰਹਸ ਬਣੀ ਹੋਈ ਹੈ ਕਿਉਂਕਿ ਉਸ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਗਾਇਬ ਹੋ ਗਿਆ।

"ਬਾ ਰਿਆ ਵੁੰਗ ਤਾਓ ਸੂਬੇ ਦਾ ਵੀਐਤਨਾਮੀਜ਼ ਬੋਧੀ ਕਾਰਜਕਾਰੀ ਬੋਰਡ" ਵਿਚੋਂ ਅੰਸ਼ ਸ਼ੁਕਰਵਾਰ ਦੀ ਸਵੇਰ ਨੂੰ, ਘੋੜੇ ਦੇ ਸਾਲ (1954) ਦੇ ਦੂਜੇ ਮਹੀਨੇ ਦੇ ਪਹਿਲਾ ਦਿਨ ਉਤੇ, ਪਿਤਾਮਾ ਮਿੰਨ ਡਾਂਗ ਕੁਆਂਗ ਇਕ ਚਾਰ-ਸੀਟ ਵਾਲੀ ਰੈਨੌਲਟ ਕਾਰ ਵਿਚ ਵੂਨ ਲੋਂਗ ਅਤੇ ਕਾਨ ਥੋ ਨੂੰ ਗਏ, ਜੋ ਇਕ ਅਨੁਯਾਈ ਦੁਆਰਾ ਚਲਾਈ ਗਈ (ਬਾਅਦ ਵਿਚ ਭਿਕਸ਼ੂ ਗਿਆਕ ਨਗੀਆ ਵਜੋਂ ਜਾਣਿਆ ਜਾਂਦਾ ਹੈ)। ਕਾਨ ਥੋ ਨੂੰ ਜਾਣ ਲਈ ਕਾਏ ਵੌਨ ਕਿਸ਼ਤੀ ਟਰਮੀਨਲ ਤੇ ਪਹੁੰਚਣ ਵੇਲੇ, ਦੋਵੇਂ ਵਾਹਨਾਂ ਨੂੰ ਕਾਏ ਵੋਨ ਬੇਸ ਨੂੰ ਕਮਾਂਡਰ-ਇਨ-ਚੀਫ ਟ੍ਰਾਨ ਵਾਨ ਸੋਆਏ ਨੂੰ ਕਾਰੋਬਾਰ ਤੇ ਮਿਲਣ ਲਈ ਸਦਾ ਦਿਤਾ ਗਿੳ। ਉਸ ਸਮੇਂ, ਲੋਕ ਅਕਸਰ ਇਸ ਕਮਾਂਡਰ-ਇੰਨ-ਚੀਫ ਨੂੰ ਸ੍ਰੀ ਮਾਨ ਨਾਮ ਲੁਆ ਆਖਦੇ ਸਨ। ਪਹੁੰਚਣ ਤੇ, ਪਿਤਾਮਾ ਨੂੰ ਦੋ ਮਹੀਨਿਆਂ ਤੋਂ ਵਧ ਤਕ ਕੈਦ ਕੀਤਾ ਗਿਆ ਅਤੇ ਉਸ ਤੋਂ ਬਾਅਦ, ਉਸ ਦੇ ਪੈਰੋਕਾਰ ਅਤੇ ਅਨੁਯਾਈ ਉਸ ਨੂੰ ਹੋਰ ਦੇਖਣ ਦੇ ਯੋਗ ਨਹੀਂ ਹੋਏ।

ਅਤੇ ਅਜ਼ੇ ਵੀ, ਉਥੇ ਲੋਕ ਸਨ ਜੋ ਉਨਾਂ ਤੋਂ ਈਰਖਾ ਕਰਦੇ ਸਨ ਅਤੇ ਉਨਾਂ ਨੂੰ ਕਤਲ ਕਰਦੇ ਸਨ। ਉਹ ਬਸ ਆਮ ਤੌਰ ਤੇ ਨਹੀਂ ਮਰੇ ਸੀ। ਨਹੀਂ। ਉਹ ਬਸ ਇਸ ਤਰਾਂ ਨਹੀਂ ਮਰੇ ਸੀ। ਉਨਾਂ ਨੂੰ ਕਤਲ ਕੀਤਾ ਗਿਆ ਸੀ। ਸੋ ਜੇਕਰ ਤੁਸੀਂ ਸੋਚਦੇ ਹੋ ਮੈਂ ਸੁਰਖਿਅਤ ਹਾਂ, ਕ੍ਰਿਪਾ ਕਰਕੇ... ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ।

ਹੁਣ ਤਾਂਹੀ, ਮੈਂ ਪ੍ਰਮਾਤਮਾ ਦੀ ਉਸਤਤੀ ਕਰਦੀ ਹਾਂ, ਪ੍ਰਮਾਤਮਾ ਦਾ ਹਰ ਰੋਜ਼ ਧੰਨਵਾਦ ਕਰਦੀ ਹਾਂ। ਇਹ ਨਹੀਂ ਕਿ ਮੈਂ ਪ੍ਰਵਾਹ ਕਰਦੀ ਹਾਂ। ਇਹੀ ਹੈ ਬਸ ਕਿ ਤੁਹਾਨੂੰ ਤਿਆਰ ਹੋਣਾ ਜ਼ਰੂਰੀ ਹੈ। ਸਾਨੂੰ ਸਾਰ‌ਿਆਂ ਨੂੰ ਜਾਣਾ ਪਵੇਗਾ ਜੇਕਰ ਇਹ ਸੰਸਾਰ ਖਰਾਬ ਹੋ ਜਾਵੇ, ਜਾਂ ਤਬਾਹ ਜਾਂ ਕਿਸੇ ਤਰਾਂ ਬਰਬਾਦ ਹੋ ਜਾਵੇ। ਸੋ ਤਿਆਰ ਰਹੋ। ਸੋ ਜੇ ਕਦੇ ਤੁਸੀਂ ਮਰ ਜਾਂਦੇ ਹੋ, ਇਸ ਤਰਾਂ ਨਾ ਕਰਨਾ ਜਿਵੇਂ ਤੁਸੀਂ ਅਚਾਨਕ ਹੀ ਮਰ ਜਾਉਂ। ਫਿਰ ਤੁਹਾਡੀ ਆਤਮਾ ਗੁਆਚ ਜਾਵੇਗੀ, ਆਲੇ ਦੁਆਲੇ ਭਟਕਦੀ ਰਹੇਗੀ, ਬੇਚੈਨ, ਸ਼ਾਂਤ ਨਹੀਂ ਹੋ ਸਕਦੀ, ਅਤੇ ਘਰ ਨੂੰ ਨਹੀਂ ਜਾ ਸਕਦੀ। ਸੋ ਤਿਆਰ ਰਹੋ। ਹਰ ਰੋਜ਼ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ।

ਤੁਸੀਂ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਪ੍ਰਮਾਤਮਾ ਨੂੰ ਯਾਦ ਰਖੋਂ। ਤੁਸੀਂ ਆਪਣੇ ਧਾਰਮਿਕ ਗੁਰੂ ਨੂੰ, ਸੰਸਥਾਪਕ ਨੂੰ ਯਾਦ ਕਰੋ। ਅਤੇ ਆਪਣੀ ਆਤਮਾ, ਆਪਣੇ ਸੈਲਾਂ ਨੂੰ, ਆਪਣੇ ਮਨ ਨੂੰ ਵਧੇਰੇ ਪਵਿਤਰ ਬਣਾਉ, ਵਧੇਰੇ ਨੇਕ। ਪ੍ਰਾਰਥਨਾ ਦਾ ਇਹ ਭਾਵ ਨਹੀਂ ਕਿ ਤੁਹਾਨੂੰ ਮਿਲ ਜਾਵੇਗਾ ਜਿਸ ਲਈ ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਕਿਉਂਕਿ ਸ਼ਾਇਦ ਤੁਸੀਂ ਸੰਜ਼ੀਦਾ ਨਹੀਂ ਹੋ, ਸੁਣੇ ਜਾਣ ਦੇ ਲਾਇਕ ਨਹੀਂ ਹੋ। ਪਰ ਘਟੋ ਘਟ ਤੁਸੀਂ ਆਪਣੇ ਆਪ ਨੂੰ ਯਾਦ ਦਿਲਾਉ ‌ਕਿਉਂ ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਕਿਸ ਨੂੰ ਤੁਸੀਂ ਪ੍ਰਾਰਥਨਾ ਕਰ ਰਹੇ ਹੋ। ਅਤੇ ਫਿਰ, ਇਹ ਕੁਝ ਵੀ ਨਾਂ ਨਾਲੋਂ ਬਿਹਤਰ ਹੈ, ਨਾ ਪ੍ਰਾਰਥਨਾ ਕਰਨ ਨਾਲੋਂ ਬਿਹਤਰ ਹੈ।

ਪਛਤਾਵਾ, ਪ੍ਰਾਰਥਨਾ, ਸਿਫਤ-ਸਲਾਹ ਕਰੋ। ਵੀਗਨ ਬਣੋ, ਕ੍ਰਿਪਾ ਕਰਕੇ। ਬਸ ਇਹੀ। ਕ੍ਰਿਪਾ ਕਰਕੇ। ਇਹ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਲੋਕ ਭੁਖੇ ਹਨ ਅਤੇ ਇਥੋਂ ਤਕ ਇਕ ਭੋਰਾ ਖਾਣ ਲਈ ਨਹੀਂ ਹੈ। ਸੋ ਘਟੋ ਘਟ ਤੁਸੀਂ ਜੀਅ ਸਕਦੇ ਹੋ। ਤੁਹਾਡੇ ਕੋਲ ਸੁਆਦੀ, ਵੀਗਨ ਭੋਜਨ ਹੈ। ਤੁਹਾਡੇ ਕੋਲ ਤੁਹਾਡੇ ਖਾਣ ਲਈ ਕਾਫੀ ਚੀਜ਼ਾਂ ਹਨ। ਅਜਕਲ ਲਖਾਂ ਹੀ ਲੋਕਾਂ ਕੋਲ ਭੋਜਨ ਨਹੀਂ ਹੈ। ਕ੍ਰਿਪਾ ਕਰਕੇ, ਵੀਗਨ ਬਣੋ। ਸ਼ਾਂਤੀ ਬਣਾਉ। ਪਛਤਾਵਾ ਕਰੋ, ਵੀਗਨ ਬਣੋ। ਪਛਤਾਵਾ ਕਰੋ। ਵੀਗਨ ਬਣੋ। ਚੰਗੇ ਬਣੋ। ਅਤੇ ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ। ਸਤਿਗੁਰੂਆਂ ਦੀ ਸਿਫਤ-ਸਲਾਹ ਕਰੋ। ਤੁਹਾਡਾ ਧੰਨਵਾਦ। ਮੈਂ ਇਸ ਤੇ ਕਾਫੀ ਜ਼ੋਰ ਨਹੀਂ ਦੇ ਸਕਦੀ। ਮੈਨੂੰ ਮਾਫ ਕਰਨਾ ਜੇਕਰ ਮੈਨੂੰ ਬਾਰ ਬਾਰ ਦੁਹਰਾਉਂਦੀ ਨੂੰ ਤੁਹਾਨੂੰ ਸੁਣਨਾ ਪੈ ਰਿਹਾ ਹੈ। ਪਰ ਕ੍ਰਿਪਾ ਕਰਕੇ ਇਹ ਕਰੋ। ਇਹ ਤੁਹਾਨੂੰ ਹੁਣ ਤੋਂ ਵਧ ਖਰਚ ਨਹੀਂ ਕਰਦਾ, ਤੁਹਾਨੂੰ ਅਨੇਕ ਹੀ ਚੰਗੇ ਤਰੀਕਿਆਂ ਵਿਚ ਸਿਰਫ ਬਹੁਤ ਕੁਝ ਮਿਲੇਗਾ। ਕ੍ਰਿਪਾ ਕਰਕੇ, ਵੀਗਨ ਵਣੋ। ਪਛਤਾਵਾ ਕਰੋ। ਚੰਗੇ ਕੰਮ ਕਰੋ। ਪ੍ਰਮਾਤਮਾ ਦੀ ਅਤੇ ਸਾਰੇ ਸਤਿਗੁਰੂਆਂ ਦੀ ਸਿਫਤ-ਸਲਾਹ ਕਰੋ। ਤੁਹਾਡਾ ਧੰਨਵਾਦ। ਤੁਹਾਨੂੰ ਪਿਆਰ, ਤੁਹਾਨੂੰ ਪਿਆਰ, ਤੁਹਾਨੂੰ ਪਿਆਰ।

ਓਹ, ਗਲ ਵਿਚ ਗਲ ਕਰਦਿਆਂ, ਮੈਂ ਤੁਹਾਨੂੰ ਮੇਰੇ ਭੁਲ ਜਾਣ ਤੋਂ ਪਹਿਲਾਂ ਕੁਝ ਚੀਜ਼ ਦਸਣੀ ਚਾਹੁੰਦੀ ਹਾਂ। ਜੇਕਰ ਅਸੀਂ ਬੁਧ ਧਰਮ ਅਤੇ ਇਸਾਈ ਧਰਮ ਬਾਰੇ ਗਲ ਕਰਦੇ ਹਾਂ - ਮੈਂ ਸਾਰਾ ਸਮਾਂ ਸਾਰੇ ਧਰਮਾਂ ਦੀ ਤੁਲਨਾ ਨਹੀਂ ਕਰ ਸਕਦੀ। ਇਕਠੇ, ਇਹਦੇ ਲਈ ਕੁਝ ਖੋਜ਼ ਅਤੇ ਬਹੁਤ ਸਾਰਾ ਸਮਾਂ ਲਗਦਾ ਹੈ ਇਕ ਸੰਯੋਗ (ਸੰਯੋਗ) ਗਲਬਾਤ ਬਣਾਉਣ ਲਈ। ਪਰ ਕੋਈ ਲੋੜ ਨਹੀਂ ਹੈ। ਸਾਰੇ ਧਾਰਮਿਕ ਗੁਰੂ, ਮੈਂ ਨਿਜ਼ੀ ਤੌਰ ਤੇ ਸਤਿਕਾਰਦੀ ਹਾਂ, ਉਪਾਸਨਾ ਕਰਦੀ, ਸਿਫਤ-ਸਲਾਹ, ਉਸਤਤਿ ਅਤੇ ਧੰਨਵਾਦ ਕਰਦੀ ਹਾਂ - ਹਰ ਰੋਜ, ਸਿਰਫ ਹੁਣ ਗਲ ਹੀ ਨਹੀਂ ਕਰ ਰਹੀ । ਉਥੇ ਕੁਝ ਗੁਰੂਆਂ ਅਤੇ ਗੁਰੂਆਂ ਵਿਚਕਾਰ ਇਕੋ ਜਿਹਾ ਹੁੰਦਾ ਹੈ। ਕਦੇ ਕਦਾਂਈ ਇਹ ਉਹੀ ਬੁਧ, ਗਿਆਨਵਾਨ ਗੁਰੂ ਬਾਰ ਬਾਰ ਵਾਪਸ ਆਉਂਦਾ ਹੈ; ਇਹ ਬਸ ਵਖਰੇ ਸ਼ਬਦਾਂ ਵਿਚ ਹੈ। ਮਿਸਾਲ ਵਜੋਂ, ਜੇਕਰ ਭਗਵਾਨ ਈਸਾ ਬੁਧ ਦਾ ਪੁਰਨ ਜਨਮ ਸੀ, ਉਹ ਉਨਾਂ ਨੂੰ "ਬੁਧਾ ਨੰਬਰ 2" ਨੂੰ ਬੁਲਾਉਣਗੇ, ਜਾਂ "ਬੁਧ ਦਾ ਪੁਨਰ ਜਨਮ," ਜਾਂ "ਬੁਧ ਦੀ ਦੂਜੀ ਵਾਪਸੀ," ਜਾਂ "ਤੀਜੀ ਵਾਪਸੀ," ਜੋ ਵੀ, ਕਿਉਂਕਿ ਉਹ ਨਹੀਂ ਇਹਦੇ ਬਾਰੇ ਜਾਣਦੇ ਹੋਣਗੇ। ਸ਼ਾਇਦ ਉਨਾਂ ਦੇ ਕੁਝ ਪੈਰੋਕਾਰ ਜਾਣਦੇ ਹੋਣ, ਪਰ ਹਰ ਇਕ ਨਹੀਂ ਜਾਣਦਾ ਹੋਵੇਗਾ ਸੋ ਉਹ ਉਨਾਂ ਨੂੰ ਬੁਧ ਨਹੀਂ ਬੁਲਾਉਣਗੇ। ਅਤੇ ਭਗਵਾਨ ਈਸਾ ਉਨਾਂ ਨੂੰ ਉਸ ਨੂੰ ਬੁਧ ਕਹਿਣ ਲਈ ਖੇਚਲ ਨਹੀਂ ਦੇਣਗੇ, ਕਿਉਂਕਿ ਜੇਕਰ ਲੋਕ ਇਹ ਨਹੀਂ ਸਮਝਦੇ, ਇਹਦੇ ਨਾਲ ਵਾਕਫ ਨਹੀਂ ਹਨ, ਫਿਰ ਇਹ ਹੋਰ ਪੇਚੀਦਗੀਆਂ ਦਾ ਕਾਰਨ ਬਣਦਾ ਹੈ। ਜੋ ਵੀ ਵਰਤਮਾਨ ਸਮੇਂ ਵਿਚ ਹੈ, ਤੁਸੀਂ ਇਹਨੂੰ ਬਸ ਮੌਜੂਦਾ ਸਮੇਂ ਵਿਚ ਰਖੋ।

ਨਾਲੇ, ਉਹ (ਭਗਵਾਨ ਈਸਾ) ਹੋਰ ਦਲੀਲਾਂ ਦਾ ਕਾਰਨ ਨਹੀਂ ਬਣਨਾ ਚਾਹੁੰਦੇ ਸੀ ਅਤੇ ਇਹਨੂੰ ਸਾਬਤ ਕਰਨਾ ਅਤੇ ਪ੍ਰੋ ਅਤੇ ਕੌਨਜ਼ ਅਤੇ ਹਾਂ ਅਤੇ ਨਾਂ ਅਤੇ... ਸਮਾਂ ਵਿਆਰਥ ਗੁਆਉਣਾ। ਜੇਕਰ ਲੋਕ ਨਹੀਂ ਸਮਝਦੇ, ਉਹ ਬਸ ਨਹੀਂ ਸਮਝਦੇ। ਥੋੜੇ ਸਮੇਂ ਤੋਂ ਬਾਅਦ, ਤੁਸੀਂ ਉਨਾਂ ਨੂੰ ਰਹਿਣ ਦੇਵੋ। ਤੁਸੀਂ ਕੋਈ ਹੋਰ ਚੀਜ਼ ਸਪਸ਼ਟ ਨਹੀਂ ਕਰਨੀ ਚਾਹੁੰਦੇ, ਕਿਉਂਕਿ ਇਸ ਜਗਾ ਵਿਚ, ਲੋਕ ਉਹ ਕਹਿੰਦੇ ਹਜਨ, ਦੂਜੀ ਜਗਾ ਵਿਚ, ਉਹ ਕੋਈ ਹੋਰ ਸਵਾਲ ਪੁਛਦੇ ਹਨ - ਕੋਈ ਅੰਤ ਨਹੀਂ। ਸੋ, ਬੁਧ ਜਾਂ ਕਰਾਇਸਟ, ਈਸਾ ਬਸ ਜਾਣਦੇ ਹਨ ਕਿਸ ਨੂੰ ਜਵਾਬ ਦੇਣਾ ਹੈ ਅਤੇ ਕਿਸ ਨੂੰ ਨਹੀਂ। ਬੁਧ ਸਚਮੁਚ ਜਿਵੇਂ ਬਹੁਤਾ ਬਹਿਸ ਕਰਨੀ ਨਹੀਂ ਪਸੰਦ ਕਰਦੇ ਸੀ। ਸਮਾਨ ਭਗਵਾਨ ਈਸਾ ਮਸੀਹ ਵੀ।

ਅਤੇ ਕਿਵੇਂ ਵੀ, ਉਹ ਸਮਾਨ ਕਿਸਮ ਦੇ ਸੰਤ ਹਨ ਅਤੇ ਸਾਧੂ ਹਨ ਜਾਂ ਬੋਧੀਸਾਤਵਾ ਵਾਪਸ ਆ ਰਹੇ। ਹਮੇਸ਼ਾਂ ਸਮਾਨ ਲੋਕ ਨਹੀਂ, ਪਰ ਅਕਸਰ, ਬੋਧੀਸਾਤਵਾ ਆਪਣੇ ਸਵਰਗੀ ਸਥਾਨ ਨੂੰ ਜਾਂ ਬੁਧ ਦੀ ਧਰਤੀ ਨੂੰ ਆਰਾਮ ਕਰਨ ਲਈ ਵਾਪਸ ਚਲੇ ਗਏ ਅਤੇ ਮੁੜ ਦੁਬਾਰਾ ਮਦਦ ਕਰਨ ਲਈ ਦੁਬਾਰਾ ਵਾਪਸ ਆਉਂਦੇ, ਉਵੇਂ ਜਿਵੇਂ ਸਤਿਗੁਰੂ ਬਾਰ ਬਾਰ ਕਦੇ ਕਦਾਂਈ ਵਾਪਸ ਆਉਣਾ ਜਾਰੀ ਰਖਦੇ ਹਨ। ਸੋ ਈਸਾ ਮਸੀਹ, ਤੁਸੀਂ ਕਹਿ ਸਕਦੇ ਹੋ ਕਿ ਉਹ ਇਕ ਗਿਆਨਵਾਨ ਗੁਰੂ, ਬੁਧ ਸਨ।

ਅਤੇ ਇਹੀ ਗਲ ਹੈ ਕਿ... ਮਿਸਾਲ ਵਜੋਂ ਸੰਤ ਜਿਹੜਾ ਮੈਥੋਂ ਪਹਿਲਾਂ ਸਰੀਰ ਨੂੰ ਨਿਯੰਤ੍ਰਿਤ ਕਰਨ ਲਈ ਸਰੀਰ ਦੇ ਸੈਲ਼ਾਂ ਵਿਚ ਕੁਝ ਗਿਆਨ ਪਾਉਣ ਲਈ ਤਾਂਕਿ ਜਦੋਂ ਮੈਂ ਹੇਠਾਂ ਆਈ, ਮੈਂਨੂੰ ਵਿਰਾਸਤ ਵਿਚ ਕੁਝ ਵਾਧੂ ਵੀ ਮਿਲੇ ਸਨ। ਕਿਉਂਕਿ ਅਸੀਂ ਹਮੇਸ਼ਾਂ ਵਧੇਰੇ ਗਿਆਨ ਜਾਂ ਸ਼ਕਤੀ ਦੀ ਵਰਤੋਂ ਕਰ ਸਕਦੇ ਹਾਂ। ਇਸ ਸੰਸਾਰ ਵਿਚ ਜਿਤਨਾ ਵਧ ਹੋਵੇ ਉਤਨਾ ਬਿਹਤਰ ਹੈ, ਤਾਂਕਿ ਤੁਹਾਡੇ ਕੋਲ ਕਾਫੀ ਯੋਗਤਾ ਹੋਵੇ, ਕਾਫੀ ਆਸ਼ੀਰਵਾਦ ਹੋਵੇ ਇਸ ਸੰਸਾਰ ਤੋਂ ਆਤਮਾਵਾਂ ਨੂੰ ਬਚਾਉਣ ਲਈ, ਕਿਉਂਕਿ ਇਹ ਇਕ ਬਹੁਤ, ਬਹੁਤ ਹੀ ਮੁਸ਼ਕਲ ਅਤੇ ਖਤਰਨਾਕ ਕੰਮ ਹੈ। ਤੁਸੀਂ ਦੇਖਿਆ ਹੈ ਕਿਵੇਂ ਬਹੁਤ ਸਾਰੇ ਗੁਰੂਆਂ ਨੇ ਆਪਣੀਆਂ ਜਾਨਾਂ ਗਵਾ ਲਈਆਂ।

ਇਸ ਜੀਵਨਕਾਲ ਵਿਚ, ਮੈਂ ਵੀ ਆਪਣੀ ਜਾਨ ਗਵਾ ਲਈ, ਇਕੇਰਾਂ। ਬਹੁਤ ਵਾਰ, ਸਿਰਫ ਇਕ ਵਾਰ ਨਹੀਂ - ਪਰ ਕਦੇ ਕਦਾਂਈ ਇਹ ਸੰਸਾਰ ਦੇ ਕਰਮਾਂ ਕਾਰਨ ਹੈ, ਅਤੇ ਅਜਕਲ ਤੁਸੀਂ ਮੁੜ ਸੁਰਜੀਤ ਹੋ ਸਕਦੇ ਹੋ। ਅਤੇ ਇਕ ਵਾਰ ਮੈਨੂੰ ਜਿਵੇਂ ਕਿ ਆਪਣੇ ਆਪ ਨੂੰ ਜਿੰਦਾ ਦਫਨਾਉਣਾ ਪ‌ਿਆ ਅਤੇ ਦੁਬਾਰਾ ਆਪਣੀ ਜਿੰਦਗੀ ਨੂੰ ਪ੍ਰਾਪਤ ਕਰਨ ਲਈ। ਜੇਕਰ ਮੈਂ ਉਸ ਕਬਰ ਵਿਚ ਹੋਰ ਵਧੇਰੇ ਲੰਮੇਂ ਸਮੇਂ ਤਕ ਰਹਿੰਦੀ, ਮੈਂ ਮਰ ਜਾਣਾ ਸੀ। ਇਸੇ ਲਈ ਇਹਨੂੰ ਜ਼ਲਦੀ ਹੋਣਾ ਜ਼ਰੂਰੀ ਸੀ। ਅਜ਼ੇ ਵੀ, ਇਹ ਉਵੇਂ ਸੀ ਜਿਵੇਂ ਇਕ ਜਿੰਦਗੀ ਗੁਆ ਦੇਣੀ ਅਤੇ ਮੁੜ ਜਿੰਦਾ ਹੋ ਜਾਣਾ। ਇਹ ਇਸ ਤਰਾਂ ਕਰਨਾ ਜ਼ਰੂਰੀ ਸੀ। ਇਕ ਵਾਰ ਮੈਂ ਤੁਹਾਨੂੰ ਕਿਹਾ ਸੀ ਕਿ ਇਹਦੇ ਲਈ ਗੁਰੂ ਦੀ ਜਾਨ ਜਾ ਸਕਦੀ ਹੈ। ਉਹ ਸਮਾਂ ਸੀ। ਅਤੇ ਕੁਝ ਹੋਰ ਸਮ‌ਿਆਂ ਵਿਚ ਵਖ ਵਖ ਸ‌ਥਿਤੀਆਂ ਵਿਚ...

A Mini Bang to Renew the World – Excerpt from a message from Supreme Master Ching Hai (vegan), Nov. 18, 2023: ਹੁਣ, ਸਰਬ ਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਹੈ ਕਿ ਮੈਨੂੰ ਸੰਸਾਰ ਨੂੰ ਬਚਾਉਣ ਲਈ ਇਹ ਤਰੀਕਾ ਯਾਦ ਕਰਵਾਇਆ ਗਿਆ ਹੈ। ਇਸ ਵਿਧੀ ਵਿਚ ਸਤਿਗੁਰੂ ਦੀ ਮੌਤ ਸ਼ਾਮਲ ਹੈ - ਜਾਂ ਤਾਂ ਪੂਰੀ ਤਰਾਂ, ਜੇਕਰ ਇਹ ਅਸਫਲ ਹੁੰਦਾ ਹੈ; ਜਾਂ ਅਸਥਾਈ ਤੌਰ ਤੇ, ਥੋੜੇ ਸਮੇਂ ਲਈ, ਅਤੇ ਸਤਿਗੁਰੂ ਨੂੰ ਮੁੜ ਸੁਰਜੀਤ ਕੀਤਾ ਜਾਂਦਾ ਹੈ। ਸਤਿਗੁਰੂ ਦੇ ਮੁੜ ਸੁਰਜੀਤ ਕਰਨ ਤਂ ਬਾਅਦ, ਫਿਰ ਸਤਿਗੁਰੂ ਦੇ ਕੋਲ ਵਧੇਰੇ ਸ਼ਕਤੀ ਹੋਵੇਗੀ। ਅਤੇ ਫਿਰ, ਕਿਉਂਕਿ ਸਤਿਗੁਰੂ ਦੀ ਮੌਤ ਕਿਵੇਂ ਨਾ ਕਿਵੇਂ ਕੁਝ ਕਰਮਾਂ ਨੂੰ ਮਿਟਾ ਦੇਵੇਗੀ, ਸੋ ਉਹ ਮੁੜ ਸੁਰਜੀਤ ਹੋ ਸਕਦੇ ਅਤੇ ਵਧੇਰੇ ਸ਼ਕਤੀਸ਼ਾਲੀ ਬਣ ਸਕਦੇ ਤਾਂਕਿ ਇਸ ਤਰੀਕੇ ਨਾਲ ਜ਼ਾਰੀ ਰਹਿਣ ਲਈ, ਇਹ ਵਿਧੀ ਮਨੁਖਜਾਤੀ ਅਤੇ ਧਰਤੀ ਨੂੰ ਬਚਾਉਣ ਲਈ। ਕਹਿਣਾ ਸੌਖਾ ਹੈ - ਕਰਨਾ ਸੌਖਾ ਨਹੀਂ ਹੈ, ਇਸ ਨੂੰ ਪੂਰਾ ਕਰਨਾ ਆਸਾਨ ਨਹੀਂ ਹੈ।

ਪਰ ਫਿਰ, ਅਜਕਲ, ਉਹ ਤੁਹਾਨੂੰ ਨਹੀਂ ਮਾਰਦੇ। ਉਹ ਨਹੀਂ ਮਾਰ ਸਕਦੇ। ਇਹੀ ਹੈ ਬਸ ਉਥੇ ਕੁਝ ਕਿਸਮ ਦੀ ਇਕ ਬਿਮਾਰੀ ਜਾਂ ਕੁਝ ਹਾਦਸਾ ਜਾਂ ਕੁਝ ਚੀਜ਼ ਹੋਵੇਗੀ ਤਾਂਕਿ ਤੁਹਾਨੂੰ ਤਕਰੀਬਨ ਜਿਵੇਂ ਮਰ ਜਾਣ ਵਾਂਗ ਹੇਠਾਂ ਜਾਣਾ ਪਵੇ, ਅਤੇ ਫਿਰ ਵਾਪਸ ਆਉਣਾ - ਉਹੀ ਵਿਆਕਤੀ। ਪਰ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਮੈਂ ਅਜੇ ਇਥੇ ਹਾਂ। ਮੈਂ ਬਸ ਤੁਹਾਨੂੰ ਸਥਿਤੀ ਬਾਰੇ ਦਸਣਾ ਚਾਹੁੰਦੀ ਹਾਂ।

ਅਤੇ ਕੀ ਤੁਸੀਂ ਜਾਣਦੇ ਹੋ ਕੌਣ ਸੀ ਜਿਹੜਾ ਇਸ ਸਰੀਰ ਵਿਚ ਆਇਆ ਸੀ ਜਦੋਂ ਇਹ ਸਰੀਰ ਇਕ ਬੇਬੀ ਸੀ ਸੋ ਸਾਲ ਤੋਂ ਵਧ ਤਕ ਮੇਰੇ ਆਉਣ ਤੋਂ ਪਹਿਲਾਂ? ਤੁਸੀਂ ਇਹਦਾ ਅੰਦਾਜ਼ਾ ਨਹੀਂ ਲਾ ਸਕਦੇ, ਠੀਕ ਹੈ? ਠੀਕ ਹੈ, ਮੈਂ ਤੁਹਾਨੂੰ ਦਸਦੀ ਹਾਂ। ਸੰਤ ਜਿਹੜਾ ਮੇਰੇ ਤੋਂ ਪਹਿਲਾਂ ਬੇਬੀ ਦੇ ਸਰੀਰ ਵਿਚ ਆਇਆ ਸੀ ਇਸਾਈ ਧਰਮ ਵਿਚ ਸੰਤ ਪੌਲ ਸੀ - ਭਗਵਾਨ ਈਸਾ ਦੇ ਸਮੇਂ ਦਾ ਸੰਤ ਪੌਲ ਸੀ। ਪਰ ਬੁਧ ਧਰਮ ਵਿਚ, ਉਸ ਨੂੰ ਮਾਂਜੂਸ਼ਰੀ ਕਿਹਾ ਜਾਂਦਾ ਹੈ, ਗਿਆਨ ਵਾਲਾ ਮਾਂਜੂਸ਼ਰੀ - ਗਿਆਨ ਨੰਬਰ ਇਕ, ਬੁਧ ਦੇ ਪੈਰੋਕਾਰਾਂ ਵਿਚੋਂ ਸਭ ਤੋਂ ਸਿਖਰ ਦੇ ਸ਼੍ਰੇਸ਼ਟ ਵਿਚੋਂ ਇਕ। ਜਦੋਂ ਉਹ ਭਗਵਾਨ ਈਸਾ ਦੇ ਨਾਲ ਸੀ, ਉਹ ਸੰਤ ਪੌਲ ਸੀ। ਤੁਸੀਂ ਦੇਖੋ, ਭਗਵਾਨ ਈਸਾ ਨਾਲ, ਉਸ ਦੀ ਇਕ ਭਿਆਨਕ ਮੌਤ ਹੋਈ ਸੀ - ਦਰਦਨਾਕ, ਭਿਆਨਕ।

ਬੁਧ ਦੇ ਸਮੇਂ ਵਿਚ, ਇਹ ਵਧੇਰੇ ਸ਼ਾਂਤਮਈ ਸੀ। ਪਰ ਤੁਸੀਂ ਦੇਖੋ, ਵਖ ਵਖ ਸਮ‌ਿਆਂ ਵਿਚ, ਪੁਨਰ ਜਨਮ ਦੀ ਵਖਰੀ ਮਿਆਦ ਵਿਚ, ਕਰਮ ਕੁਝ ਵਖਰੀਆਂ ਚੀਜ਼ਾਂ ਦਾ ਪ੍ਰਬੰਧ ਕਰਦਾ ਹੈ। ਇਥੋਂ ਤਕ ਬੁਧ, ਉਸ ਦਾ ਕਬੀਲਾ ਤਬਾਹ ਕੀਤਾ ਗਿਆ ਸੀ ਇਕ ਲੰਮੇਂ ਸਮੇਂ ਤੋਂ ਕੁਝ ਕਰਮਾਂ ਕਰਕੇ, ਕੁਝ ਹੋਰ ਜੀਵਨਕਾਲਾਂ ਤੋਂ, ਅਤੇ ਫਿਰ ਇਹ ਉਸ ਦੇ ਜੀਵਨਕਾਲ ਵਿਚ ਪ੍ਰਗਟ ਹੋਇਆ ਤਾਂਕਿ ਉਸ ਦੇ ਪ੍ਰੀਵਾਰ, ਉਸ ਦੇ ਕਬੀਲੇ ਨੂੰ ਤਬਾਹ ਕੀਤਾ ਗਿਆ ਸੀ। ਅਤੇ ਬੁਧ ਕੁਝ ਬਹੁਤ ਨਹੀਂ ਕਰ ਸਕਦੇ ਸੀ, ਭਾਵੇਂ ਦੂਜੇ ਦੁਸ਼ਮਣ ਦੇਸ਼ ਦੀਆਂ ਫੌਜ਼ਾਂ ਨੂੰ ਰੋਕਣ ਲਈ ਉਹ ਆਏ ਅਤੇ ਜੰਗ ਮੈਦਾਨ ਦੀ ਸੜਕ ਦੇ ਵਿਚਾਲੇ ਬੈਠੇ ਸਨ। ਅਤੇ ਤਿੰਨ ਵਾਰ ਉਹ ਸਫਲ ਹੋਏ, ਪਰ ਫਿਰ ਉਸ ਤੋਂ ਬਾਅਦ ਨਹੀਂ। ਮੇਰੇ ਖਿਆਲ ਵਿਚ ਇਹ ਤੰਨ ਵਾਰ ਸੀ ਜਾਂ ਚੌਥੀ ਵਾਰ।

ਫਿਰ ਉਸ ਸਮੇਂ, ਦੁਸ਼ਮਣਾਂ ਦੇ ਮਾੜੇ ਅਧਿਕਾਰੀਆਂ ਵਿਚੋਂ ਇਕ ਨੇ ਰਾਜੇ ਨੂੰ ਯਾਦ ਦਿਲਾਇਆ ਕਾਰਨ ਜਿਸ ਕਰਕੇ ਉਸ ਨੂੰ ਜਾਣਾ ਅਤੇ ਸ਼ਕਿਆ ਕਬੀਲੇ ਨੂੰ ਮਾਰਨਾ ਚਾਹੀਦਾ ਹੈ, ਅਤੇ ਫਿਰ ਉਸ ਨੇ ਇਹ ਕੀਤਾ ਸੀ। ਪਰ ਉਸ ਤੋਂ ਬਾਅਦ, ਇਹ ਰਾਜਾ ਜਿਹੜਾ ਗਿਆ ਅਤੇ ਬਹੁਤ, ਬਹੁਤ ਲੋਕਾਂ ਨੂੰ - ਔਰਤਾਂ ਅਤੇ ਬਚਿਆਂ ਨੂੰ ਵੀ ਮਾਰ‌ਿਆ, ਕਤਲ ਕੀਤਾ ਸੀ - ਨਰਕ ਨੂੰ ਗਿਆ ਸੀ, ਨਿਰੰਤਰ ਨਰਕ ਨੂੰ, ਅਤੇ ਕਦੇ ਵਾਪਸ ਨਹੀਂ ਆਇਆ।

ਮੈਨੂੰ ਦੇਖਣ ਦੇਵੋ ਜੇਕਰ ਉਹ ਅਜ਼ੇ ਉਥੇ ਹੈ। ਉਹ ਹੁਣ ਕਿਥੇ ਹੈ? ਉਹ ਉਥੇ ਹੋਰ ਨਹੀਂ ਹੈ; ਫਿਰ ਉਹ ਹੁਣ ਕਿਥੇ ਹੈ? ਓਹ, ਉਹ ਮਨੁਖ-ਵਰਗੀ ਸਥਿਤੀ ਵਿਚ ਪੈਦਾ ਹੋਇਆ ਹੈ, ਪਰ ਅਜਿਹੇ ਇਕ ਲਗਾਤਾਰ ਜੰਗ-ਨਾਲ ਤਬਾਹ ਕਿਸਮ ਦੇ ਦੇਸ਼ ਵਿਚ। ਇਸ ਸੰਸਾਰ ਵਿਚ ਨਹੀਂ, ਕਿਸੇ ਹੋਰ ਸੰਸਾਰ ਵਿਚ। ਸਾਡੇ ਕੋਲ ਹੋਰ ਗ੍ਰਹਿ ਵੀ ਹਨ, ਅਤੇ ਜਿਹੜਾ ਵੀ ਬਹੁਤ ਯੁਧ ਪੈਦਾ ਕਰਦਾ ਹੈ ਨਰਕ ਨੂੰ ਪਹਿਲਾਂ ਜਾਵੇਗਾ। ਜੇਕਰ ਉਹ ਬਹੁਤ ਸਾਰੇ ਲੋਕਾਂ ਨੂੰ ਮਾਰਦੇ ਹਨ, ਫਿਰ ਉਨਾਂ ਨੂੰ ਨਰਕ ਨੂੰ, ਨਿਰੰਤਰ, ਲਗਾਤਾਰ ਨਰਕ ਨੂੰ ਜਾਣਾ ਪਵੇਗਾ। ਕਦੇ ਕਦਾਂਈ ਇਹ ਸਦਾ ਲਈ ਹੋ ਸਕਦਾ ਹੈ। ਪਰ ਅਜਿਹੀ ਇਕ ਸਥਿਤੀ ਵਿਚ, ਤੁਹਾਡੇ ਜੀਵਨ ਦਾ ਇਕ ਸਕਿੰਟ ਵੀ ਉਵੇਂ ਜਾਪਦਾ ਹੈ ਜਿਵੇਂ ਹਮੇਸ਼ਾਂ ਲਈ ਹੀ।

Photo Caption: ਪ੍ਰਤੀਬਿੰਬ ਦੇਖਣਾ ਵਧੀਆ ਹੈ ਪਰ ਅਸਲ ਅਵਿਸ਼ਵਾਸ਼ਯੋਗ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/10)