ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜੋਸ਼ੀਲਾ ਭੂਤ ਝੂਠੀ ਘੋਸ਼ਣਾ ਕਰ ਰਿਹਾ ਕਿ ਉਹ ਮਤਰੇਆ ਬੁਧ ਹੈ, ਨੌਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਨਾਂ (ਕਾਓ ਡਾਏ-ਇਜ਼ਮ ਦੇ ਸੰਤਾਂ) ਨੇ ਮੈਨੂੰ ਬੇਨਤੀ ਕੀਤੀ ਸੰਸਾਰ ਨੂੰ ਇਸ ਬਾਰੇ ਦਸਣ ਲਈ: "ਹੁਏ ਬੁ ਨੂੰ ਕਾਓ ਡਾਏ-ਇਜ਼ਮ ਦੁਆਰਾ ਇਕ ਲੰਮਾਂ ਸਮਾਂ ਪਹਿਲੇ ਹੀ ਛੇਕਿਆ ਗਿਆ, ਉਸ ਦੀ ਨਿੰਦਾ ਕੀਤੀ ਗਈ; ਇਕ ਲੰਮਾਂ ਸਮਾਂ ਉਡੀਕਣ ਤੋਂ ਬਾਅਦ ਉਹ ਬਾਹਰ ਆਇਆ ਸੀ ਇਕ ਮੌਕੇ ਲਈ ਅਤੇ ਆਪਣੇ ਆਪ ਨੂੰ ਇਕ ਬੁਧ ਵਜੋਂ ਝੂਠਾ ਦਾਅਵਾ ਕੀਤਾ। ਇਹ ਇਕ ਮਹਾਨ ਪਾਪ ਹੈ ਜੋ ਉਸ ਨੇ ਕੀਤਾ।" ਉਹ ਕੀ ਕਰ ਸਕਦਾ ਹੈ ਕਿਵੇਂ ਵੀ? ਉਸ ਨੇ ਆਪਣੀ ਸਾਰੀ ਜਿੰਦਗੀ ਕੁਝ ਨਹੀਂ ਕੀਤਾ। "ਕਾਓ ਡਾਏ ਅਨੁਯਾਈਆਂ (ਦੇ ਪੈਸ‌ਿਆਂ) ਉਪਰ ਜਿੰਦਾ ਰਿਹਾ! ਫਿਰ ਬੁਧ ਧਰਮ ਨੂੰ ਬਦਲ ਦਿਤਾ, ਫਿਰ ਸੰਸਥਾ ਵਿਚ ਅੰਦਰ ਘੁਸ ਗਿਆ... ਉਹ ਦਾਅਵਾ ਕਰਦਾ ਹੈ ਕਿ ਉਸ ਨੇ ਮਾਰਗ ਲਭਣ ਦੀ ਕੋਸ਼ਿਸ਼ ਕੀਤੀ ਅਤੇ ਇਹ ਸਭ। ਨਹੀਂ, ਉਹ ਬਸ ਕਾਓ ਡਾਏ-ਇਜ਼ਮ ਮੰਦਰ ਨੂੰ ਗਿਆ ਸੀ, ਬਸ ਇਕ ਮੁਨਾਫੇਖੋਰ ਦੇ ਰੂਪ ਵਿਚ, ਪ੍ਰਸਿਧੀ, ਕਿਸਮਤ ਅਤੇ ਸੁਖ-ਆਰਾਮ ਤੋਂ ਲਾਭ ਲੈਣ ਲਈ। ਨਾਲੇ, ਉਹਨੇ ਤੁਹਾਡੇ ਦੀਖਿਆ ਦੇ ਸਮੂਹ ਵਿਚ ਇਸੇ ਕਾਰਨ ਲਈ ਘੁਸਪੈਠ ਕੀਤੀ ਸੀ।

ਆਓ ਦੇਖੀਏ ਸੰਤਾਂ ਨੇ ਕਿਸ ਚੀਜ਼ ਬਾਰੇ ਸ਼ਿਕਾਇਤ ਕੀਤੀ। ਮੈਂ ਇਹ ਥੋੜਾ ਜਿਹਾ ਇਥੇ ਲਿਖਿਆ ਹੈ ਤਾਂਕਿ ਮੈਂ ਯਾਦ ਕਰ ਸਕਾਂ। ਹੁਣ, ਉਨਾਂ ਕੋਲ ਚਾਰ ਕਾਰਨ ਹਨ। ਮੈਂ ਉਨਾਂ ਨੂੰ ਪੁਛਿਆ ਕੀ ਕਾਰਨ ਹਨ. ਪ‌ਹਿਲਾ, ਉਨਾਂ ਨੇ ਮੇਨੂੰ ਕਿਹਾ "ਹੁਏ ਬੁ ਨਾਮ ਨੂੰ ਜਨਤਕ ਤੌਰ ਤੇ ਜ਼ਾਹਰ ਕੀਤਾ ਜਾਵੇ", ਕਿਉਂ‌ਕਿ ਮੈਂ ਨਹੀਂ ਚਾਹੁੰਦੀ ਸੀ। ਮੈਨੂੰ ਉਸ ਦੇ ਪਤਾ ਲਗਣ ਤੋਂ ਬਾਅਦ, ਅਤੇ ਮੈਂ ਦੇਖੀ ਉਸ ਦੀ ਜ਼ਿਗਜ਼ੈਗ ਲਿਖਤ ਅਤੇ ਸੂਤਰ ਅਤੇ ਉਹ ਸਭ ਨੂੰ ਬਦਲਾਇਆ ਹੋਇਆ, ਅਤੇ ਦਾਅਵਾ ਕਰਨ ਦੀ ਹਿੰਮਤ ਕੀਤੀ ਕਿ ਉਹ ਮਤਰੇਆ ਬੁਧ ਹੈ, ਮੈਂਨੂੰ ਉਸ ਬਾਰੇ ਸ਼ਕ ਸੀ। ਅਤੇ ਉਹ ਮੇਰੇ ਨਾਮ ਨਾਲ ਚਿਪਕਿਆ ਰਹਿੰਦਾ ਹੈ। ਮੈਂ ਕਾਓ ਡਾਏ ਸੰਤਾਂ ਨੂੰ ਪੁਛਿਆ, "ਪਰ ਉਸ ਨੇ ਪਹਿਲਾਂ ਮੇਰੀ ਤਾਰੀਫ ਕੀਤੀ ਸੀ। ਅਤੇ ਜੇਕਰ ਉਹ ਸਚਮੁਚ ਮੈਨੂੰ ਧੋਖਾ ਦੇਣਾ ਚਾਹੁੰਦਾ ਹੈ, ਉਹ ਅਜਿਹਾ ਕਿਉਂ ਕਰੇਗਾ?" ਇਹ ਥੋੜਾ ਜਿਹਾ ਉਲਝਣ ਵਾਲਾ ਸੀ, ਇਥੋਂ ਤਕ ਪਹਿਲਾਂ ਮੇਰੇ ਲਈ ਵੀ। ਕਿਉਂਕਿ ਮੈਂ ਇਹਦੇ ਬਾਰੇ ਬਹੁਤਾ ਨਹੀਂ ਸੋਚ‌ਿਆ ਸੀ। ਉਸ ਦੀ ਪੂਛ ਬਾਅਦ ਵਿਚ ਬਾਹਰ ਆ ਗਈ!

ਠੀਕ ਹੈ, ਆਓ ਸੰਤਾਂ ਦੇ ਕਾਰਨਾਂ ਵਲ ਜਾਂਦੇ ਹਾਂ ਕਿ ਉਹ ਕਿਉਂ ਚਾਹੁੰਦੇ ਹਨ ਮੈਂ ਲੋਕਾਂ ਨੂੰ ਦਸਾਂ। ਉਥੇ ਚਾਰ ਭਾਗ ਸਨ ਜੋ ਸੰਤਾਂ ਨੇ ਮੈਨੂੰ ਕਿਹਾ, ਅਤੇ ਮਹਾਰਾਜ ਰਾਜੇ ਨੇ ਇਹ ਸਭ ਦੀ ਮਨਜ਼ੂਰੀ ਦਿਤੀ। ਬੁਲਾਰੇ ਨੇ ਅਸੈਂਬਲੀ ਨੂੰ ਦਸਿਆ, ਹਰ ਇਕ ਉਥੇ ਮੌਜ਼ੂਦ ਸੀ, ਅਤੇ ਫਿਰ ਰਾਜੇ ਨੇ ਸਭ ਦੇ ਸਾਹਮੁਣੇ ਇਹ ਕਿਹਾ - ਇਹ ਕਾਓ ਡਾਏ ਮੰਡਲ ਦੇ ਮਹਾਰਾਜ ਰਾਜੇ ਵਲੋਂ ਹੈ: ਪਹਿਲਾਂ ਇਹ ਹੈ ਕਿ ਉਹ ਚਾਹੁੰਦੇ ਹਨ "ਲੋਕਾਂ ਨੂ ਇਕ ਦੂਜੇ ਨੂੰ ਦਸਣ ਲਈ ਕਹੋ ਹੁਏ ਬੁ ਤੇ ਭਰੋਸਾ ਨਾ ਕਰਨਾ। ਕਿਉਂਕਿ ਉਸ ਨੇ ਝੂਠ ਬੋਲ‌ਿਆ ਸੀ; ਉਸ ਨੇ ਆਪਣੇ ਕੋਈ ਵੀ ਪੁਨਰ ਜਨਮ ਜੀਵਨ ਨਹੀਂ ਦੇਖੇ। ਉਸ ਨੇ ਇਹਦਾ ਐਲਾਨ ਕੀਤਾ। ਉਸ ਨੇ ਕਿਹਾ ਉਸ ਨੇ ਅਨੇਕ ਹੀ ਵਾਰ ਮਤਰੇਆ ਬੁਧ ਦੇ ਰੂਪ ਵਿਚ ਪੁਨਰ ਜਨਮ ਲਿਆ ਹੈ। ਭਾਵ ਉਹ ਮਤਰੇਆ ਹੈ।" ਉਹ ਪਸੰਦ ਕਰਦਾ ਹੈ ਸੋਚਣਾ ਕਿ ਉਹ ਹੈ। ਇਹਦਾ ਬੁਧ ਦੀ ਸਥਿਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੋਈ ਵੀ ਅਜਿਹੇ ਇਕ ਬੇਤੁਕੀ, ਮੂਰਖ ਸੰਸਥਾ ਵਿਚ ਵਿਸ਼ਵਾਸ਼ ਨਹੀਂ ਕਰੇਗਾ। ਇਹ ਤੁਹਾਡੀ ਬੁਧੀ ਦਾ ਅਪਮਾਨ ਹੋਵੇਗਾ! "ਭਾਵੇਂ ਜੇਕਰ ਉਸ ਨੇ ਉਸੇ ਤਰਾਂ ਜਾਂ ਦੁਗਣਾ ਪੁਨਰ ਜਨਮ ਲਿਆ ਹੋਵੇ, ਇਹਦਾ ਬੁਧ ਸਥਿਤੀ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।" ਇਸ ਤਰਾਂ ਸੰਤਾਂ ਨੇ ਇਹ ਮੈਨੂੰ ਸਪਸ਼ਟ ਕੀਤਾ। ਬਸ ਉਵੇਂ ਜਿਵੇਂ ਦੇਵਦਤਾ, ਜਾਂ ਮਾਰਾ, ਉਹਨੇ ਹਮੇਸਾਂ ਇਕਠੇ ਸ਼ਕਿਆਮੁਨੀ ਬੁਧ ਦੇ ਨਾਲ ਜਨਮ ਲਿਆ ਸੀ ਅਤੇ ਉਸ ਨੂੰ ਹਰ ਸਮੇ ਪ੍ਰੇਸ਼ਾਨ ਕੀਤਾ। ਹਰ ਜੀਵਨਕਾਲ ਵਿਚ ਬੁਧ ਬਾਹਰ ਆਇਆ, ਦੇਵਦਤਾ ਵੀ ਬਾਹਰ ਆਇਆ ਸੀ। ਪਰ ਉਸ ਦਾ ਇਹ ਭਾਵ ਨਹੀਂ ਉਹ ਇਕ ਬੁਧ ਹੈ।

ਅਤੇ ਬਸ ਇਕ ਮਹਤਵਪੂਰਨ ਗਲ ਤੇ ਜ਼ੋਰ ਦੇਣ ਲਈ: ਇਕ ਵਿਆਕਤੀ ਜਿਹੜਾ ਇਕ ਮਾਧਿਅਮ ਦੇ ਰੂਪ ਵਿਚ ਕੰਮ ਕਰਦਾ ਹੈ ਉਹ ਜਿਵੇਂ ਸੰਤਾਂ ਦੀਆਂ ਸਿਖਿਆਵਾਂ ਦੇ ਇਕ ਟਰਾਂਸਮਿਟਰ ਦੀ ਤਰਾਂ ਹੈ। ਸੰਤ ਥਲੇ ਆਉਣਗੇ ਅਤੇ ਸਿਖਾਉਣਗੇ ਉਸ ਦੇ ਮੂੰਹ ਦੀ ਵਰਤੋਂ ਕਰਦੇ ਹੋਏ ਲੋਕਾਂ ਨਾਲ ਗਲਾਂ ਕਰਨ ਲਈ ਜਿਹੜੇ ਜੁੰਮੇਵਾਰ ਹਨ ਇਹ ਲਿਖਣ ਲਈ ਜਾਂ ਇਹ ਰਿਕਾਰਡ ਕਰਨ ਲਈ ਉਨਾਂ ਦੇ ਅਨੁਯਾਈਆਂ ਲਈ, ਉਨਾਂ ਦੇ ਸ਼ਰਧਾਲੂਆਂ ਲਈ, ਸੰਤਾਂ ਦੇ ਅਧੀਨ ਅਧਿਐਨ ਕਰਨਾ ਜ਼ਾਰੀ ਰਖਣ ਲਈ। ਕਿਉਂਕਿ ਸੰਤ ਸਰੀਰ ਵਿਚ ਨਹੀਂ ਹਨ, ਸੋ ਉਹ ਮਾਧਿਅਮ ਦੇ ਸਰੀਰ ਦੀ ਵਰਤੋਂ ਕਰਦੇ ਹਨ ਆਪਣੇ ਵਫਾਦਾਰਾਂ ਨਾਲ ਗਲ ਕਰਨ ਲਈ। ਅਤੇ ਇਹ ਵਾਪਰ‌ਿਆ , ਇਹ ਸੰਭਵ ਹੈ। ਮੈਂ ਇਹਦੇ ਬਾਰੇ ਬਾਅਦ ਵਿਚ ਹੋਰ ਗਲ ਕਰਾਂਗੀ। ਸੋ ਇਹ ਹੁਏ ਬੁ ਨੇ ਬਹੁਤ ਸਾਰੇ ਤਰੀਕਿਆਂ ਨਾਲ ਝੂਠ ਬੋਲਿਆ ।

ਠੀਕ ਹੈ। ਉਥੇ ਚਾਰ ਗਲਾਂ ਹਨ ਜੋ ਉਨਾਂ ਨੇ ਮੈਨੂੰ ਦਸੀਆਂ। ਪਹਿਲੀ ਗਲ, ਤੁਸੀਂ ਪਹਿਲੇ ਹੀ ਸੁਣ‌ਿਆ ਹੈ। ਜਿਵੇਂ, "ਲੋਕਾਂ ਨੂੰ ਕਹੋ ਇਕ ਦੂਜੇ ਨੂੰ ਦਸਣ ਲਈ ਹੁਏ ਬੁ ਤੇ ਭਰੋਸਾ ਨਾ ਕਰਨ।" ਅਤੇ ਨੰਬਰ ਦੋ, ਜੋ ਉਹ ਚਾਹੁੰਦੇ ਹਨ ਲੋਕ ਇਕ ਦੂਜੇ ਨੂੰ ਦਸਣ ਇਹ ਹੈ: "ਹੁਏ ਬੁ ਨੇ ਕਾਓ ਡਾਏ ਦੀ ਵਿਸ਼ਵ ਪ੍ਰਸਿਧੀ ਨੂੰ ਨੁਕਸਾਨ ਪਹੁੰਚਾਇਆ।" ਅਤੇ ਨੰਬਰ ਤਿੰਨ: "ਉਸ ਨੇ ਗੁਪਤ ਰੂਪ ਵਿਚ ਆਪਣੀ ਪ੍ਰਸਿਧੀ ਅਤੇ ਕਿਸਮਤ ਲਈ ਸਿਧਾਂਤਾ ਨੂੰ ਝੂਠਾ ਬਣਾਇਆ ।" ਅਤੇ ਨੰਬਰ ਚਾਰ ਇਹ ਹੈ ਕਿ ਉਹ ਚਾਹੁੰਦੇ ਹਨ ਕਿ ਲੋਕ ਜਾਣ ਲੈਣ ਕਿ ਉਹ ਉਨਾਂ ਦਾ ਹੋਰ ਵਫਾਦਾਰ ਨਹੀਂ ਰਿਹਾ, "ਵਿਸ਼ਵ ਸ਼ਾਂਤੀ ਵਿਚ ਰੁਕਾਵਟ ਦੇ ਕਾਰਨ।" ਉਹ ਨੰਬਰ ਚਾਰ ਹੈ। ਸੋ:

ਚਾਰ ਗਲਾਂ ਜੋ ਕਾਓ ਡਾਏ ਸੰਤ ਚਾਹੁੰਦੇ ਹਨ ਸੰਸਾਰ ਦੇ ਲੋਕ ਜਾਣ ਲੈਣ ਹੁਏ ਬੁ ਬਾਰੇ:

1. ਹੁਏ ਬੁ ਵਿਚ ਭਰੋਸਾ ਨਾ ਕਰਨਾ

2. ਹੁਏ ਬੁ ਨੇ ਕਾਓ ਡਾਏ ਦੀ ਵਿਸ਼ਵੀ ਪ੍ਰਸਿਧੀ ਨੂੰ ਨੁਕਸਾਨ ਪਹੁੰਚਾਇਆ

3. ਹੁਏ ਬੁ ਨੇ ਗੁਪਤ ਰੂਪ ਵਿਚ ਸਿਧਾਂਤਾ ਨੂੰ ਵਿਗਾੜਿਆ, ਅਸ਼ੁਧ ਕੀਤਾ ਆਪਣੀ ਆਵਦੀ ਪ੍ਰਸਿਧੀ ਅਤੇ ਕਿਸਮਤ ਲਈ

4. ਹੁਏ ਬੁ ਹੁਣ ਉਨਾਂ ਦਾ ਵਫਾਦਾਰ ਹੋਰ ਨਹੀਂ ਰਿਹਾ ਵਿਸ਼ਵ ਸ਼ਾਂਤੀ ਵਿਚ ਰੁਕਾਵਟ ਦੇ ਕਾਰਨ

ਅਤੇ ਸੋ ਮੈਂ ਪੁਛਿਆ ਕਿਸ ਕਿਸਮ ਦਾ ਸਿਧਾਂਤ, ਕਿਉਂਕਿ ਮੈਂ ਸਿਰਫ ਇਕ ਬੋਧੀ ਸਿਧਾਂਤ ਦੇਖਦੀ ਹਾਂ। ਉਹ ਵੀ ਕਹਿੰਦੇ ਹਨ ਉਹ ਹੈ... ਕੀ? ਉਹ ਕਹਿੰਦੇ ਹਨ ਉਸ ਨੇ "ਗੁਪਤ ਰੂਪ ਵਿਚ ਕਾਓ ਡਾਏ-ਇਜ਼ਮ ਸਿਧਾਂਤ ਨੂੰ ਵੀ ਝੂਠਾ ਬਣਾ ਦਿਤਾ।" ਉਹ, ਮੈਂ ਨਹੀਂ ਦਸ ਸਕਦੀ। ਮੈਂ ਇਹਦੇ ਨਾਲ ਬਹੁਤ ਜਾਣੂ ਨਹੀਂ ਹਾਂ। ਅਤੇ ਭਾਵੇਂ ਜੇਕਰ ਮੈਂ ਜਾਣਦੀ ਹੋਵਾਂ, ਫਿਰ ਇਹ ਦਸਣ ਲਈ ਇਕ ਲੰਮਾ, ਲੰਮਾਂ ਸਿਧਾਂਤ ਹੈ । ਕਿਵੇਂ ਵੀ, ਸੋ ਮੇਰੇ ਖਿਆਲ ਵਿਚ ਉਹ ਲੋਕਾਂ ਨੂੰ ਦਸਣਾ ਚਾਹੁੰਦੇ ਹਨ ਕਿ ਜੋ ਵੀ ਉਹ ਇੰਟਰਨੈਟ ਉਤੇ ਕਹਿ ਰਿਹਾ ਹੈ ਇਹ ਕਾਓ ਡਾਏ ਖੇਤਰ ਤੋਂ ਸੰਤਾਂ ਤੋਂ ਕਾਓ ਡਾਏ ਸਿਖਿਆ ਦੇ ਮੁਤਾਬਕ ਨਹੀਂ ਹੈ। ‌ਕਿਉਂਕਿ ਉਸ ਨੇ ਇਹ ਝੂਠਾ ਬਣਾ ਦਿਤਾ ਆਪਣੇ ਆਪ ਲਈ ਅਨੁਕੂਲ ਕਰਨ ਲਈ। ਮਿਸਾਲ ਵਜੋਂ ਕਿ ਉਸ ਨੇ ਅਵਾਤਮਸਾਕਾ ਸੂਤਰ ਨੂੰ ਝੂਠਾ ਬਣਾਇਆ। ਉਹ ਮਤਰੇਆ ਸਿਰਲੇਖ ਦਾ ਦਾਅਵਾ ਕਰਦਾ ਹੈ, ਅਤੇ ਕਿਸੇ ਤੇ ਵੀ, ਸਮੇਤ ਮੇਰੇ ਤੇ, "ਮੁਕਦਮਾ' ਕਰਨ ਦੀ ਧਮਕੀ ਦਿਤੀ, ਕੋਈ ਵੀ ਜੋ ਉਸ ਦੀ "ਕੰਪਨੀ ਸਿਰਲੇਖ" ਦਾ ਦਾਅਵਾ ਕਰਦਾ ਹੈ - ਭਾਵ ਮੇਤਰੇਆ ਸਿਰਲੇਖ ਦਾ ਦਾਅਵਾ ਕਰਦਾ ਹੈ। ਮੇਰੇ ਰਬਾ, ਉਹ ਬੁਧ ਨੂੰ ਹੁਣ ਕਾਰੋਬਾਰ ਵਿਚ ਬਣਾ ਰਿਹਾ ਹੈ! ਉਹ ਬੁਧ ਵੇਚ ਰਿਹਾ ਹੈ!

Excerpt from “Is Suma Ching High the Female Grand Master in the Avataṃsaka Sūtra?” by Huệ Bửu – Sep. 2, 2023: ਅਤੇ ਨੌਜਵਾਨ ਸੁਧਾਨਾ ਪੂਜਨੀਕ ਮਤਰੇਆ ਬੁਧ ਦੀ ਇਕ ਮੂਰਤ ਹੈ ਜਿਸ ਨੇ ਵੀਐਤਨਾਮ ਵਿਚ ਅਵਤਾਰ ਧਾਰ‌ਿਆ ਸੀ। ਨੌਜਵਾਨ ਸੁਧਾਨਾ ਪੂਜਨੀਕ ਮਤਰੇਆ ਬੁਧ ਦੀ ਮੂਰਤ ਹੈ ਤਾਓ ਨੂੰ ਲਭਣ ਲਈ ਆਪਣੀ ਯਾਤਰਾ ਉਤੇ, ਅਤੇ ਉਹਨੇ ਇਸ ਮਹਾਨ "ਵਾਸੂਮਾਤਰਾ" ਦੇ ਦਰਸ਼ਨ ਕੀਤੇ (ਨੋਟ: ਜਾਅਲੀ ਸ਼ਬਦ ਜੋੜ)। ਉਸਦਾ ਅਸਲੀ ਨਾਮ ਵਾਸੂਮੀਤਰਾ ਹੈ। ਬਿਨਾਂਸ਼ਕ, ਉਹ ਅਲੌਕਿਕ-ਨੇਕ "ਵਾਸੂਮਾਤਰਾ" ਵਿਚ ਵਿਸ਼ਵਾਸ਼ ਨਹੀਂ ਕਰਦੇ (ਨੋਟ: ਜਾਅਲੀ ਸ਼ਬਦ ਜੋੜ)। ਉਸ ਦਾ ਅਸਲੀ ਨਾਮ ਵਾਸੂਮੀਤਰਾ ਹੈ। ਇਸ ਲਈ, ਜਦੋਂ ਉਨਾਂ ਨੇ ਦੇਖਿਆ ਕਿ ਨੌਜਵਾਨ ਸੁਧਾਨਾ, ਜੋ ਪੂਜਨੀਕ ਮਤਰੇਆ ਬੁਧ ਦੀ ਮੂਰਤ ਹੈ, ਤਾਓ ਨੂੰ ਲਭਣ ਗਿਆ, "ਵਾਸੂਮਾਤਰਾ" ਨੂੰ ਮਿਲਣਾ ਚਾਹੁੰਦਾ ਸੀ, (ਨੋਟ: ਜਾਅਲੀ ਸ਼ਬਦਜੋੜ) ਉਸ ਦਾ ਨਾਮ ਵਾਸੂਮੀਤਰਾ ਹੈ, ਉਨਾਂ ਨੇ ਨੌਜਵਾਨ ਸੁਧਾਨਾ ਲਈ ਤਰਸ ਅਤੇ ਰਹਿਮ ਮਹਿਸੂਸ ਕੀਤੀ। ਉਹ ਬਹੁਤ ਖੁਸ਼ ਸਨ ਜਦੋਂ ਉਨਾਂ ਨੂੰ ਪਤਾ ਲਗਾ ਕਿ ਨੌਜਵਾਨ ਸੁਧਾਨਾ, ਜੋ ਪੂਜਨੀਕ ਮਤਰੇਆ ਬੁਧ ਦੀ ਮੂਰਤ ਸੀ, "ਵਾਸੂਮਾਤਰਾ" ਨੂੰ ਭਾਲਣ ਲਈ ਗਿਆ (ਨੋਟ: ਜਾਅਲੀ ਸ਼ਬਦਜੋੜ)। ਉਸ ਦਾ ਅਸਲੀ ਨਾਮ ਵਾਸੂਮੀਤਰਾ ਹੈ।

ਉਸ ਨੇ ਬਸ ਮਤਰੇਆ ਬੁਧ ਦਾ ਨਾਮ ਸੁਧਾਨਾ, ਕੁਆਨ ਯਿੰਨ ਬੋਧੀਸਾਤਵਾ ਦੇ ਸੇਵਾਦਾਰ ਦੇ ਨਾਮ ਉਤੇ ਪਾ ਦਿਤਾ, ਅਤੇ ਫਿਰ ਦਾਅਵਾ ਕੀਤਾ ਕਿ ਸੇਵਾਦਾਰ, ਸੁਧਾਨਾ, ਉਹ ਆਪ ਹੈ! ਅਤੇ ਉਸ ਨੇ ਮੂਰਤ ਉਤੇ ਜੋੜ ਦਿਤਾ। ਉਸ ਨੇ ਕਿਹਾ ਉਥੇ ਮਤਰੇਆ ਬੁਧ ਦੀ ਇਕ "ਮੂਰਤ" ਹੈ। ਜੋ ਸੁਧਾਨਾ ਹੈ।

ਹੁਏ ਬੁ ਦੁਆਰਾ ਫੇਸਬੁਕ ਪੋਸਟ, 23 ਅਗਸਤ, 2024: ਮਤਰੇਆ ਦੀ ਉਤਰਾਈ ਸੂਤਰ ਤੋਂ ਇਲਾਵਾ, ਸ਼ਕਿਆਮੁਨੀ ਬੁਧ ਨੇ ਅਵਾਤਮਸਾਕਾ ਸੂਤਰ, ਅਧਿਅਇ 39 ਵਿਚ ਵੀ ਭਵਿਖਬਾਣੀ ਕੀਤੀ ਸੀ, "ਧਰਮ ਖੇਤਰ ਵਿਚ ਦਾਖਲ ਹੋਣਾ," ਸੁਧਾਨਾ ਦੇ ਦਖਣ ਵਿਚ ਧਰਮ ਦੀ ਭਾਲ ਲਈ ਯਾਤਰਾ ਬਾਰੇ। ਸੁਧਾਨਾ ਨੇ "ਲੇਡੀ ਵਾਸੂਮੀਤਰਾ" ਦੇ ਦਰਸ਼ਨ ਕੀਤੇ, ਜੋ ਪਰਮ ਸਤਿਗੁਰੂ ਚਿੰਗ ਹਾਈ ਹਨ। ਇਹ "ਗਿਆਨਵਾਨ ਰੂਹਾਨੀ ਸਲਾਹਕਾਰ" ਸਨ ਜਿਨਾਂ ਨੂੰ ਸੁਧਾਨਾ ਆਪਣੀ ਧਰਮ ਦੀ ਭਾਲ ਲਈ ਮੁਸ਼ਕਲ ਯਾਤਰਾ ਉਤੇ ਮਿਲਿਆ ਸੀ, ਉਦੋਂ ਤਕ ਜਦੋਂ ਸੁਧਾਨਾ ਨੂੰ ਅਹਿਸਾਸ ਨਹੀਂ ਹੋ ਗਿਆ ਕਿ ਉਸ ਦੇ ਬੇਅੰਤ ਅਤੇ ਅਨੰਤ ਜੀਵਨਕਾਲ ਪੂਜਨੀਕ ਮਤਰੇਆ ਬੁਧ ਦੇ ਬੇਅੰਤ ਅਤੇ ਅਨੰਤ ਜੀਵਨਕਾਲਾਂ ਨਾਲੋਂ ਵਖਰੇ ਨਹੀਂ ਸਨ, ਜਿਸ ਦਾ ਭਾਵ ਹੈ ਕਿ ਉਸ ਨੇ ਗਿਆਨ ਪ੍ਰਾਪਤ ਕਰ ਲਿਆ ਸੀ।

ਇਤਨਾ ਉਲਝਾਉਣ ਵਾਲਾ, ਬਿਲਕੁਲ ਕੋਈ ਤਰਕ ਨਹੀਂ। ਉਥੇ ਇਸ ਤਰਾਂ ਅਜਿਹੀ ਕੋਈ ਗਲ ਨਹੀਂ ਹੈ। ਤੁਸੀਂ ਬਸ ਮੂਲ ਅਵਾਤਮਸਾਕਾ ਸੂਤਰ ਨੂੰ ਪੜੋ, ਫਿਰ ਤੁਸੀਂ ਜਾਣ ਲਵੋਂਗੇ ਇਹ ਅਜਿਹਾ ਕੁਝ ਨਹੀਂ ਹੈ। ਉਸ ਨੇ ਇਹ ਉਪਰ ਜੋੜ‌ਿਆ ਹੈ ਤਾਂਕਿ ਉਹ ਮਤਰੇਆ ਬੁਧ ਹੋਣ ਦਾ ਦਾਅਵਾ ਕਰ ਸਕਦਾ ਹੈ। ਓਹ ਮੇਰੇ ਰਬਾ! ਪਰ ਬਿਨਾਂਸ਼ਕ, ਮੈਂ ਪੁਛਿਆ, "ਉਹ ਇਹ ਕਿਉਂ ਕਰੇਗਾ?" ਸੋ ਸੰਤਾਂ ਨੇ ਮੈਨੂੰ ਦਸ‌ਿਆ, "ਕਿਉਂਕਿ ਉਹ ਮਾਰਾ ਦੇ ਰਾਜੇ ਲਈ ਕੰਮ ਕਰਦਾ ਹੈ, ਮਾਰਾ ਲਈ। ਉਹ ਮਾਰਾ ਦੇ ਅਧੀਨ, ਮਾਤਹਿਤ ਹੈ। ਅਤੇ ਉਹ ਸਿਰਫ ਇਕ ਮਧਮ ਦਰਜੇ ਦਾ ਜੋਸ਼ੀਲਾ ਭੂਤ ਹੈ ਜੋ ਮਾਰਾ ਲਈ ਕੰਮ ਕਰਦਾ ਹੈ।"

ਬਾਅਦ ਵਿਚ, ਉਸੇ ਅਧਿਆਇ ਵਿਚ, ਸੁਧਾਨਾ ਮਤਰੇਆ ਨੂੰ ਮਿਲ‌ਿਆ, ਸੋ ਉਹ ਦੋ ਅਤੇ ਹੁਏ ਬੁ ਤਿੰਨ ਵਖਰੇ ਜੀਵ ਹਨ। ਸੋ ਉਸ ਦਾ ਦਾਅਵਾ ਕਿ ਦੋਵੇਂ ਸੁਧਾਨਾ ਅਤੇ ਮਤਰੇਆ ਹੁਏ ਬੁ ਖੁਦ ਆਪ ਹੀ ਹਨ, ਇਹ ਤਿੰਨਾਂ ਨੂੰ ਇਕ ਵਿਚ ਬਣਾਉਂਦਾ ਹੈ; ਇਹ ਬਿਲਕੁਲ ਪਾਗਲ ਹੈ।

ਸਬੂਤ ਕਿ ਸੁਧਾਨਾ ਅਤੇ ਮਤਰੇਆ ਬੁਧ ਦੋ ਵਖੋ-ਵਖਰੇ ਜੀਵ ਹਨ ਅਵਾਤਮਸਾਕਾ ਸੂਤਰ ਤੋਂ, ਅਧਿਅਇ 39 (ਚੀਨੀ ਤੋਂ ਅੰਗਰੇਜ਼ੀ ਵਿਚ ਮੂਲ ਅਨੁਵਾਦ, ਥੌਮਸ ਕਲਿਅਰੀ ਦੁਆਰਾ)

ਸੁਧਾਨਾ ਅਤੇ ਮਤਰੇਆ ਦਾ ਵਖ-ਵਖ ਵਿਆਕਤੀਆਂ ਵਜੋਂ ਵਰਣਨ ਕੀਤਾ ਗਿਆ ਸੀ: "ਸੁਧਾਨਾ ਟਾਵਰ ਦੇ ਪੈਰਾਂ ਵਿਚ ਖੜਾ ਸੀ ਮਹਾਨ ਗਿਆਨਵਾਨ ਹਸਤੀ ਨੂੰ ਦੇਖਣ ਦੀ ਕਾਮਨਾ ਕਰਦਾ ਹੋਇਆ, ਮਤਰੇਆ ਨੂੰ ਮਿਲਣ ਲਈ ਚਾਹਵਾਨ ਸੀ। ਫਿਰ ਉਸ ਨੇ ਮਤਰੇਆ ਨੂੰ ਟਾਵਰ ਦੇ ਬਾਹਰ ਦੇਖਿਆ, ਕਿਸੇ ਹੋਰ ਜਗਾ ਤੋਂ ਬਾਹਰ ਆ ਰਿਹਾ (...), ਮਤਰੇਆ ਨੂੰ ਦੇਖ ਕੇ, ਸੁਧਾਨਾ ਮਨ ਵਿਚ ਉਚਾ ਚੁਕ‌ਿਆ ਗਿਆ, ਬਹੁਤ ਖੁਸ਼ ਅਤੇ ਖੁਸ਼ਹਾਲ, ਅਤੇ ਦੂਰੋਂ ਹੀ ਆਪਣੇ ਆਪ ਨੂੰ ਮਤਰੇਆ ਅਗੇ ਝੁਕਾਇਆ, ਮਥਾ ਟੇਕਿਆ ।"

ਸੁਧਾਨ ਅਤੇ ਮਤਰੇਆ ਵਖ-ਵਖ ਸ਼ਹਿਰਾਂ ਤੋਂ ਆਏ ਸਨ: "ਸੁਧਾਨਾ ਨੇ ਕਿਹਾ, 'ਤੁਸੀਂ ਕਿਤਨੀ ਦੂਰ ਤੋਂ ਆਏ ਹੋ?'" (...) ਮਤਰੇਆ ਨੇ ਕਿਹਾ, (...) 'ਮੈਂ ਇਥੇ ਮਾਲਾਡਾ ਦੇ ਲੋਕਾਂ ਦੇ ਖੇਤਰਾਂ ਵਿਚ, ਮੇਰੀ ਜਨਮ ਭੂਮੀ, ਪਿੰਡ ਕੁਟੀ ਤੋਂ ਆਈ ਹਾਂ।'"

ਇਸੇ ਦੌਰਾਨ, ਸੁਧਾਨਾ ਧਨਯਾਕਾਰਾ ਸ਼ਹਿਰ ਤੋਂ ਆਇਆ ਸੀ, ਜਿਵੇਂ ਅਧਿਆਇ ਵਿਚ ਪਹਿਲਾਂ ਦਸ‌ਿਆ ਗਿਆ: "ਹੁਣ, (ਧਨਯਾਕਾਰਾ) ਦੇ ਸ਼ਹਿਰ ਦੇ ਲੋਕਾਂ ਨੇ ਸੁਣਿਆ ਕਿ ਮੰਜੂਸ਼ਰੀ ਆਇਆ ਸੀ ਅਤੇ ਜੰਗਲ ਵਿਚ ਸਮਾਧ ਵਿਚ ਰਹਿ ਰਿਹਾ ਸੀ। (...) ਫਿਰ ਸੁਧਾਨਾ, ਇਕ ਸ਼ਾਨਦਾਰ ਮੁੰਡਾ, ਇਕ ਪੰਜ ਸੌ ਸ਼ਾਨਦਾਰ ਮੁੰਡ‌ਿਆਂ ਦੀ ਸੰਗਤ ਵਿਚ, (...) ਮੰਜੂਸ਼ਰੀ ਕੋਲ ਗਿਆ ਸੀ, ਉਸ ਦੇ ਅਗੇ ਮਥਾ ਟੇਕ‌ਿਆ ਅਤੇ ਉਸਦੇ ਆਲੇ ਦੁਆਲੇ ਪਰਕਰਮਾ ਕੀਤੀ ਅਤੇ ਫਿਰ ਇਕ ਪਾਸੇ ਬੈਠ ਗਿਆ।"

ਜਦੋਂ ਸੁਧਾਨਾ ਨੇ ਸਵਰਗੀ ਦ੍ਰਿਸ਼ਾਂ ਦਾ ਅਨੁਭਵ ਕੀਤਾ ਵਾਏਰੋਕਾਨਾ ਦੀਆਂ ਮੀਨਾਰਾਂ ਦੁਆਰਾ, ਇਹ ਉਵੇਂ ਸੀ ਜਿਵੇਂ ਇਕ ਰੂਹਾਨੀ ਹਸਤੀ ਉਸਦੇ ਬਾਹਰ ਹੋਵੇ, ਜਿਸ ਨੇ ਉਸ ਨੂੰ ਦੇਖਣ ਦੀ ਯੋਗਤਾ ਪ੍ਰਦਾਨ ਕੀਤੀ ਸੀ: "ਉਵੇਂ ਜਿਵੇਂ ਇਕ ਆਦਮੀ ਇਕ ਰੂਹ ਦੁਆਰਾ ਕਾਬੂ ਕੀਤਾ ਗਿਆ ਵਖ ਵਖ ਚੀਜ਼ਾਂ ਦੇਖਦਾ ਹੈ, ਅਤੇ ਦਸਦਾ ਹੈ ਜਿਸ ਬਾਰੇ ਉਸ ਨੂੰ ਪੁਛਿਆ ਜਾਂਦਾ, ਉਵੇਂ ਹੀ ਸੁਧਾਨਾ ਨੇ, ਇਕ ਗ‌ਿਆਨਵਾਨ ਹਸਤੀ (ਮਤਰੇਆ) ਦੀ ਗਿਆਨ ਸ਼ਕਤੀ ਦੁਆਰਾ, ਉਹ ਸਭ ਚੀਜ਼ਾਂ ਦੇਖੀਆਂ ਸੀ।"

ਬਾਅਦ ਵਿਚ, ਸੁਧਾਨਾ ਨੇ ਇਸ ਦੀ ਪੁਸ਼ਟੀ ਕੀਤੀ ਜਦੋਂ ਮਤਰੇਆ ਦੁਆਰਾ ਪੁਛਿਆ ਗਿਆ ਸੀ ਜੇਕਰ ਉਸ ਨੇ ਦ੍ਰਿਸ਼ ਦੇਖੇ ਸਨ। ਉਸ ਨੇ ਉਤਰ ਦਿਤਾ: 'ਮੈਂ ਦੇਖਿਆ, ਹੇ ਨੇਕ ਪੂਜਨੀਕ, ਸਸ਼ਕਤੀਕਰਨ ਦੁਆਰਾ ਅਤੇ (ਮਤਰੇਆ) ਦੀ ਰੂਹਾਨੀ ਸ਼ਕਤੀ ਦੁਆਰਾ।'"

ਸੁਧਾਨਾ ਦੇ ਮਤਰੇਆ ਦੇ ਬੇਅੰਤ ਜੀਵਨ ਕਾਲਾਂ ਨੂੰ ਦੇਖਣ ਤੋਂ ਬਾਅਦ ਵਾਏਰੋਕਾਨਾ ਦੇ ਅੰਤਿਮ ਟਾਵਰ ਵਿਚ, ਹਰ ਇਕ ਦ੍ਰਿਸ਼ ਵਿਚ, ਉਸ ਨੇ ਆਪਣੇ ਆਪ ਨੂੰ "ਮਤਰੇਆ ਦੇ ਚਰਨਾਂ (ਪੈਰਾਂ) ਵਿਚ" ਦੇਖਿਆ ਸੀ: "(ਸੁਧਾਨਾ) ਨੇ ਇਕ ਟਾਵਰ ਦੇਖਿਆ ਸੀ ਜੋ ਹੋਰ ਸਾਰ‌ੇ ਦੂਜਿਆਂ ਦੇ ਨਾਲੋਂ ਵਡਾ ਸੀ ਅਤੇ ਬਹੁਤ ਹੀ ਸਜਾਵਟਾਂ ਨਾਲ ਸਜਾਇਆ ਹੋਇਆ ਸੀ ਜੋ ਦੂਜੇ ਸਾਰੇ ਟਾਵਰਾਂ ਨਾਲੋਂ ਕਿਤੇ ਵਧ ਸੀ। ਉਸ ਟਾਵਰ ਵਿਚ (...) ਉਸ ਨੇ ਦੇਖਿਆ ਗਿਆਨਵਾਨ ਹਸਤੀ, ਮਤਰੇਆ ਬੁਧ ਦਾ ਜਨਮ ਇਕ ਕਮਲ ਦੇ ਫੁਲ ਵਿਚ ਹੋਇਆ ਸੀ; ਉਸ ਨੇ ਮਤਰੇਆ ਨੂੰ ਸਤ ਕਦਮ ਲੈਂਦ‌ਿਆਂ ਨੂੰ ਦੇਖਿਆ ਜਿਉਂ ਇੰਦਰਾ ਅਤੇ ਬ੍ਰਹਿਮਾ ਦੇਖ ਰਹੇ ਸਨ, ਸਾਰੇ ਦਸਾਂ ਦਿਸ਼ਾਵਾਂ ਵਲ ਦੇਖ ਰਿਹਾ, ਬਬਰ ਸ਼ੇਰ ਗਰਜ਼ਿਆ, ਸਾਰੇ ਬਚਪਨ ਦੇ ਪੜਾਅ ਦਿਖਾਏ ਜਾ ਰਹੇ, (...) ਗਿਆਨ ਪ੍ਰਤੀ ਜਾਗ੍ਰਿਤੀ, ਗਿਆਨ ਦੇ ਰੁਖ ਤੇ ਲਗਾਤਾਰ ਨਜ਼ਰ ਮਾਰ ਰਿਹਾ, ਪੁ‌ਛਿਆ ਗਿਆ ਬ੍ਰਹਿਮਾ ਦੁਆਰਾ ਸਿਖਾਉਣ ਲਈ , ਅਤੇ ਸਿਖਿਆ ਦਾ ਪਹੀਆ ਮੋੜ ਰਿਹਾ ਸੀ, ਸਵਰਗੀ ਨਿਵਾਸਾਂ ਵਿਚ ਜਾ ਰਿਹਾ, ਗਿਆਨ ਦੀ ਸਿਖਿਆ ਦੇ ਵਖ-ਵਖ ਭਿੰਨ ਪ੍ਰਗਟਾਵਿਆਂ ਨਾਲ (...)। ਅਤੇ ਸੁਧਾਨਾ ਨੇ ਆਪਣੇ ਆਪ ਨੂੰ ਉਥੇ ਹਰ ਜਗਾ ਮਤਰੇਆ ਦੇ ਚਰਨਾਂ ਵਿਚ ਸਮਝਿਆ ਸੀ।"

ਇਸ ਲਈ, ਗ੍ਰੰਥ ਸਪਸ਼ਟ ਤੌਰ ਤੇ ਕਹਿੰਦਾ ਹੈ ਕਿ ਸੁਧਾਨਾ "ਮਤਰੇਆ ਦੇ ਚਰਨਾਂ, ਪੈਰਾਂ ਵਿਚ" ਇਕ ਪੈਰੋਕਾਰ ਰਿਹਾ ਸੀ ਅਣਗਣਿਤ ਜੀਵਨਕਾਲਾਂ ਵਿਚ ਜਿਸ ਦੀ ਸੁਧਾਨਾ ਨੇ ਗਵਾਹੀ ਭਰੀ ਸੀ ।

ਸ਼ਾਇਦ ਉਹ ਇਕ ਪਾਗਲ ਹੈ। ਮੈਂਨੂੰ ਉਮੀਦ ਹੈ ਕਿ ਉਥੇ ਉਸ ਤੋਂ ਇਸ ਬਾਰੇ ਹੋਰ ਰੌਲਾ ਨਹੀਂ ਹੋਵੇਗਾ, ਤਾਂਕਿ ਅਸੀਂ ਸਾਰੇ ਆਰਾਮ ਕਰ ਸਕੀਏ ਅਤੇ ਰੂਹਾਨੀ ਤੌਰ ਤੇ ਤਰਕੀ ਕਰ ਸਕੀਏ! ਨਾਲੇ ਆਪਣੇ ਸੰਸਾਰ ਦੀ ਦੇਖ ਭਾਲ ਵੀ ਜੋ ਇਸ ਸਮੇਂ ਖਤਰੇ ਵਿਚ ਹੈ!

ਪਰ ਉਥੇ ਹੋਰ ਵੀ ਬਹੁਤ ਚੀਜ਼ਾਂ ਹਨ ਜੋ ਬਾਅਦ ਵਿਚ ਆਉਂਦੀਆਂ ਹਨ। ਇਹ ਇਤਨਾ ਸਧਾਰਨ ਨਹੀਂ ਹੈ। ਉਹ ਮੌਕੇ ਦੀ ਉਡੀਕ ਕਰ ਰਿਹਾ ਹੈ। ਅਤੇ ਹਾਲ ਹੀ ਵਿਚ, ਪਿਛਲੇ ਕੁਝ ਸਾਲਾਂ ਵਿਚ, ਮੈਂ ਲਗਭਗ ਮਰ ਚੁਕੀ ਸੀ ਸੰਸਾਰ ਲਈ ਆਪਣੀ ਕੁਰਬਾਨੀ ਦੇ ਕਾਰਨ, ਅਤੇ ਨਾਲੇ ਇਕ ਹੋਰ ਵਾਰ, ਕਿਸੇ ਹੋਰ ਸਮੇਂ ਵੀ, ਜਾਦੂ-ਟੂਣੇ ਕਰਕੇ ਲਗਭਗ ਮਰ ਗਈ, ਜੋ ਮੈਂ ਪ੍ਰਾਪਤ ਕਰਨ ਲਈ ਤਿਆਰ ਨਹੀਂ ਸੀ। ਇਸ ਲਈ ਉਨਾਂ ਸਾਰ‌ਿਆਂ ਨੇ ਇਹ ਮੌਕੇ ਦੀ ਵਰਤੋਂ ਕੀਤੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨ ਲਈ ਅਤੇ ਮੇਰਾ ਮਿਸ਼ਨ ਲੈਕੇ ਬਸ ਇਸ ਸੰਸਾਰ ਨੂੰ ਤਬਾਹ ਕਰਨਾ ਚਾਹੁੰਦੇ! ਅਤੇ ਸ਼ੈਤਾਨ ਦੀ ਪੂਜਾ ਕਰਨ ਵਿਚ ਲੋਕਾਂ ਨੂੰ ਭਰਮਾਉਣ ਲਈ!

ਮੈਨੂੰ ਉਸ ਔਰਤ (ਡੈਣ) ਤੇ ਸ਼ਕ ਨਹੀਂ ਸੀ ਕੀਤਾ ਕਿਉਂਕਿ ਉਹ ਮੇਰੇ ਪੈਰੋਕਾਰ ਦੀ ਪਤਨੀ ਹੈ। ਅਤੇ ਉਹ ਵੀ ਇਕ ਪੈਰੋਕਾਰ ਦੇ ਰੂਪ ਵਿਚ ਅੰਦਰ ਆ ਗਈ, ਬਸ ਉਵੇਂ ਜਿਵੇਂ ਹੁਏ ਬੁ ਅਤੇ ਟ੍ਰਾਨ ਤਾਮ ਦੀ ਤਰਾਂ। ਓਹ, ਮੈਂ ਤੁਹਾਨੂੰ ਸਦਾ ਹੀ ਦਸ ਸਕਦੀ ਹਾਂ, ਪਰ ਇਹ ਬਹੁਤ ਜਿਆਦਾ ਕੰਮ ਹੈ, ਬਹੁਤ ਸਮਾਂ ਬਰਬਾਦ ਕਰਨ ਵਾਲਾ, ਮੈਂਨੂੰ ਇਹਨਾਂ ਦਾਨਵਾਂ ਜਾਂ (ਜੋਸ਼ੀਲੇ) ਭੂਤਾਂ ਨੂੰ ਸਿਰਫ ਹੁਣੇ ਹੁਣੇ ਜਾਂ ਮੇਰੇ ਪੈਰੋਕਾਰਾਂ ਦੇ ਸਮੂਹ ਵਿਚ ਹੀ ਨਹੀਂ ਮਿਲੀ - ਨਹੀਂ, ਪਹਿਲਾਂ ਤੋਂ ਜਦੋਂ ਮੈਂ ਛੋਟੀ, ਜਵਾਨ ਸੀ। ਇਹ ਸਭ ਜਿਵੇਂ ਅਨੇਕ ਹੀ ਮੂਵੀਆਂ ਦੀ ਤਰਾਂ ਹੈ। ਲੰਮੀਆਂ, ਲੰਮੀਆਂ ਕਹਾਣੀਆਂ! ਦਿਲਚਸਪ ਕਹਾਣੀਆਂ, ਖਤਰਨਾਕ ਕਹਾਣੀਆਂ, ਹੈਰਾਨੀਜਨਕ ਕਹਾਣੀਆਂ।

ਅਤੇ ਫਿਰ ਹੁਣ, ਹੁਏ ਬੁ, ਇਹ ਸ਼ਿਕਾਇਤ ਸੀ, ਇਹ ਸਜ਼ਾ ਸੀ ਜੋ ਕਾਓ ਡਾਏ ਦੇ ਸੰਤਾਂ ਨੇ ਉਸ ਨੂੰ ਦਿਤੀ, ਕਿਉਂਕਿ ਉਸ ਨੇ ਉਨਾਂ ਦੀ ਸਾਖ ਨੂੰ ਨੁਕਸਾਨ ਕੀਤਾ, ਉਨਾਂ ਦੇ ਸਿਧਾਂਤ ਨੂੰ ਝੂਠਾ ਬਣਾਇਆ, ਵਿਸ਼ਵ ਸ਼ਾਂਤੀ ਵਿਚ ਰੁਕਾਵਟ ਦਾ ਕਾਰਨ , ਆਦਿ। ਮੈਂ ਬਾਅਦ ਵਿਚ ਉਨਾਂ ਨੂੰ ਕੁਝ ਸਵਾਲ ਪੁਛੇ ਸਨ ਇਹਨਾਂ ਸਾਰੇ ਵਿਸ਼ਿਆਂ ਦੇ, ਇਹਨਾਂ ਸਾਰੀਆਂ ਪੰਕਤੀਆਂ ਦੇ ਸਬੰਧ ਵਿਚ, ਸੋ ਅਸੀਂ ਥੋੜੀ ਜਿਹੀ ਹੋਰ ਗਲ ਕਰਾਂਗੇ। ਭਾਵੇਂ ਜੇਕਰ ਇਹ ਕਰਮ ਵਿਚ ਨਹੀਂ ਹੈ, ਕ੍ਰਿਪਾ ਕਰਕੇ ਮੈਨੂੰ ਮਾਫ ਕਰਨਾ। ਮੈਂ ਬਸ ਕੁਝ ਨੋਟ ਲਿਖੇ ਸੀ, ਪਰ ਮੈਂ ਸਮੁਚਾ ਤਿਆਰ ਕੀਤਾ ਭਾਸ਼ਣ ਜਾਂ ਕੁਝ ਅਜਿਹਾ ਨਹੀਂ ਲਿਖਣਾ ਚਾਹੁੰਦੀ ਸੀ। ਆਮ ਤੌਰ ਤੇ, ਮੈਂ ਕੋਈ ਚੀਜ਼ ਨਹੀਂ ਲਿਖਦੀ, ਅਤੇ ਮੈਂ ਥੋੜਾ ਵਧੇਰੇ ਚੰਗੀ ਤਰਾਂ ਬੋਲਦੀ ਹਾਂ; ਨੋਟਸ ਦੇ ਨਾਲ, ਇਹ ਘਟ ਸਰਲਤਾ, ਘਟ ਵਧੀਆ ਹੈ। ਸੋ ਹੁਣ, ਮੀਟਿੰਗ ਦੇ ਸਥਾਨ ਤੇ, ਸਾਡੇ ਕੋਲ ਮਾਰਾ ਦਾ ਰਾਜਾ ਵੀ, ਮਹਾਰਾਜ ਜੋਸ਼ੀਲੇ ਦਾਨਵਾਂ ਦਾ ਰਾਜਾ, ਮਹਾਰਾਜ ਜੋਸ਼ੀਲੇ ਭੂਤਾਂ ਦਾ ਰਾਜਾ ਅਤੇ ਮਹਾਰਾਜ ਜਾਦੂ-ਟੂਣੇ ਦਾ ਰਾਜਾ ਹਨੇਰੇ ਸੰਸਾਰ ਤੋਂ, ਨਾਲ ਹੀ ਮਹਾਰਾਜ ਕਰਮਾ ਦਾ ਰਾਜਾ ਅਤੇ ਮਹਾਰਾਜ ਸੁਰਿਖਆ ਦਾ ਰਾਜਾ ਮੌਜ਼ੂਦ ਸਨ। ਉਹ ਵੀ ਸਾਰੇ ਉਥੇ ਮੁਦੇ ਨੂੰ ਸੁਣਨ ਲਈ ਮੌਜ਼ੂਦ ਸਨ, ਕਿਉਂਕਿ ਸ਼ਾਇਦ ਉਨਾਂ ਨੂੰ ਇਸਨੂੰ ਬਾਅਦ ਵਿਚ ਸੰਭਾਲਣਾ ਪਵੇਗਾ। ਬਾਅਦ ਵਿਚ ਤੁਸੀਂ ਦੇਖੋਂਗੇ।

ਓਹ ਮੇਰੇ ਰਬਾ, ਕਾਸ਼ ਮੈਂ ਇਹ ਸਭ ਉਨਾਂ ਨੂੰ ਪੜ ਸਕਦੀ... ਠੀਕ ਹੈ। ਹੁਣ, ਮੈਂ ਮਾਰਾ ਨੂੰ ਪੁਛਿਆ, "ਕੀ ਉਹ ਤੁਹਾਡਾ ਮਾਤਹਿਤ ਹੈ, ਤੁਹਾਡੇ ਲਈ ਕੰਮ ਕਰ ਰਿਹਾ?" ਸੋ ਮਾਰਾ ਦੇ ਰਾਜੇ ਨੇ ਕਿਹਾ, "ਹਾਂਜੀ।" ਓਹ ਰਬਾ, ਮੈਂ ਉਮੀਦ ਕਰਦੀ ਹਾਂ ਮੈਂ ਕੋਈ ਚੀਜ਼ ਭੁਲ ਨਾ ਜਾਵਾਂ। ਸੋ ਮੈਂ ਪੁਛਿਆ, "ਕਿਹੜੀ ਕਿਸਮ ਦੀ ਸ਼ਾਂਤੀ ਦੀ ਰੁਕਾਵਟ? ਉਹ ਕੀ ਕਰ ਸਕਦਾਹੈ?" ਅਤੇ ਸੰਤ ਨੇ ਕਿਹਾ, "ਤੁਹਾਡੇ ਮਰਨ ਦੀ ਉਡੀਕ ਕਰਨ ਦੁਆਰਾ, ਤਾਂਕਿ ਉਹ ਸਿਧੇ ਤੌਰ ਤੇ ਲੋਕਾਂ ਨੂੰ ਕੰਟ੍ਰੋਲ ਕਰ ਸਕੇ, ਮਾਰਾ ਲਈ, ਇਸਾਈ ਧਰਮ ਵਿਚ, ਸ਼ੈਤਾਨ ਲਈ; ਮਾਰਾ ਲਈ, ਸ਼ੈਤਾਨ ਹੈ।" ਮੈਨੂੰ ਜਾਂਚ ਕਰਨੀ ਪਵੇਗੀ। ਕੁਝ ਮੈਂ ਪਹਿਲਾਂ ਲਿਖਿਆ ਸੀ; ਕੁਝ ਮੈਂ ਬਾਅਦ ਵਿਚ ਲਿਖਿਆ ਸੀ - ਇਕ ਵਾਧੂ ਸੋ ਹੁਣ ਤੁਸੀਂ ਵਧ ਜਾਂ ਘਟ ਇਸ ਵਿਆਕਤੀ ਬਾਰੇ ਜਾਣਦੇ ਹੋ।

Photo Caption: ਸਹਾਰਾ ਲੈਣ ਲਈ ਮਜ਼ਬੂਤ ਵਿਸ਼ਵਾਸ਼!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ