ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜੋਸ਼ੀਲਾ ਭੂਤ ਝੂਠੀ ਘੋਸ਼ਣਾ ਕਰ ਰਿਹਾ ਕਿ ਉਹ ਮਤਰੇਆ ਬੁਧ ਹੈ, ਨੌਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਵੇਂ ਕਿ ਬੁਧ ਨੇ ਕਿਹਾ ਸੀ, ਇਸ ਧਰਮ-ਅੰਤ ਯੁਗ ਵਿਚ, ਭਿਕਸ਼ੂ ਭਿਕਸ਼ੂ ਨਹੀਂ ਹੁੰਦੇ। ਸ਼ਾਇਦ ਕਈ ਅਸਲ਼ੀ ਭਿਕਸ਼ੂ, ਸੰਨਿਆਸੀ ਨਹੀਂ ਹਨ। ਕਈ ਰੰਗੀਨ ਜਿਆਸ਼ਾ (ਕਾਸਾਇਆ ਜਾਂ ਭਿਕਸ਼ੂਆਂ ਦਾ ਚੋਗਾ) ਪਹਿਨਦੇ ਹਨ, ਬਸ ਉਵੇਂ ਜਿਵੇਂ ਬੁਧ ਨੇ ਕਿਹਾ ਸੀ - ਕਿ ਇਹ ਨਕਲੀ ਸਾਧੂ, ਭਿਕਸ਼ੂ ਰੰਗੀਨ ਜਿਆਸ਼ਾ ਪਹਿਨਣਾ ਪਸੰਦ ਕਰਦੇ ਹਨ। ਨਕਲੀ ਭਿਕਸ਼ੂ (ਜਾਨਵਰ-ਲੋਕਾਂ ਦਾ) ਮਾਸ ਖਾਂਦੇ ਹਨ ਅਤੇ ਸ਼ਰਾਬ ਵੀ ਪੀਂਦੇ ਹਨ, ਜੂਆ ਖੇਡਦੇ - ਅਜਕਲ ਤਥਾ-ਕਥਿਤ ਭਿਕਸ਼ੂ ਸਭ ਕਿਸਮ ਦੀਆਂ ਚੀਜ਼ਾਂ ਕਰ ਰਹੇ ਹਨ। ਅਤੇ ਬਚ‌ਿਆਂ ਨਾਲ ਛੇੜਛਾੜ, ਔਰਤਾਂ ਅਤੇ ਮਰਦ ਨਾਲ ਛੇੜਛਾੜ। ਇਹ ਇੰਟਰਨੈਟ ਉਤੇ ਸਾਰਾ ਹੈ। ਓਹ, ਮੈਂ ਚਾਹੁੰਦੀ ਹਾਂ ਮੈਂ ਇਹ ਕਦੇ ਖੋਜ ਨਾ ਕੀਤੀ ਹੁੰਦੀ। ਓਹ, ਇਹ ਸਚਮੁਚ ਬਹੁਤ ਪ੍ਰੇਸ਼ਾਨੀ ਮਹਿਸੂਸ ਕਰਾਉਂਦਾ ਹੈ। ਕਾਸ਼ ਮੈਨੂੰ ਇਹ ਸਭ ਦਾ ਪਤਾ ਨਾ ਹੁੰਦਾ। ਇਹਨਾਂ ਸਾਰ‌ਿਆਂ ਦਹਾਕਿਆਂ ਦੌਰਾਨ ਜਦੋਂ ਤੋਂ ਮੈਂ ਆਪਣਾ ਮਿਸ਼ਨ ਕਰਨ ਲਈ ਬਾਹਰ ਆਈ ਹਾਂ, ਮੈਂ ਇਹ ਸਭ ਨਹੀਂ ਜਾਣਦੀ ਸੀ। ਅਤੇ ਮੈਂ ਇਥੋਂ ਤਕ ਹਾਲ ਹੀ ਵਿਚ ਸੁਣ‌ਿਆ ਸੀ, ਕਿਸੇ ਜਗਾ ਇਹ ਕਿਹਾ ਗਿਆ ਕਿ ਕੈਥਲਿਕ ਭਿਕਸ਼ੂਆਂ ਨੇ ਉਹਨਾਂ ਪਾਪਾਂ ਵਿਚੋਂ ਵਧੇਰੇ ਕੀਤੇ ਹਨ, ਬਚਿਆਂ ਨਾਲ ਛੇੜਛਾੜ, ਜਾਂ ਸੰਮਲਿੰਗੀ ਵਿਆਹ ਕਰਨਾ, ਔਰਤਾਂ, ਮਰਦਾਂ ਨਾਲ ਛੇੜਛਾੜ, ਅਤੇ ਇਹ ਸਭ।

ਮੈਂ ਕਿਹਾ ਬੋਧੀਆਂ ਕੋਲ ਇਹ ਸਭ ਨਹੀਂ ਹੈ। ਮੈਂ ਇਹ ਬਹੁਤ ਘਟ ਸੁਣ‌ਿਆ ਸੀ। ਓਹ ਮੇਰੇ ਰਬਾ, ਮੈਂ ਇਤਨੀ ਗਲਤ ਸੀ। ਮੈਂ ਬਹੁਤ ਗਲਤ ਸੀ। ਮੈਂ ਕਿਹਾ ਇਹ ਹੈ ਕਿਉਂਕਿ ਬੋਧੀ ਭਿਕਸ਼ੂਆਂ ਕੋਲ 250 ਨਸੀਹਤਾਂ ਹਨ, ਸੋ ਇਹ ਸੰਭਵ ਨਹੀਂ ਹੈ। ਇਹ ਬਹੁਤ ਵਿਸਤ੍ਰਿਤ ਹੈ ਸਭ ਕਿਸਮ ਦੇ ਨੈਤਿਕ ਸਿਧਾਂਤਾਂ ਬਾਰੇ ਜਿਨਾਂ ਦਾ ਤੁਹਾਨੂੰ ਪਾਲਣ ਕਰਨਾ ਪਵੇਗਾ, ਸੋ ਬੋਧੀ ਭਿਕਸ਼ੂ ਕੋਈ ਜਿਨਸੀ ਪ੍ਰੇਸ਼ਾਨੀ ਨਹੀਂ ਕਰ ਸਕਦਾ, ਜਾਂ ਦੂਜੇ ਵਫਾਦਾਰਾਂ ਜਾਂ ਹੋਰਨਾਂ ਭਿਕਸ਼ੂਆਂ ਅਤੇ ਭਿਕਸ਼ਣੀਆਂ ਨਾਲ ਛੇੜਛਾੜ ਨਹੀਂ ਕਰ ਸਕਦਾ। ਓਹ ਮੇਰੇ ਰਬਾ, ਮੈਂ ਇਤਨੀ ਗਲਤ ਸੀ। ਮੈਂ ਇੰਟਰਨੈਟ ਤੇ ਬਹੁਤ ਨਹੀਂ ਪੜਿਆ ਸੀ। ਮੈਂ ਕਦੇ ਨਹੀਂ ਚਾਹੁੰਦੀ ਸੀ। ਹੁਣੇ ਹੁਣੇ, ਮੈਂ ਸੰਸਾਰ ਵਿਚ ਸ਼ਾਂਤੀ ਬਾਰੇ ਜਾਨਣਾ ਚਾਹੁੰਦੀ ਸੀ ਅਤੇ ਸੋ ਮੈਂ ਇਹ ਖੋਲਿਆ ਅਤੇ ਪੰਡੋਰਾ ਦਾ ਡਬਾ ਸਭ ਬਾਹਰ ਆ ਗਿਆ, ਹੇਠਾਂ ਡਿਗਦਾ ਹੋਇਆ, ਸਾਰੇ ਪਾਸੇ ਡਿਗ ਪਿਆ। ਕਾਸ਼ ਮੈਨੂੰ ਇਹ ਸਭ ਬਾਰੇ ਨਾ ਪਤਾ ਹੁੰਦਾ। ਇਹਨੇ ਸਚਮੁਚ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ। ਇਸਨੇ ਮੇਰਾ ਭਰਮ ਤੋੜ ਦਿਤਾ। ਮੈਂ ਪੜਿਆ ਕਿ ਬੁਧ ਨੇ ਕਿਹਾ ਸੀ ਕਿ ਮਾਰਾ ਆਪਣੇ ਬਚ‌ਿਆਂ ਨੂੰ ਭਿਕਸ਼ੂ ਅਤੇ ਭਿਕਸ਼ਣੀਆਂ ਬਣਨ ਲਈ ਭੇਜੇਗਾ ਅਤੇ ਬੁਧ ਦੀ ਸਿਖਿਆ ਨੂੰ ਤਬਾਹ ਕਰਨ ਲਈ ਇਸ ਕਿਸਮ ਦੇ ਸਭ ਭਿਕਸ਼ੂਆਂ ਦੇ ਚੋਗੇ ਅਤੇ ਸਟਾਇਲ ਵਾਲੇ ਪਹਿਰਾਵੇ ਦੀ ਵਰਤੋਂ ਕਰੇਗਾ।

"ਜਦੋਂ ਸ਼ਕਿਆਮੁਨੀ ਬੁਧ ਨਿਰਵਾਣ ਵਿਚ ਪਰਵੇਸ਼ ਹੀ ਕਰਨ ਵਾਲੇ ਸਨ, ਉਨਾਂ ਦੇ ਦਾਨਵ ਰਾਜੇ ਨੂੰ ਬੁਲਾਇਆ ਅਤੇ ਉਸ ਨੂੰ ਹੁਕਮ ਦਿਤਾ, 'ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹੁਣ ਤੋਂ ਨਿਯਮਾਂ ਦੀ ਪਾਲਣਾ ਕਰੋ। ਉਨਾਂ ਦੀ ਉਲੰਘਣਾ ਨਾ ਕਰਨੀ।' ਦਾਨਵ ਰਾਜੇ ਨੇ ਜਵਾਬ ਦਿਤਾ, 'ਸੋ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ ਨਿਯਮਾਂ ਦੀ ਪਾਲਣਾ ਕਰਾਂ? ਠੀਕ ਹੈ। ਤੁਹਾਡੇ ਧਰਮ ਦੇ ਅੰਤ ਵਾਲੇ ਯੁਗ ਦੌਰਾਨ, ਮੈਂ ਤੁਹਾਡੇ ਕਪੜੇ ਪਹਿਨਾਂਗਾ, ਤੁਹਾਡਾ ਭੋਜਨ ਖਾਵਾਂਗਾ, ਅਤੇ ਤੁਹਾਡੇ ਦਾਨ ਦੇ ਕਟੋਰੇ ਵਿਚ ਮਲ ਕਰਾਂਗਾ।' ਉਸ ਦਾ ਭਾਵ ਸੀ ਕਿ ਉਹ ਧਰਮ ਨੂੰ ਅੰਦਰੋਂ ਬਰਬਾਦ ਕਰ ਦੇਵੇਗਾ। ਜਦੋਂ ਬੁਧ ਨੇ ਇਹ ਸੁਣ‌ਿਆ ਉਹ ਚਿੰਤਤ ਸਨ। ਉਹ ਰੋਏ ਅਤੇ ਕਿਹਾ, 'ਉਥੇ ਮੈਂ ਤੁਹਾਡੇ ਬਾਰੇ ਸਚਮੁਚ ਕੁਝ ਨਹੀਂ ਕਰ ਸਕਦਾ। ਤੁਹਾਡਾ ਤਰੀਕਾ ਸਭ ਤੋਂ ਜ਼ਹਿਰੀਲਾ ਹੈ, ਸਭ ਤੋਂ ਵਿਨਾਸ਼ਕਾਰੀ।'" - ਸਤਿਕਾਰਤ ਮਾਸਟਰ ਸੁਆਨ ਹੁਆ (ਵੈਸ਼ਨੋ) ਦੁਆਰਾ ਸ਼ੁਰੰਗਾਮਾ ਸੂਤਰ ਦੀ ਇਕ ਟਿਪਣੀ

ਅਤੇ ਬੁਧ ਰੋਏ ਸਨ। ਮੇਰੇ ਰਬਾ। ਬੁਧ ਇਤਨੇ ਸੰਵੇਦਨਸ਼ੀਲ ਹਨ, ਇਤਨੇ ਪਿਆਰ ਵਾਲੇ, ਇਤਨੇ ਦਿਆਲੂ। ਉਹ ਇਥੋਂ ਤਕ ਰੋਏ ਜਦੋਂ ਉਨਾਂ ਨੇ ਇਕ ਔਰਤ ਦੀਆਂ ਹਡੀਆਂ ਦੇਖੀਆਂ ਸੀ। ਉਨਾਂ ਦੇ ਮਰਨ ਤੋਂ ਬਾਅਦ, ਔਰਤਾਂ ਦੀਆਂ ਹਡੀਆਂ ਕਾਲੀਆਂ ਹੁੰਦੀਆਂ ਹਨ, ਉਵੇਂ ਜਿਵੇਂ ਮਰਦਾਂ ਤੋਂ ਚਿਟੀਆਂ ਹਡੀਆਂ ਵਾਂਗ ਨਹੀਂ, ਕਿਉਂਕਿ ਔਰਤਾਂ ਮਹੀਨੇਵਾਰ ਖੂਨ ਗੁਆਉਂਦੀਆਂ ਹਨ, ਬਚੇ ਪੈਦਾ ਕਰਦੀਆਂ, ਅਤੇ ਬਚ‌ਿਆਂ ਅਤੇ ਪਤੀ ਅਤੇ ਘਰ ਦੀ ਅਤੇ ਉਹ ਸਭ ਦੀ ਦੇਖਭਾਲ ਕਰਦੀਆਂ। ਸੋ ਉਨਾਂ ਦੇ ਸਰੀਰ ਉਤਨੇ ਸਿਹਤਮੰਦ ਨਹੀਂਹਨ। ਮੌਤ ਤੋਂ ਬਾਅਦ, ਉਨਾਂ ਦੀਆਂ ਸਾਰੀਆਂ ਹਡੀਆਂ ਕਾਲੀਆਂ ਬਣ ਜਾਂਦੀਆਂ ਹਨ, ਅਤੇ ਬੁਧ ਔਰਤਾਂ ਦੀਆਂ ਹਡੀਆਂ ਦੀ ਇਕ ਵਡੀ, ਵਿਸ਼ਾਲ ਢੇਰੀ ਦੇ ਸਾਹਮੁਣੇ ਰੋਏ। ਤੁਸੀਂ ਦੇਖੋ ਬੁਧ ਕਿਤਨੇ ਪਿਆਰ ਵਾਲੇ, ਰਹਿਮਦਿਲ, ਅਤੇ ਦਿਆਲੂ ਹਨ। ਕੋਈ ਵੀ ਜਿਹੜਾ ਉਨਾਂ ਦਾ ਅਨੁਸਰਨ ਕਰਦਾ ਹੈ ਕਿਵੇਂ ਉਨਾਂ ਦਾ ਕਾਫੀ ਸਤਿਕਾਰ ਨਹੀਂ ਕਰੇਗਾ ਉਹਨਾਂ ਦੇ ਸਿਧਾਂਤ ਦੀ ਪਾਲਣਾ ਕਰਨ ਲਈ ਅਤੇ ਧਾਰਮਿਕਤਾ, ਨੈਤਿਕ ਆਚਰਣ, ਅਤੇ ਇਥੋਂ ਤਕ ਹਮਦਰਦੀ ਸਿਖਾਉਣ ਲਈ? ਮੈਂ ਅਜਕਲ ਬਹੁਤ ਘਟ ਕੋਈ ਵੀ ‌ਭਿਕਸ਼ੂਆਂ ਨੂੰ ਦਿਆਲਤਾ ਬਾਰੇ ਗਲ ਕਰਦੇ ਸੁਣ‌ਿਆ ਹੈ, ਆਪਣੇ ਅਨੁਯਾਈਆਂ ਨੂੰ ਸਿਖਾਉਣ ਲਈ ਪਿਆਰ ਉਤੇ ਜ਼ੋਰ ਦੇਣ ਬਾਰੇ ਜਿਸ ਦੀ ਬੁਧ ਚਾਹੁੰਦੇ ਲੋਕ ਪਾਲਣ ਕਰਨ, ਪੋਸ਼ਣ ਕਰਨ ਅਤੇ ਜਿਸ ਵਿਚ ਉਹ ਪਰਪਕ ਹੋਣ, ਅਤੇ ਪਿਆਰ ਵਿਚ ਜੀਣ।

ਹੁਣ ਮੈਂ ਕੁਝ ਸਵਾਲ ਪੁਛੇ ਚਾਰ ਵਾਕਾਂ ਬਾਰੇ ਜੋ ਕਾਓ ਡਾਏ-ਇਜ਼ਮ ਦੇ ਸੰਤਾਂ ਨੇ ਹੁਏ ਬੁ ਤੇ ਮਾਪੇ ਸਨ। ਮੈਂ ਕਿਹਾ, "ਤੁਸੀਂ ਫਿਰ ਮੈਨੂੰ ਕਿਉਂ ਦਸ‌ਿਆ ਸੀ?" ਉਨਾਂ ਨੇ ਕਿਹਾ ਕਿਉਂਕਿ ਉਨਾਂ ਦੇ ਵਿਸ਼ਵ ਵਿਸ਼ਵਾਸ਼ੀਆਂ ਨੂੰ ਜਾਣੂ ਕਰਵਾਉਣ ਲਈ, ਸੰਸਾਰ ਦੇ ਲੋਕਾਂ ਨੂੰ ਜਾਣੂ ਕਰਵਾਉਣ ਲਈ, ਸਿਰਫ ਕਾਓ ਡਾਏ ਦੇ ਆਮ ਵਫਾਦਾਰਾਂ ਨਾਲੋਂ ਮੇਰੇ ਕੋਲ ਇਸ ਦਾ ਪ੍ਰਚਾਰ ਕਰਨ ਲਈ ਵਧੇਰੇ ਸਾਧਨ ਹਨ। ਉਨਾਂ ਨੇ ਮੈਨੂੰ ਕਿਹਾ ਕਿ ਅੰਦਰੂਨੀ ਸੰਸਾਰ ਚਾਹੁੰਦਾ ਹੈ ਲੋਕ ਜਾਣ ਲੈਣ।

ਅਤੇ ਫਿਰ ਮੈਂ ਕਿਹਾ, "ਪਰ ਉਸ ਨੇ ਪਹਿਲਾਂ ਮੇਰੀ ਤਾਰੀਫ ਕੀਤੀ ਸੀ। ਸ਼ਾਇਦ ਇਹ ਇਕ ਗਲਤੀ ਹੈ। ਉਸ ਨੇ ਇਕ ਗਲਤੀ ਕੀਤੀ ਜਾਂ ਕੁਝ ਅਜਿਹਾ?" ਉਨਾਂ ਨੇ ਕਿਹਾ, "ਨਹੀਂ, ਉਸ ਨੇ ਇਹ ਜਾਣ-ਬੁਝ ਕੇ ਕੀਤਾ ਸੀ।" ਉਸ ਨੇ "ਸਭ ਚੀਜ਼ ਨੂੰ ਮਰੋੜ‌ਿਆ ਆਪਣੀ ਇਛਾ, ਆਪਣੀ ਨੀਚ ਅਭਿਲਾਸ਼ਾ ਨੂੰ ਪੂਰਾ ਕਰਨ ਲਈ," ਪਰ ਉਸ ਨੇ ਇਹ ਸਭ ਗੜਬੜਾ ਕਰ ਦਿਤਾ। ਮੈਨੂੰ ਲਗਦਾ ਹੈ ਉਸ ਕੋਲ ਕਾਫੀ ਗਿਆਨ ਨਹੀਂ ਹੈ। ਉਹ ਬਸ ਸਿਰਲੇਖ ਚਾਹੁੰਦਾ ਹੈ, ਪਰ ਫਿਰ ਉਹ ਇਹਦੇ ਨਾਲ ਕਿਵੇਂ ਵੀ ਸੰਸਾਰ ਲਈ ਕੀ ਕਰੇਗਾ? ਇਹਨਾਂ ਸਾਰ‌ਿਆਂ ਦਹਾਕਿਆਂ ਦੌਰਾਨ ਉਹ ਬਸ ਖਾਂਦਾ ਅਤੇ ਸੌਂਦਾ ਰਿਹਾ ਅਤੇ ਬਹੁਤਾ ਨਹੀਂ ਕੀਤਾ, ਬਸ ਕਾਓ ਡਾਏ-ਇਜ਼ਮ ਉਤੇ ਨਿਰਭਰ ਕੀਤਾ ਜਿੰਦਾ ਰਹਿਣ ਲਈ ਅਤੇ ਸ਼ਾਇਦ ਬਾਹਰਲੇ ਲੋਕਾਂ ਨੂੰ ਉਸ ਨੂੰ ਭੇਟਾਵਾਂ ਦੇਣ ਲਈ ਮਜ਼ਬੂਰ ਕੀਤਾ। ਅਤੇ ਹੁਣ ਉਹ ਸਿਰਲੇਖ ਚਾਹੁੰਦਾ ਹੈ।

ਸੋ ਮੈਂ ਕਿਹਾ, "ਉਸ ਨੇ ਫਿਰ ਪਹਿਲਾਂ ਮੇਰੀ ਤਾਰੀਫ ਕਿਉਂ ਕੀਤੀ ਸੀ?' ਜਦੋਂ ਮੈਂ ਪਹਿਲੇ ਇਹ ਦੇਖਿਆ ਸੀ, ਮੈਂ ਸੋਚ‌ਿਆ, "ਓਹ, ਉਹ ਅਜਿਹਾ ਇਕ ਚੰਗਾ, ਸ‌ਿਆਣਾ ਵ‌ਿਆਕਤੀ ਹੈ। ਉਹ ਕੌਣ ਹੈ?" ਪਰ ਮੇਰੇ ਕੋਲ ਉਸ ਬਾਰੇ ਬਹੁਤੀ ਜਾਂਚ ਕਰਨ ਲਈ ਸਮਾਂ ਨਹੀਂ ਸੀ। ਸੋ ਬਾਅਦ ਵਿਚ, ਮੈਂ ਆਪਣੇ ਪੈਰੋਕਾਰਾਂ ਨੂੰ ਪਤਾ ਕਰਨ ਲਈ ਕਿਹਾ, ਅਤੇ ਉਨਾਂ ਨੇ ਮੈਨੂੰ ਕਿਹਾ, "ਓਹ, ਕਾਓ ਡਾਏ-ਇਜ਼ਮ ਵਿਚ, ਹੁਏ ਬੁ ਮਾਧਿਅਮਾਂ ਵਿਚੋਂ ਇਕ ਹੈ।" ਅਤੇ ਫਿਰ ਮੈਂ ਜਾਣ ਲਿਆ। ਮੈਂ ਕਿਹਾ, "ਓਹ, ਉਹ ਕਾਓ ਡਾਏ ਹੈ; ਉਹ ਮੇਰੀ ਤਾਰੀਫ ਕਿਉਂ ਕਰ ਰਿਹਾ ਹੈ? ਉਨਾਂ ਨੂੰ ਆਪਣੇ ਆਵਦੇ ਸੰਤਾਂ ਦੀ ਤਾਰੀਫ ਕਰਨੀ ਚਾਹੀਦੀ ਹੈ।" ਕਿਉਂਕਿ ਕਾਓ ਡਾਏ-ਇਜ਼ਮ ਇਕ ਬਹੁਤ ਗਿਆਨ ਭਰਪੂਰ ਧਰਮ ਹੈ। ਇਹ ਮਥੇ ਦੇ ਮਧ ਵਿਚ ਅਖ ਦੁਆਰਾ ਦਰਸਾਇਆ ਗਿਆ ਹੈ। ਉਹ ਸਭ ਅਸੀਂ ਜਾਣਦੇ ਹਾਂ। ਇਹ ਤੀਸਰੀ ਅਖ ਹੈ, ਗਿਆਨ ਦੀ ਅਖ, ਰੂਹ ਦੀ ਅਖ।

ਕਾਓ ਡਾਏ-ਇਜ਼ਮ ਦੇ ਬਾਨੀ ਨੇ ਆਪਣੇ ਨਜ਼ਾਰ‌ਿਆਂ ਵਿਚੋਂ ਇਕ ਵਿਚ ਅਖ ਦੇਖੀ ਸੀ ਜਦੋਂ ਉਹ ਸਮੁੰਦਰ ਦੀ ਬੀਚ ਉਤੇ ਸੀ। ਪਰ ਇਹ ਨਹੀਂ ਜਿਵੇਂ ਉਸ ਨੇ ਇਹ ਬੀਚ ਉਤੇ ਦੇਖੀ ਸੀ, ਇਹੀ ਹੈ ਬਸ ਉਹ ਬਸ ਉਸ ਸਮੇਂ ਕੇਂਦ੍ਰਿਤ ਸੀ। ਭਾਵੇਂ ਜੇਕਰ ਉਸ ਨੇ ਸਮੁੰਦਰ ਨੂੰ ਆਪਣੇ ਸਾਹਮੁਣੇ ਦੇਖਿਆ, ਉਹ ਪਹਿਲੇ ਹੀ ਅੰਦਰ ਉਚੇਰੇ ਅੰਦਰੂਨੀ ਸੰਸਾਰ ਨਾਲ, ਸੰਤਾਂ ਅਤੇ ਸਾਧੂਆਂ ਨਾਲ ਇਕਸੁਰ ਸੀ ਜਿਨਾਂ ਨੇ ਉਸ ਨੂੰ ਇਕ ਦ੍ਰਿਸ਼ ਦਿਖਾਇਆ, ਉਸ ਨੂੰ ਦ੍ਰਿਸ਼ ਦੁਆਰਾ ਕੁਝ ਸਿਖਿਆ ਦਿਖਾਈ; ਭਾਵ, ਜ਼ੋਰ ਦਿਤਾ ਕਿ ਲੋਕ, ਵਿਸ਼ਵਾਸ਼ੀਆਂ ਨੂੰ, ਜਦੋਂ ਉਹ ਮੈਡੀਟੇਸ਼ਨ ਕਰਦੇ, ਤਾਰੀਫ ਕਰਦੇ ਜਾਂ ਪੂਜਾ ਕਰਦੇ ਹੋਣ, ਉਨਾਂ ਨੂੰ ਤੀਸਰੀ ਅਖ ਉਤੇ ਧਿਆਨ ਕੇਂਦ੍ਰਿਤ ਕਰਨਾ ਜ਼ਰੂਰੀ ਹੈ। ਕਿਉਂਕਿ ਤੀਸਰੀ ਅਖ ਹੈ ਜਿਥੇ ਤੁਹਾਨੂੰ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਕੁਆਨ ਯਿੰਨ ਵਿਧੀ ਦੀ ਦੀਖਿਆ ਦੌਰਾਨ ਅਸੀਂ ਵੀ ਇਹ ਸਿਖਾਉਂਦੇ ਹਾਂ।

ਸੋ ਮੈਂ ਕਿਹਾ, "ਫਿਰ, ਉਸ (ਹੁਏ ਬੁ) ਨੂੰ ਮੇਰੀ ਤਾਰੀਫ ਕਰਨ ਦੀ ਕੀ ਲੋੜ ਸੀ? ਕਾਹਦੇ ਲਈ?" ਉਸ ਸਮੇਂ, ਮੈਂ ਇੰਟਰਨੈਟ ਉਤੇ ਉਸ ਦੀਆਂ ਲਿਖਤਾਂ ਨੂੰ ਬਹੁਤ ਨਹੀਂ ਪੜਿਆ ਸੀ। ਮੈਂ ਬਸ ਪੜਿਆ ਇਕ ਵਾਰ ਕਿ ਉਸ ਨੇ ਮੇਰੀ ਤਾਰੀਫ ਕੀਤੀ ਅਤੇ ਜਿਵੇਂ ਮੇਰੇ ਨਾਲ ਹਮਦਰਦੀ ਰਖਦਾ ਸੀ। ਮੈਂ ਹੈਰਾਨ ਸੀ ਅਤੇ ਛੂਹੀ ਗਈ ਸੀ। ਮੈਂ ਕਿਹਾ, "ਉਸ ਨੂੰ ਅਜਿਹਾ ਕਿਉਂ ਕਰਨਾ ਪਿਆ?" ਸੋ ਮਹਾਰਾਜ ਕਾਓ ਡਾਏ ਰਾਜੇ ਨੇ ਅਸਲ ਵਿਚ ਫਿਰ ਮੈਨੂੰ ਕਿਹਾ, "ਕਿਉਂਕਿ ਹੁਏ ਬੁ ਚਾਹੁੰਦਾ ਹੈ ਤੁਹਾਡੇ ਪੈਰੋਕਾਰ ..." ਜੋ ਉਸ ਨੇ ਐਨ ਕਿਹਾ ਸੀ, ਮੈਂ ਇਹ ਹਵਾਲਾ ਚਿੰਨ ਵਿਚ ਪਾਉਂਦੀ ਹਾਂ: "ਕਿਉਂਕਿ ਹੁਏ ਬੁ ਚਾਹੁੰਦਾ ਹੈ ਤੁਹਾਡੇ ਪੈਰੋਕਾਰ ਉਸ ਉਤੇ ਭਰੋਸਾ ਕਰਨ, ਫਿਰ ਬਾਅਦ ਵਿਚ ਉਸ ਕੋਲ ਵਧੇਰੇ ਰਣਨੀਤੀ ਹੋਵੇਗੀ ਤੁਹਾਡੇ ਮਿਸ਼ਨ ਨੂੰ ਸੰਭਾਲਣ ਲਈ, ਜੋ ਤੁਸੀਂ ਪਸੀਨੇ ਅਤੇ ਹੰਝੂਆਂ ਨਾਲ ਬਣਾਇਆ ਹੈ। ਉਸ ਨੇ ਇਥੋਂ ਤਕ ਤੁਹਾਡੇ ਪਿਛਲੇ ਜਨਮਾਂ ਵਿਚ ਮਾਸਟਰ ਹੋਣ ਦਾ ਵੀ ਪਹਿਲਾਂ ਦਾਅਵਾ ਕੀਤਾ ਸੀ, ਜੋ ਸਭ ਨਕਲੀ ਹੈ।" ਇਹ ਹੈ ਜੋ ਸਾਰੇ ਸੰਤਾਂ ਨੇ ਮੈਨੂੰ ਕਿਹਾ ਸੀ: "ਉਸੇ ਕਾਰਨ ਕਰਕੇ - ਕਿਉਂਕਿ ਉਹ ਤੁਹਾਡੇ ਮਿਸ਼ਨ ਨੂੰ ਸੰਭਾਲਣਾ ਚਾਹੁੰਦਾ ਹੈ, ਜੋ ਤੁਸੀਂ ਆਪਣੇ ਸਾਰੇ ਪਿਆਰ ਅਤੇ ਮਿਹਨਤ ਨਾਲ ਉਸਾਰਿਆ ਹੈ। ਅਤੇ ਉਹ ਇਸ ਨੂੰ ਲੈਣਾ ਚਾਹੁੰਦਾ ਹੈ, ਕਿਉਂਕਿ ਉਹ ਵਧੇਰੇ ਸ਼ਕਤੀ, ਵਧੇਰੇ ਪ੍ਰਸਿਧੀ ਚਾਹੁੰਦਾ ਹੈ, ਹੋਰ ਵਧੇਰੇ ਲੋਕ ਉਸ ਨੂੰ ਭੇਟਾਵਾਂ ਦੇਣ ।"

ਇਹ ਘਟਨਾ ਮੈਨੂੰ ਯਾਦ ਦਿਲਾਉਂਦੀ ਹੈ ਮੇਰੇ ਬਚਪਨ ਦੀਆਂ ਕਹਾਣੀਆਂ ਵਿਚੋਂ ਇਕ ਬਾਰੇ। ਮੈਂ ਸਿਰਫ ਲਗਭਗ ਅਠ ਸਾਲ ਦੀ ਸੀ; ਬਹੁਤ, ਬਹੁਤ ਛੋਟੀ, ਅਤੇ ਅਜੇ ਪ੍ਰਾਏਮਰੀ ਸਕੂਲ ਵਿਚ। ਮੈਂ ਬਿਨਾਂਸ਼ਕ, ਕੁਝ ਕਵਿਤਾਵਾਂ ਲਿਖੀਆਂ ਸੀ। ਅਤੇ ਇਕ ਦਿਨ, ਮੈਂ ਇਕ ਕਵਿਤਾ ਲਿਖੀ ਸੀ, ਜਿਵੇਂ ਇਕ ਪੰਨਾ ਲੰਮੀ, ਜਿਸ ਵਿਚ ਮੈਂ ਸਕੂਲ ਵਿਚ ਸਾਰੇ ਵਿਸ਼ਿਾਆਂ ਦੀ ਵਰਤੋਂ ਕੀਤੀ ਆਪਣੀ ਕਵਿਤਾ ਵਿਚ ਬੁਣਨ ਲਈ। ਅਤੇ ਇਹ ਬਹੁਤ ਖੂਬਸੂਰਤ ਅਤੇ ਬਹੁਤ ਹੀ ਸਹੀ ਸੀ, ਉਸ ਸਕੂਲ ਬਾਰੇ ਬਹੁਤ ਸਹੀ, ਸਾਰੇ ਵਿਸ਼ਿਆਂ ਬਾਰੇ ਜੋ ਅਸੀਂ ਸਿਖਦੇ ਅਤੇ ਚੀਜ਼ਾਂ ਜੋ ਵਾਪਰਦੀਆਂ ਸੀ, ਜਾਂ ਅਧਿਆਪਕ ਨੇ ਕੀ ਕਿਹਾ ਸੀ ਅਤੇ ਕਿਹਵੀ ਕਲਾਸ ਵਿਚ ਅਤੇ ਇਹ ਸਭ। ਪਰ ਫਿਰ, ਮੈਂ ਇਸਨੂੰ ਗੁਆ ਦਿਤਾ। ਮੈਂ ਇਕ ਗੁਆਂਢੀ ਦੇ ਘਰ ਕੁਝ ਚੀਜ਼ ਲਈ ਗਈ ਸੀ, ਅਤੇ ਮੈਂ ਇਹ ਗੁਆ ਦਿਤੀ ਕਿਉਂਕਿ ਮੈਂ ਸ਼ਾਇਦ ਮੇਰੇ ਕੋਲ ਆਪਣੀ ਸਕੂਲ ਦੀ ਕਿਤਾਬ ਸੀ, ਅਤੇ ਉਹ ਕਾਗਜ਼ ਵਖਰਾ ਸੀ। ਮੈਂ ਇਕ ਕਾਗਜ਼ ਬਾਹਰ ਕਢ‌ਿਆ ਅਤੇ ਇਹ ਉਹਦੇ ਉਤੇ ਲਿਖਿਆ ਸੀ। ਅਤੇ ਮੈਂ ਇਸ ਨੂੰ ਗੁਆ ਦਿਤਾ। ਮੈਂ ਨਹੀਂ ਜਾਣਦੀ ਸੀ ਮੈਂ ਇਹ ਉਥੇ ਗੁਆਈ ਸੀ, ਅਸਲ ਵਿਚ। ਪਰ ਬਾਅਦ ਵਿਚ, ਮੈਂਨੂੰ ਪਤਾ ਲਗਿਆ ਕਿ ਮੈਂ ਇਹ ਉਥੇ ਗੁਆਈ ਸੀ। ਸੋ, ਜਦੋਂ ਮੈਂ ਘਰ ਨੂੰ ਆਈ, ਮੈਂ ਇਹ ਨਹੀਂ ਲਭ ਸਕੀ; ਮੈਂ ਨਹੀਂ ਜਾਣਦੀ ਸੀ ਇਹ ਕਿਥੇ ਲਭਣਾ ਹੈ, ਸੋ ਇਹ ਠੀਕ ਸੀ। ਕੀ ਕਰਾਂ?

ਇਕ ਦਿਨ, ਮੈਂ ਉਸ ਗੁਆਂਢੀ ਦੇ ਘਰ ਨੂੰ ਦੁਬਾਰਾ ਵਾਪਸ ਗਈ। ਉਹ ਗੁਆਂਢੀ ਦਾ ਘਰ ਬਹੁਤ ਰਹਿਮਦਿਲ ਸੀ, ਅਸਲ ਵਿਚ। ਉਨਾਂ ਕੋਲ ਤਿੰਨ ਬਚੇ ਸਨ, ਇਕ ਸਭ ਤੋਂ ਵਡਾ, ਮੇਰੇ ਖਿਆਲ ਵਿਚ ਉਹ ਪਹਿਲੇ ਹੀ ਹਾਏ ਸਕੂਲ ਵਿਚ ਸੀ, ਇਕ ਵਿਚਾਲੜੀ ਕੁੜੀ ਅਤੇ ਇਕ ਹੋਰ ਛੋਟੀ ਕੁੜੀ। ਅਤੇ ਮੈਂ ਆਪਣੀ ਕਵਿਤਾ ਉਸ ਮੁੰਡੇ ਦੇ ਮੇਜ਼ ਉਤੇ ਦੇਖ ਲਈ। ਸੋ, ਮੈਂ ਕਿਹਾ, "ਓਹ, ਤੁਸੀਂ ਇਹ ਲਭ ਲਈ। ਇਹ ਮੇਰੀ ਕਵਿਤਾ ਹੈ। ਕੀ ਮੈਂ ਇਹ ਹੁਣ ਵਾਪਸ ਲੈ ਸਕਦੀ ਹਾਂ?" ਸੋ, ਉਸ ਨੇ ਮੇਰੇ ਵਲ ਬਹੁਤ ਹੀ ਸਖਤੀ ਨਾਲ ਦੇਖਿਆ, ਜਿਵੇ ਮੈਨੂੰ ਡਰਾਉਣ ਲਈ: "ਨਹੀਂ! ਇਹ ਮੇਰੀ ਕਵਿਤਾ ਹੈ, ਤੁਹਾਡੀ ਨਹੀਂ।" ਮੈਂ ਕਿਹਾ, "ਨਹੀਂ, ਨਹੀਂ, ਇਹ ਮੇਰੀ ਕਵਿਤਾ ਹੈ। ਤੁਸੀਂ ਦੇਖ ਸਕਦੇ ਹੋ ਇਹ ਮੈਂ ਲਿਖੀ ਸੀ। ਮੈਂ ਇਹ ਜਾਣਦੀ ਹਾਂ।" ਉਸ ਨੇ ਕਿਹਾ, "ਨਹੀਂ, ਇਹ ਤੁਹਾਡੀ ਨਹੀਂ ਹੈ। ਇਹ ਕਹਿਣਾ ਬੰਦ ਕਰੋ।" ਅਤੇ ਮੈਂ ਕਿਹਾ, "ਪਰ ਇਹ ਮੇਰੀ ਹੈ। ਤੁਸੀਂ ਮੇਰੀ ਲਿਖਤ ਦੇਖ ਸਕਦੇ ਹੋ। ਇਹ ਤੁਹਾਡੀ ਲਿਖਤ ਨਹੀਂ ਹੈ।" ਉੇਸ ਨੇ ਕਿਹਾ, "ਨਹੀਂ, ਇਹ ਮੇਰੀ ਕਵਿਤਾ ਹੈ। ਹੁਣ ਤੁਸੀਂ ਦਫਾ ਹੋਵੋ, ਨਹੀਂ ਤਾਂ।"

ਉਹ ਬਹੁਤ ਕਰੂਰ ਲਗ ਰਿਹਾ ਸੀ। ਮੈਂ ਬਹੁਤ ਡਰ ਗਈ ਸੀ, ਸੋ ਮੈਂ ਚਲੀ ਗਈ। ਮੈਂ ਹੋਰ ਕੀ ਕਰ ਸਕਦੀ ਸੀ? ਇਹ ਮੇਰੀ ਲਿਖਤ ਸੀ! ਮੇਰੀ ਕਵਿਤਾ। ਅਤੇ ਉਸ ਨੇ ਕਿਹਾ ਇਹ ਉਸਦੀ ਹੈ। ਅਤੇ ਬਾਅਦ ਵਿਚ, ਉਹ ਇਹ ਲੈ ਗਿਆ ਸਕੂਲ ਤੋਂ ਇਕ ਇਨਾਮ ਜਿਤਣ ਲਈ, ਕਿਉਂਕਿ ਇਹ ਇਕ ਬਹੁਤ ਹੀ ਵਧੀਆ ਸਕੂਲੀ ਕਵਿਤਾ ਸੀ। ਇਸ ਵਿਚ ਸਾਰੇ ਵਿਸ਼ਿਆਂ ਦਾ ਵਰਣਨ ਕੀਤਾ ਗਿਆ ਜੋ ਅਸੀਂ ਕਲਾਸਾਂ ਵਿਚ ਸਿਖ‌ਿਆ, ਸਭ ਤੋਂ ਹੇਠਲੀ ਤੋਂ ਲੈ ਕੇ ਸਭ ਤੋਂ ਉਚੀ ਪਰਾਏਮਰੀ ਸਕੂਲ ਵਿਚ। ਅਤੇ ਹੁਣ ਤਕ, ਮੈਂਨੂੰ ਬਸ ਉਹ ਯਾਦ ਹੈ - ਇਹ ਸਭ ਕਿਸ ਬਾਰੇ ਸੀ। ਪਰ ਮੈਨੂੰ ਉਸ ਕਵਿਤਾ ਤੋਂ ਇਕ ਵੀ ਪੰਕਤੀ ਨਹੀਂ ਯਾਦ। ਇਹ ਸਦਾ ਲਈ ਗੁਆਚ ਗਈ। ਅਤੇ ਉਹ ਮੁੰਡੇ ਨੇ ਇਕ ਇਨਾਮ ਜਿਤ‌ਿਆ ਸੀ। ਮੈਂ ਨਹੀਂ ਜਾਣਦੀ ਕਿ ਇਨਾਮ ਕੀ ਹੈ। ਇਹ ਹੋ ਸਕਦਾ ਚੰਗੇ ਸਾਹਿਤਕ ਇਨਾਮਾਂ ਵਿਚੋਂ ਇਕ ਹੈ। ਤੁਸੀਂ ਦੇਖੋ, ਇਹ ਹੁਣ ਬਹੁਤ ਸਮਾਨ ਹੈ। ਮੇਰੇ ਨਾਲ ਅਜ਼ੇ ਵੀ ਧਕੇਸ਼ਾਹੀ ਕੀਤੀ ਜਾ ਰਹੀ ਹੈ, ਭਾਵੇਂ ਮੈਂ ਪਹਿਲੇ ਹੀ ਵਡੀ ਹੋ ਗਈ ਹਾਂ।

Photo Caption: ਇਥੇ ਕੌਣ ਦਸ ਸਕਦਾ ਹੈ ਕੌਣ ਵਧੇਰੇ ਖੂਬਸੂਰਤ ਹੈ - ਹਰਾ ਮਾਂਗਣੂ ਜਾਂ ਫੁਲ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (6/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ